ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, April 23, 2009

ਸੁਰਿੰਦਰ ਸੋਹਲ - ਗ਼ਜ਼ਲ

ਗ਼ਜ਼ਲ

ਤਿਤਲੀਆਂ ਸੂਲ਼ਾਂ ਚ ਵਿੰਨ੍ਹੀਆਂ ਜਾਂ ਮਿਲ਼ੇ ਸੁੱਕੇ ਗੁਲਾਬ।

ਆਪਣੇ ਬੀਤੇ ਦੀ ਜਦ ਮੈਂ ਖੋਲ੍ਹ ਕੇ ਦੇਖੀ ਕਿਤਾਬ।

----

ਮਾਚਿਸਾਂ, ਟਿਕਟਾਂ, ਨਾ ਸਿੱਕੇ, ਨਾ ਪੁਰਾਤਨ ਗੀਤ ਹੀ,

ਸ਼ੌਕ ਹੈ ਮੈਨੂੰ ਇਕੱਠੇ ਕਰਨ ਦਾ ਤਿੜਕੇ ਖ਼ੁਆਬ।

----

ਬਿਰਖ ਦਾ ਤਾਂ ਧਰਮ ਹੈ ਹਰ ਹਾਲ ਵਿਚ ਵੰਡਣਾ ਸਕੂਨ,

ਛਾਂ ਚ ਬਹਿ, ਜਾਂ ਸੇਕ ਲੈ, ਜਾਂ ਫਿਰ ਬਣਾ ਇਸ ਦੀ ਰਬਾਬ।

----

ਮੇਰੇ ਘਰ ਵਿਚ ਲਖ ਜਤਨ ਕਰਕੇ ਵੀ ਨਾ ਹੋਈ ਹਰੀ,

ਤੂੰ ਗੁਲਾਬ ਅਪਣੇ ਤੋਂ ਜਿਹੜੀ ਕੱਟ ਕੇ ਦਿੱਤੀ ਸੀ ਦਾਬ।

----

ਆਖਦਾ ਹੈ ਜੋ ਕਿ ਟੁੱਟੇ ਦਿਲ ਕਦੇ ਜੁੜਦੇ ਨਹੀਂ,

ਓਸ ਨੂੰ ਆਖੋ ਕਿ ਦੇਖੇ ਜਾ ਕੇ ਖਿਦਰਾਣੇ ਦੀ ਢਾਬ।

----

ਨਾਮ ਬੱਚੇ ਦਾ ਉਨ੍ਹੇ ਰਖਿਆ ਹੈ ਮੇਰੇ ਨਾਮ ਤੇ,

ਕਿਸ ਪੜਾਅ ਤੇ ਜਾ ਕੇ ਮੇਰਾ ਸਿਦਕ ਹੋਇਆ ਕਾਮਯਾਬ।

----

ਇਹ ਸੁਰਿੰਦਰ ਮੇਰੀ ਅਲਮਾਰੀ ਚ ਹੁੰਦੀ ਸੀ ਕਦੇ,

ਔਸ ਪਾਠਕ ਕੋਲ਼ ਹੈ ਜਿਹੜੀ ਗੁਲਾਬ ਅਰਗੀ ਕਿਤਾਬ।


4 comments:

Rajinderjeet said...

Eni khoobsurat ghazal likhan te Sohal huraan nu mubaarak...

Unknown said...

Bahut sohni gazal kahi sohal ji.Tohade sheyar bahut moulik te paedaar hann . kai sheyar ta code karn jog han jive.....aakhda hai jo ke tutte dil jurde nahi,uss nu aakho ke dekhe ja ke khidrane di dhhaab.wah ji wah!congratulations Sohal Sahib.

Charanjeet said...

khoobsoorat ghazal surinder ji;khaab {khwaab}nu khu'aab karna shaayad theek nahiin

सतपाल ख़याल said...

matla bahut hii khoobsurat...
baaki ghazal bhi sundar..