ਉਮਰ ਦੇ ਹਾਦਸੇ ਕਿੰਨੇ, ਉਮੀਦਾਂ ਦੇ ਘਰੇ ਵੇਖੇ ।
ਜਦੋਂ ਇੱਕ ਸ਼ਖ਼ਸ਼ ਦੇ ਚਸ਼ਮੇ, ਕਿਤਾਬਾਂ 'ਤੇ ਧਰੇ ਵੇਖੇ।
----
ਉਹਨਾਂ ਨੇ ਆਪਣੀ ਛਾਂ ਵੇਚਕੇ, ਕਿਸ਼ਤੀ ਬਣਾ ਦਿੱਤੀ,
ਮਲਾਹਾਂ ਜੋ ਨਦੀ ਕੰਢੇ, ਕਦੇ ਰੁੱਖ ਸੀ ਹਰੇ ਵੇਖੇ ।
----
ਹਵਾ ਨੂੰ ਵਕਤ ਦੇ ਖੰਡਰ, ਰੁਆ ਗਏ ਚੇਤਿਆਂ ਵਿੱਚੋਂ,
ਜਦੋਂ ਉਸਨੇ ਬੁਝੇ ਦੀਵੇ, ਸੀ ਪਾਣੀ ਦੇ ਭਰੇ ਵੇਖੇ ।
----
ਨਹੀਂ ਸਰਘੀ ਕਦੇ ਹੋਣੀ, ਜਿਨ੍ਹਾਂ ਦੀ ਰਾਤ ਲੰਮੀ ਹੈ,
ਉਹੋ ਸ਼ੀਸ਼ੇ 'ਚ ਕੰਧਾਂ ਨੇ, ਜੜੇ ਸੂਰਜ ਠਰੇ ਵੇਖੇ ।
----
ਚੌਰਾਹੇ ਪੈਂਦੀਆਂ ਸੋਚਾਂ, ਲਿਜਾਵਣ ਨਾ ਜਦੋਂ ਕਿਧਰੇ,
ਘਰਾਂ ਵਾਲੇ ਵੀ ਮੈਂ ਹੁੰਦੇ, ਉਦੋਂ ਹਨ ਬੇ-ਘਰੇ ਵੇਖੇ ।
----
ਜੁਦਾ ਹੋਏ ਹਾਂ ਤਾਂ ਕੀ ਹੈ, ਤਮੰਨਾ ਹੈ ‘ਅਜ਼ੀਮ’ ਇੱਕੋ,
ਮੈਂ ਉਸਦੇ ਆਸਰੇ ਵੇਖਾਂ, ਉਹ ਮੇਰੇ ਆਸਰੇ ਵੇਖੇ ।
4 comments:
Bahut Khub Shekhar ji..datte raho
chhaye raho ਉਠੋ ਤੁਰੀਏ ਬੈਠਿਆਂ ਨੂੰ ਦੇਰ ਹੋ ਚੁਕੀ ਹੈ ਕਿਰਨਾ ਦਾ ਕਾਫਿਲਾ ਹੈ ਸਵੇਰ ਹੋ ਚੁਕੀ ਹੈ
Bahut achhi ghazal,har shear dobara parhan yog...
khoobsoorat ghazal,shekhar ji
C.S.Mann
Teriaan gazlaan parhke injh lagda hai jivein aasin lok taan jhakh hi maar rahe haan,Oh kehrha vela waqt mahaul ate thaan hundi hai jadon eh shabdaan de sare parinde teri buukal vich hunde ne.......
Darvesh
Post a Comment