ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, April 28, 2009

ਅਜ਼ੀਮ ਸ਼ੇਖਰ - ਗ਼ਜ਼ਲ

ਗ਼ਜ਼ਲ

ਉਮਰ ਦੇ ਹਾਦਸੇ ਕਿੰਨੇ, ਉਮੀਦਾਂ ਦੇ ਘਰੇ ਵੇਖੇ

ਜਦੋਂ ਇੱਕ ਸ਼ਖ਼ਸ਼ ਦੇ ਚਸ਼ਮੇ, ਕਿਤਾਬਾਂ 'ਤੇ ਧਰੇ ਵੇਖੇ

----

ਉਹਨਾਂ ਨੇ ਆਪਣੀ ਛਾਂ ਵੇਚਕੇ, ਕਿਸ਼ਤੀ ਬਣਾ ਦਿੱਤੀ,

ਮਲਾਹਾਂ ਜੋ ਨਦੀ ਕੰਢੇ, ਕਦੇ ਰੁੱਖ ਸੀ ਹਰੇ ਵੇਖੇ

----

ਹਵਾ ਨੂੰ ਵਕਤ ਦੇ ਖੰਡਰ, ਰੁਆ ਗਏ ਚੇਤਿਆਂ ਵਿੱਚੋਂ,

ਜਦੋਂ ਉਸਨੇ ਬੁਝੇ ਦੀਵੇ, ਸੀ ਪਾਣੀ ਦੇ ਭਰੇ ਵੇਖੇ

----

ਨਹੀਂ ਸਰਘੀ ਕਦੇ ਹੋਣੀ, ਜਿਨ੍ਹਾਂ ਦੀ ਰਾਤ ਲੰਮੀ ਹੈ,

ਉਹੋ ਸ਼ੀਸ਼ੇ 'ਚ ਕੰਧਾਂ ਨੇ, ਜੜੇ ਸੂਰਜ ਠਰੇ ਵੇਖੇ

----

ਚੌਰਾਹੇ ਪੈਂਦੀਆਂ ਸੋਚਾਂ, ਲਿਜਾਵਣ ਨਾ ਜਦੋਂ ਕਿਧਰੇ,

ਘਰਾਂ ਵਾਲੇ ਵੀ ਮੈਂ ਹੁੰਦੇ, ਉਦੋਂ ਹਨ ਬੇ-ਘਰੇ ਵੇਖੇ

----

ਜੁਦਾ ਹੋਏ ਹਾਂ ਤਾਂ ਕੀ ਹੈ, ਤਮੰਨਾ ਹੈ ਅਜ਼ੀਮ ਇੱਕੋ,

ਮੈਂ ਉਸਦੇ ਆਸਰੇ ਵੇਖਾਂ, ਉਹ ਮੇਰੇ ਆਸਰੇ ਵੇਖੇ


4 comments:

ਬਲਜੀਤ ਪਾਲ ਸਿੰਘ said...

Bahut Khub Shekhar ji..datte raho
chhaye raho ਉਠੋ ਤੁਰੀਏ ਬੈਠਿਆਂ ਨੂੰ ਦੇਰ ਹੋ ਚੁਕੀ ਹੈ ਕਿਰਨਾ ਦਾ ਕਾਫਿਲਾ ਹੈ ਸਵੇਰ ਹੋ ਚੁਕੀ ਹੈ

Rajinderjeet said...

Bahut achhi ghazal,har shear dobara parhan yog...

ਤਨਦੀਪ 'ਤਮੰਨਾ' said...

khoobsoorat ghazal,shekhar ji
C.S.Mann

Silver Screen said...

Teriaan gazlaan parhke injh lagda hai jivein aasin lok taan jhakh hi maar rahe haan,Oh kehrha vela waqt mahaul ate thaan hundi hai jadon eh shabdaan de sare parinde teri buukal vich hunde ne.......
Darvesh