ਨਜ਼ਮ
ਮੈਨੂੰ
ਤੂਤ ਦੀਆਂ ਤੂਤੀਆਂ
ਗੰਨੇ ਦੀਆਂ ਗਨੇਰੀਆਂ
ਮਲ੍ਹੇ ਦੇ ਬੇਰਾਂ
ਚਿੱਬੜਾਂ
ਭੰਬੋਲਿਆਂ
ਗੁੰਮੀਆਂ
ਹੋਲ਼ਾਂ
ਦੇ ਸੁਪਨੇ ਆਉਂਦੇ ਨੇ...
.............
ਸੁਪਨੇ ‘ਚ ਮੈਂ
ਸੁਪਨੇ ਲੈਂਦਾ ਹਾਂ
ਇਹਨਾਂ ‘ਦੇਸੀ ਫਰੂਟਾਂ’ ਦੀ
‘ਵਿਦੇਸ਼ੀ ਮੰਡੀ’ ਵਿਚ
‘ਮਾਰਕੀਟਿੰਗ’ ਕਰਨ ਦੇ
..............
ਮੈਂ ਮਰ ਰਿਹਾ ਹਾਂ.....
=====
ਨਿਊਡ ਕਲੱਬ
ਨਜ਼ਮ
ਫ਼ਾਨੂਸ ਦੀ
ਨੀਮ ਬੇਹੋਸ਼ੀ ਵਰਗੀ
ਘਸਮੈਲ਼ੀ ਸ਼ਾਮ
ਹਰ ਪਲ ਮਾਣਦਾ ਹਾਂ
ਦਰੋਪਦੀ ਦੇ
ਅੰਤਲੇ ਵਸਤਰਾਂ ਦੀ
ਵਿਦਾਇਗੀ ਦਾ ਦ੍ਰਿਸ਼
...................
‘ਅੱਗ’-
ਵਿਸਕੀ ਦੇ ਨਸ਼ੇ ਵਾਂਗ
ਨਾੜਾਂ ਨੂੰ ਸਾੜਦੀ
ਨਸ਼ਈ ਕਦਮਾਂ ਵਾਂਗ
ਜਿਸਮਾਂ ਦੀ ਫਰਸ਼ ‘ਤੇ
ਬੇਤਾਲ ਥਿਰਕਦੀਆਂ ਨਜ਼ਰਾਂ
ਵਿਵਰਜਿਤ ਰਿਸ਼ਤਿਆਂ ਦਾ ਨੰਗੇਜ
ਪੱਬਾਂ ਭਾਰ ਨੱਚਦਾ
................
ਮੇਰਾ ਜ਼ਿਹਨ
ਇੱਕ ਨਿਊਡ ਕਲੱਬ!
2 comments:
Sohal Sahib ji...
JazbaataN di parwaaz, nijee anubhav di daastaN, atey saahit de aadhar te, tuhadiyaN doveiN nazamaN hi bohut khoobsurat han...
I am grateful for your vision and contribution...All the best my friend...Sukhdarshan
ਕਮਾਲ ਦੀ ਪੇਸ਼ਕਾਰੀ ਤੇ ਨਿਭਾਅ ਪੜਨ ਨੂੰ ਮਿਲਿਆ ਇਹਨਾਂ ਸਤਰਾਂ 'ਚ..ਸੋਹਲ ਹੁਰਾਂ ਨੂੰ ਮੁਬਾਰਕ |
Post a Comment