ਉਹ ਜੇ ਮੁੜ ਕੇ ਆਉਂਣ ਤੇ ਮਜਬੂਰ ਹੋ ਜਾਏ ਕਦੇ।
ਫਿਰ ਇਹ ਮੁਮਕਿਨ ਹੈ ਕਿ ਸਭ ਕੁਝ ਨੂਰ ਹੋ ਜਾਏ ਕਦੇ।
----
ਮੈਂ ਇਹ ਚਾਹੁੰਦਾਂ ਹਾਂ ਕਿ ਅਪਣੇ ਖੋਲ ‘ਚੋਂ ਨਿਕਲ਼ਾਂ ਕਦੇ,
ਜੇ ਮੇਰਾ ਆਹਮ ਇਹ ਚਕਨਾ ਚੂਰ ਹੋ ਜਾਏ ਕਦੇ।
----
ਉਹ ਜੋ ਹੁਣ ਸਭ ਪਤਝੜਾਂ ਸਹਿ ਸਹਿ ਕੇ ਪੀਲ਼ਾ ਹੋ ਗਿਆ,
ਉਹ ਹਵਾ ਚੱਲਣ ‘ਤੇ ਨਾ ਮਨਸੂਰ ਹੋ ਜਾਏ ਕਦੇ।
----
ਫਿਰ ਨਵੇਂ ਜ਼ਖ਼ਮਾਂ ਨੂੰ ਝੱਲਣ ਦੀ ਤਿਆਰੀ ਕਰ ਲਵਾਂ,
ਜੇ ਮੇਰੀ ਅਰਜ਼ੀ ਕਿਤੇ ਮਨਜ਼ੂਰ ਹੋ ਜਾਏ ਕਦੇ।
----
ਮੈਂ ਭੁਲੱਕੜ ਤੇ ਭੁਲੱਕੜ ਹੈ ਕੋਈ ਅੰਦਰ ਮੇਰੇ,
ਕੌਣ ਭਾਲ਼ੇਗਾ ਜੇ ਭੁੱਲ ਕੇ ਦੂਰ ਹੋ ਜਾਏ ਕਦੇ।
----
ਫ਼ਰਕ ਮੇਰੇ ਹੋਣੇ ਤੇ ਨਾ ਹੋਣੇ ਵਿਚ ਮਿਟ ਜਾਏਗਾ,
ਜੇ ਇਹ ਨਾ ਹੋਣੇ ‘ਚ ਹੋਣਾ ਪੂਰ ਹੋ ਜਾਏ ਕਦੇ।
----
ਜੇ ਹਨੇਰਾ ਜ਼ਿੰਦਗੀ ‘ਚੋਂ ਦੂਰ ਹੋ ਜਾਏ ਕਦੇ।
ਫਿਰ ਇਹ ਮੁਮਕਿਨ ਹੈ ਕਿ ਸਭ ਕੁਝ ਨੂਰ ਹੋ ਜਾਏ ਕਦੇ।
3 comments:
bahut khoobsoorat ghazal jasbir ji.
sher no 5 de pehle misre vich typo hai;pehla ko'ii waadhu hai.
"maiN bhulakkaR , te bhulakkaR hai koii andar mere"
ਚਰਨਜੀਤ ਸਿੰਘ ਮਾਨ ਜੀ...ਟਾਈਪਿੰਗ ਦੀ ਗ਼ਲਤੀ ਵੱਲ ਧਿਆਨ ਦਵਾਉਂਣ ਲਈ ਤੁਹਾਡਾ ਬੇਹੱਦ ਸ਼ੁਕਰੀਆ। ਸੋਧ ਕਰ ਦਿੱਤੀ ਗਈ ਹੈ।
ਅਦਬ ਸਹਿਤ
ਤਨਦੀਪ 'ਤਮੰਨਾ'
khoobsurat ehsaas .............khoobsurat ghazal!!
khush raho ate maa boli di sewa karde raho
roop nimana!!
RAB RAKHA!!
Post a Comment