ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, May 20, 2009

ਹਰਭਜਨ ਸਿੰਘ ਮਾਂਗਟ - ਨਜ਼ਮ

ਜ਼ਿੰਦਗੀ

ਨਜ਼ਮ

ਜ਼ਿੰਦਗੀ ਨੂੰ ਮੈਂ ਸਮੁੰਦਰ ਕਹਾਂ

ਧਰਤੀ ਕਹਾਂ, ਪਰਬਤ ਕਹਾਂ,

ਆਕਾਸ਼ ਕਹਾਂ, ਕੀ ਕਹਾਂ?

...........

ਦੂਰ ਕਿਤੇ ਨੀਲ ਗਗਨ ਤੋਂ

ਜਦੋਂ ਆਸ਼ਕ ਵਾਂਗ ਟੇਢੀ ਅੱਖ ਨਾਲ਼

ਚੰਨ ਤੱਕਦਾ ਹੈ!

..............

ਸਮੁੰਦਰ ਜਦੋਂ ਲਹਿਰ ਲਹਿਰ ਹੋ ਕੇ

ਬਾਘੀਆਂ ਪਾਉਂਦਾ ਹੈ!

..........

ਧਰਤੀ ਜਦੋਂ ਉੱਸਲ਼ਵੱਟੇ ਲੈ ਕੇ

ਅੰਗੜਾਈ ਲੈਂਦੀ ਹੈ!

.............

ਪਰਬਤ ਜਦੋਂ

ਅੱਗ ਬਗੋਲਾ ਹੋ ਕੇ ਕੰਬਦਾ ਹੈ!

...........

ਆਕਾਸ਼ ਜਦੋਂ

ਗੇਰੂ ਵਰਗੀਆਂ ਲਾਲ ਅੱਖਾਂ ਨਾਲ਼

ਧਰਤੀ ਨੂੰ ਘੂਰਦਾ ਹੈ!

............

ਜ਼ਿੰਦਗੀ ਦੇ ਕੈਨਵਸ ਤੇ

ਇਹ ਵੱਖੋ ਵੱਖਰੇ ਰੰਗ

ਕੀ ਕਹਾਂ?

........

ਜ਼ਿੰਦਗੀ ਅਜੇ ਵੀ

ਪਰਿਭਾਸ਼ਾ ਲਈ ਤਰਸਦੀ ਹੈ

........

ਗੀਤ ਕਹਾਂ, ਗ਼ਜ਼ਲ ਕਹਾਂ

ਜਾਂ ਖੁੱਲ੍ਹੀ ਕਵਿਤਾ!

ਜ਼ਿੰਦਗੀ ਨਾ ਕ਼ੈਦ ਪਸੰਦ ਕਰਦੀ ਹੈ

ਨਾ ਬਹੁਤੀ ਖੁੱਲ੍ਹ!

..............

ਕਵੀ, ਚਿੱਤਰਕਾਰ, ਬੁੱਤ-ਤਰਾਸ਼,

ਫਲਾਸਫਰ, ਧਾਰਮਿਕ-ਗ੍ਰੰਥ,

ਈਸਾ ਮਸੀਹ, ਬੁੱਧ,

ਨਾਨਕ, ਹਜ਼ਰਤ ਮੁਹੰਮਦ

ਜ਼ਿੰਦਗੀ ਦੀ ਤਸ਼ਰੀਹ ਕਰ ਗਏ

................

ਪਰ ਲੱਗਾ ਕਿ....

ਅਜੇ ਵੀ ਜ਼ਿੰਦਗੀ

ਇੱਕ ਖ਼ਾਕੀ ਬੰਦੇ ਦੀ

ਸਮਝ ਤੋਂ ਬਹੁਤ ਦੂਰ ਖੜ੍ਹੀ ਕਿਤੇ

ਚੁਲਬੁਲੀ ਔਰਤ ਵਾਂਗ

ਜਿਵੇਂ ਮੂੰਹ ਵਿਚ ਚੁੰਨੀ ਲੈ ਕੇ

ਹੱਸਦੀ ਹੋਵੇ!


4 comments:

Unknown said...

Bahut khoob han eh satran:
ਪਰ ਲੱਗਾ ਕਿ....
ਅਜੇ ਵੀ ਜ਼ਿੰਦਗੀ
ਇੱਕ ਖ਼ਾਕੀ ਬੰਦੇ ਦੀ
ਸਮਝ ਤੋਂ ਬਹੁਤ ਦੂਰ ਖੜ੍ਹੀ ਕਿਤੇ
ਚੁਲਬੁਲੀ ਔਰਤ ਵਾਂਗ
ਜਿਵੇਂ ਮੂੰਹ ਵਿਚ ਚੁੰਨੀ ਲੈ ਕੇ
ਹੱਸਦੀ ਹੋਵੇ!

Gurmail-Badesha said...

bahut vadhia mangat sahib jio !
ਜ਼ਿੰਦਗੀ ਦੇ ਕੈਨਵਸ ‘ਤੇ

ਇਹ ਵੱਖੋ ਵੱਖਰੇ ਰੰਗ

ਕੀ ਕਹਾਂ?

........

ਜ਼ਿੰਦਗੀ ਅਜੇ ਵੀ

ਪਰਿਭਾਸ਼ਾ ਲਈ ਤਰਸਦੀ ਹੈ

Unknown said...

Harbhajan Mangat ji di nazam mainu te teri aunty nu bahut changi laggi.

Inderjit Singh
Canada

Unknown said...

That's why they say Reality bites. Cool poem.
Amol Minhas
California