ਘੁਲ਼ ਸਕਦਾ ਹੈ ਇਕ ਟਾਪੂ
ਮਹਾਂਸਾਗਰ ਵਿਚ
ਪਰ ਲਿਫਾਫਾ ਨਹੀਂ
----
ਲੱਖਾਂ ਬੀਜ ਦਫ਼ਨ
ਬੰਜਰ ਧਰਤੀ ਵਿਚ
ਕਾਦਰ ਦੀ ਕੁਦਰਤ
-----
ਭਾਦੋਂ ਦੀ ਰਾਤ
ਝੋਨੇ ਦੇ ਖੇਤਾਂ ‘ਚੋਂ ਬੋਲੇ
ਹਰ ਤਾਰੇ ਲਈ ਡੱਡੂ
----
ਕੰਦ ‘ਤੇ ਪੇਂਟ ਕਰਦਾ ਮਜ਼ਦੂਰ
‘ਮੋਟੇ ਹੋਣ ਲਈ ਮਿਲ਼ੋ’
‘ਮੋਟਾਪਾ ਘਟਾਉਂਣ ਲਈ ਮਿਲ਼ੋ’
-----
ਉੱਚੀ-ਉੱਚੀ ਪਹਾੜੇ ਰਟਦੇ
ਪ੍ਰਾਇਮਰੀ ਸਕੂਲ ਦੇ ਬੱਚੇ
ਜ਼ਿੰਦਗੀ ਦੀ ਦੋ-ਚਾਰ ਲਈ
----
ਆਹਮੋ-ਸਾਹਮਣੇ
ਨਰਸਰੀ
ਅਤੇ ਆਰਾ ਮਿੱਲ
-----
ਐਂਟੀਨੇ ‘ਚ ਫਸਿਆ ਪਤੰਗ
ਬੱਚਾ ਪਰੇਸ਼ਾਨ
ਮਾਂ ਸੀਰੀਅਲ ‘ਚ ਫਸੀ
-----
ਆਪਣਾ ਹੀ ਪਰਛਾਵਾਂ
ਪਾਰ ਨਹੀਂ ਹੁੰਦਾ
ਚਾਨਣ ਤੋਂ ਉਲਟ ਤੁਰਦਿਆਂ
----
ਉੱਚੀ ਇਮਾਰਤ ਤੋਂ
ਦਿਖਾਈ ਦਿੰਦਾ
ਸੁੰਗੜ ਰਿਹਾ ਜੰਗਲ਼
-----
ਉਸਨੇ ਅੱਧੇ ਚਿਹਰੇ ਤੇ
ਇਕ ਹੱਥ ਰੱਖਿਆ
ਅਸਮਾਨ ਵਿਚ ਅੱਧਾ ਚੰਨ
4 comments:
poonia sahib ! kamaal di rachna rachde ho !!
ਆਪਣਾ ਹੀ ਪਰਛਾਵਾਂ
ਪਾਰ ਨਹੀਂ ਹੁੰਦਾ
ਚਾਨਣ ਤੋਂ ਉਲਟ ਤੁਰਦਿਆਂ
pr ture chalo .... na parchhanwa rehna na chaanann !!
pr chaanann ton tusi kion bhajde ho ? parchhawiean magar bhajan di ki lorh ......?! jadon punia da chann baroohan te dastak de riha hove !?!
ਘੁਲ਼ ਸਕਦਾ ਹੈ ਇਕ ਟਾਪੂ
ਮਹਾਂਸਾਗਰ ਵਿਚ
ਪਰ ਲਿਫਾਫਾ ਨਹੀਂ
lifafe tan lifafe hi hunde ne !
ਲੱਖਾਂ ਬੀਜ ਦਫ਼ਨ
ਬੰਜਰ ਧਰਤੀ ਵਿਚ
ਕਾਦਰ ਦੀ ਕੁਦਰਤ
upjaoo dharti te beej pungre vi .
kaadar di kudrat, ..k
na phul na phal..!
kaadar di kudrat, ..k
phul vee phal vi
pr, kadar-daan hi nahi !
ਆਹਮੋ-ਸਾਹਮਣੇ
ਨਰਸਰੀ
ਅਤੇ ਆਰਾ ਮਿੱਲ
ahmo-sahmane
nursary ch' kamm kardi gharwali-
lumber mill'ch kamm karda gharwala !
oh baans di chhamak bananna chahundi hai . kachi lagar ton toot dee chhiti bananna chahundi hai , ate.. oh..............!???!!
ਐਂਟੀਨੇ ‘ਚ ਫਸਿਆ ਪਤੰਗ
ਬੱਚਾ ਪਰੇਸ਼ਾਨ
ਮਾਂ ਸੀਰੀਅਲ ‘ਚ ਫਸੀ
shukar hai aje serial 'ch hi fasi hai !
poonia sahib !!
halka phulka vi kabool karna !
aapda shukargujar ;
gurmail badesha !
ਬਹੁਤ ਸੋਹਣੇ ਹਾਇਕੂ ਹਨ . ਜਾਰੀ ਰਖੋ .
ਬਹੁਤੇ ਹਾਇਕੂ ,ਇੱਕ ਵਿਚਾਰ ਜਿਹਾ ਹੀ ਮਹਿਸੂਸ ਹੁੰਦੇ ਹਨ ...ਇੱਕ ਅਧੇ ਨੂੰ ਛੱਡ ਕੇ ਇੰਨਾ ਵਿਚੋਂ ਕੋਈ ਵੀ ਹਾਇਕੂ ਨਹੀਂ ਹੈ ...ਮੈਨੂੰ ਪਤਾ ਹੈ ਕਿ ਮੇਰਾ ਇਹ ਕੁਮੈਂਟ ਪਬਲਿਸ਼ ਨਹੀਂ ਹੋਵੇਗਾ ...ਪਰ ਫਿਰ ਵੀ ਕੀਤਾ ਹੈ ..!!!!!
ਹਰਵਿੰਦਰ ਜੀਓ..ਤੁਸੀਂ ਆਰਸੀ 'ਤੇ ਫੇਰੀ ਪਾਈ..ਧੰਨਵਾਦ! ਜੇ ਆਪਣੇ ਵਿਚਾਰਾਂ ਨੂੰ ਥੋੜ੍ਹਾ ਵਿਸਤਾਰ ਦੇ ਦਿਉ ਤਾਂ ਜ਼ਿਆਦਾ ਬਿਹਤਰ ਹੋਵੇਗਾ ਕਿਉਂਕਿ ਇਸ ਤਰ੍ਹਾਂ ਕੁਝ ਸਪੱਸ਼ਟ ਨਹੀਂ ਹੋ ਰਿਹਾ ਕਿ ਇਹ ਹਾਇਕੂ ਕਿਉਂ ਨਹੀਂ ਹਨ....ਕਿਉਂਕਿ ਮੈਂ ਹਰ ਪਲ ਸਿੱਖਣ ਵਾਲ਼ਿਆ 'ਚੋਂ ਹਾਂ, ਜੇ ਚਾਨਣਾ ਪਾਉਗੇ ਤਾਂ ਮੈਂ ਦਿਲੋਂ ਧੰਨਵਾਦੀ ਹੋਵਾਂਗੀ...ਤੇ ਦਵਿੰਦਰ ਵੀਰ ਵੀ ਆਪਣੇ ਹਾਇਕੂ 'ਚ ਸੋਧ ਕਰ ਲੈਣਗੇ। ਬਾਕੀ ਏਸ ਬਲੌਗ 'ਤੇ ਸਤਿਕਾਰਤ ਅਮਰਜੀਤ ਸਾਥੀ ਸਾਹਿਬ ਅਤੇ ਸਾਡੇ ਦੋਸਤ ਜਗਜੀਤ ਸੰਧੂ ਦੇ ਹਾਇਕੂ ਵੀ ਹਨ, ਓਧਰ ਵੀ ਨਜ਼ਰਸਾਨੀ ਜ਼ਰੂਰ ਕਰ ਲੈਣਾ..ਕਿਉਂਕਿ ਸਾਡੇ ਲਈ ਜਾਨਣਾ ਬੜਾ ਜ਼ਰੂਰੀ ਹੈ ਕਿ ਉਹ ਵੀ ਹਾਇਕੂ ਹਨ ਕਿ ਤੁਹਾਡੇ ਕਹੇ ਅਨੁਸਾਰ ਵਿਚਾਰ ਹੀ ਹਨ। ਬਾਕੀ ਟਿੱਪਣੀ ਕਰਨ ਤੋਂ ਪਹਿਲਾਂ ਤੁਸੀਂ ਕਿੰਜ ਸੋਚ ਲਿਆ ਸੀ ਕਿ ਇਹ ਟਿੱਪਣੀ ਪੋਸਟ ਨਹੀਂ ਹੋਵੇਗੀ? ਤੁਸੀਂ ਤਾਂ ਫੇਰੀ ਹੀ ਪਹਿਲੀ ਵਾਰ ਪਾਈ ਹੈ ਤੇ ਟਿੱਪਣੀ ਕੀਤੀ ਹੈ। ਤੁਹਾਡੇ ਜਵਾਬ ਦੀ ਉਡੀਕ ਵਿਚ...ਅਦਬ ਸਹਿਤ...ਤਨਦੀਪ
Post a Comment