ਅਕਸ ਮਿਰਾ ਹੀ ਪਰਤਾਵਾਂ ਹੈ?
ਜਾਂ ਹੰਝੂਆਂ ਦਾ ਪਰਛਾਵਾਂ ਹੈ?
----
ਡਿਗਦੇ ਹੰਝੂ, ਖੁਸਦਾ ਹਾਸਾ,
ਟੁਟਦੇ ਘਰ ਦਾ ਸਿਰਨਾਵਾਂ ਹੈ।
-----
ਯਾਦ ਦੀ ਧਰਤੀ ਡੂੰਘੀ ਪੁੱਟੀ,
ਹਲ਼ ਚੱਲਿਆ ਕੁਈ ਉਲ਼ਟਾਵਾਂ ਹੈ।
----
ਗ਼ੈਰ-ਜ਼ਰੂਰੀ ਪੁੱਛ ਹੋਏਗੀ,
ਉੱਤਰ ਜਿਸਦਾ ਹਿਰਖ਼ਾਵਾਂ ਹੈ।
-----
ਸ਼ੋਖ਼ ਨਿਗਾਹ ਦਾ ਸ਼ੋਖ਼ ਇਸ਼ਾਰਾ,
ਕੁੱਝ ਨਹੀਂ, ਰਾਹ ਭਟਕਾਵਾਂ ਹੈ।
-----
ਭੁੱਖੇ ਪੇਟ ਨੂੰ ਸ਼ਬਦ ਸੁਝਾਇਉ,
ਰੋਟੀ ਦਾ ਜੋ ਬਦਲਾਵਾਂ ਹੈ।
-----
‘ਬਾਦਲ’ ਜੰਮਿਆ ਸ਼ੇਖ਼ ਦੌਲਤ ਵਿਚ,
ਰੈਣ-ਬਸੇਰਾ ਜਗਰਾਵਾਂ ਹੈ।
No comments:
Post a Comment