ਨਜ਼ਮ
ਵਿਚਾਰ ਦੀ ਅਣਹੋਂਦ 'ਚ
ਸ਼ਬਦਾਂ ਦੀ ਘਾੜਤ
ਬੇਮਾਇਨਾ ਜਾਪਦੀ ਏ
ਪਰ
ਮੈਂ ਆਦੀ ਹਾਂ
ਸ਼ਬਦ ਸ਼ਬਦ ਜੋੜ
ਵਿਚਾਰ ਤਰਾਸ਼ਣ ਦਾ
ਜਾਣੇ ਅਣਜਾਣੇ ਮੇਰੀ ਸੋਚ
ਘੁਲ਼ਦੀ ਰਹਿੰਦੀ ਏ
ਕਲਮ ਨਾਲ
ਇਸ ਪ੍ਰਕਿਰਿਆ 'ਚੋਂ ਨਿਕਲੀ ਰਚਨਾ
ਜਦ ਵੀ
ਪੰਨਿਆਂ 'ਤੇ ਉਤਾਰਦਾ ਹਾਂ
ਕਦੇ ਸ਼ਬਦਾਂ 'ਚੋਂ ਵਿਚਾਰ
ਤੇ
ਕਦੇ ਵਿਚਾਰ 'ਚੋਂ
ਸ਼ਬਦ
ਖਾਰਜ ਜਾਪਦੇ ਨੇ
ਤੇ
ਰਹਿ ਜਾਂਦਾ ਏ
ਕਲਮ ਦੇ ਸੀਨੇ 'ਚ
ਕੁਝ
ਤੜਪਦਾ
ਭਟਕਦਾ
ਉਂਝ ਹੀ ।
No comments:
Post a Comment