ਮੇਰੀ ਹਰ ਇਕ ਰਗ ਦੇ ਅੰਦਰ ਅੱਗ ਜਿਹੀ ਇਕ ਮੱਚੀ ਸੀ।
ਯਾਦ ਤੇਰੀ ਅੱਜ ਬੁੱਲ੍ਹੇ ਵਾਂਗੂੰ ਦਿਲ ਦੇ ਵਿਹੜੇ ਨੱਚੀ ਸੀ।
-----
ਰੂਪ ਮੁਹੱਬਤ ਦਾ ਸੀ ਉਸਦਾ ਬੋਲ ਇਬਾਦਤ ਵਰਗੇ ਸਨ,
ਸਭ ਨੂੰ ਕੌੜੀ ਕੌੜੀ ਲੱਗੀ ਗੱਲ ਤਾਂ ਉਸਦੀ ਸੱਚੀ ਸੀ।
-----
ਸੋਨ ਸੁਨਹਿਰੀ ਗੱਲ ਹੀ ਸਾਨੂੰ ਸਮਝ ਨਹੀਂ ਆਈ ਕੋਈ,
ਜਾਂ ਮੰਨੀਏ ਕਿ ਅਕਲ ਨਹੀਂ ਸੀ ਜਾਂ ਮੰਨੀਏ ਕਿ ਕੱਚੀ ਸੀ।
-----
ਹੋਰਾਂ ਨੂੰ ਪੱਖਪਾਤੀ ਦੱਸਿਆ ਅਪਣੀ ਵਾਰੀ ਭੁੱਲ ਗਏ,
ਪੁੱਤ ਜੰਮਿਆ ਮਠਿਆਈ ਵੰਡੀ ਰੋਏ ਜੋ ਜੰਮੀ ਬੱਚੀ ਸੀ।
-----
ਜਿਸਨੂੰ ਸੀ ਸਮਝਾਉਂਣ ਤੁਰੇ ਉਹ ਸਮਝ ਨਹੀਂ ਸਕਦਾ ਸੀ ਕਦੇ,
ਉਸਦਾ ਮੱਥਾ ਖ਼ਾਲੀ ਸੀ ‘ਤੇ ਸਾਡੀ ਮੱਥਾਪੱਚੀ ਸੀ।
2 comments:
ਪੂਨੀਆਂ ਜੀ ਆਦਾਬ
ਗ਼ਜ਼ਲ ਦੇ ਸ਼ੇਅਰਾਂ ਤੋਂ ਪਤਾ ਲੱਗਦਾ ਹੈ ਕਿ ਤੁਸੀ ਖ਼ਿਆਲਾਂ ਦੇ ਗਹਿਰਾਈ ਵਿੱਚ ਜਾਣ ਦੀ ਸਮਰੱਥਾ ਪਾ ਲਈ ਹੈ ਜਿਸ ਲਈ ਤੁਸੀ ਵਧਾਈ ਦੇ ਪਾਤਰ ਹੋ।
ਦੀਪ ਨਿਰਮੋਹੀ
ਖੁਬਸੂਰਤ ਬੋਲਦੇ ਹੋ.....ਦਰਵੇਸ਼
Post a Comment