ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, October 24, 2009

ਨਦੀਮ ਪਰਮਾਰ - ਗ਼ਜ਼ਲ

ਗ਼ਜ਼ਲ

ਉਦਾਸਾ ਮਨ ਉਦਾਸੀ ਵਿਚ ਕਦੀ ਗੁਲਜ਼ਾਰ ਲੱਭਦਾ ਹੈ।

ਕਦੀ ਸਿਰ ਪਾੜ ਕੇ ਮਰਨੇ ਨੂੰ ਇਕ ਦੀਵਾਰ ਲੱਭਦਾ ਹੈ।

-----

ਅਜਬ ਹਾਲਤ ਮੈਂ ਦੇਖੀ ਜੀਣ ਖ਼ਾਤਰ ਇਸ ਜਗਤ ਅੰਦਰ,

ਕੋਈ ਦਿਲਦਾਰ ਲੱਭਦਾ ਹੈ ਕੋਈ ਕਰਤਾਰ ਲੱਭਦਾ ਹੈ।

-----

ਸਮਾਂ ਸੀ ਆਪ ਹੀ ਬੀਮਾਰ ਲੱਭਦੇ ਸਨ ਮਸੀਹੇ ਨੂੰ,

ਮਗਰ ਅਜਕਲ ਮਸੀਹਾ ਆਪਣੇ ਬੀਮਾਰ ਲੱਭਦਾ ਹੈ।

-----

ਜ਼ਮੀਂ ਨੂੰ ਖਾ ਕੇ ਢੋਰੇ ਵਾਂਗ ਹੁਣ ਸੁਣਿਆ ਹੈ ਆਦਮ ਜੀ,

ਨਸਲ ਅਪਣੀ ਬਚਾਉਂਣ ਨੂੰ ਨਵਾਂ ਸੰਸਾਰ ਲੱਭਦਾ ਹੈ।

-----

ਨਵਾਂ ਆਇਆ ਵਡੇਰਾ ਦੇਸ ਤੋਂ, ਜਾ ਕੇ ਦੁਕਾਨਾਂ ਵਿਚ,

ਸਮਾਂ ਕੱਟਣ ਲਈ ਹਰ ਮੁਫ਼ਤ ਦੀ ਅਖ਼ਬਾਰ ਲੱਭਦਾ ਹੈ।

-----

ਸਮੇਂ ਦੀ ਚਾਲ ਸੌੜੀ ਹੈ ਜਾਂ ਹੈ ਭੁੱਖ ਮਸ਼ਹੂਰ ਹੋਣੇ ਦੀ,

ਕਿ ਸਸਤੀ ਪੇਤਲੀ ਸ਼ੁਹਰਤ ਹਰਿਕ ਫ਼ਨਕਾਰ ਲੱਭਦਾ ਹੈ।

------

ਨਦੀਮਾ! ਦੱਸ ਬਦੇਸ਼ਾਂ ਦੇ ਲਿਖਾਰੀ ਦੇਸ ਕਿਉਂ ਜਾ ਕੇ,

ਕੋਈ ਪਾਤਰ ਨੂੰ ਲੱਭਦਾ ਹੈ ਕੋਈ ਜਗਤਾਰ ਲੱਭਦਾ ਹੈ।

3 comments:

Davinder Punia said...

Janaab Nadeem Parmar sahab di ghazal bahut changgi laggi, saare shaer kamaal han.

Gurmail-Badesha said...

Nadeem sahib ji di gazal kamaal di hai .

ਨਦੀਮਾ! ਦੱਸ ਬਦੇਸ਼ਾਂ ਦੇ ਲਿਖਾਰੀ ਦੇਸ ਕਿਉਂ ਜਾ ਕੇ,

ਕੋਈ ਪਾਤਰ ਨੂੰ ਲੱਭਦਾ ਹੈ ਕੋਈ ਜਗਤਾਰ ਲੱਭਦਾ ਹੈ।

Meri samaz mutaabak kai tan paatar ate Jagtar nu mukh band likhvaun vaste hi labhde ne !!

baaki Nadeem jane !... jan RUB jane !!

Unknown said...

bahut khoobsurat ate ravaan ghazal,satkar naal aapde charna vich dher saari daad.

khuda aapnu khush rakhe,aas hai ki aapnu agah vi parhde rahage,

roop nimana
RAB RAKHA!!