ਸਾਹਿਤਕ ਨਾਮ: ਮਜਾਜ਼ ਲਖਨਵੀ
ਜਨਮ: 9 ਅਕਤੂਬਰ, 1911 – 5 ਦਸੰਬਰ, 1955 ( ਬਾਰਾਬੰਕੀ, ਉੱਤਰ ਪ੍ਰਦੇਸ਼, ਇੰਡੀਆ)
ਕਿਤਾਬਾਂ: ਉਰਦੂ ‘ਚ ‘ਆਹੰਗ’ ਤੇ ‘ਸਾਜ਼-ਏ-ਨੌਅ’ ਪ੍ਰਕਾਸ਼ਿਤ ਹੋ ਚੁੱਕੀਆਂ ਹਨ।
-----
ਦੋਸਤੋ! ਮਜਾਜ਼ ਸਾਹਿਬ ਪ੍ਰਸਿੱਧ ਉਰਦੂ ਸ਼ਾਇਰਾਂ, ਜਿਗਰ ਮੁਰਾਦਾਬਾਦੀ, ਫ਼ਿਰਾਕ ਗੋਰਖ਼ਪੁਰੀ, ਸਾਹਿਰ ਲੁਧਿਆਣਵੀ ਦੇ ਸਮਕਾਲੀ ਸਨ। ਲਿਖਤਾਂ 'ਚ ਖ਼ੂਬਸੂਰਤ ਰੁਮਾਂਟਿਕ ਰੰਗ, ਉਰਦੂ ਭਾਸ਼ਾ ‘ਚ ਉਹਨਾਂ ਨੂੰ ਅੰਗਰੇਜ਼ੀ ਦੇ ਪ੍ਰਸਿੱਧ ਲੇਖਕ ਕੀਟਸ ਦੇ ਬਰਾਬਰ ਦਾ ਸਥਾਨ ਦਵਾਉਂਦਾ ਹੈ। ਉਹਨਾਂ ਨੇ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਦੇ ਨਾਲ਼-ਨਾਲ਼ ਨਜ਼ਮਾਂ ਵੀ ਲਿਖੀਆਂ ਹਨ। ਉਹਨਾਂ ਨੇ ਬੀ.ਏ. ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਕੀਤੀ ਅਤੇ ਏਸੇ ਯੂਨੀਵਰਸਿਟੀ ਲਈ ਗੀਤ (ਤਰਾਨਾ, Anthem ) ‘ਯੇ ਮੇਰਾ ਚਮਨ’ ਵੀ ਲਿਖਿਆ।
-----
ਪ੍ਰਸਿੱਧ ਫਿਲਮੀ ਗੀਤਕਾਰ ਜਾਨ ਨਿਸਾਰ ਅਖ਼ਤਾਰ ਸਾਹਿਬ ਨੂੰ ਮਜਾਜ਼ ਸਾਹਿਬ ਦੀ ਭੈਣ ਸਾਫੀਆ ਅਖ਼ਤਾਰ ਵਿਆਹੀ ਹੋਈ ਸੀ। ਪ੍ਰਸਿੱਧ ਲੇਖਕ ਅਤੇ ਫਿਲਮੀ ਗੀਤਕਾਰ ਜਾਵੇਦ ਅਖ਼ਤਰ ਸਾਹਿਬ, ਜਾਨ ਨਿਸਾਰ ਅਖ਼ਤਾਰ ਸਾਹਿਬ ਦੇ ਬੇਟੇ ਹਨ। 5 ਦਸੰਬਰ, 1955 ਦੀ ਰਾਤ ਨੂੰ ਜ਼ਿਆਦਾ ਸ਼ਰਾਬ ਪੀਣ ਕਰਕੇ ਉਹ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ ਸਨ। ਉਹਨਾਂ ਦੀ ਸ਼ਾਇਰੀ ਦੇ ਮੁਰੀਦ ਆਖਦੇ ਨੇ ਕਿ ਉਸ ਰਾਤ ਮਜਾਜ਼ ਸਾਹਿਬ ਦੇ ਨਾਲ਼ ਅੱਧਾ ਲਖਨਊ ਸ਼ਹਿਰ ਮਰ ਗਿਆ ਸੀ ਅਤੇ ਉਰਦੂ ਸਾਹਿਤਕ ਜਗਤ ਵਿਚ ਇਹ ਘਾਟ ਅਜੇ ਤੀਕ ਪੂਰੀ ਨਹੀਂ ਹੋਈ।
-----
ਮੈਨੂੰ ਮਜਾਜ਼ ਸਾਹਿਬ ਦੀਆਂ ਲਿਖੀਆਂ ਅਣਗਿਣਤ ਗ਼ਜ਼ਲਾਂ ਬੇਹੱਦ ਪਸੰਦ ਹਨ। ਕੱਲ੍ਹ ‘ਆਰਸੀ ਛਿਲਤਰਾਂ ਸਰਗੋਸ਼ੀਆਂ’ ‘ਚ ਮਜਾਜ਼ ਸਾਹਿਬ ਦਾ ਜ਼ਿਕਰ ਆਇਆ ਸੀ। ਅੱਜ ਉਹਨਾਂ ਦੀ ਕਲਮ ਨੂੰ ਸਲਾਮ ਕਰਦਿਆਂ, ਇੱਕ ਬੇਹੱਦ ਖ਼ੂਬਸੂਰਤ ਗ਼ਜ਼ਲ ਤੇ ਇੱਕ ਨਜ਼ਮ ਤੁਹਾਡੇ ਨਾਲ਼ ਸਾਂਝੀ ਕਰ ਰਹੀ ਹਾਂ, ਆਸ ਹੈ ਮਜਾਜ਼ ਸਾਹਿਬ ਤੁਹਾਡੇ ਦਿਲ-ਓ-ਦਿਮਾਗ਼ ਤੇ ਵੀ ਛਾ ਜਾਣਗੇ। ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ ‘ਤਮੰਨਾ’
*************
ਗ਼ਜ਼ਲ
ਖ਼ੁਦ ਦਿਲ ਮੇਂ ਰਹਿ ਕੇ ਆਂਖ ਸੇ ਪਰਦਾ ਕਰੇ ਕੋਈ।
ਹਾਂ ਲੁਤਫ਼ ਜਬ ਹੈ ਪਾਕੇ ਭੀ ਢੂੰਡਾ ਕਰੇ ਕੋਈ।
-----
ਤੁਮਨੇ ਤੋ ਹੁਕਮ-ਏ-ਤਰਕ-ਏ-ਤਮੰਨਾ ਬਤਾ ਦੀਯਾ,
ਕਿਸ ਦਿਲ ਸੇ ਆਹ ਤਰਕ-ਏ-ਤਮੰਨਾ ਕਰੇ ਕੋਈ।
-----
ਦੁਨੀਆਂ ਲਰਜ਼ ਗਈ ਦਿਲ-ਏ-ਹਿਰਮਾਂਨਸੀਬ** ਕੀ,
ਇਸ ਤਰ੍ਹ ਸਾਜ਼-ਏ-ਐਸ਼ ਨਾ ਛੇੜਾ ਕਰੇ ਕੋਈ।
-----
ਮੁਝ ਕੋ ਯੇ ਆਰਜ਼ੂ ਵੋ ਉਠਾਏਂ ਨਕ਼ਾਬ ਖ਼ੁਦ,
ਉਨਕੋ ਯੇ ਇੰਤਜ਼ਾਰ ਤਕਾਜ਼ਾ ਕਰੇ ਕੋਈ।
-----
ਰੰਗੀਨੀ-ਏ-ਨਕ਼ਾਬ ਮੇਂ ਗੁੰਮ ਹੋ ਗਈ ਨਜ਼ਰ,
ਕਯਾ ਬੇ-ਹਿਜਾਬੋਂ ਕਾ ਤਕਾਜ਼ਾ ਕਰੇ ਕੋਈ।
-----
ਯਾ ਤੋ ਕਿਸੀ ਕੋ ਜੁਰੱਅਤ-ਏ-ਦਿਲਦਾਰ ਹੀ ਨਹੀਂ,
ਯਾ ਫ਼ਿਰ ਮੇਰੀ ਨਿਗਾਹ ਸੇ ਦੇਖਾ ਕਰੇ ਕੋਈ।
-----
ਹੋਤੀ ਹੈ ਇਸ ਸੇ ਹੁਸਨ ਕੀ ਤੌਹੀਨ ਐ ‘ਮਜਾਜ਼’!
ਇਤਨਾ ਨਾ ਅਹਿਲ-ਏ-ਇਸ਼ਕ਼ ਕੋ ਰੁਸਵਾ ਕਰੇ ਕੋਈ।
********
**ਹਿਰਮਾਂਨਸੀਬ – ਨਸੀਬ ਦੇ ਮਾਰੇ ਹੋਏ
======
ਨੰਨ੍ਹੀ ਪੁਜਾਰਨ
ਨਜ਼ਮ
ਇਕ ਨੰਨ੍ਹੀ ਮੁੰਨੀ ਸੀ ਪੁਜਾਰਨ,
ਪਤਲੀ ਬਾਂਹੇ, ਪਤਲੀ ਗਰਦਨ।
ਭੋਰ ਭਏ ਮੰਦਿਰ ਆਈ ਹੈ,
ਆਈ ਨਹੀਂ, ਮਾਂ ਲਾਈ ਹੈ।
-----
ਵਕ਼ਤ ਸੇ ਪਹਿਲੇ ਜਾਗ ਉਠੀ ਹੈ,
ਨੀਂਦ ਭੀ ਆਂਖੋਂ ਮੇਂ ਭਰੀ ਹੈ।
ਠੋਡੀ ਤਕ ਲਟ ਆਈ ਹੁਈ ਹੈ,
ਯੂੰਹੀ ਸੀ ਲਹਿਰਾਈ ਹੁਈ ਹੈ।
-----
ਆਂਖੋਂ ਮੇਂ ਤਾਰੋਂ ਕੀ ਚਮਕ ਹੈ,
ਮੁਖੜੇ ਪੇ ਚਾਂਦੀ ਕੀ ਝਲਕ ਹੈ।
ਕੈਸੀ ਸੁੰਦਰ ਹੈ ਕਯਾ ਕਹੀਏ,
ਨੰਨ੍ਹੀ ਸੀ ਇਕ ਸੀਤਾ ਕਹੀਏ।
-----
ਧੂਪ ਚੜ੍ਹੇ ਤਾਰਾ ਚਮਕਾ ਹੈ,
ਪੱਥਰ ਪਰ ਇਕ ਫ਼ੂਲ ਖਿਲਾ ਹੈ।
ਚਾਂਦ ਕਾ ਟੁਕੜਾ, ਫ਼ੂਲ ਕੀ ਡਾਲੀ,
ਕਮਸਿਨ ਸੀਧੀ ਭੋਲੀ-ਭਾਲੀ।
-----
ਕਾਨ ਮੇਂ ਚਾਂਦੀ ਕੀ ਬਾਲੀ ਹੈ,
ਹਾਥ ਮੇਂ ਪੀਤਲ ਕੀ ਥਾਲੀ ਹੈ।
ਦਿਲ ਮੇਂ ਲੇਕਿਨ ਧਿਆਨ ਨਹੀਂ ਹੈ,
ਪੂਜਾ ਕਾ ਕੁਛ ਗਿਆਨ ਨਹੀਂ ਹੈ।
-----
ਕੈਸੀ ਭੋਲੀ ਔਰ ਸੀਧੀ ਹੈ,
ਮੰਦਿਰ ਕੀ ਛਤ ਦੇਖ ਰਹੀ ਹੈ।
ਮਾਂ ਬੜ੍ਹਕਰ ਚੁਟਕੀ ਲੇਤੀ ਹੈ,
ਚੁਪ-ਚੁਪ ਹੰਸ ਦੇਤੀ ਹੈ।
-----
ਹੰਸਨਾ ਰੋਨਾ ਉਸਕਾ ਮਜ਼ਹਬ,
ਉਸਕੋ ਪੂਜਾ ਸੇ ਕਯਾ ਮਤਲਬ?
ਖ਼ੁਦ ਤੋ ਆਈ ਹੈ ਮੰਦਿਰ ਮੇਂ,
ਮਨ ਉਸਕਾ ਹੈ ਗੁੜੀਆ ਘਰ ਮੇਂ।
*******
ਗ਼ਜ਼ਲ/ਨਜ਼ਮ – ਮੂਲ ਉਰਦੂ-ਹਿੰਦੀ ਤੋਂ ਪੰਜਾਬੀ ਲਿਪੀਅੰਤਰ: ਤਨਦੀਪ ‘ਤਮੰਨਾ’
2 comments:
Thanks for such a nice poetry.Ghazal da ik ik sheyar kamal hai.pehla matla he dekho..ਖ਼ੁਦ ਦਿਲ ਮੇਂ ਰਹਿ ਕੇ ਆਂਖ ਸੇ ਪਰਦਾ ਕਰੇ ਕੋਈ।
...wah! kiya ghazal hai...har ik sher vich saavan de maheeney choN utthi mehik varga aihsas hai...i really enjoyed it...thank you so much Tandeep Ji, for posting...sukhdarshan...
Post a Comment