ਅਜੋਕਾ ਨਿਵਾਸ: ਮਲੋਟ, ਮੁਕਤਸਰ ( ਪੰਜਾਬ)
ਕਿੱਤਾ: ਅਧਿਆਪਨ
ਕਿਤਾਬਾਂ: ਰਚਨਾਵਾਂ ਕਿਤਾਬੀ ਰੂਪ ਵਿਚ ਅਜੇ ਤੱਕ ਪ੍ਰਕਾਸ਼ਿਤ ਨਹੀਂ ਹੋਈਆਂ। ਨਾਗਮਣੀ, ਸਮਦਰਸ਼ੀ, ਹੁਣ, ਅੱਖਰ ਆਦਿ ਸਿਰਕੱਢ ਸਾਹਿਤਕ ਮੈਗਜ਼ੀਨਾਂ ਵਿਚ ਵਿਚ ਕਈ ਨਜ਼ਮਾਂ ਤੇ ਕਹਾਣੀਆਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਸੁਖਦੇਵ ਜੀ ਨੇ ਜ਼ੈੱਨ ਕਹਾਣੀਆਂ ਦਾ ਪੰਜਾਬੀ ਵਿਚ ਅਨੁਵਾਦ ਕੀਤਾ ਹੈ, ਜੋ ਹਫ਼ਤਾਵਾਰੀ ਅਜੀਤ ਵਿਚ ਛਪਦਾ ਰਿਹਾ ਹੈ।
-----
ਦੋਸਤੋ! ਅੱਜ ਸੁਖਦੇਵ ਜੀ ਨੇ ਆਪਣੀਆਂ ਬੇਹੱਦ ਖ਼ੂਬਸੂਰਤ ਨਜ਼ਮਾਂ ਨਾਲ਼ ਆਰਸੀ ਦੀ ਅਦਬੀ ਮਹਿਫ਼ਿਲ ‘ਚ ਪਹਿਲੀ ਵਾਰ ਹਾਜ਼ਰੀ ਲਵਾਈ ਹੈ। ਮੈਂ ਉਹਨਾਂ ਨੂੰ ਆਰਸੀ ਪਰਿਵਾਰ ਵੱਲੋਂ ਖ਼ੁਸ਼ਆਮਦੀਦ ਆਖਦੀ ਹੋਈ, ਇਹਨਾਂ ਨਜ਼ਮਾਂ ਨੂੰ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ ‘ਤਮੰਨਾ’
*************
ਕਵਿਤਾ
ਨਜ਼ਮ
ਮੈਂ ਕਵਿਤਾ ਲਿਖ ਲੈਂਦਾ ਹਾਂ
ਸੁੱਕੇ ਹੋਏ ਪੱਤੇ ਵਿੱਚੋਂ
ਝਾਕਦੀਆਂ ਹਰੀਆਂ ਲਕੀਰਾਂ ਵਰਗੀ
............
ਪਰ ਜੋ ਇੱਕ ਸੰਘਣਾ ਸੁਹਾਵਣਾ
ਤੇ ਹਰਿਆ ਭਰਿਆ ਬਿਰਖ
ਇਸ ਵਿੱਚ ਨਹੀਂ ਦੀਂਹਦਾ
ਉਹਦਾ ਮੈਂ ਕੀ ਕਰਾਂ !!!
======
ਅਸੀਸ
ਨਜ਼ਮ
ਬਿਖੜਾ ਰਸਤਾ
ਔਝੜ ਪੈਂਡਾ
ਹਨੇਰੀਆਂ ਰਾਤਾਂ
ਸੌ ਸੱਪ-ਸਲੂਟੀ
ਲੱਖਾਂ ਡਰ-ਭਉ
ਤੇ ਦੂਰ ਹੈ ਮੰਜ਼ਿਲ
..........
ਪਰ ਪੁੱਤਰ,
ਆਹ ਲੈ ਦੀਵਾ
ਆਹ ਲੈ ਬੱਤੀ
ਤੇ ਜਿਊਣ ਜੋਗਿਆ,
ਚਿਣਗ ਆਪਣੇ
ਅੰਦਰ ਦੀ ਬਾਲ਼ ਲਵੀਂ !
======
ਤੁਰਨ ਦੀ ਜਾਚ
ਨਜ਼ਮ
ਮੈਂ
ਤੁਰਦਾ ਹਾਂ ਬਾਹਰ
ਤੇ ਤੱਕਦਾ ਹਾਂ ਅੰਦਰ
.........
ਮੈਂ
ਤੁਰਦਾ ਹਾਂ ਅੰਦਰ
ਤੇ ਭਟਕਦਾ ਹਾਂ ਬਾਹਰ
..........
ਇੱਕ ਉਮਰ ਲੰਘ ਚੱਲੀ ਹੈ
ਪਰ ਮੈਨੂੰ ਅਜੇ ਵੀ ਤੁਰਨ ਦੀ
ਜਾਚ ਨਹੀਂ ਆਈ।
=========
ਚੰਗਾ ਨਹੀਂ
ਨਜ਼ਮ
ਦੀਵਾ ਜਗਦਾ ਹੈ
ਤਾਂ ਚਾਨਣ ਹੁੰਦਾ ਹੈ
ਸ਼ਾਇਰ ਬੋਲਦਾ ਹੈ
ਤਾਂ ਕੰਦੀਲ ਜਾਗਦੀ ਹੈ
ਸੂਰਜ ਚੜ੍ਹਦਾ ਹੈ
ਤਾਂ ਰੌਸ਼ਨੀ ਦਾ ਹੜ੍ਹ ਆਉਂਦਾ ਹੈ
ਪਰ ਸਾਰਾ ਹੀ ਚਾਨਣ
ਬਾਹਰ ਤੋਂ ਆਵੇ
ਇਹ ਵੀ ਕੋਈ ਚੰਗੀ ਗੱਲ ਨਹੀਂ।
=======
ਜਸ਼ਨ
ਨਜ਼ਮ
ਰਾਤ ਦੀ ਪਗਡੰਡੀ
ਅੰਤਰ ਦੇ ਦੀਵੇ
ਚੁੱਪਚਾਪ...ਬੇਪ੍ਰਵਾਹ
ਤੁਰਦੇ ਜਾਣਾ... ਤੁਰਦੇ ਜਾਣਾ
ਕਾਲ਼ੀ.... ਹਨੇਰੀ
ਸਲ੍ਹਾਬੀ ਜਿਹੀ ਮਿੱਟੀ ਵਿਚ
ਸੁਨਹਿਰੀ ਫੁੱਲਾਂ ਦੇ ਖਿੜਨ ਦਾ
ਆਪਣਾ ਹੀ ਜਸ਼ਨ ਹੁੰਦਾ ਹੈ।
3 comments:
Sukhdev ji, bahut changgiaan nazma han, haazri nirantar rakkhio ji, "sara hi chanan bahron aave ih vi changgi gall nahi" , "..........apna hi jashn hunda hai" kamaal han. bahut changga laggia tuhanu parhke.
सुखदेव की ये सारी नज्में बहुत खूबसूरत हैं। मैं इनका हिन्दी अनुवाद अपने ब्लाग "सेतु साहित्य' में लगाना चाहता हूँ। अगर कुछ और कविताएं सुखदेव जी मुझे मुझे मेल कर दें तो आभारी होऊंगा। मेरा मेल आई डी है- subhashneerav@gmail.com
इतनी खूबसूरत कविताओं के लिए सुखदेव जी और प्रकाशित करने के लिए तनदीप जी को बधाई !
दीपावली की शुभकामनाओं सहित
सुभाष नीरव
09810534373
www.setusahitya.blogspot.com
remarkable ...............
Post a Comment