ਨਜ਼ਮ
ਮੈਂ ਉਸ ਬਾਰੇ ਅਪਸ਼ਬਦ ਸੁਣਦਾ ਹਾਂ
ਉਸਦੀ ਪਤ ਰੱਖਣ ਲਈ
ਹਥਿਆਰ ਚੁੱਕ ਲੈਂਦਾ ਹਾਂ
ਉਸਦੀ ਪਤ ਮੇਰੀ ਮੁਹਤਾਜ ਨਹੀਂ
.............
ਉਸਦੀ ਗੱਲ ਕਰਨ ਵਾਲ਼ੇ
ਸਾਰਿਆਂ ਨੂੰ ਸੁਣਦਾ ਹਾਂ
ਪੁਜਾਰੀ, ਵਿਦਵਾਨ, ਚੇਲੇ, ਯੋਧੇ
ਬਸ ‘ਉਸੇ’ ਨੂੰ ਨਹੀਂ ਸੁਣਦਾ
..............
ਉਹ ਆਪ ਤਾਂ ਕੁਝ ਵੀ ਨਹੀਂ
ਨਾ ਮੁਸਲਮਾਨ ਨਾ ਹਿੰਦੂ ਨਾ ਸਿੱਖ
ਮੈਂ ਹੀ ਕੁਝ ਬਣਨਾ
ਜ਼ਰੂਰੀ ਸਮਝਦਾ ਹਾਂ
.............
ਉਹ ਵੇਈਆਂ ਵਿਚ ਡੁੱਬਦਾ ਹੈ
ਖ਼ਾਨਾ ਬਦੋਸ਼ ਹੋ ਜਾਂਦਾ ਹੈ
ਮੈਂ ਉਸਦੀ ਬਾਣੀ ਦਾ ਗੁਟਕਾ ਫੜਦਾ ਹਾਂ
ਬੂਹਾ ਢੋਅ ਕੇ ਬਹਿ ਜਾਂਦਾ ਹਾਂ
.............
ਉਸਦੇ ਆਖਿਆਂ ਰੱਬ ਨੂੰ ਇੱਕ ਮੰਨਦਾ ਹਾਂ
ਰੱਬ ਦੇ ਬੰਦਿਆਂ ਨੂੰ ਇੱਕ ਨਹੀਂ ਸਮਝਦਾ
ਉਦਾਸੀਆਂ ਕਰਨ ਵਾਲ਼ੇ ਨੂੰ
ਮੈਂ ਉਦਾਸ ਕਰ ਦਿੱਤਾ ਹੈ
.............
ਮੈਂ ਉਸਦਾ ‘ਸਿੱਖ’ ਹੋਣ ਦੀ ਕੋਸ਼ਿਸ਼ ਕਰਦਾ ਹਾਂ
ਉਹ ਮੇਰੇ ‘ਨਾਨਕ’ ਹੋਣ ਦੀ ਉਡੀਕ ਕਰਦਾ ਹੈ....
3 comments:
ki kahaan............is diaan copies karwa ke gurduariaan vich vandniaan chahidiaan han.
ਨਾ ਨਾ ਨਾ ਨਾ ਨਾ .....ਦਵਿੰਦਰ ਜੀ ਕਿਉਂ ਪੰਥ 'ਚੋਂ ਬਾਹਰ ਕਢਾਉਣ ਲੱਗੇ ਹੋ ਡਾ:ਸਾਹਿਬ ਜੀ ਨੂੰ
Beautiful Sukhpal Ji ... ...
ਉਦਾਸੀਆਂ ਕਰਨ ਵਾਲ਼ੇ ਨੂੰ
ਮੈਂ ਉਦਾਸ ਕਰ ਦਿੱਤਾ ਹੈ
ਮੈਂ ਉਸਦਾ ‘ਸਿੱਖ’ ਹੋਣ ਦੀ ਕੋਸ਼ਿਸ਼ ਕਰਦਾ ਹਾਂ
ਉਹ ਮੇਰੇ ‘ਨਾਨਕ’ ਹੋਣ ਦੀ ਉਡੀਕ ਕਰਦਾ ਹੈ....
Bass Babeyo, Eh hi bande te Budhh da farq hunda hai. Keep it up. Kadey na kadey taan Sikh ne vi Nanak hona hi hunda hai.
Sukhdev.
Post a Comment