ਪਲਕਾਂ ’ਚੋਂ ਉੱਤਰ ਕੇ, ਠੋਡੀ ਹੇਠ ਆ ਗਿਐ।
ਨੀਰ ਨੇ ਤੇ ਐਨਾ ਲੰਮਾ, ਰਾਹ ਆਪਣਾ ਲਿਐ।
-----
ਹਰ ਮੀਂਹ ਪੈਰ ਪਾਵੇ, ਸਾਡੇ ਘਰਾਂ ਨੀਵਿਆਂ ’ਚ।
ਮੌਕੇ ਤੇ ਹੀ ਤੇਲ ਮੁੱਕੇ, ਮਿੱਟੀ ਦਿਆਂ ਦੀਵਿਆਂ ’ਚ।
ੳਟਾ ਅਸਾਂ ਕੱਚੜਾ ਜੋ, ’ਨੇਰੇ ਵਿੱਚ ਢਾਅ ਲਿਐ।
ਨੀਰ ਨੇ ਤੇ ਐਨਾ ਲੰਮਾ, ਰਾਹ .....
-----
ਯਾਦਾਂ ਦੇ ਸਰ੍ਹਾਣੇ ਅਸੀਂ, ਸਿਰ ਰੱਖ ਸੌਂ ਗਏ।
ਜਿਨ੍ਹਾਂ ਵੀ ਜੋ ਰੋਣਾ ਸੀ, ਮੂਧੇ ਮੂੰਹ ਰੋ ਗਏ।
ਹੰਝੂਆਂ ਨੂੰ ਦਰੀ ਵਾਲੇ, ਪੱਲੇ ’ਚ ਛੁਪਾ ਲਿਐ,
ਨੀਰ ਨੇ ਤੇ ਐਨਾ ਲੰਮਾ, ਰਾਹ ....
-----
ਵਹਿਣ ਕਿੱਦਾਂ ਦਰਦਾਂ ਦੇ, ਬੰਨ੍ਹ ਵਿੱਚ ਖੜ੍ਹ ਜਾਣ।
ਅੰਤ ਨੂੰ ਕਿਨਾਰਿਆਂ ਦੇ, ਉੱਪਰੋਂ ਦੀ ਚੜ੍ਹ ਜਾਣ।
ਟੁੱਟ ਚੁੱਕੇ ਨੱਕਿਆਂ ’ਚ, ਦੇਹ ਨੂੰ ਗਵਾ ਲਿਐ,
ਨੀਰ ਨੇ ਤੇ ਐਨਾ ਲੰਮਾ, ਰਾਹ ....
ਪਲਕਾਂ ’ਚੋਂ ਉੱਤਰ ਕੇ, ਠੋਡੀ ਹੇਠ ਆ ਗਿਐ।
ਨੀਰ ਨੇ ਤੇ ਐਨਾ ਲੰਮਾ, ਰਾਹ ਆਪਣਾ ਲਿਐ।
1 comment:
vadhia geet hai.
Post a Comment