ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, December 7, 2009

ਹਰਦਮ ਸਿੰਘ ਮਾਨ - ਗ਼ਜ਼ਲ

ਗ਼ਜ਼ਲ

ਰਾਹਬਰੀ ਦੇ ਪੂਜ ਕੇ ਨਿੱਤ ਪੱਥਰ ਨਵੇਂ ਨਵੇਂ

ਗਾਹੁਣਾ ਚਾਹੇ, ਆਦਮੀ ਨਿੱਤ ਅੰਬਰ ਨਵੇਂ ਨਵੇਂ

-----

ਸੁਪਨਿਆਂ ਵਿਚ ਵੇਖਦਾਂ ਹਾਂ ਮੰਜ਼ਰ ਨਵੇਂ ਨਵੇਂ

ਅੱਖ ਖੁੱਲ੍ਹੇ ਨਜ਼ਰ ਆਵਣ ਖੰਡਰ ਨਵੇਂ ਨਵੇਂ

-----

ਹੁਣ ਪੁਰਾਣੇ ਯਾਰ ਦਾ ਖ਼ਤ ਮਿਲਦੈ ਜਦੋਂ ਕਦੇ,

ਮੇਰੀਆਂ ਅੱਖਾਂ 'ਚ ਚੁਭਦੇ ਅੱਖਰ ਨਵੇਂ ਨਵੇਂ

-----

ਤੂੰ ਹੀ ਦੱਸ ਕਿ ਕਿਹੜੇ ਦਰ ਤੇ ਦਸਤਕ ਦਿਆਂ ਮੈਂ ਯਾਰ!

ਉੱਗੇ ਨੇ ਹਰ ਦੇਹਲ਼ੀ ਉਤੇ ਖ਼ੰਜਰ ਨਵੇਂ ਨਵੇਂ

-----

ਭਟਕਣਾ ਦੇ ਦੌਰ ਦੇ ਅੰਤ ਦਿਸਦਾ ਨਹੀਂ ਕਿਤੇ,

ਹਰ ਕਦਮ ਤੇ ਬਣ ਰਹੇ ਨੇ ਰਾਹਬਰ ਨਵੇਂ ਨਵੇਂ

-----

ਸ਼ੀਸ਼ਿਆਂ ਦੇ ਪਹਿਨ ਵਸਤਰ ਤੁਰਦਾ ਜਦੋਂ ਵੀ 'ਮਾਨ',

ਜ਼ਿਹਨ ਵਿਚ ਵਜਦੇ ਬੜੇ ਨੇ ਪੱਥਰ ਨਵੇਂ ਨਵੇਂ

3 comments:

Rajinderjeet said...

Maan sahib, tuhadi ghazal da har misra parhanyog hai. Sare shear apna vakh-vakh rang pesh karde ne. Bahut sundar rachna hai.

ਬਲਜੀਤ ਪਾਲ ਸਿੰਘ said...

ਜਿਉਂਦੇ ਰਹੋ,ਲੰਮੀਆਂ ਉਮਰਾਂ ਮਾਣੋ।ਪਹਿਲੀਆਂ ਗਜ਼ਲਾਂ ਵਾਂਗ ਹੀ
ਦਿਲ ਦੇ ਐਨ ਵਿਚਕਾਰ ਦੀ ਲੰਘਦੀ ਹੋਈ ਗਜ਼ਲ ਮਨ ਨੂੰ ਟੁੰਬਦੀ ਹੋਈ ਸੋਚਾਂ ਵਿਚ ਪਾ ਦਿੰਦੀ ਹੈ।ਕੁਦਰਤ ਇਸੇ ਤਰਾਂ
ਨਿਵਾਜਦੀ ਰਹੇ ਆਪ ਜੀ ਨੂੰ ਸ਼ਬਦਾਂ ਦੀਆਂ ਦਾਤਾਂ ਨਾਲ।
ਆਮੀਨ

ਬਲਜੀਤ ਪਾਲ ਸਿੰਘ said...

ਮਾਨ ਸਾਹਿਬ,ਕੁਦਰਤ ਦੀ ਮਿਹਰ ਹੋ ਰਹੀ ਹੈ ਸ਼ਬਦਾਂ ਦੇ ਰੂਪ ਵਿਚ।ਪਹਿਲਾਂ ਵਾਂਗ ਇਹ ਗਜ਼ਲ ਵੀ ਦਿਲ ਦੇ ਐਨ
ਵਿਚਕਾਰ ਦੀ ਹੁੰਦੀ ਹੋਈ ਤਨ ਮਨ ਨੂੰ ਸ਼ਰਸ਼ਾਰ ਕਰ ਗਈ।ਜਿਉਂਦੇ ਰਹੋ,ਲੰਮੀਆਂ ਉਮਰਾਂ ਨਸੀਬ ਹੋਣ।ਕਦੀ ਮਿਲੀਏ।