ਜ਼ੋਰ ਬਥੇਰਾ ਮਾਰਨ ਤਤੀਆਂ ਤੇਜ਼ ਹਵਾਵਾਂ।
ਟੁੱਟਣ ਵਿਚ ਆਵੇ ਨਾ ਰੁਖ ਨਾਲੋਂ ਪਰਛਾਵਾਂ।
-----
ਨਿਤ ਘਲੀਏ ਸਜਣਾਂ ਵਲ ਉਹ ਯਾਦਾਂ ਦੀ ਪਾਤੀ,
ਹੰਝੂਆਂ ਨਾਲ਼ ਅਸੀਂ ਲਿਖੀਏ ਜਿਸ ‘ਤੇ ਸਿਰਨਾਵਾਂ।
-----
ਦਿਨ ਦੀਵੀਂ ਪਾ ਛੱਡਣ ਨ੍ਹੇਰ ਮਨਾਂ ਦੇ ਕਾਲ਼ੇ,
ਲੰਘੇ ਤਾਰੇ ਵਾਂਗ ਨਜ਼ਰ ‘ਚੋਂ ਟਾਵਾਂ ਟਾਵਾਂ।
-----
ਧਰਤੀ ‘ਤੇ ਕਿਸ ਬੱਦਲ਼ ਦੀ ਛਾਂ ਮਗਰ ਮੈਂ ਨੱਸਾਂ?
ਸਾਗਰ ਦੀ ਕਿਸ ਲਹਿਰ ਦੇ ਪਿੱਛੇ ਪਿੱਛੇ ਜਾਵਾਂ?
-----
ਚਾਪ ਕਿਦ੍ਹੇ ਪੈਰਾਂ ਦੀ ਆਵੇ ਸੋਚ ਦੀ ਗਲ਼ੀਓਂ?
ਏਨੀ ਰਾਤ ਗਏ ਹੋਣਾ ਏ ‘ਤਖ਼ਤ’ ਨਥਾਵਾਂ।
1 comment:
ਜ਼ੋਰ ਬਥੇਰਾ ਮਾਰਨ ਤਤੀਆਂ ਤੇਜ਼ ਹਵਾਵਾਂ।
ਟੁੱਟਣ ਵਿਚ ਆਵੇ ਨਾ ਰੁਖ ਨਾਲੋਂ ਪਰਛਾਵਾਂ।
ਵਾਹ !! ਅੱਜ ਸਵੇਰੇ ਸਵੇਰੇ ਇਹ ਸ਼ੇਅਰ ਪੜ ਕੇ ਰੂਹ ਖੁਸ਼ ਹੋ ਗਈ । ਇਹਨਾਂ ਦਾ ਇੱਕ ਇਹੋ ਜਿਹਾ ਹੋਰ ਸ਼ੇਅਰ ਦੇਖੋ :
ਓਹ ਹਵਾ ਝੁੱਲੀ ਕੇ ਕੁੱਬਾ ਹੋ ਗਿਆ ।
ਬ੍ਰਿਖ ਰਾਤੋ ਰਾਤ ਬੁਢਾ ਹੋ ਗਿਆ ।
ਪ੍ਰਿੰਸੀਪਲ ਤਖ਼ਤ ਸਿੰਘ ਦੀ ਕਲਮ ਨੂੰ ਸਲਾਮ ।
Post a Comment