ਰਹੇ ਗ਼ਮ ਤੋਂ ਉਰੇ ਮਾਤਮ ਬਣੋਗੇ।
ਗਏ ਗ਼ਮ ਤੋਂ ਪਰੇ ਗੌਤਮ ਬਣੋਗੇ।
-----
ਕਰੇਗਾ ਸੁਬਹ ਦਾ ਸੂਰਜ ਸਲਾਮਾਂ,
ਜੇ ਪੱਤਿਆਂ ‘ਤੇ ਪਈ ਸ਼ਬਨਮ ਬਣੋਗੇ।
-----
ਗ਼ਮਾਂ ਵਿਚ ਵੀ ਜੇ ਹੱਸਣਾ ਆ ਗਿਆ ਤਾਂ,
ਹਟੇਗੀ ਮੱਸਿਆ ਪੂਨਮ ਬਣੋਗੇ।
-----
ਕਦੇ ਆਪਣੇ ਅਹਿੰ ਨੂੰ ਜੇ ਘਟਾਓ,
ਤਾਂ ਪੱਥਰਾਂ ਵਿਚ ਵੀ ਰੇਸ਼ਮ ਬਣੋਗੇ।
-----
ਕਿਸੇ ਦੇ ਨਾਲ਼ ਜੇ ਕੁਝ ਹਸ ਲਵੋਗੇ,
ਦਿਲਾਂ ਦੇ ਫਿਰ ਤੁਸੀਂ ਹਾਕਮ ਬਣੋਗੇ।
-----
ਨਵੇਂ ਰਸਤੇ ਮਿਲਣਗੇ ਮੁਸ਼ਕਿਲਾਂ ‘ਚੋਂ,
ਕਿਸੇ ਹਮਦਮ ਦੇ ਜੇ ਹਮਦਮ ਬਣੋਗੇ।
8 comments:
ਪੂਨੀਆ ਸਾਹਿਬ ਖੂਬ ਕਿਹਾ :
ਰਹੇ ਗ਼ਮ ਤੋਂ ਉਰੇ ਮਾਤਮ ਬਣੋਗੇ।
ਗਏ ਗ਼ਮ ਤੋਂ ਪਰੇ ਗੌਤਮ ਬਣੋਗੇ।
ਕਰੇਗਾ ਸੁਬਹ ਦਾ ਸੂਰਜ ਸਲਾਮਾਂ,
ਜੇ ਪੱਤਿਆਂ ‘ਤੇ ਪਈ ਸ਼ਬਨਮ ਬਣੋਗੇ।
Davinder What a thought & What a way to say.My appriciation from heart.
ਸੁਹਣੇ ਖ਼ਿਆਲ ਨੇ ਪੂਨੀਆ ਸਾਹਿਬ!!
ਵਧੀਆ ਗਜ਼ਲ਼ ਹੈ। ਪਹਿਲੇ ਦੋ ਸ਼ੇਅਰ ਤਾਂ ਖ਼ਾਸ ਕਰਕੇ।
sabhna sajjnaa da shukriya ji...
punia ji kamal krti..jis din apne pc te betha baki punjabi ch comment us din kranga..chnga lga pr k,.
bot vadya Davinder, I liked it very much
ਰਹੇ ਗ਼ਮ ਤੋਂ ਉਰੇ ਮਾਤਮ ਬਣੋਗੇ।
ਗਏ ਗ਼ਮ ਤੋਂ ਪਰੇ ਗੌਤਮ ਬਣੋਗੇ।
Davinder Ji, tuhaada eh sher bohut hi vadiya hai...kamaal di gall keeti hai tusiN is vich...thank you...Sukhdarshan..
Post a Comment