ਦੋਸਤੋ! ਸਰੀ ਵਸਦੇ ਸ਼ਾਇਰ ਜਸਬੀਰ ਮਾਹਲ ਜੀ ਨੇ ਸੱਤਪਾਲ ਭੀਖੀ ਜੀ ਦੀ ਇਕ ਬੇਹੱਦ ਖ਼ੂਬਸੂਰਤ ਨਜ਼ਮ ਆਰਸੀ ਪਰਿਵਾਰ ਨਾਲ਼ ਸਾਂਝੀ ਕਰਨ ਲਈ ਭੇਜੀ ਹੈ, ਮੈਂ ਉਹਨਾਂ ਦੀ ਤਹਿ-ਦਿਲੋਂ ਸ਼ੁਕਰਗੁਜ਼ਾਰ ਹਾਂ। ਲੇਖਕ ਬਾਰੇ ਹੋਰ ਜਾਣਕਾਰੀ ਅਜੇ ਉਪਲਬਧ ਨਹੀਂ ਹੈ। ਜਿਉਂ ਹੀ ਫੋਟੋ ਜਾਂ ਜਾਣਕਾਰੀ ਪ੍ਰਾਪਤ ਹੋਈ, ਅਪਡੇਟ ਕਰ ਦਿੱਤੀ ਜਾਵੇਗੀ। ਬਹੁਤ-ਬਹੁਤ ਸ਼ੁਕਰੀਆ।ਅਦਬ ਸਹਿਤ
ਤਨਦੀਪ ਤਮੰਨਾ
***********
ਕਵਿਤਾ ਸੰਦੋਹੇ ਵਿਚ
ਨਜ਼ਮ
ਮੈਨੂੰ ਕਵਿਤਾਵਾਂ ਵਿਚ
ਉਲ਼ਝਿਆ ਵੇਖ
ਮਾਂ ਛੇੜਦੀ
...........
“ਪੁੱਤ! ਕੀ ਹੈ ਇਹ ਤੇਰੀ ਕਵਿਤਾ?”
............
ਮੈਂ ਦੱਸਦਾ
..........
“ਮਾਂ!
ਕਵਿਤਾ ਮਨ ਦੀਆਂ ਗੱਲਾਂ ਨੇ
ਖ਼ੁਸ਼ੀਆਂ ਦਾ ਇਲਹਾਮ
ਆਨੰਦ ਦੀ ਸਿਖ਼ਰ
ਪਿਆਰ ਦੀ ਇੰਤਹਾ
ਕਵਿਤਾ ਗਹਿਰੇ ਜ਼ਖ਼ਮਾਂ ’ਤੇ
ਮੱਲ੍ਹਮ ਦਾ ਇਲਾਹੀ ਫੇਹਾ ਹੈ
ਗੁੰਗੇ ਦਾ ਗੁੜ…”
..................
ਸੁਣਦੀ-ਸੁਣਦੀ ਮਾਂ
ਉਦਾਸ ਹੋ ਗਈ
ਤੇ ਬੋਲੀ...
...............
“ਫੇਰ ਮੇਰੀ ਕਵਿਤਾ ਤਾਂ ਪੁੱਤ
ਸੰਦੋਹੇ* ’ਚ ਰਹਿ ਗਈ!”
*******
*ਸੰਦੋਹਾ ਮਾਂ ਦਾ ਪੇਕਾ ਘਰ
(ਨਵਾਂ ਜ਼ਮਾਨਾ ਦੇ ਨਵੇਂ ਵਰ੍ਹੇ ਦੇ ਵਿਸ਼ੇਸ਼ ਅੰਕ ਵਿਚੋਂ ਧੰਨਵਾਦ ਸਹਿਤ)
1 comment:
WADHIYA NAZM HAI JI...
SUKHDEV.
Post a Comment