ਅਦਬ ਸਹਿਤ
ਤਨਦੀਪ ਤਮੰਨਾ
***********
ਕਵਿਤਾ ਸੰਦੋਹੇ ਵਿਚ
ਨਜ਼ਮ
ਮੈਨੂੰ ਕਵਿਤਾਵਾਂ ਵਿਚ
ਉਲ਼ਝਿਆ ਵੇਖ
ਮਾਂ ਛੇੜਦੀ
...........
“ਪੁੱਤ! ਕੀ ਹੈ ਇਹ ਤੇਰੀ ਕਵਿਤਾ?”
............
ਮੈਂ ਦੱਸਦਾ
..........
“ਮਾਂ!
ਕਵਿਤਾ ਮਨ ਦੀਆਂ ਗੱਲਾਂ ਨੇ
ਖ਼ੁਸ਼ੀਆਂ ਦਾ ਇਲਹਾਮ
ਆਨੰਦ ਦੀ ਸਿਖ਼ਰ
ਪਿਆਰ ਦੀ ਇੰਤਹਾ
ਕਵਿਤਾ ਗਹਿਰੇ ਜ਼ਖ਼ਮਾਂ ’ਤੇ
ਮੱਲ੍ਹਮ ਦਾ ਇਲਾਹੀ ਫੇਹਾ ਹੈ
ਗੁੰਗੇ ਦਾ ਗੁੜ…”
..................
ਸੁਣਦੀ-ਸੁਣਦੀ ਮਾਂ
ਉਦਾਸ ਹੋ ਗਈ
ਤੇ ਬੋਲੀ...
...............
“ਫੇਰ ਮੇਰੀ ਕਵਿਤਾ ਤਾਂ ਪੁੱਤ
ਸੰਦੋਹੇ* ’ਚ ਰਹਿ ਗਈ!”
*******
*ਸੰਦੋਹਾ ਮਾਂ ਦਾ ਪੇਕਾ ਘਰ
(ਨਵਾਂ ਜ਼ਮਾਨਾ ਦੇ ਨਵੇਂ ਵਰ੍ਹੇ ਦੇ ਵਿਸ਼ੇਸ਼ ਅੰਕ ਵਿਚੋਂ ਧੰਨਵਾਦ ਸਹਿਤ)
1 comment:
WADHIYA NAZM HAI JI...
SUKHDEV.
Post a Comment