ਸ਼ੋਰ ਵਿਚ ਡੁੱਬਾ ਨਗਰ, ਧੂੰਏਂ ‘ਚ ਲਥਪਥ ਚਿਮਨੀਆਂ।
ਖ਼ਾਬ ਹੋ ਗਈਆਂ ਨੇ ਕਿਧਰੇ, ਖ਼ਾਬ ਜਿਹੀਆਂ ਬਸਤੀਆਂ।
-----
ਜ਼ਿਹਨ ਵਿਚ ਵਗਦਾ ਹੈ ਮੇਰੇ, ਪਿਆਸ ਦਾ ਦਰਿਆ ਕੋਈ,
ਤੇ ਮਿਰੇ ਹੱਥਾਂ ‘ਚ ਨੇ, ਕਾਗ਼ਜ਼ ਦੀਆਂ ਕੁਝ ਕਿਸ਼ਤੀਆਂ।
-----
ਜ਼ਿੰਦਗੀ! ਇਨ੍ਹਾਂ ਦੇ ਪਰ, ਪੱਥਰ ਨਾ ਕਰ ਦੇਵੀਂ ਕਿਤੇ,
ਤਿਤਲੀਆਂ ਵਰਗੇ ਇਹ ਬੱਚੇ, ਫੜ ਰਹੇ ਨੇ ਤਿਤਲੀਆਂ।
-----
ਫਿਰ ਉਹੀ ਜਲਸੇ, ਉਹੀ ਨਾਅਰੇ, ਉਹੀ ਹੈ ਪੇਸ਼ਕਸ਼,
ਲੈ ਲਓ ਅਣਗਿਣਤ ਲਾਰੇ, ਦੇ ਦਿਓ ਕੁਝ ਕੁਰਸੀਆਂ।
-----
ਚਿਹਰੇ ਦੀ ਮੁਸਕਾਨ ਤੋਂ ਧੋਖਾ ਨਾ ਖਾ ਜਾਣਾ ਕਿਤੇ,
ਚਿਹਰੇ ਉੱਤੇ ਚਿਹਰਾ ਹੈ, ਤੇ ਚਿਹਰੇ ਥੱਲੇ ਤਲਖ਼ੀਆਂ।
1 comment:
ghazal bahut hi vdhia laggi.
ghai sahib ne ajoke zamane da kathore sachh likhia hai.
well done ghai sahib.
SATPAL BARMOTA
LECTURER PUNJABI
GOVT. SEC. SCHOOL (BOYS)
FEROZEPUR CITY.
Post a Comment