ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, February 6, 2010

ਸੁਖਦਰਸ਼ਨ ਧਾਲੀਵਾਲ - ਗ਼ਜ਼ਲ

ਗ਼ਜ਼ਲ

ਬਹਾਰਾਂ ਵਿਚ ਅਦਾ ਹੋਇਆ ਜਦੋਂ ਗੁਲਜ਼ਾਰ ਦਾ ਮੌਸਮ।

ਘਟਾ ਸਾਵਣ ਦੀ ਲੈ ਕੇ ਆ ਗਈ ਹੈ ਪਿਆਰ ਦਾ ਮੌਸਮ।

-----

ਰਹੇ ਅਹਿਸਾਸ ਤੇਰੀ ਮਹਿਕ ਦਾ ਦਿਲ ਵਿਚ ਸਦਾ ਮੇਰੇ,

ਫ਼ਜ਼ਾ ਸਾਰੀ ਚ ਛਾਇਆ ਹੈ ਜਿਵੇਂ ਇਕ਼ਰਾਰ ਦਾ ਮੌਸਮ।

-----

ਉਹ ਅਪਣੇ ਨਾਂ ਨੂੰ ਮੇਰੇ ਦਿਲ ਤੇ ਲਿਖ ਕੇ ਮੁਸਕਰਾਈ ਜਦ,

ਮੇਰੀ ਰਗ ਰਗ ਚ ਜੋਗੀ ਹੋ ਗਿਆ ਇਤਬਾਰ ਦਾ ਮੌਸਮ।

-----

ਮੁਹੱਬਤ ਤਾਂ ਸਦਾ ਹੈ ਜ਼ਿੰਦਗੀ ਦੀ, ਨਾ ਦਬਾ ਇਸ ਨੂੰ,

ਗੁਜ਼ਰ ਨਾ ਜਾਏ ਸੋਚਾਂ ਵਿਚ ਕਿਤੇ ਗੁਲਜ਼ਾਰ ਦਾ ਮੌਸਮ।

-----

ਬੜਾ ਖ਼ੁਸ਼ਰੰਗ ਹੋਵੇਗਾ ਮਿਲ਼ਨ ਦੇ ਰੰਗ ਦਾ ਜਲਵਾ,

ਜੇ ਕਰ ਐਨਾ ਸੁਹਾਵਾ ਹੈ ਉਹਦੇ ਇਨਕਾਰ ਦਾ ਮੌਸਮ।

-----

ਉਤਰ ਜਾਂਦਾ ਹੈ ਫਿਰ ਅਹਿਸਾਸ ਮੇਰਾ ਬੇਖ਼ੁਦੀ ਅੰਦਰ,

ਜਦੋਂ ਸੀਨੇ ਚ ਮਚਲੇ ਯਾਰ ਦੇ ਇਜ਼ਹਾਰ ਦਾ ਮੌਸਮ।

-----

ਛਿੜੀ ਹੈ ਰੂਹ ਵਿਚ ਐਸੀ ਮਿਲ਼ਨ ਦੇ ਲੁਤਫ਼ ਦੀ ਸਰਗਮ,

ਬੜਾ ਦਿਲਸ਼ਾਦ ਹੈ ਨਜ਼ਰਾਂ ਚ ਹੁਣ ਦੀਦਾਰ ਦਾ ਮੌਸਮ।

No comments: