ਵਣ ‘ਚ ਘਰ ਦੀ ਯਾਦ ਆਈ, ਪਰ ਕਿਸੇ ਦਾ ਗ਼ਮ ਨ ਸੀ।
ਸੀ ਮੇਰਾ ਦਿਲ ਵੀ ਨਿਰਾ ਪੱਥਰ, ਮਗਰ ਗੌਤਮ ਨ ਸੀ।
-----
ਕੁਝ ਪਲਾਂ ਅੰਦਰ ਹੀ ਉਸਨੇ ਸੜ ਕੇ ਹੋ ਜਾਣਾ ਸੀ ਰਾਖ਼,
ਟੁੱਟਦੇ ਤਾਰੇ ਦੀ ਫਿਰ ਵੀ ਰੌਸ਼ਨੀ ਮੱਧਮ ਨ ਸੀ।
-----
ਕੀ ਪਤਾ ਉਹ ਬਿਰਖ਼ ਨਾਲ਼ੋਂ ਕਿੰਝ ਵਿਛੜੀ ਹੋਏਗੀ,
ਬੰਸਰੀ ‘ਚੋਂ ਚੀਕ ਨਿਕਲ਼ਦੀ ਸੀ, ਪਰ ਸਰਗਮ ਨ ਸੀ।
-----
ਦੂਰ ਤੋਂ ਤਕਿਆ ਤਾਂ ਸਾਬਤ, ਨੇੜ ਤੋਂ ਜਦ ਦੇਖਿਆ,
ਖ਼ੂਬਸੂਰਤ ਸ਼ਹਿਰ ਦਾ ਇਕ ਸ਼ਖ਼ਸ ਵੀ ਸਾਲਮ ਨ ਸੀ।
-----
ਕਿਸ ਤਰ੍ਹਾਂ ਦੀ ਰਾਤ ਕਿ ਜਿਸਦੀ ਨ ਸੀ ਕੋਈ ਸਵੇਰ,
ਕਿਸ ਤਰ੍ਹਾਂ ਦੀ ਪੀੜ ਕਿ ਜਿਸਦੀ ਕੋਈ ਮਰਹਮ ਨ ਸੀ।
5 comments:
mainu maan hai meri gali da munda ena vadhia shair ban riha hai.
kulwinder ji tohadi ghazal achhi laggi.
bahut vadhia janaab.
Kulwinder ji...tuhaadi ghazal mainu bohut changi laggi...
Ikko saah wich parh layi Kulwinder huran di ghazal....bahut vadhiya.
Post a Comment