ਦੋਸਤੋ! ਮਾਨਸਾ, ਪੰਜਾਬ ਵਸਦੇ ਲੇਖਕ ਬਲਜੀਤਪਾਲ ਜੀ ਨੇ ਸੱਤਪਾਲ ਭੀਖੀ ਜੀ ਦੀ ਇਕ ਬੇਹੱਦ ਖ਼ੂਬਸੂਰਤ ਨਜ਼ਮ ਆਰਸੀ ਪਰਿਵਾਰ ਨਾਲ਼ ਸਾਂਝੀ ਕਰਨ ਲਈ ਭੇਜੀ ਹੈ, ਮੈਂ ਉਹਨਾਂ ਦੀ ਤਹਿ-ਦਿਲੋਂ ਸ਼ੁਕਰਗੁਜ਼ਾਰ ਹਾਂ।*****
ਦੌੜ
ਨਜ਼ਮ
ਪਗਡੰਡੀ ਤੇ ਵੇਖ ਰਿਹਾਂ
ਦੌੜਦੀ ਹੋਈ ਹਿਰਨੀ
..........
ਪਿਆਰੀ ਪਿਆਰੀ
ਚੁੰਗੀਆਂ ਭਰਦੀ
ਦਿਲ ਨੂੰ ਹਰਦੀ
.........
ਪਿੱਛੇ ਉਸਦੇ
ਕੁੱਤਿਆਂ ਦਾ ਲਸ਼ਕਰ ਹੈ
..........
ਮੇਰੇ ਰੋਕਣ ਤੇ ਵੀ
ਵਲ਼ ਪਾ
ਪਿੱਛਾ ਕਰ ਰਹੇ ਹਿਰਨੀ ਦਾ
...........
...ਤੇ ਅਚਾਨਕ....
ਘਰ ਵਿਚ
ਗੁੱਡੀਆਂ ਪਟੋਲਿਆਂ ਸੰਗ ਖੇਡਦੀ
ਬੇਟੀ ਯਾਦ ਆਉਂਦੀ ਹੈ ਮੈਨੂੰ...
............
ਹਿਰਨੀ ਦੌੜ ਰਹੀ ਹੈ
ਪਿੱਛੇ ਉਸਦੇ
ਕੁੱਤਿਆਂ ਦਾ ਲਸ਼ਕਰ ਹੈ।
No comments:
Post a Comment