ਨਜ਼ਮ
ਉਹ
ਸ਼ਹਿਰ ਭਰ ‘ਚ ਬਦਨਾਮ ਨਾਸਤਿਕ
ਉਹ ਰੱਬ ਦੀ ਜਗਹ ਤੋਂ
ਦੂਰ-ਦੂਰ ਰਹਿਣ ਵਾਲ਼ਾ
.........
ਆਪਣੇ ਦੋ ਬੱਚਿਆਂ ਦੇ ਸਿਰ ‘ਤੇ ਹੱਥ ਫੇਰਦਾ ਹੈ
ਉਹਨਾਂ ਨੂੰ ਗ਼ਰੂਰ ਨਾਲ਼ ਦੇਖਦਾ
ਅਪਣੀ ਪਤਨੀ ਨੂੰ ਕਹਿੰਦਾ ਹੈ
........
“ਦੇਖ ਕੈਥੀ! ਮੈਂ ਦੋ ਗਿਰਜੇ ਬਣਾ ਰਿਹਾ ਹਾਂ..”
====
ਮੈਂ ਉਹੀ ਹਾਂ
ਨਜ਼ਮ
ਤੂੰ ਮੈਨੂੰ
ਸਾਰਾ ਦਿਨ ਅਣਗੌਲ਼ਦੀ ਏਂ
-ਸੜਕਾਂ ‘ਤੇ
-ਦਫ਼ਤਰੀ ਕਤਾਰਾਂ ‘ਚ
-ਪਾਰਕ ‘ਚ ਟਹਿਲਦਿਆਂ
........
ਪਰ ਹੇ ਮੇਰੀ ਦੁਨੀਆਂ!
ਮੈਂ ਉਹੀ ਹਾਂ
ਜੋ ਹਰ ਸਵੇਰ
ਅੱਖਾਂ ਖੋਲ੍ਹਕੇ
ਤੈਨੂੰ ਚਾਨਣ ਚਾਨਣ ਕਰਦਾ ਹਾਂ
====
ਮੈਂ ਕਿਉਂ ਲਿਖਦਾ ਹਾਂ?
ਨਜ਼ਮ
ਮੇਰੇ ਮਨ
ਜਦ ਮੈਂ ਲਿਖਦਾ ਹਾਂ,
ਤੈਨੂੰ ਸਰੀਰ ਦਿੰਦਾ ਹਾਂ
...........
ਫਿਰ ਜਦ ਪੜ੍ਹਦਾ ਹਾਂ
ਤੈਨੂੰ ਛੋਹ ਲੈਂਦਾ ਹਾਂ
3 comments:
SANDHU SAHIB !
nazmaan bahut sohniaan ne !
Khoobsoorat.....Mubaarak !!
Sandu Sahib,nazman ne mann tunbia hai-Rup Daburji
ਧੰਨਵਾਦ ਦੋਸਤੋ।
Post a Comment