ਨਜ਼ਮ
ਜੇ ਤੂੰ ਮੰਨਦਾ ਏਂ ..
ਕਿ ਮੈਂ
ਤੇਰੇ ਰਾਹਾਂ 'ਚ ਉੱਗਿਆ
ਕੋਈ ਕੰਡਾ ਨਹੀਂ
ਸਗੋਂ
ਤੇਰੇ ਪਹਿਲੂ ‘ਚ ਮਹਿਫ਼ੂਜ਼
ਇਕ ਸੁਰਖ਼ ਗੁਲਾਬ ਹਾਂ
ਤਾਂ ਮੈਨੂੰ ਖਿੜਣ ਦੀ ਇਜਾਜ਼ਤ ਦੇ ..
ਮੈਂ ਤੇਰਾ ਗੁਲਸ਼ਨ ਮਹਿਕਾ ਦਿਆਂਗੀ !
======
ਅਨੁਵਾਦ
ਨਜ਼ਮ
ਕਿਸ ਤਰਾਂ ਕਰ ਸਕਣਗੇ
ਨਿਸ਼ਬਦ ਜਜ਼ਬਿਆਂ ਦਾ
ਸਹੀ ਅਨੁਵਾਦ ਓਹ ...
ਚਸ਼ਮਦੀਦ ਸ਼ਬਦਾਂ ਦੇ
ਕੱਢਦੇ ਰਹਿੰਦੇ ਨੇ
ਮੁਖ਼ਤਲਿਫ਼ ਜਿਹੇ ਅਰਥ ਜੋ ...
=====
ਜਦ ਮੈਂ ਰੁਖ਼ਸਤ ਹੋਵਾਂ
ਨਜ਼ਮ
ਮੇਰੇ ਮਹਿਰਮ !
ਜਦ ਮੈਂ ਰੁਖ਼ਸਤ ਹੋਵਾਂ
ਤੂੰ ਮੈਨੂੰ ਆਵਾਜ਼ ਨਾ ਦੇਵੀਂ...
ਨਾ ਸੁਣਾਵੀਂ ਮੈਨੂੰ
ਟੂਣੇਹਾਰਾ ਕੋਈ ਦਿਲਕਸ਼ ਨਗ਼ਮਾ
ਤੇ ਨਾ ਹੀ ਦਿਖਾਵੀਂ ਨੈਣਾਂ ਨੂੰ ਮੇਰੇ
ਛਿਣ-ਭੰਗਰਾ ਕੋਈ ਹੁਸੀਨ ਸੁਪਨਾ...
............
ਸ਼ਾਂਤ ਹੋ ਚੁੱਕੇ ਨੇ
ਮਨ ਦੇ ਹਨੇਰੇ ਜੰਗਲ ਵਿਚ ਕੂਕਦੇ
ਜਜ਼ਬਾਤ ਦੇ ਚੰਚਲ ਪਰਿੰਦੇ ...
ਸੁਪਨਿਆਂ ਦੇ ਮਰਮਰੀ ਸਪਰਸ਼ ਦਾ
ਦਿਲ ਦੀ ਧੜਕਣ ਉੱਤੇ
ਕੋਈ ਇਖ਼ਤਿਆਰ ਨਹੀ ...
............
ਸੁਣ ਨਹੀ ਸਕਦੇ ਦੁਇ ਕੰਨ ਹੁਣ
ਫ਼ਿਜ਼ਾਵਾਂ ਵਿਚ ਗੂੰਜਦੇ ਬੁਲਬੁਲ ਦੇ ਤਰਾਨੇ
ਵਗਦੇ ਪਾਣੀਆਂ ਵਿਚ ਲਹਿਰਾਂ ਦੇ ਗੀਤ
ਬਾਰਿਸ਼ ਦੀਆਂ ਬੂੰਦਾਂ 'ਚੋਂ ਟਪਕਦਾ ਸੰਗੀਤ ...
..........
ਵੇਖ ਨਹੀ ਸਕਦੇ ਦੁਇ ਨੈਣ ਹੁਣ
ਦਿਸਹੱਦੇ 'ਤੇ ਉਭਰਿਆ ਸਤਰੰਗਾ ਧਨੁਸ਼
ਸਿਆਹ ਰਾਤ 'ਚ ਉਗਮਿਆ ਪੂਨਮ ਦਾ ਚੰਨ
ਗੰਧਲੇ ਪਾਣੀਆਂ ਉੱਤੇ ਤਰਦਾ ਰੁਪਹਿਲਾ ਕੰਵਲ ਫੁੱਲ ...
...............
ਅਨੁਭਵ ਨਹੀ ਕਰ ਸਕਦੀ ਰਸਨਾ ਹੁਣ
ਸਮੁੰਦਰ ਦੇ ਪਾਣੀਆਂ 'ਚੋਂ ਨੁੱਚੜੇ
ਸਲੂਣੇ ਅਰਕ ਦਾ ਜ਼ਾਇਕਾ,
ਅੰਮ੍ਰਿਤ-ਜਲ ਦੀਆਂ ਬੂੰਦਾਂ 'ਚ ਘੁਲ਼ੀ ਮਿਠਾਸ,
ਕੰਵਲ ਫੁੱਲ ਦੀਆਂ ਪੱਤੀਆਂ ਚੋਂ ਰਿਸਦਾ ਸੋਮਰਸ ...
............
ਜਿਸਮ ਦੇ ਰੱਥ ਉੱਤੇ ਬੈਠੇ
ਇੰਦਰੀਆਂ ਦੇ ਘੋੜੇ
ਹੋ ਚੁੱਕੇ ਨੇ
ਬੇਹਰਕਤ, ਬੇਜਾਨ ਜਿਹੇ...
.............
ਨਹੀਂ ਹੁਣ ਫ਼ਾਸਲਾ ਕੋਈ
ਵਸਲ ਅਰ ਵਿਛੋੜੇ ਵਿਚ
ਸੰਧਿਆ ਅਰ ਪ੍ਰਭਾਤ ਵਿਚ
ਪਤਝੜ ਅਰ ਬਹਾਰ ਵਿਚ
..............
ਜੜ੍ਹ ਤੋਂ ਉੱਖੜਿਆ ਰੁੱਖ
ਆਖਿਰ !
ਕਿਸ ਰੁੱਤ ਦਾ ਇੰਤਜ਼ਾਰ ਕਰੇ ?
ਕਿਸ ਤਰ੍ਹਾਂ ਸੁਣੇ
ਅੰਤਰਮਨ ਦਾ ਅਨਹਦ ਨਾਦ ….
6 comments:
ਸੰਦੀਪ ਸੀਤਲ ਜੀ,ਤੁਹਾਡੀਆਂ ਨਜ਼ਮਾਂ ਚੰਗੀਆਂ ਲੱਗੀਆਂ
'Ijazat' and 'Anuwad' poems are beautiful.
-Sukhinder
Editor: SANVAD
Toronto ON Canada
Email: poet_sukhinder@hotmail.com
Writing from Indore, (M.P.) India
Friday, Oct. 1, 10.26 am
ਨਹੀਂ ਹੁਣ ਫ਼ਾਸਲਾ ਕੋਈ
ਵਸਲ ਅਰ ਵਿਛੋੜੇ ਵਿਚ
ਸੰਧਿਆ ਅਰ ਪ੍ਰਭਾਤ ਵਿਚ
ਪਤਝੜ ਅਰ ਬਹਾਰ ਵਿੱਚ....
ਬਹੁਤ ਖੂਬ!
बहुत अच्छी कविताएं ! बधाई !
ਸੀਤਲ ਜੀ ਆਦਾਬ। 'ਇਜਾਜ਼ਤ' ਅਤੇ 'ਅਨੁਵਾਦ' ਦੋਵੇਂ ਨਜ਼ਮਾਂ ਕਾਬਿਲ-ਏ-ਤਾਰੀਫ਼ ਹਨ।ਇਹ ਦੋਵੇਂ ਆਪਣੇ ਅੰਦਰ ਇਕ ਨਵਾਂ ਸੰਵਾਦ ਸਮੋਈ ਬੈਠੀਆਂ ਨੇ।ਪੇਸ਼ਕਾਰੀ ਚੰਗੀ ਹੈ।
Thank you all for commenting and appreciating my poetry.
Regards,
Sandip
Post a Comment