ਬਣ ਗਈ ਦਿਲ ਦਾ ਸਹਾਰਾ ਇਕ ਨਜ਼ਰ।
ਖ਼ੂਬਸੂਰਤ ਹੁਣ ਰਹੂ ਆਪਣਾ ਸਫ਼ਰ।
-----
ਤੁਰਨ ਵੇਲ਼ੇ ਰੁੱਖ ਖੜ੍ਹੇ ਹੀ ਰਹਿ ਗਏ,
ਸਿਸਕਦੀ ਹੋਈ ਹਵਾ ਆਈ ਮਗਰ।
-----
ਬੇਖ਼ੁਦੀ ਵਿਚ ਪੈਰ ਕਿੱਧਰ ਲੈ ਤੁਰੇ,
ਦੱਸ, ਦਿਲਾ! ਪਹੁੰਚੇ ਹਾਂ ਹੁਣ ਕਿਹੜੇ ਨਗਰ।
----
ਜਾਚ ਸਿੱਖ ਲਈ ਕੰਡਿਆਂ ‘ਤੇ ਤੁਰਨ ਦੀ,
ਹੁਣ ਕਠਿਨ ਲਗਦੀ ਨਹੀਂ ਕੋਈ ਡਗਰ।
-----
ਮੈਂ ਵਿਰੋਧੀ ‘ਵਾ ‘ਚ ਵੀ ਚੱਲਦਾ ਰਿਹਾ,
ਇਹ ਸੀ ਤੇਰੇ ਸਾਥ ਦਾ ਪਿਆਰਾ ਅਸਰ।
No comments:
Post a Comment