ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, April 7, 2011

ਜਸਬੀਰ ਮਾਹਲ - ਨਜ਼ਮ

ਦੋਸਤੋ! ਸਰੀ, ਕੈਨੇਡਾ ਵਸਦੇ ਸ਼ਾਇਰ ਜਸਬੀਰ ਮਾਹਲ ਸਾਹਿਬ ਨੇ ਆਰਸੀ ਦੇ ਮੁੜ ਸ਼ੁਰੂ ਹੋਣ ਦੀ ਮੁਬਾਰਕਬਾਦ ਇਹਨਾਂ ਖ਼ੂਬਸੂਰਤ ਨਜ਼ਮਾਂ ਨਾਲ਼ ਹਾਜ਼ਰੀ ਲਵਾ ਕੇ ਸਾਂਝੀ ਕੀਤੀ ਹੈ, ਮੈਂ ਉਹਨਾਂ ਦੀ ਤਹਿ-ਦਿਲੋਂ ਸ਼ੁਕਰਗੁਜ਼ਾਰ ਹਾਂ। ਮਾਹਲ ਸਾਹਿਬ ਆਪਣੇ ਜਜ਼ਬਾਤ ਅਤੇ ਆਲੇ-ਦੁਆਲੇ ਵਾਪਰਦੀਆਂ ਘਟਨਾਵਾਂ ਨੂੰ ਕਿਸ ਖ਼ੂਬਸੂਰਤੀ ਨਾਲ਼ ਸਾਦਗੀ ਦਾ ਲਿਬਾਸ ਪਹਿਨਾ ਕੇ ਪਾਠਕਾਂ ਲਈ ਪੇਸ਼ ਕਰਦੇ ਨੇ, ਉਸ ਦੀ ਮਿਸਾਲ ਉਹਨਾਂ ਦੀ ਕਿਤਾਬ ਆਪਣੇ ਆਪ ਕੋਲ਼ ਹੈ। ਉਹਨਾਂ ਦੀ ਨਜ਼ਮ ਦੀ ਇਸ ਅਦਾ ਦੀ ਮੈਂ ਕਾਇਲ ਹਾਂ। ਮਾਹਲ ਸਾਹਿਬ ਤੁਹਾਡੀ ਕਲਮ ਨੂੰ ਇਕ ਵਾਰ ਫੇਰ ਆਰਸੀ ਪਰਿਵਾਰ ਦਾ ਸਲਾਮ! ਹਾਜ਼ਰੀ ਲਵਾਉਂਦੇ ਅਤੇ ਸੁਝਾਵਾਂ ਨਾਲ਼ ਨਿਵਾਜਦੇ ਰਹਿਣਾ ਜੀ।

ਅਦਬ ਸਹਿਤ


ਤਨਦੀਪ ਤਮੰਨਾ


******


ਭਗੌੜਾ


ਨਜ਼ਮ


ਅੱਜ ਵੀ


ਉਲ਼ਝਾਈ ਰੱਖਿਆ


ਰੁਝੇਵਿਆਂ


ਆਪਣਾ ਆਪ


.........


ਆਪੇ ਸਾਹਵੇਂ


ਪੇਸ਼ ਹੋਣੋ


ਅੱਜ ਵੀ


ਮੈਂ ਬਚਦਾ ਰਿਹਾ!


=====


ਚਾਵਾਂ ਦੀ ਮੌਤ


ਨਜ਼ਮ


ਸ਼ਿੰਗਾਰ ਮੇਜ਼ ਤੇ


ਪਈਆਂ ਵੰਗਾਂ


ਵੰਗਾਂ ਉੱਤੇ


ਜੰਮੀ ਧੂੜ!


=====


ਮਿੱਟੀ ਦੀ ਤਾਸੀਰ - 1


ਨਜ਼ਮ


ਫੁੱਲਾਂ ਨੂੰ ਕੋਈ ਕੀ ਆਖੇ!


ਹੱਸਣ ਚੁੱਪ-ਚੁਪੀਤੇ


ਕਬਰ ਤੇ ਖਿੜੇ ਵੀ


ਓਨੇ ਸੋਹਣੇ,


ਜਿੰਨੇ ਵਿਚ ਬਗੀਚੇ!


ਫੁੱਲਾਂ ਨੂੰ ਕੋਈ ਕੀ ਆਖੇ!


=====


ਮਿੱਟੀ ਦੀ ਤਾਸੀਰ - 2


ਨਜ਼ਮ


ਫੁੱਲ


ਮੁਰਝਾਅ ਗਿਆ


ਸੁੱਕ ਗਿਆ


ਵਜੂਦ ਉਸ ਦਾ


ਮੁੱਕ ਗਿਆ


.......


ਦੇਰ ਤੀਕ ਪਰ ਚੇਤਿਆਂ ਚੋਂ


ਉਸ ਦੀ ਸੁਗੰਧ


ਆਉਂਦੀ ਰਹੀ...


4 comments:

Unknown said...

ਜਸਬੀਰ ਦੀਆਂ ਨਜ਼ਮਾ ਵਿਲੱਖਣ ਤੇ ਖ਼ੂਬਸੂਰਤ ਹਨ। ਇਹ ਹਾਇਕੂ ਨਹੀਂ ਪਰ ਵਧੀਆ ਹਾਇਕੂ ਲਿਖਣ ਲਈ ਉਸ ਦੀ ਕਵਿਤਾ ਤੋਂ ਪ੍ਰੇਰਨਾ ਲਈ ਜਾ ਸਕਦੀ ਹੈ। ਜ਼ੈਨੱ-ਚੁੱਪ ਹਾਇਕੂ ਦੀ ਮੂਲ ਪਰਵਿਰਤੀ ਹੈ ਤੇ ਜਿਸਤਰ੍ਹਾਂ ਜਸਬੀਰ ਇਸ ਚੁੱਪ ਨਾਲ ਇਕਮਿਕ ਹੁੰਦਾ ਹੈ ਪੰਜਾਬੀ ਦੇ ਵਿਰਲੇ ਕਵੀ ਹੀ ਇਸਤਰ੍ਹਾਂ ਹੋ ਸਕਦੇ ਹਨ। ਮੇਰੀ ਇਹੋ ਕਾਮਨਾ ਹੈ ਕਿ ਜਸਬੀਰ ਬਹੁਤਾ ਲਿਖੇ।
ਨਜ਼ਮਾਂ ਪ੍ਰਕਾਸ਼ਤ ਕਰਨ ਲਈ ਜਸਬੀਰ ਤੇ ਤਨਦੀਪ (ਸੰਪਾਦਕ) ਦੋਹਾਂ ਦਾ ਧੰਨਵਾਦ।
--ਅਜਮੇਰ ਰੋਡੇ

सुभाष नीरव said...

जसबीर माहल जी की ये छोटी छोटी नज्में बहुत ही खूबसूरत हैं। मैं हिन्दी में इनका अनुवाद अपने ब्लॉग के लिए करना चाहता हूँ।

ਤਨਦੀਪ 'ਤਮੰਨਾ' said...

ਸਤਿਕਾਰਤ ਅਜਮੇਰ ਰੋਡੇ ਸਾਹਿਬ!ਮਾਹਲ ਸਾਹਿਬ ਦੀਆਂ ਨਜ਼ਮਾਂ 'ਤੇ ਤੁਹਾਡੇ ਟਿੱਪਣੀ ਘੱਲਣ ਨਾਲ਼ ਆਰਸੀ ਦਾ ਮਾਣ ਅੱਜ ਦੂਣ ਸਵਾਇਆ ਹੋ ਗਿਆ ਹੈ। ਸਾਨੂੰ ਸੇਧ ਦੇਣ ਲਈ, ਕੈਨੇਡਾ ਵਿਚ ਰਚੇ ਜਾ ਰਹੇ ਸਾਹਿਤ 'ਚ ਤੁਹਾਡਾ ਮੁਕਾਮ ਬਹੁਤ ਉੱਚਾ-ਸੁੱਚਾ ਹੈ। ਤੁਸੀਂ ਬਿਲਕੁਲ ਸਹੀ ਫਰਮਾਇਆ ਹੈ ਕਿ ਲੇਖਕ ਨੂੰ ਆਪਣੀ ਗੱਲ ਕਹਿਣ ਲਈ ਬਹੁਤੀ ਵਾਰ ਢੇਰ ਸਾਰੇ ਸ਼ਬਦਾਂ ਦੀ ਲੋੜ ਨਹੀਓਂ ਹੁੰਦੀ, ਮਾਹਲ ਸਾਹਿਬ ਦੀ ਲੇਖਣੀ ਸ਼ਬਦ-ਸੰਜਮ ਦੀ ਖ਼ੂਬਸੂਰਤ ਉਦਾਹਰਣ ਹੈ। ਤੁਹਾਡੀ ਹਾਜ਼ਰੀ ਲਈ ਵੀ ਅੱਖਾਂ ਵਿਛਾ ਕੇ ਇੰਤਜ਼ਾਰ ਹੋ ਰਹੀ ਹੈ। ਆਸ ਹੈ ਜਲਦੀ ਹੀ ਆਸ਼ੀਰਵਾਦ ਦੇ ਨਾਲ਼-ਨਾਲ਼ ਨਜ਼ਮਾਂ ਵੀ ਘੱਲੋਗੇ। ਬਹੁਤ-ਬਹੁਤ ਸ਼ੁਕਰੀਆ ਜੀ!
ਅਦਬ ਸਹਿਤ
ਤਨਦੀਪ ਤਮੰਨਾ

ਤਨਦੀਪ 'ਤਮੰਨਾ' said...

ਤਨਦੀਪ, ਆਰਸੀ ਉੱਤੇ ਆਪਣੀਆਂ ਨਜ਼ਮਾਂ ਬਾਰੇ ਸੁਭਾਸ਼ ਨੀਰਵ, ਅਜਮੇਰ ਰੋਡੇ ਤੇ ਤੁਹਾਡੀ ਟਿਪਣੀ ਪੜ੍ਹੀ ਐ ਤੇ ਹੋਰ ਚੰਗੇਰਾ ਲਿਖਣ ਲਈ ਉਤਸ਼ਾਹ ਮਿਲਿਐ। ਇਸ ਬਲਾਗ ਰਾਹੀਂ ਪੰਜਾਬੀ ਰਚਨਾਵਾਂ ਤੇ ਸਾਹਿਤਕ ਪ੍ਰੇਮੀਆਂ ਦਾ ਆਪਸੀ ਮੇਲਜੋਲ ਕਰਾਉਣ ਲਈ ਤੁਹਾਡਾ ਦਿਲੋਂ ਧੰਨਵਾਦ!

ਜਸਬੀਰ ਮਾਹਲ
13 ਅਪ੍ਰੈਲ 2011