ਅਦਬ ਸਹਿਤ
ਤਨਦੀਪ ਤਮੰਨਾ
******
ਭਗੌੜਾ
ਨਜ਼ਮ
ਅੱਜ ਵੀ
ਉਲ਼ਝਾਈ ਰੱਖਿਆ
ਰੁਝੇਵਿਆਂ ’ਚ
ਆਪਣਾ ਆਪ…
.........
ਆਪੇ ਸਾਹਵੇਂ
ਪੇਸ਼ ਹੋਣੋ
ਅੱਜ ਵੀ
ਮੈਂ ਬਚਦਾ ਰਿਹਾ!
=====
ਚਾਵਾਂ ਦੀ ਮੌਤ
ਨਜ਼ਮ
ਸ਼ਿੰਗਾਰ ਮੇਜ਼ ’ਤੇ
ਪਈਆਂ ਵੰਗਾਂ…
ਵੰਗਾਂ ਉੱਤੇ
ਜੰਮੀ ਧੂੜ!
=====
ਮਿੱਟੀ ਦੀ ਤਾਸੀਰ - 1
ਨਜ਼ਮ
ਫੁੱਲਾਂ ਨੂੰ ਕੋਈ ਕੀ ਆਖੇ!
ਹੱਸਣ ਚੁੱਪ-ਚੁਪੀਤੇ…
ਕਬਰ ’ਤੇ ਖਿੜੇ ਵੀ
ਓਨੇ ਸੋਹਣੇ,
ਜਿੰਨੇ ਵਿਚ ਬਗੀਚੇ!
ਫੁੱਲਾਂ ਨੂੰ ਕੋਈ ਕੀ ਆਖੇ!
=====
ਮਿੱਟੀ ਦੀ ਤਾਸੀਰ - 2
ਨਜ਼ਮ
ਫੁੱਲ
ਮੁਰਝਾਅ ਗਿਆ
ਸੁੱਕ ਗਿਆ
ਵਜੂਦ ਉਸ ਦਾ
ਮੁੱਕ ਗਿਆ…
.......
ਦੇਰ ਤੀਕ ਪਰ ਚੇਤਿਆਂ ’ਚੋਂ
ਉਸ ਦੀ ਸੁਗੰਧ
ਆਉਂਦੀ ਰਹੀ...
4 comments:
ਜਸਬੀਰ ਦੀਆਂ ਨਜ਼ਮਾ ਵਿਲੱਖਣ ਤੇ ਖ਼ੂਬਸੂਰਤ ਹਨ। ਇਹ ਹਾਇਕੂ ਨਹੀਂ ਪਰ ਵਧੀਆ ਹਾਇਕੂ ਲਿਖਣ ਲਈ ਉਸ ਦੀ ਕਵਿਤਾ ਤੋਂ ਪ੍ਰੇਰਨਾ ਲਈ ਜਾ ਸਕਦੀ ਹੈ। ਜ਼ੈਨੱ-ਚੁੱਪ ਹਾਇਕੂ ਦੀ ਮੂਲ ਪਰਵਿਰਤੀ ਹੈ ਤੇ ਜਿਸਤਰ੍ਹਾਂ ਜਸਬੀਰ ਇਸ ਚੁੱਪ ਨਾਲ ਇਕਮਿਕ ਹੁੰਦਾ ਹੈ ਪੰਜਾਬੀ ਦੇ ਵਿਰਲੇ ਕਵੀ ਹੀ ਇਸਤਰ੍ਹਾਂ ਹੋ ਸਕਦੇ ਹਨ। ਮੇਰੀ ਇਹੋ ਕਾਮਨਾ ਹੈ ਕਿ ਜਸਬੀਰ ਬਹੁਤਾ ਲਿਖੇ।
ਨਜ਼ਮਾਂ ਪ੍ਰਕਾਸ਼ਤ ਕਰਨ ਲਈ ਜਸਬੀਰ ਤੇ ਤਨਦੀਪ (ਸੰਪਾਦਕ) ਦੋਹਾਂ ਦਾ ਧੰਨਵਾਦ।
--ਅਜਮੇਰ ਰੋਡੇ
जसबीर माहल जी की ये छोटी छोटी नज्में बहुत ही खूबसूरत हैं। मैं हिन्दी में इनका अनुवाद अपने ब्लॉग के लिए करना चाहता हूँ।
ਸਤਿਕਾਰਤ ਅਜਮੇਰ ਰੋਡੇ ਸਾਹਿਬ!ਮਾਹਲ ਸਾਹਿਬ ਦੀਆਂ ਨਜ਼ਮਾਂ 'ਤੇ ਤੁਹਾਡੇ ਟਿੱਪਣੀ ਘੱਲਣ ਨਾਲ਼ ਆਰਸੀ ਦਾ ਮਾਣ ਅੱਜ ਦੂਣ ਸਵਾਇਆ ਹੋ ਗਿਆ ਹੈ। ਸਾਨੂੰ ਸੇਧ ਦੇਣ ਲਈ, ਕੈਨੇਡਾ ਵਿਚ ਰਚੇ ਜਾ ਰਹੇ ਸਾਹਿਤ 'ਚ ਤੁਹਾਡਾ ਮੁਕਾਮ ਬਹੁਤ ਉੱਚਾ-ਸੁੱਚਾ ਹੈ। ਤੁਸੀਂ ਬਿਲਕੁਲ ਸਹੀ ਫਰਮਾਇਆ ਹੈ ਕਿ ਲੇਖਕ ਨੂੰ ਆਪਣੀ ਗੱਲ ਕਹਿਣ ਲਈ ਬਹੁਤੀ ਵਾਰ ਢੇਰ ਸਾਰੇ ਸ਼ਬਦਾਂ ਦੀ ਲੋੜ ਨਹੀਓਂ ਹੁੰਦੀ, ਮਾਹਲ ਸਾਹਿਬ ਦੀ ਲੇਖਣੀ ਸ਼ਬਦ-ਸੰਜਮ ਦੀ ਖ਼ੂਬਸੂਰਤ ਉਦਾਹਰਣ ਹੈ। ਤੁਹਾਡੀ ਹਾਜ਼ਰੀ ਲਈ ਵੀ ਅੱਖਾਂ ਵਿਛਾ ਕੇ ਇੰਤਜ਼ਾਰ ਹੋ ਰਹੀ ਹੈ। ਆਸ ਹੈ ਜਲਦੀ ਹੀ ਆਸ਼ੀਰਵਾਦ ਦੇ ਨਾਲ਼-ਨਾਲ਼ ਨਜ਼ਮਾਂ ਵੀ ਘੱਲੋਗੇ। ਬਹੁਤ-ਬਹੁਤ ਸ਼ੁਕਰੀਆ ਜੀ!
ਅਦਬ ਸਹਿਤ
ਤਨਦੀਪ ਤਮੰਨਾ
ਤਨਦੀਪ, ਆਰਸੀ ਉੱਤੇ ਆਪਣੀਆਂ ਨਜ਼ਮਾਂ ਬਾਰੇ ਸੁਭਾਸ਼ ਨੀਰਵ, ਅਜਮੇਰ ਰੋਡੇ ਤੇ ਤੁਹਾਡੀ ਟਿਪਣੀ ਪੜ੍ਹੀ ਐ ਤੇ ਹੋਰ ਚੰਗੇਰਾ ਲਿਖਣ ਲਈ ਉਤਸ਼ਾਹ ਮਿਲਿਐ। ਇਸ ਬਲਾਗ ਰਾਹੀਂ ਪੰਜਾਬੀ ਰਚਨਾਵਾਂ ਤੇ ਸਾਹਿਤਕ ਪ੍ਰੇਮੀਆਂ ਦਾ ਆਪਸੀ ਮੇਲਜੋਲ ਕਰਾਉਣ ਲਈ ਤੁਹਾਡਾ ਦਿਲੋਂ ਧੰਨਵਾਦ!
ਜਸਬੀਰ ਮਾਹਲ
13 ਅਪ੍ਰੈਲ 2011
Post a Comment