ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, May 28, 2011

ਦਾਦਰ ਪੰਡੋਰਵੀ - ਗ਼ਜ਼ਲ

ਗ਼ਜ਼ਲ

ਸਫ਼ਰ ਕਰਕੇ ਪਹਾੜਾਂ, ਜੰਗਲਾਂ ਦਾ, ਮੌਸਮਾਂ ਦਾ,
ਕਿ ਸੁਕਦੇ ਜਾ ਰਹੇ ਹਰ ਬਿਰਖ਼ ਤਕ ਆਉਣਾ ਪਵੇਗਾ
ਨਾ ਚਿਹਰਾ ਜ਼ਰਦ ਹੋ ਜਾਵੇ ਕਿਤੇ ਸਭ ਪੱਤਿਆਂ ਦਾ,
ਨਦੀ ਨੂੰ ਹੇਜ ਕਿੰਨਾ ਹੈ ਇਹ ਜਤਲਾਉਣਾ ਪਵੇਗਾ

ਮੈਂ ਬੜੀਆਂ ਹੀ ਬਹਾਰਾਂ ਵੇਖੀਆਂ ਨੇ ਪਤਝੜਾਂ ਵੀ,
ਰ ਇਹ ਹਸ਼ਰ ਫੁਲ-ਕਲੀਆਂ ਦਾ ਪਹਿਲੀ ਵਾਰ ਤੱਕਿਆ,
ਲਹੂ ਰ-ਰ ਦਾ ਵੀ ਪਾਉਣਾ ਪਊ ਹੁਣ ਬੂਟਿਆਂ ਨੂੰ,
ਨਹੀਂ ਹੁਣ ਅਸ਼ਕ ਨੈਣਾਂ 'ਚੋਂ ਹੀ ਵਰਸਾਉਣਾ ਪਵੇਗਾ

ਤੂੰ ਮੇਰੇ ਤੀਕ ਪਹੁੰਚਣ ਦੀ ਕੋਈ ਕੋਸ਼ਿਸ਼ ਨਾ ਕੀਤੀ,
ਮੈਂ ਤੈਨੂੰ ਚਾਹੁੰਦਾ ਹੋਇਆ ਵੀ ਕਦੇ ਵੀ ਮਿਲ ਨਾ ਸਕਿਆ,
ਨਾ ਮੁਮਕਿਨ ਹੈ ਅਸੀਂ ਖ਼ਾਬਾਂ 'ਚ ਵੀ ਮਿਲੀਏ ਕਦੀ ਹੁਣ,
ਰ ਮਿਲ ਵੀ ਪਏ ਤਾਂ ਬਹੁਤ ਸ਼ਰਮਾਉਣਾ ਪਵੇਗਾ

ਬਚਾਈ ਰੱਖਣੇ ਦਾ ਅਹਿਦ ਵੀ ਕਰਦੇ ਨੇ ਬੇਸ਼ਕ,
ਤੁਲੇ ਨੇ ਸ਼ੀਸ਼ਿਆਂ ਦਾ ਵੀ ਉਹ ਪਾਣੀ ਪੀਣ ਉੱਤੇ,
ਬਚਾਉਣੇ ਪੈਣਗੇ ਦਰਿਆ ਇਨ੍ਹਾਂ ਦੀ ਪਿਆਸ ਕੋਲੋਂ,
ਬੜਾ ਕੁਝ ਮਛਲੀਆਂ ਤਾਈਂ ਵੀ ਸਮਝਾਉਣਾ ਪਵੇਗਾ

ਨਾ ਤਾਰਾਂ ਢਿੱਲੀਆਂ ਸਨ,ਨਾ ਪੁਰਾਣਾ ਸਾਜ਼ ਹੀ ਸੀ,
ਮਗ਼ਰ ਫਿਰ ਵੀ ਕੋਈ ਸਰਮ ਨਹੀਂ ਸੁਰਜੀਤ ਹੋਈ,
ਬਦਲ ਕੇ ਵੇਖ ਚੁੱਕੇ ਹਾਂ ਬਥੇਰੇ ਸਾਜ਼ ਹੁਣ ਤਕ,
ਜ਼ਿੰਦੇ ਸਿਰ ਹੀ ਕੋਈ ਦੋਸ਼ ਹੁਣ ਲਾਉਣਾ ਪਵੇਗਾ

1 comment:

Rajinderjeet said...

Dadar de ehsas te shabad chon khoobsurat hai. Usdi navin pustak nu ji aayan.