ਤੰਦੂਆ
ਨਜ਼ਮ
ਇਕ ਤੰਦੂਆ
ਚਿੱਟੇ ਤਖ਼ਤਪੋਸ਼ ‘ਤੇ ਬੈਠਾ
ਇਕ ਰਾਧਾ ਨੂੰ ਰੋਜ਼ ਖਾਂਦਾ ਹੈ
ਤੇ ਹਰ ਦਿਨ
ਇਕ ਨਵਾਂ ਕ੍ਰਿਸ਼ਨ ਦਫ਼ਨਾਂਦਾ ਹੈ
ਇਹ ਤੰਦੂਆ ਸੋਲ੍ਹਾਂ ਕਲਾ ਨਹੀਂ
ਅਠਾਰਾਂ ਕਲਾਂ ਸੰਪੂਰਨ ਹੈ
ਇਹ ਤੰਦੂਆ
ਇਸ ਯੁੱਗ ਦਾ ਪੂਰਨ ਹੈ
ਇਹ ਤੰਦੂਆ
ਆਪਣੀ ਵਹੀ ‘ਤੇ ਸਭ ਦੇ ਨਾਮ
ਨਜ਼ਮ
ਇਕ ਤੰਦੂਆ
ਚਿੱਟੇ ਤਖ਼ਤਪੋਸ਼ ‘ਤੇ ਬੈਠਾ
ਇਕ ਰਾਧਾ ਨੂੰ ਰੋਜ਼ ਖਾਂਦਾ ਹੈ
ਤੇ ਹਰ ਦਿਨ
ਇਕ ਨਵਾਂ ਕ੍ਰਿਸ਼ਨ ਦਫ਼ਨਾਂਦਾ ਹੈ
ਇਹ ਤੰਦੂਆ ਸੋਲ੍ਹਾਂ ਕਲਾ ਨਹੀਂ
ਅਠਾਰਾਂ ਕਲਾਂ ਸੰਪੂਰਨ ਹੈ
ਇਹ ਤੰਦੂਆ
ਇਸ ਯੁੱਗ ਦਾ ਪੂਰਨ ਹੈ
ਇਹ ਤੰਦੂਆ
ਆਪਣੀ ਵਹੀ ‘ਤੇ ਸਭ ਦੇ ਨਾਮ
ਚੜ੍ਹਾਈ ਜਾਂਦਾ
ਜ਼ਰਦੀ ‘ਚ ਪਲ਼ਦੇ ਬੋਟਾਂ ਤੱਕ ਖਾਈ ਜਾਂਦਾ
ਇਸ ਤੰਦੂਏ ਨੇ ਆਪਣੇ ਅੰਦਰ
ਕਈ ਨਦੀਆਂ ਉਤਾਰ ਲਈਆਂ ਹਨ
ਕਈ ਝੀਲਾਂ
ਆਪਣੀ ਅੱਗ ‘ਚ ਠਾਰ ਲਈਆਂ ਹਨ
ਇਸ ਸ਼ਹਿਰ ਦੀਆਂ ਮਾਵਾਂ ਨੇ
ਜ਼ਰਦੀ ‘ਚ ਪਲ਼ਦੇ ਬੋਟਾਂ ਤੱਕ ਖਾਈ ਜਾਂਦਾ
ਇਸ ਤੰਦੂਏ ਨੇ ਆਪਣੇ ਅੰਦਰ
ਕਈ ਨਦੀਆਂ ਉਤਾਰ ਲਈਆਂ ਹਨ
ਕਈ ਝੀਲਾਂ
ਆਪਣੀ ਅੱਗ ‘ਚ ਠਾਰ ਲਈਆਂ ਹਨ
ਇਸ ਸ਼ਹਿਰ ਦੀਆਂ ਮਾਵਾਂ ਨੇ
ਹੁਣ ਧੀਆਂ ਜੰਮਣੀਆਂ ਛੱਡ ਦਿੱਤੀਆਂ ਨੇ
ਆਪਣੇ ਪੇਟ ‘ਚ ਧੀਆਂ ਤੱਕ
ਪੇਟ ਦੇ ਵਿਚ ਹੀ ਮਾਰ ਦਿੰਦੀਆਂ
ਤੇ ਮੋਈਆਂ ਧੀਆਂ ਦੀਆਂ ਲਾਸ਼ਾਂ
ਤੰਦੂਏ ਦੀ ਭੇਟ ਚਾੜ੍ਹ ਦਿੰਦੀਆਂ
ਤੰਦੂਆ ਖ਼ੁਸ਼ ਹੁੰਦਾ
ਕਿ ਉਸ ਦੀ ਦਹਿਸ਼ਤ
ਮਾਂ ਦੀ ਦੇਹ ਤੋਂ ਮਾਂ ਦੀ ਕੁੱਖ
ਤੱਕ ਫੈਲ ਗਈ ਹੈ
ਉਸ ਦੀ ਸੂਰਤ
ਸ਼ਹਿਰ ਦੀ ਹਰ ਇਕ ਅੱਖ ‘ਚ
ਠਹਿਰ ਗਈ ਹੈ
ਸੜਕਾਂ ਤੇ ਬਾਜ਼ਾਰਾਂ ਅੰਦਰ
ਨਗਨ ਯੋਨੀਆਂ ਹੋਕਾ ਦੇਵਣ
ਮਾਵਾਂ ਆਪਣੀਆਂ
ਕੁੱਖਾਂ ਨੂੰ ਰੋਵਣ
ਹੈ ਕੋਈ ਮਰਦ
ਇਸ ਸ਼ਹਿਰ ‘ਚ
ਜੋ ਤੰਦੂਏ ਦੀਆਂ ਤੰਦਾਂ ਕੱਟੇ
ਸਾਨੂੰ ਬੇਸ਼ਕ਼ ਗਿਰਵੀ ਰੱਖ ਲਵੇ
ਆਪਣੇ ਸਿਰ ਦੇ ਵੱਟੇ
ਹੈ ਕੋਈ ਮਰਦ
ਇਸ ਸ਼ਹਿਰ ‘ਚ
ਜੋ ਮਾਵਾਂ ਦੀ ਇੱਜ਼ਤ ਬਚਾਵੇ
ਮਾਂ ਦੇ ਦੁੱਧ ਦਾ ਮੁੱਲ ਚੁਕਾਵੇ
ਤੇ ਤੰਦੂਏ ਨੂੰ ਮਾਰ ਮੁਕਾਵੇ??
ਕੌਣ ਸੁਣੇ ਦਾਦਾਂ ਫ਼ਰਿਆਦਾਂ
ਜੱਗ ਜਨਣੀ ਮਾਂ ਮਮਤਾ ਦੀਆਂ
ਅਜ ਅਠਾਰਾਂ ਕਲਾਂ ਸੰਪੂਰਨ ਤੰਦੂਆ
ਸ਼ਹਿਰ ਦੀ ਰਗ ਰਗ ‘ਚ ਸਮਾਇਆ ਹੈ
ਹਰ ਮਰਦ ਦੇ ਚਿਰਹੇ ‘ਚੋਂ
ਤੰਦੂਆ ਹੀ ਉੱਗ ਆਇਆ ਹੈ...
======
ਰਖਵਾਲਾ
ਨਜ਼ਮ
ਮੈਂ ਇਸ ਸ਼ਹਿਰ ਦੀਆਂ ਨੀਹਾਂ ਹੇਠ ਆਏ
ਆਪਣੇ ਪੇਟ ‘ਚ ਧੀਆਂ ਤੱਕ
ਪੇਟ ਦੇ ਵਿਚ ਹੀ ਮਾਰ ਦਿੰਦੀਆਂ
ਤੇ ਮੋਈਆਂ ਧੀਆਂ ਦੀਆਂ ਲਾਸ਼ਾਂ
ਤੰਦੂਏ ਦੀ ਭੇਟ ਚਾੜ੍ਹ ਦਿੰਦੀਆਂ
ਤੰਦੂਆ ਖ਼ੁਸ਼ ਹੁੰਦਾ
ਕਿ ਉਸ ਦੀ ਦਹਿਸ਼ਤ
ਮਾਂ ਦੀ ਦੇਹ ਤੋਂ ਮਾਂ ਦੀ ਕੁੱਖ
ਤੱਕ ਫੈਲ ਗਈ ਹੈ
ਉਸ ਦੀ ਸੂਰਤ
ਸ਼ਹਿਰ ਦੀ ਹਰ ਇਕ ਅੱਖ ‘ਚ
ਠਹਿਰ ਗਈ ਹੈ
ਸੜਕਾਂ ਤੇ ਬਾਜ਼ਾਰਾਂ ਅੰਦਰ
ਨਗਨ ਯੋਨੀਆਂ ਹੋਕਾ ਦੇਵਣ
ਮਾਵਾਂ ਆਪਣੀਆਂ
ਕੁੱਖਾਂ ਨੂੰ ਰੋਵਣ
ਹੈ ਕੋਈ ਮਰਦ
ਇਸ ਸ਼ਹਿਰ ‘ਚ
ਜੋ ਤੰਦੂਏ ਦੀਆਂ ਤੰਦਾਂ ਕੱਟੇ
ਸਾਨੂੰ ਬੇਸ਼ਕ਼ ਗਿਰਵੀ ਰੱਖ ਲਵੇ
ਆਪਣੇ ਸਿਰ ਦੇ ਵੱਟੇ
ਹੈ ਕੋਈ ਮਰਦ
ਇਸ ਸ਼ਹਿਰ ‘ਚ
ਜੋ ਮਾਵਾਂ ਦੀ ਇੱਜ਼ਤ ਬਚਾਵੇ
ਮਾਂ ਦੇ ਦੁੱਧ ਦਾ ਮੁੱਲ ਚੁਕਾਵੇ
ਤੇ ਤੰਦੂਏ ਨੂੰ ਮਾਰ ਮੁਕਾਵੇ??
ਕੌਣ ਸੁਣੇ ਦਾਦਾਂ ਫ਼ਰਿਆਦਾਂ
ਜੱਗ ਜਨਣੀ ਮਾਂ ਮਮਤਾ ਦੀਆਂ
ਅਜ ਅਠਾਰਾਂ ਕਲਾਂ ਸੰਪੂਰਨ ਤੰਦੂਆ
ਸ਼ਹਿਰ ਦੀ ਰਗ ਰਗ ‘ਚ ਸਮਾਇਆ ਹੈ
ਹਰ ਮਰਦ ਦੇ ਚਿਰਹੇ ‘ਚੋਂ
ਤੰਦੂਆ ਹੀ ਉੱਗ ਆਇਆ ਹੈ...
======
ਰਖਵਾਲਾ
ਨਜ਼ਮ
ਮੈਂ ਇਸ ਸ਼ਹਿਰ ਦੀਆਂ ਨੀਹਾਂ ਹੇਠ ਆਏ
ਪਿੰਡ ਦਾ ਰਖਵਾਲਾ ਹਾਂ
ਮੈਂ ਰਾਤ ਨੂੰ ਕਦੀ ਨਹੀਂ ਸੁੱਤਾ
ਪਹਿਰੇ ‘ਤੇ ਹੀ ਰਿਹਾ ਹਾਂ
ਮੈਂ ਦਿਨੇ ਵੀ ਨਹੀਂ ਸੁੱਤਾ
ਮੈਂ ਸਾਰੀ ਉਮਰ ਜਾਗਦਾ ਹੀ ਰਿਹਾ ਹਾਂ
ਮੈਂ ਸੁੱਤਾ ਹਾਂ ਜਦੋਂ ਪਿੰਡ ਜਾਗਦਾ ਸੀ
ਆਪਣੇ ਮਾਲ-ਡੰਗਰ ਦੀ ਰਾਖੀ ਕਰਦਾ ਸੀ
ਤੇ ਸੰਭਾਲ਼ਦਾ ਸੀ
ਪਰ ਇਹ ਸ਼ਹਿਰ
ਪਤਾ ਨਹੀਂ ਕਿਸ ਤਰ੍ਹਾਂ
ਪਿੰਡ ‘ਚ ਘੁਸ ਆਇਆ
ਪਿੰਡ ਦੀ ਕ਼ਬਰ ‘ਚੋਂ ਉੱਗਿਆ
ਪਿੱਪਲ ਤੇ ਬੋਹੜ ਦੀ ਥਾਂ
ਵਾਂਗ ਛਾਅ ਗਿਆ
ਪਿੰਡ ਦੇ ਸੁੰਦਰ ਨਕਸ਼ ਰੰਗ ਰੂਪ
ਨਿਗਲ਼ ਗਿਆ
ਰੁੱਖਾਂ, ਪਸ਼ੂਆਂ, ਪੰਛੀਆਂ ਦੀਆਂ
ਜੀਭਾਂ ਟੁੱਕ ਗਿਆ
ਪਿੰਡ ਦਾ ਸੁਭਾਅ
ਤੇ ਕੁਦਰਤੀ ਹੁਸਨ ਪੀ ਗਿਆ
ਪਿੰਡ ਦੀ ਵੱਖੀ ‘ਚੋਂ ਵਗਦੀ ਨਦੀ
ਸੁਕਾਅ ਗਿਆ
ਖੂਹ, ਖੂਹੀਆਂ ਦਾ ਜਲ ਪੱਥਰ ਬਣਾ ਗਿਆ
ਮੈਂ ਰਾਤ ਨੂੰ ਕਦੀ ਨਹੀਂ ਸੁੱਤਾ
ਪਹਿਰੇ ‘ਤੇ ਹੀ ਰਿਹਾ ਹਾਂ
ਮੈਂ ਦਿਨੇ ਵੀ ਨਹੀਂ ਸੁੱਤਾ
ਮੈਂ ਸਾਰੀ ਉਮਰ ਜਾਗਦਾ ਹੀ ਰਿਹਾ ਹਾਂ
ਮੈਂ ਸੁੱਤਾ ਹਾਂ ਜਦੋਂ ਪਿੰਡ ਜਾਗਦਾ ਸੀ
ਆਪਣੇ ਮਾਲ-ਡੰਗਰ ਦੀ ਰਾਖੀ ਕਰਦਾ ਸੀ
ਤੇ ਸੰਭਾਲ਼ਦਾ ਸੀ
ਪਰ ਇਹ ਸ਼ਹਿਰ
ਪਤਾ ਨਹੀਂ ਕਿਸ ਤਰ੍ਹਾਂ
ਪਿੰਡ ‘ਚ ਘੁਸ ਆਇਆ
ਪਿੰਡ ਦੀ ਕ਼ਬਰ ‘ਚੋਂ ਉੱਗਿਆ
ਪਿੱਪਲ ਤੇ ਬੋਹੜ ਦੀ ਥਾਂ
ਵਾਂਗ ਛਾਅ ਗਿਆ
ਪਿੰਡ ਦੇ ਸੁੰਦਰ ਨਕਸ਼ ਰੰਗ ਰੂਪ
ਨਿਗਲ਼ ਗਿਆ
ਰੁੱਖਾਂ, ਪਸ਼ੂਆਂ, ਪੰਛੀਆਂ ਦੀਆਂ
ਜੀਭਾਂ ਟੁੱਕ ਗਿਆ
ਪਿੰਡ ਦਾ ਸੁਭਾਅ
ਤੇ ਕੁਦਰਤੀ ਹੁਸਨ ਪੀ ਗਿਆ
ਪਿੰਡ ਦੀ ਵੱਖੀ ‘ਚੋਂ ਵਗਦੀ ਨਦੀ
ਸੁਕਾਅ ਗਿਆ
ਖੂਹ, ਖੂਹੀਆਂ ਦਾ ਜਲ ਪੱਥਰ ਬਣਾ ਗਿਆ
ਸਵੇਰੇ ਮੰਦਰ ਦੇ ਸੰਖਾਂ ਦੀਆਂ ਧੁਨਾਂ
ਤੇ ਬਾਣੀ ਦੇ ਬੋਲਾਂ ਦੇ ਕੰਠ ਦਬਾਅ ਗਿਆ
ਪਿੱਪਲਾਂ ਹੇਠ ਲਗਦੀਆਂ
ਮਹਿਫ਼ਲਾਂ ਸੰਗ ਛਾਵਾਂ ਖਾ ਗਿਆ
ਪਿੰਡ ਦੀ ਰੌਣਕ ‘ਚ ਉਜਾੜਾਂ ਧਰ ਗਿਆ
ਪਿੰਡ ਦੀ ਆਬੋ-ਹਵਾ ਨੂੰ
ਬਣਵਾਸੀ ਕਰ ਗਿਆ
ਪਿੰਡ ਦੀ ਹਰਿਆਵਲ ਦੇ ਨੈਣੀਂ
ਅੰਗਿਆਰ ਧਰ ਗਿਆ
ਪਿੰਡ ਦੀ ਹਰੀ ਕਚੂਰ ਹਿੱਕ਼ ‘ਤੇ
ਪੱਥਰਾਂ ਦਾ ਜੰਗਲ ਉਗਾ ਗਿਆ
ਮੇਰੀ ਰੋਜ਼ੀ-ਰੋਟੀ ਦਾ ਜ਼ਰੀਆ
ਸ਼ਹਿਰ....
ਮੇਰਾ ਅੰਨਦਾਤਾ... ‘ਪਿੰਡ ‘ ਖਾ ਗਿਆ
ਮੇਰੀ ਨਿਗਰਾਨੀ ‘ਚ
ਮੇਰੇ ਜਾਗਦੇ ਹੀ ਜਾਗਦੇ
ਸ਼ਹਿਰ ਪਤਾ ਨਹੀਂ
ਕਿੰਝ ਪਿੰਡ ‘ਚ ਸਮਾਅ ਗਿਆ
ਹਨੇਰੀ ਰਾਤ ‘ਚਤੇ ਬਾਣੀ ਦੇ ਬੋਲਾਂ ਦੇ ਕੰਠ ਦਬਾਅ ਗਿਆ
ਪਿੱਪਲਾਂ ਹੇਠ ਲਗਦੀਆਂ
ਮਹਿਫ਼ਲਾਂ ਸੰਗ ਛਾਵਾਂ ਖਾ ਗਿਆ
ਪਿੰਡ ਦੀ ਰੌਣਕ ‘ਚ ਉਜਾੜਾਂ ਧਰ ਗਿਆ
ਪਿੰਡ ਦੀ ਆਬੋ-ਹਵਾ ਨੂੰ
ਬਣਵਾਸੀ ਕਰ ਗਿਆ
ਪਿੰਡ ਦੀ ਹਰਿਆਵਲ ਦੇ ਨੈਣੀਂ
ਅੰਗਿਆਰ ਧਰ ਗਿਆ
ਪਿੰਡ ਦੀ ਹਰੀ ਕਚੂਰ ਹਿੱਕ਼ ‘ਤੇ
ਪੱਥਰਾਂ ਦਾ ਜੰਗਲ ਉਗਾ ਗਿਆ
ਮੇਰੀ ਰੋਜ਼ੀ-ਰੋਟੀ ਦਾ ਜ਼ਰੀਆ
ਸ਼ਹਿਰ....
ਮੇਰਾ ਅੰਨਦਾਤਾ... ‘ਪਿੰਡ ‘ ਖਾ ਗਿਆ
ਮੇਰੀ ਨਿਗਰਾਨੀ ‘ਚ
ਮੇਰੇ ਜਾਗਦੇ ਹੀ ਜਾਗਦੇ
ਸ਼ਹਿਰ ਪਤਾ ਨਹੀਂ
ਕਿੰਝ ਪਿੰਡ ‘ਚ ਸਮਾਅ ਗਿਆ
ਚੌਂਕੀਦਾਰ ਇਕ ਹੱਡ ਨਾਲ਼ ਟਕਰਾਇਆ
ਤੇ ਡਿੱਗ ਪਿਆ
ਹੱਡੀ ‘ਚੋਂ ਆਵਾਜ਼ ਆਈ
ਜਿਸ ਪਿੰਡ ਦਾ ਤੂੰ ਚੌਂਕੀਦਾਰ ਹੈਂ
ਉਸ ਪਿੰਡ ਦਾ ਵਜੂਦ
ਉਸ ਪਿੰਡ ਦੇ ਅੰਦਰ ਤੋਂ ਉਤਾਰ
ਪਿੰਡ ਦੇ ਅੰਦਰ ਦਾ ਸੱਚ ਪਹਿਚਾਣ
ਆਪਣੇ ਆਪ ‘ਚ ਉੱਤਰ ਤੇ ਜਾਣ...
ਪਿੰਡ ਨੂੰ ਸੰਨ੍ਹ ਸ਼ਹਿਰ ਨੇ ਬਾਹਰੋਂ ਲਾਈ ਹੈ
ਜਾਂ ਸੰਨ੍ਹ ਦੀ ਸੂਹ ਪਿੰਡ ਦੇ ਅੰਦਰੋਂ ਆਈ ਹੈ
ਚੌਂਕੀਦਾਰ ਆਪਣੇ ਅੰਦਰ ਉੱਤਰਿਆ
ਤੇ ਫਿਰ ਨਹੀਂ ਪਰਤਿਆ
ਆਪਣੀ ਨਜ਼ਰ ਦੇ ਸੱਚ ਅੱਗੇ ਹਾਰ ਗਿਆ
ਆਪਣੇ ਸਵਾਸ ਤਿਆਗ ਗਿਆ
ਪਰ ਅਜੇ ਵੀ ਅੱਧੀ ਰਾਤ ਨੂੰ
ਉਸ ਦੀ ਆਵਾਜ਼
ਸ਼ਹਿਰ ਦੀ ਹਰ ਜੂਹ ‘ਚ ਗੂੰਜਦੀ ਹੈ
.............
”...ਆਪਣਾ ਅੰਦਰ ਹੀ ਆਪਣਾ ਚੋਰ ਹੈ
ਚੋਰ ਕਿੱਥੇ ਹੋਰ ਹੈ
ਪਹਿਰੇ ਦੀ ਅੰਦਰ ਲੋੜ ਹੈ
ਪਹਿਰੇ ਦੀ ਅੰਦਰ ਲੋੜ ਹੈ....”
No comments:
Post a Comment