ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, April 16, 2009

ਅਮਰਜੀਤ ਸਿੰਘ ਘਣਗਸ - ਨਜ਼ਮ

-ਸ਼ਬਦ ਕਾਇਨਾਤ ਦੀ ਰੂਹ ਹੈ, ਦ੍ਰਿਸ਼ਟਮਾਨ ਅਤੇ ਅਦਿੱਖ ਦਾ ਪ੍ਰਗਟਾਵਾ ਸ਼ਬਦ ਹੈ, ਪਰ ਜ਼ਰੂਰੀ ਨਹੀਂ ਸ਼ਬਦ ਅੱਖਰ ਹੀ ਹੋਣ, ਕਲਾ ਦੇ ਕਿਸੇ ਵੀ ਮਾਧਿਅਮ ਰਾਹੀਂ ਸ਼ਬਦ ਦਾ ਪ੍ਰਗਟਾਵਾ ਕੀਤਾ ਜਾ ਸਕਦਾ ਹੈਹਵਾ ਵਿਚ ਮਹਿਕਦਾ ਪੈਮਾਨਾ, ਕੁਦਰਤ ਦੇ ਨਜ਼ਾਰੇ, ਅੱਖ ਵਿਚ ਤਰਦੇ ਪਾਣੀ ਨੂੰ ਕੌਣ ਮਾਪ ਸਕਦਾ ਹੈ?

****

-ਮੈਂ ਪ੍ਰਭਾਵ ਨੂੰ ਅਰਥ ਨਾਲੋਂ ਵਧੇਰੇ ਤਰਜੀਹ ਦਿੱਤੀ ਹੈਹਰ ਵਖਰੇ ਪਾਠਕ ਲਈ ਰੂਹ ਅਤੇ ਸੋਚ ਦੇ ਮਿਆਰ ਅਨੁਸਾਰ ਵੱਖਰੀ ਦਿੱਖ, ਵੱਖਰਾ ਪੁਸਕਾਰ ਅਤੇ ਵੱਖਰਾ ਪ੍ਰਭਾਵ ਉਘੇੜੇ ਏਹੀ ਮੇਰੀ ਕਵਿਤਾ ਦੀ ਖਾਸ ਰੁਚੀ ਹੈ ਜਾਂ ਮੇਰੀ ਮੂਰਖਮੱਤੀ ਦਾ ਢਾਸਣਾ

****

-ਕਵਿਤਾ ਹੋਣਹਾਰ ਜ਼ਮਾਨੇ ਦਾ ਭਰਵਾਂ ਹੁੰਗਾਰਾ ਹੈਇਖ਼ਲਾਕੀ ਤੌਰ ਤੇ ਕੋਈ ਸਮਾਜ ਕਿੰਨਾ ਖੁਸ਼ਹਾਲ ਜਾਂ ਪੀੜਤ ਹੈ, ਇਸ ਦਾ ਅੰਦਾਜ਼ਾ ਉਸ ਵਿਚ ਵਿਚਰ ਰਹੀ ਕਵਿਤਾ ਦੇ ਮਿਆਰ ਤੋਂ ਲਗਾਇਆ ਜਾ ਸਕਦਾ ਹੈ

****

-ਕਵਿਤਾ ਇਖ਼ਲਾਕ ਦੀ ਮਾਲਕ ਵੀ ਹੈਏਸੇ ਕਰਕੇ ਦੁਨੀਆ ਵਿਚ ਸੋਹਣੀ ਗੱਲ ਕਹਿਣ ਲਈ ਲੋਕਾਂ ਨੇ ਕਵਿਤਾ ਦਾ ਕੁੰਡਾ ਖੜਕਾਇਆ

****

-ਕਵਿਤਾ ਰੂਹ ਦਾ ਕਸੀਦਿਆ ਰੂਪ ਵੀ ਹੈ

****

-ਕਵਿਤਾ ਇਕ ਸਤਰ ਦੇ ਇਸ਼ਾਰੇ ਨਾਲ ਜ਼ਿੰਦਗੀ ਦੀ ਇਬਾਰਤ ਉਲੀਕ ਦਿੰਦੀ ਹੈ

****

-ਕਵਿਤਾ ਦਾ ਸੱਚ ਵੀ ਨਿਵੇਕਲੀ ਕਿਸਮ ਦਾ ਹੈਇਸ ਦੀ ਸਿਆਣਪ ਨੂੰ ਸਿੱਧ ਕਰਨ ਦੀ ਲੋੜ ਨਹੀਂ ਪੈਂਦੀਇਸ ਦੇ ਗਲ਼ ਕਮਲ ਦੀਆਂ ਲੀਰਾਂ ਵੀ ਉਚੇਰੀ ਕਿਸਮ ਦਾ ਸੱਚ ਬਣ ਜਾਂਦੀਆਂ ਹਨ

------

ਕਵਿਤਾ ਬਾਰੇ ਅਜਿਹੇ ਖ਼ੂਬਸੂਰਤ, ਨਿਵੇਕਲੇ ਤੇ ਸੁਹਜੀਲੇ ਵਿਚਾਰ ਰੱਖਣ ਵਾਲੇ ਸ਼ਾਇਰ ਅਮਰਜੀਤ ਸਿੰਘ ਘਣਗਸ ਦਾ ਜਨਮ 2 ਮਾਰਚ 1948 ਨੂੰ ਸ. ਗੁਰਬਚਨ ਸਿੰਘ ਅਤੇ ਮਾਤਾ ਸ੍ਰੀਮਤੀ ਦਲੀਪ ਕੌਰ ਦੇ ਘਰ ਪਿੰਡ ਘਣਗਸ, ਜ਼ਿਲ੍ਹਾ ਲੁਧਿਆਣਾ ਵਿਚ ਹੋਇਆਉਹਨਾਂ ਨੇ ਗੁਰੂ ਨਾਨਕ ਕਾਲਜ ਲੁਧਿਆਣਾ ਤੋਂ ਸਿਵਿਲ ਇੰਜਨੀਅਰਿੰਗ ਦਾ ਡਿਪਲੋਮਾ ਪ੍ਰਾਪਤ ਕੀਤਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਮ ਏ ਅੰਗਰੇਜ਼ੀ ਕੀਤੀਉਹ ਮਾਰਚ 1978 ਵਿਚ ਅਮਰੀਕਾ ਆ ਗਏ ਸਨ

26 ਜੂਨ, 2008 ਨੂੰ ਦੁਪਹਿਰ 12 ਵਜੇ ਦੇ ਕਰੀਬ ਦਿਲ ਦੀ ਧੜਕਣ ਬੰਦ ਹੋ ਗਈ

----

ਉਹਨਾਂ ਦੇ ਤਿੰਨ ਕਾਵਿ-ਸੰਗ੍ਰਹਿ ਊਣੇ ਦੁੱਧ’, ‘ਪਰਦਿਆਂ ਦਾ ਸ਼ਹਿਰਅਤੇ ਸੂਰਜਾਂ ਨੂੰ ਸਲਾਮਪ੍ਰਕਾਸ਼ਿਤ ਹੋਏਢੇਰ ਸਾਰੀਆਂ ਕਵਿਤਾਵਾਂ ਖਰੜੇ ਦੇ ਰੂਪ ਵਿਚ ਉਹ ਆਪਣੀ ਸਾਹਿਤਕ ਵਿਰਾਸਤ ਵਜੋਂ ਛੱਡ ਗਏਤਸੱਲੀ ਵਾਲੀ ਗੱਲ ਇਹ ਹੈ ਕਿ ਉਹਨਾਂ ਦੇ ਵੱਡੇ ਭਰਾ ਗੁਰਦੇਵ ਸਿੰਘ ਘਣਗਸ (ਜਿਹੜੇ ਆਪ ਵੀ ਪੰਜਾਬੀ ਵਿਚ ਕਵਿਤਾ ਲਿਖਦੇ ਹਨ) ਨੇ ਉਹਨਾਂ ਦੀ ਸਾਹਿਤਕ ਵਿਰਾਸਤ ਨੂੰ ਸੰਭਾਲਿਆ ਹੀ ਨਹੀਂ, ਸਗੋਂ ਉਸ ਨੂੰ ਪ੍ਰਕਾਸ਼ਿਤ ਕਰਨ ਦਾ ਬੀੜਾ ਵੀ ਚੁੱਕ ਲਿਆ ਹੈਉਸਦੀ ਸ਼ਾਇਰੀ ਪੜ੍ਹ ਕੇ ਮੂੰਹ ਚੋਂ ਵਾਹ ਵਾਹਨਹੀਂ ਨਿਕਲਦੀਪਾਠਕ ਸ਼ਾਇਰ ਵਲੋਂ ਸਿਰਜੇ ਪ੍ਰਭਾਵ ਦੀ ਸੂਖਮਤਾ ਵਿਚ ਮਗਨ ਹੋ ਜਾਂਦਾ ਹੈਅਰਥ ਬਹੁਤ ਪਿਛਾਂਹ ਰਹਿ ਜਾਂਦਾ ਹੈਪਾਠਕ ਅਰਥ ਨੂੰ ਨਹੀਂ ਪ੍ਰਭਾਵ ਨੂੰ ਮਾਣਦਾ ਹੈ

ਵੱਖਰੀ ਸੁਰ ਵਿਚ ਕਵਿਤਾ ਲਿਖਣ ਵਾਲੇ ਸ਼ਾਇਰ ਅਮਰਜੀਤ ਸਿੰਘ ਘਣਗਸ ਦੀ ਇਹ ਰਚਨਾ ਊਣੇ ਦੁੱਧਕਾਵਿ-ਸੰਗ੍ਰਹਿ ਵਿਚੋਂ ਲਈ ਗਈ ਹੈ

ਸੁਰਿੰਦਰ ਸੋਹਲ

ਯੂ.ਐੱਸ.ਏ.

-----------

ਮਰਹੂਮ ਅਮਰਜੀਤ ਸਿੰਘ ਘਣਗਸ ਜੀ ਦੀ ਬੇਹੱਦ ਖ਼ੂਬਸੂਰਤ ਨਜ਼ਮ ਆਰਸੀ ਲਈ ਭੇਜ ਕੇ, ਉਹਨਾਂ ਦੀ ਕਲਮ ਨਾਲ਼ ਸਾਡੀ ਸਾਂਝ ਪਵਾ ਕੇ ਸਭ ਦਾ ਮਾਣ ਵਧਾਉਂਣ ਲਈ ਸੋਹਲ ਸਾਹਿਬ ਦਾ ਬੇਹੱਦ ਸ਼ੁਕਰੀਆ। ਉਹਨਾਂ ਦੀ ਇਹ ਨਜ਼ਮ ਉਹਨਾਂ ਦੇ ਸਾਹਿਤਕ ਸਨੇਹੀਆਂ ਦੇ ਨਾਮ, ਜਿਨ੍ਹਾਂ ਦੇ ਦਿਲਾਂ 'ਚ ਉਹਨਾਂ ਦੀ ਯਾਦ ਦਾ ਤੂੰਬਾ ਵੱਜਦਾ ਹੈ......ਸ਼ੁਕਰੀਆ।

------------

ਉੱਚੀਆਂ ਟਾਹਲੀਆਂ

ਨਜ਼ਮ

ਬਾਪੂ ਵੇ ਤੇਰੀ ਟਾਹਲੀ ਉੱਚੀ

ਪੀਂਘ ਕਿੱਥੇ ਦੱਸ ਪਾਵਾਂ ਵੇ

ਦਿਲ ਝੂਟੇ ਤਾਂ ਜੱਗ ਸੜ ਜਾਂਦਾ

ਲੱਜ ਵੱਢਦੀ ਪਰਛਾਵਾਂ ਵੇ

----

ਖੂਹ ਮੌਣਾਂ ਸਭ ਨੀਅਤੋਂ ਚੰਦਰੀਆਂ

ਘੜੇ ਦਾ ਤੰਗ ਗਲਾਵਾਂ ਵੇ

ਪਾਣੀ ਡੁੱਲ੍ਹਦਾ ਤਿੜਦੀ ਨਗਰੀ

ਅੱਖ ਨੂੰ ਕਿੱਥੇ ਛੁਪਾਵਾਂ ਵੇ?

----

ਵੇਲਾ ਕੁਵੇਲਾ ਸਭ ਮੈਨੂੰ ਖਾਂਦਾ

ਦਿਉ ਦਾ ਕੱਦ ਛਲਾਵਾ ਵੇ

ਬੋਹੜ ਪੱਤੇ ਸਭ ਵੈਰੀ ਵਿਹੜੇ

ਪਿੰਜਰੇ ਹੱਡ ਤੁੜਾਵਾਂ ਵੇ

----

ਚਾਰ ਕੁ ਹੱਡੀਆਂ ਪਿੰਜਰ ਹੋਈ

ਲਹੂਆਂ ਨਿਰਾ ਦਿਖਾਵਾ ਵੇ

ਗੋਹੇ ਕੂੜੇ ਤੇ ਟੀਂਡਿਆਂ ਜੋਗੀ

ਆਥਣ ਨਿਰਾ ਡਰਾਵਾ ਵੇ

ਰੁਲ਼ੀ ਪੰਜੀਰੀ ਢਹੇ ਆਲ੍ਹਣੇ

ਥੇਹ ਦਾ ਮੈਂ ਸਿਰਨਾਵਾਂ ਵੇ


5 comments:

Unknown said...

kavita bare kavita vargiyan sataran behadd khoobsurat han.

Gurpreet said...

ਕਵਿਤਾ ਖੂਬਸੂਰਤ ਹੈ ਕਵਿਤਾ ਬਾਰੇ ਗੱਲਾਂ ਵੀ !

हरकीरत ' हीर' said...

Amarjeet ji,

Tuhadi kavita bahot acchi laggi ate kavita bare vichar uston vi acche lagge...bahut bahut vdhai.....!!

Anonymous said...

ਬੋਹੜ ਪੱਤੇ ਸਭ ਵੈਰੀ ਵਿਹੜੇ

ਪਿੰਜਰੇ ਹੱਡ ਤੁੜਾਵਾਂ ਵੇ।

sohna varnan keeta dabiya hoyian sadra da

Gurinderjit Singh (Guri@Khalsa.com) said...

Very very insightful words, thoughts and poems.
Thanks for finding such kohinoor and making these available at a click.
Cheers