
ਏਸ ਨਗਰ ਦੇ ਲੋਕ ਹਮੇਸ਼ਾ ਸੋਚਾਂ ਵਿਚ ਗ਼ਲਤਾਨ ਰਹੇ।
ਨਜ਼ਰਾਂ ਦੇ ਵਿੱਚ ਬਾਗ਼-ਬਗੀਚੇ, ਖ਼ਾਬਾਂ ਵਿੱਚ ਸ਼ਮਸ਼ਾਨ ਰਹੇ।
ਡਿੱਗਦਾ ਹੋਇਆ ਹੰਝੂ ਮੇਰੇ ਨਾਂ ਉਸ ਤਾਂ ਹੀ ਕਰ ਦਿੱਤਾ,
ਅਪਣਾ ਦੁਖੜਾ ਰੋ ਹੋ ਜਾਵੇ, ਮੇਰੇ 'ਤੇ ਅਹਿਸਾਨ ਰਹੇ ।
ਰਾਹਾਂ ਦੇ ਵਿੱਚ ਰੋੜ ਨੁਕੀਲੇ, ਜਾਂ ਫਿਰ ਤਪਦੀ ਰੇਤ ਸਹੀ,
ਤੁਰਨਾ ਹੈ ਜਦ ਤੱਕ ਪੈਰਾਂ ਵਿਚ ਥੋੜ੍ਹੀ-ਬਹੁਤੀ ਜਾਨ ਰਹੇ।
ਭਾਵੁਕਤਾ ਦੀ ਧੁੱਪ-ਛਾਂ ਦੇਵੀਂ, ਤੇ ਨੈਣਾਂ ਦਾ ਪਾਣੀ ਵੀ,
ਤਾਂ ਜੋ ਸੱਧਰਾਂ ਦੇ ਬੀਜਾਂ ਦਾ ਪੁੰਗਰਨਾ ਆਸਾਨ ਰਹੇ ।
ਚਾਰੇ ਪਾਸੇ ਖ਼ੂਨ ਦੇ ਛੱਪੜ, ਫਿਰ ਵੀ ਦਿਖਦੇ ਸ਼ਾਂਤ ਬੜੇ,
ਪੱਥਰ ਦੇ ਭਗਵਾਨ ਤਾਂ ਆਖ਼ਿਰ ਪੱਥਰ ਦੇ ਭਗਵਾਨ ਰਹੇ।
6 comments:
Jiaunde vasdey raho Rajinderjit ji. Rab tuhadi kalam nu rang bhaag lavey. Moti proey ney tusi
ਰਾਜਿੰਦਰਜੀਤ ਦੀ ਗ਼ਜ਼ਲ ਦਾ ਵੀ ਜਵਾਬ ਨਹੀਂ, ਹਰ ਸ਼ੇਅਰ ਬੇਹਤਰੀਨ ਹੈ। ਜ਼ਿੰਦਗੀ ਦੀਆਂ ਮੁਸ਼ਕਿਲਾਂ ਨੇ ਸ਼ਾਇਰ ਦਾ ਰਾਹ ਪੱਧਰਾ ਕੀਤਾ ਲੱਗਦਾ ਹੈ। ਤਜਰਬੇ ਕਾਮਯਾਬ ਹਨ। ਵਧਾਈ।
ਜਸਵੰਤ ਸਿੱਧੁ
ਸਰੀ
Rajinderjit, I have read all gazals written by you posted on Aarsi. I must buy your book to quinch my thirst for beautiful poetry. We will wait for more gazals from your side. You know how to use the right mix of sentiments and wisdon.
Kudos
Amol Minhas
Rajinderjit Ji!
Kmaal hi kmaal!
ਰਾਜਿੰਦਰਜੀਤ, ਬਾਈ ਹਮੇਸ਼ਾ ਦੀ ਤਰਹਾਂ ਕਮਾਲ ਦੀ ਗ਼ਜ਼ਲ ਹੈ। ਉੱਚੇ ਤੇ ਸੋਹਣੇ ਖ਼ਿਆਲ, ਪਿਆਰੇ ਲਫ਼ਜ਼ਾਂ ਵਿਚ ਪਰੋਏ ਹੋਏ।
ਮਨਧੀਰ ਦਿਓਲ
ਕੈਨੇਡਾ
Post a Comment