ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, June 4, 2009

ਰਾਜਿੰਦਰਜੀਤ - ਗ਼ਜ਼ਲ

ਗ਼ਜ਼ਲ

ਏਸ ਨਗਰ ਦੇ ਲੋਕ ਹਮੇਸ਼ਾ ਸੋਚਾਂ ਵਿਚ ਗ਼ਲਤਾਨ ਰਹੇ

ਨਜ਼ਰਾਂ ਦੇ ਵਿੱਚ ਬਾਗ਼-ਬਗੀਚੇ, ਖ਼ਾਬਾਂ ਵਿੱਚ ਸ਼ਮਸ਼ਾਨ ਰਹੇ

-----

ਡਿੱਗਦਾ ਹੋਇਆ ਹੰਝੂ ਮੇਰੇ ਨਾਂ ਉਸ ਤਾਂ ਹੀ ਕਰ ਦਿੱਤਾ,

ਅਪਣਾ ਦੁਖੜਾ ਰੋ ਹੋ ਜਾਵੇ, ਮੇਰੇ 'ਤੇ ਅਹਿਸਾਨ ਰਹੇ

----

ਰਾਹਾਂ ਦੇ ਵਿੱਚ ਰੋੜ ਨੁਕੀਲੇ, ਜਾਂ ਫਿਰ ਤਪਦੀ ਰੇਤ ਸਹੀ,

ਤੁਰਨਾ ਹੈ ਜਦ ਤੱਕ ਪੈਰਾਂ ਵਿਚ ਥੋੜ੍ਹੀ-ਬਹੁਤੀ ਜਾਨ ਰਹੇ

----

ਭਾਵੁਕਤਾ ਦੀ ਧੁੱਪ-ਛਾਂ ਦੇਵੀਂ, ਤੇ ਨੈਣਾਂ ਦਾ ਪਾਣੀ ਵੀ,

ਤਾਂ ਜੋ ਸੱਧਰਾਂ ਦੇ ਬੀਜਾਂ ਦਾ ਪੁੰਗਰਨਾ ਆਸਾਨ ਰਹੇ

----

ਚਾਰੇ ਪਾਸੇ ਖ਼ੂਨ ਦੇ ਛੱਪੜ, ਫਿਰ ਵੀ ਦਿਖਦੇ ਸ਼ਾਂਤ ਬੜੇ,

ਪੱਥਰ ਦੇ ਭਗਵਾਨ ਤਾਂ ਆਖ਼ਿਰ ਪੱਥਰ ਦੇ ਭਗਵਾਨ ਰਹੇ


6 comments:

جسوندر سنگھ JASWINDER SINGH said...

Jiaunde vasdey raho Rajinderjit ji. Rab tuhadi kalam nu rang bhaag lavey. Moti proey ney tusi

Unknown said...

ਰਾਜਿੰਦਰਜੀਤ ਦੀ ਗ਼ਜ਼ਲ ਦਾ ਵੀ ਜਵਾਬ ਨਹੀਂ, ਹਰ ਸ਼ੇਅਰ ਬੇਹਤਰੀਨ ਹੈ। ਜ਼ਿੰਦਗੀ ਦੀਆਂ ਮੁਸ਼ਕਿਲਾਂ ਨੇ ਸ਼ਾਇਰ ਦਾ ਰਾਹ ਪੱਧਰਾ ਕੀਤਾ ਲੱਗਦਾ ਹੈ। ਤਜਰਬੇ ਕਾਮਯਾਬ ਹਨ। ਵਧਾਈ।
ਜਸਵੰਤ ਸਿੱਧੁ
ਸਰੀ

Unknown said...

Rajinderjit, I have read all gazals written by you posted on Aarsi. I must buy your book to quinch my thirst for beautiful poetry. We will wait for more gazals from your side. You know how to use the right mix of sentiments and wisdon.
Kudos

Amol Minhas

Gurinderjit Singh (Guri@Khalsa.com) said...

Rajinderjit Ji!
Kmaal hi kmaal!

Rajinderjeet said...
This comment has been removed by the author.
Unknown said...

ਰਾਜਿੰਦਰਜੀਤ, ਬਾਈ ਹਮੇਸ਼ਾ ਦੀ ਤਰਹਾਂ ਕਮਾਲ ਦੀ ਗ਼ਜ਼ਲ ਹੈ। ਉੱਚੇ ਤੇ ਸੋਹਣੇ ਖ਼ਿਆਲ, ਪਿਆਰੇ ਲਫ਼ਜ਼ਾਂ ਵਿਚ ਪਰੋਏ ਹੋਏ।

ਮਨਧੀਰ ਦਿਓਲ
ਕੈਨੇਡਾ