ਸ਼ਾਖ਼ ਤੋਂ ਡਿੱਗਾ ਏਂ, ਰੁੱਖਾਂ ਨੂੰ ਨਾ ਹੋ ਮਜਬੂਰ ਤੱਕ।
ਮੈਂ ਹਵਾ ਹਾਂ, ਚਲ ਮਿਰੇ ਸੰਗ, ਲੈ ਉੜਾਂਗੀ ਦੂਰ ਤੱਕ।
-----
ਨਕਸ਼, ਯਾਦਾਂ, ਖ਼ਾਬ, ਖ਼ੁਸ਼ਫ਼ਹਿਮੀ, ਸਲੀਕਾ, ਰੌਣਕਾਂ,
ਇਕ ਸ਼ੀਸ਼ੇ ਨਾਲ਼ ਕੀ ਕੁਝ ਹੋ ਗਿਆ ਹੈ ਚੂਰ, ਤੱਕ।
------
ਖ਼ੂਨ ਨੂੰ ਰੰਗ, ਜਿਸਮ ਨੂੰ ਕੈਨਵਸ ‘ਤੇ ਫ਼ੱਟ ਨੂੰ ਚਿਤ੍ਰ ਕਹਿ,
ਕੁਝ ਸਲੀਕ ਸਿੱਖ, ਕੁਝ ਇਸ ਦੌਰ ਦਾ ਦਸਤੂਰ ਤੱਕ।
-----
ਵਾਵਰੋਲ਼ੇ ਨੱਚਦੇ ਰਹਿੰਦੇ ਨੇ ਦਿਲ ਦੇ ਖ਼ੰਡਰੀਂ,
ਪਰ ਕਿਸੇ ਝਾਂਜਰ ਦੀ ਛਣ-ਛਣ ਵੀ ਸੁਣੀਵੇ ਦੂਰ ਤੱਕ।
-----
ਖੋਭ ਕੇ ਨਸ਼ਤਰ ਉਨ੍ਹਾਂ ਨੇ ਆਖਿਆ ਮਾਸੂਮ ਬਣ,
‘ਤੇਰੇ ਜ਼ਖ਼ਮਾਂ ਤੇ ਵੀ ਕਿੰਨਾ ਆ ਗਿਐ ਅੰਗੂਰ, ਤੱਕ।
-----
ਚੀਰਦਾ ਸੀ ਜੋ ਮੁਖੌਟੇ, ਕਰਦਾ ਸੀ ਚਿਹਰੇ ਨਗਨ,
ਉਸ ਦੇ ਚਿਹਰੇ ਦੇ ਮੁਖੌਟੇ ਵਿਕ ਰਹੇ ਨੇ ਦੂਰ ਤੱਕ।
2 comments:
bahut khoobsurat ghazal..........swaad aa geya parhke ,bas ehi keh sakda.......
daad kabool karna ghai saab
roop nimana!!
RAB RAKHA!!
Bahut khoob kiha:
ਖੋਭ ਕੇ ਨਸ਼ਤਰ ਉਨ੍ਹਾਂ ਨੇ ਆਖਿਆ ਮਾਸੂਮ ਬਣ,
‘ਤੇਰੇ ਜ਼ਖ਼ਮਾਂ ਤੇ ਵੀ ਕਿੰਨਾ ਆ ਗਿਐ ਅੰਗੂਰ, ਤੱਕ।
ਚੀਰਦਾ ਸੀ ਜੋ ਮੁਖੌਟੇ, ਕਰਦਾ ਸੀ ਚਿਹਰੇ ਨਗਨ,
ਉਸ ਦੇ ਚਿਹਰੇ ਦੇ ਮੁਖੌਟੇ ਵਿਕ ਰਹੇ ਨੇ ਦੂਰ ਤੱਕ।
Post a Comment