ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਕਹਾਣੀ. Show all posts
Showing posts with label ਕਹਾਣੀ. Show all posts

Saturday, January 10, 2009

ਸੁਰਿੰਦਰ ਰਾਮਪੁਰੀ - ਕਹਾਣੀ

ਦੋਸਤੋ! ਗਗਨਦੀਪ ਜੀ ਨੇ ਸਤਿਕਾਰਤ ਅੰਕਲ ਸੁਰਿੰਦਰ ਰਾਮਪੁਰੀ ਜੀ ਦੀ ਇੱਕ ਬੇਹੱਦ ਖ਼ੂਬਸੂਰਤ ਕਹਾਣੀ ਆਰਸੀ ਦੇ ਪਾਠਕਾਂ / ਲੇਖਕਾਂ ਲਈ ਟਾਈਪ ਕਰਕੇ ਭੇਜੀ ਹੈ। ਮੈਂ ਡੈਡੀ ਜੀ ਤੋਂ ਅੰਕਲ ਜੀ ਦੀਆਂ ਕਹਾਣੀਆਂ ਦੀ ਬਹੁਤ ਤਾਰੀਫ਼ ਸੁਣੀ ਹੋਈ ਸੀ, ਗਗਨ ਜੀ ਨੇ ਇਹ ਕਹਾਣੀ ਭੇਜ ਕੇ ਮੇਰੀ ਇੱਛਾ ਪੂਰੀ ਕਰ ਦਿੱਤੀ ਹੈ। ਮੈਨੂੰ ਪੂਰਾ ਯਕੀਨ ਹੈ ਕਿ ਇਸ ਕਹਾਣੀ ਨੂੰ ਪੜ੍ਹ ਕੇ ਤੁਹਾਨੂੰ ਕੋਈ ਨਾ ਕੋਈ ਘਟਨਾ ...ਆਪ-ਬੀਤੀ ਜਾਂ ਜੱਗ-ਬੀਤੀ ਜ਼ਰੂਰ ਯਾਦ ਆਏਗੀ। ਗਗਨਦੀਪ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਰਾਮਪੁਰੀ ਸਾਹਿਬ ਨੂੰ ਏਨੀ ਵਧੀਆ ਕਹਾਣੀ ਲਿਖਣ ਤੇ ਆਰਸੀ ਪਰਿਵਾਰ ਵੱਲੋਂ ਬਹੁਤ-ਬਹੁਤ ਮੁਬਾਰਕਾਂ!

ਕੋਸ਼ਿਸ਼

ਕਹਾਣੀ

ਜਦੋਂ ਮੈਂ ਇਹ ਕਹਾਣੀ ਲਿਖਣ ਲੱਗਿਆ ਤਾਂ ਇਸ ਦੀਆਂ ਤਿੰਨੇ ਇਸਤਰੀ ਪਾਤਰ ਮੇਰੇ ਸਾਹਮਣੇ ਆ ਕੇ ਖੜ੍ਹ ਗਈਆਂਕਹਿਣ ਲੱਗੀਆਂ, “ਤੂੰ ਸਾਡੀ ਕਹਾਣੀ ਨਹੀਂ ਲਿਖ ਸਕਦਾਮੈਂ ਪੁੱਛਿਆ, “ਕਿਉਂ?” ਉਹ ਪਲ ਭਰ ਲਈ ਚੁੱਪ ਹੋਈਆਂ, ਫਿਰ ਇਕੱਠੀਆਂ ਹੀ ਬੋਲ ਪਈਆਂ, “ਤੂੰ ਸਾਡੇ ਬਾਰੇ ਕੁਝ ਵੀ ਨਹੀਂ ਲਿਖ ਸਕਦਾਜੋ ਕੁੱਝ ਕਹਿਣੈ, ਅਸੀਂ ਆਪ ਕਹਾਂਗੀਆਂਮੈਂ ਉਹਨਾਂ ਵੱਲ ਦੇਖਦਾ ਹੀ ਰਹਿ ਗਿਆਉਹਨਾਂ ਵਿਚੋਂ ਸਭ ਤੋਂ ਕਾਹਲੀ ਇਕ ਔਰਤ ਬੋਲਣ ਲੱਗੀ, “ਮੇਰਾ ਨਾਂ ਗੁਰਮੀਤ ਹੈਉਮਰ ਪੰਤਾਲੀ ਸਾਲਮੈਂ ਜੱਟਾਂ ਦੀ ਧੀ ਹਾਂਵੀਹ ਸਾਲ ਪਹਿਲਾਂ ਮੈਂ, ਆਪਣੇ ਹਾਣ ਦੇ ਮੁੰਡੇ ਨਾਲ ਪਿਆਰ ਵਿਆਹ ਕਰਵਾਇਆ ਸੀਸਾਡੇ ਪਿੰਡ ਵੀ ਵੱਖ-ਵੱਖ ਸਨ ਅਤੇ ਜਾਤਾਂ ਵੀਉਹ ਰਵੀਦਾਸੀਆਂ ਦਾ ਮੁੰਡਾ ਸੀਜਵਾਨੀ ਦਾ ਜੋਸ਼, ਜਾਤਾਂ ਨਹੀਂ ਦੇਖਦਾ ਹੁੰਦਾਉਹ ਮੇਰੇ ਨਾਲ ਪੜ੍ਹਦਾ ਸੀਮੈਂਨੂੰ ਚੰਗਾ ਲਗਦਾ ਸੀਏਦੂੰ ਵੱਧ ਮੈਂ ਕੁਝ ਵੀ ਨਹੀਂ ਸੀ ਚਾਹੁੰਦੀਮੇਰੇ ਪਿੰਡ ਵਿਚ ਤੂਫ਼ਾਨ ਉੱਠ ਖੜ੍ਹਿਆ ਸੀਜੱਟਾਂ ਦੀ ਧੀ ਅਤੇ ਮੁੰਡਾ ਰਵੀਦਾਸੀਆਂ ਦਾਮੇਰੇ ਮਾਪੇ ਤਾਂ ਕੀ, ਆਲੇ-ਦੁਆਲੇ ਦੇ ਪੰਤਾਲੀ ਪਿੰਡਾਂ ਦੇ ਜੱਟ ਇਕੱਠੇ ਹੋ ਗਏ ਸਨਬਹੁਤ ਵੱਡਾ ਮਸਲਾ ਖੜ੍ਹਾ ਹੋ ਗਿਆਖਾਨਾ-ਜੰਗੀ ਵਰਗੇ ਹਾਲਾਤ ਹੋ ਗਏਕੋਰਟ-ਕਚਹਿਰੀ ਤੱਕ ਜਾਣਾ ਪਿਆਇਕ ਤੂਫ਼ਾਨ ਆਇਆ ਤੇ ਲੰਘ ਗਿਆਸਾਡੀ ਕਿਸ਼ਤੀ ਡਿੱਕ-ਡੋਲੇ ਖਾਂਦੀ ਕਿਨਾਰੇ ਲੱਗ ਗਈਅਸੀਂ ਆਪਣਾ ਘਰ ਵਸਾ ਲਿਆਮੈਂ ਇਕ ਪ੍ਰਾਈਵੇਟ ਸਕੂਲ ਵਿਚ ਅਧਿਆਪਕਾ ਲੱਗ ਗਈਉਹ ਇਕ ਕੰਪਨੀ ਵਿਚ ਸੇਲਜ਼ਮੈਨ ਲੱਗ ਗਿਆਅਸੀਂ ਇਕ ਦੂਜੇ ਦੇ ਸਾਹੀਂ ਜਿਉਂਦੇਦੋਵਾਂ ਵਿਚੋਂ ਕੋਈ ਇਕ ਵੀ ਰਤਾ ਦੇਰ ਨਾਲ ਘਰ ਮੁੜਦਾ, ਸਾਹ ਸੂਤੇ ਰਹਿੰਦੇਸਾਡੇ ਦੋ ਬੱਚੇ ਹੋਏ, ਦੋਵੇਂ ਧੀਆਂਅਸੀਂ ਨਾ ਆਪਣੇ ਨਾਂ ਨਾਲ, ਨਾ ਬੱਚਿਆਂ ਦੇ ਨਾਂ ਨਾਲ, ਕਦੇ ਜਾਤ-ਗੋਤ ਨਹੀਂ ਲਗਾਇਆਕਦੇ-ਕਦੇ ਇਕਾਂਤ ਵਿਚ ਬੈਠੀ ਮੈਂ ਸੋਚਣ ਲੱਗ ਜਾਂਦੀ, ਇਹ ਕਿਹੜੀ ਜਾਤ ਦੀਆਂ ਕੁੜੀਆਂ ਨੇਇਕ ਦਿਨ ਮੈਂ ਅਚਾਨਕ ਹੀ ਇਹ ਸਵਾਲ ਆਪਣੇ ਪਤੀ ਨੂੰ ਕਰ ਦਿੱਤਾ, ‘ਤੁਸੀਂ ਦੱਸੋ ਇਹਨਾਂ ਦੀ ਜਾਤ ਕਿਹੜੀ ਹੈ?’ ਉਹ ਬੋਲਿਆ, ‘ਪਿਓ ਦੀ ਜਾਤ ਹੀ ਬੱਚਿਆਂ ਦੀ ਜਾਤ ਹੁੰਦੀ ਹੈ’ ‘ਤੇ ਮਾਂ ਦੀ,’ ਮੈਂ ਕਿਹਾਉਹ ਫ਼ਿਲਾਸਫ਼ੀ ਝਾੜਦਾ ਬੋਲਿਆ, ‘ਵਿਆਹ ਤੋਂ ਬਾਅਦ ਤੀਵੀਂ ਦੀ ਆਪਣੀ ਕੋਈ ਜਾਤ ਨਹੀਂ ਰਹਿੰਦੀਉਹ ਪਤੀ ਦੀ ਜਾਤ ਵਿਚ ਹੀ ਰਲ਼ ਜਾਂਦੀ ਹੈ

ਉਸ ਦਿਨ ਪਹਿਲੀ ਵਾਰ, ਮੈਨੂੰ ਉਸ ਵਿਚੋਂ ਬੋਅ ਆਈਇਕ ਮੁਸ਼ਕ ਮੇਰੀਆਂ ਨਾਸਾਂ ਨੂੰ ਚੜ੍ਹ ਗਈਮੈਨੂੰ ਘੁਮੇਰ ਜਿਹੀ ਆ ਗਈਮੈਂ ਆਪਣੇ ਅੰਦਰਲੀ ਜਾਟਾਂ ਦੀ ਕੁੜੀ ਨੂੰ ਹਮੇਸ਼ਾ ਦਬਾ ਕੇ ਰੱਖਿਆ ਸੀ, ਪਰ ਉਸ ਦਿਨ ਪਤਾ ਨਹੀਂ ਉਹ ਕਿਵੇਂ ਬੇ-ਕਾਬੂ ਹੋ ਗਈਮੇਰੇ ਮੂੰਹੋਂ ਨਿਕਲਿਆ, ‘ਤੂੰ ਉਹੀ ਰਿਹਾ ਨਾ, ਬਿਲਕੁਲ ਉਹੀਉਸ ਦੇ ਅੰਦਰਲੀ ਜਾਤ ਨੂੰ ਰੋਹ ਚੜ੍ਹ ਗਿਆਤੂੰ ਮੈਂਨੂੰ ਕਹਿੰਦੀ ਕੀ ਐਂ, ਤੇਰਾ ਮਤਲਬ ਕੀ ਹੈ?’ ਉਸ ਨੇ ਮੇਰੇ ਥੱਪੜ ਜੜ ਦਿੱਤਾਮੈਂ ਸੁੰਨ ਹੋ ਗਈਘੁਮੇਰ ਤਾਂ ਪਹਿਲਾਂ ਹੀ ਆ ਰਹੀ ਸੀਧਰਤੀ ਘੁੰਮਣ ਲੱਗ ਪਈਮੈਂ ਮੰਜੀ ਤੇ ਡਿੱਗ ਪਈਮੈਂ ਜਾਣਦਾਂ ਤੈਂਨੂੰ, ਬੜੀ ਉੱਚੀ ਜਾਤ ਵਾਲੀ ਨੂੰ

ਏਨੇ ਵਰ੍ਹਿਆਂ ਵਿਚ ਅਸੀਂ ਬਹੁਤ ਘੱਟ ਵਾਰ ਲੜੇ ਸਾਂਮਾੜਾ-ਮੋਟਾ ਬੋਲ-ਬੁਲਾਰਾ ਤਾਂ ਹੋ ਹੀ ਜਾਂਦਾ ਸੀ, ਪਰ ਏਸ ਹੱਦ ਤੱਕ ਨਹੀਂ ਸੀ ਅੱਪੜੇਮੈਂ ਵਾਰ-ਵਾਰ ਸੋਚਦੀ, ਮਨਾ ਮੇਰੇ ਨਾਲ ਏਨੇ ਵਰ੍ਹੇ ਰਹਿ ਕੇ, ਮੇਰੇ ਪਿਆਰ ਵਿਚ ਰਚ ਕੇ, ਇਹ ਅਜੇ ਵੀ ਕਿਉਂ ਏਨਾ ਰੁੱਖਾ ਹੈਮੈਂ ਬਹੁਤ ਕੁਝ ਸੋਚਦੀ, ਪਰ ਕਿਸੇ ਵੀ ਸਿੱਟੇ ਤੇ ਨਾ ਅੱਪੜ ਸਕਦੀ

ਮੈਂ ਆਪਣੇ ਸਾਥੀ ਅਧਿਆਪਕ ਕਮਲਜੀਤ ਤੋਂ ਵੀ ਇਸ ਸਵਾਲ ਦਾ ਉੱਤਰ ਜਾਣਨਾ ਚਾਹਿਆਉਸ ਨੇ ਦਲੀਲਾਂ ਤਾਂ ਬਹੁਤ ਦਿੱਤੀਆਂ ਪਰ ਨਾ ਹੀ ਮੇਰੇ ਸਮਝ ਵਿਚ ਆਈਆਂ, ਨਾ ਮੈਨੂੰ ਜਚੀਆਂ ਹੀਕਮਲਜੀਤ ਮੇਰੀ ਮਨੋ-ਅਵਸਥਾ ਨੂੰ ਸਮਝਦਾ ਸੀਕਈ ਵਾਰ ਸ਼ਾਮ ਨੂੰ ਉਹ, ਸਾਡੇ ਘਰ ਵੀ ਆ ਜਾਂਦਾਅਸੀਂ ਚਾਹ-ਪਾਣੀ ਪੀਂਦੇਉਹ ਮੇਰੇ ਨਾਲ ਅਤੇ ਮੇਰੇ ਪਤੀ ਨਾਲ ਦੁੱਖ-ਸੁੱਖ ਸਾਂਝਾ ਕਰ ਲੈਂਦਾਇਕ ਦਿਨ ਉਹ, ਛੁੱਟੀ ਉਪਰੰਤ ਹੀ ਮੇਰੇ ਨਾਲ ਸਾਡੇ ਘਰ ਆ ਗਿਆਜਦੋਂ ਮੇਰਾ ਪਤੀ ਆਇਆ ਤਾਂ ਅਸੀਂ ਚਾਹ ਪੀ ਚੁੱਕੇ ਸੀਉਸ ਦੇ ਜਾਣ ਬਾਅਦ ਮੇਰਾ ਪਤੀ ਫਿਰ ਭੜਕ ਪਿਆ, ‘ਮੇਰੇ ਘਰ ਇਹ ਕੰਜਰਖਾਨਾ ਨੀਂ ਚੱਲਣਾ

ਮੈਥੋਂ ਰਿਹਾ ਨਾ ਗਿਆ, ‘ਪਹਿਲੀ ਗੱਲ ਇਹ ਕੰਜਰਖਾਨਾ ਨਹੀਂਦੂਜੀ ਗੱਲ ਇਹ ਤੇਰਾ ਘਰ ਨਹੀਂਇਹ ਆਪਣਾ ਘਰ ਹੈ

ਇਹ ਮੇਰਾ ਘਰ ਹੈ, ਮੇਰਾ ਘਰਤੂੰ ਘਰ ਦੀ ਮਾਲਕਣ ਹੈਂ ਪਰ ਮੇਰੇ ਘਰ ਦੀਮੈਂ ਤੈਨੂੰ ਓਦਣ ਵੀ ਕਿਹਾ ਸੀ, ਤੀਵੀਂ ਦੀ ਜਾਤ ਅਤੇ ਘਰ, ਆਦਮੀ ਦੀ ਜਾਤ ਅਤੇ ਘਰ ਵਿਚ ਰਲ਼ ਜਾਂਦਾ ਹੈਤੂੰ ਮੇਰੀ ਗੱਲ ਸਮਝਦੀ ਕਿਉਂ ਨੀਂ

ਸ਼ੱਕ ਘਰ ਨੂੰ ਤੋੜ ਦਿੰਦਾ ਹੈਤੁਸੀਂ ਸ਼ੱਕੀ ਹੋ ਗਏ ਓਂਮੈਂ ਤਾਂ ਤੂਫ਼ਾਨਾਂ ਚੋਂ ਨਿੱਕਲ਼ ਕੇ ਤੁਹਾਡੇ ਨਾਲ ਕਿਨਾਰੇ ਲੱਗੀ ਆਂਮੇਰਾ ਗੱਚ ਭਰ ਆਇਆ

ਸਾਰੀ ਉਮਰ ਮੈਂ ਇਸ ਦਬਦਬੇ ਚ ਨਹੀਂ ਰਹਿਣਾਜੇ ਮੇਰੀ ਬਣੀ ਐਂ ਤਾਂ ਬਣੀ ਰਹਿਮੈਂ ਸ਼ੱਕ ਨਹੀਂ ਕਰਦਾ, ਮੈਨੂੰ ਯਕੀਨ ਹੋ ਗਿਆ, ਹੁਣ ਫ਼ਿਰ ਤੁਫ਼ਾਨ ਆਵੇਗਾ ਤੇ ਤੂੰ ਉਸ ਕਮੀਨੇ ਨਾਲ ਕਿਨਾਰੇ ਜਾ ਲੱਗੇਂਗੀਮੈਂ ਸੁੰਨ ਹੋ ਗਈਸੁੰਨ ਪੱਥਰਮੱਥੇ ਦੀਆਂ ਸਭ ਸੋਚਾਂ ਜੰਮ ਗਈਆਂ ਸਨਮੈਨੂੰ ਲੱਗਿਆ, ਮੈਂ ਤਾਂ ਹੁਣ ਤੱਕ ਤੂਫ਼ਾਨਾਂ ਵਿਚ ਹੀ ਘਿਰੀ ਰਹੀ ਹਾਂਮੈਂ ਤਾਂ ਕਿਨਾਰੇ ਲੱਗਣ ਦਾ ਭਰਮ ਪਾਲ ਰਹੀ ਸਾਂਮੈਂ ਤਾਂ ਮੰਝਧਾਰ ਵਿਚ ਹੀ ਫਸੀ ਪਈ ਸੀ

ਅਜੇ ਉਹ ਚੁੱਪ ਵੀ ਨਹੀਂ ਸੀ ਹੋਈ ਕਿ ਦੂਸਰੀ ਪਾਤਰ ਬੋਲਣ ਲੱਗ ਪਈ, “ਮੇਰਾ ਨਾਂ ਕੁਸਮ ਹੈਮੇਰੇ ਡੈਡੀ, ਜ਼ਿਲ੍ਹੇ ਦੇ ਉੱਚ ਅਫ਼ਸਰ ਸਨਮੈਂ ਐਲ.ਐਲ.ਬੀ. ਕਰਕੇ ਐਲ਼.ਐਲ.ਐਮ. ਕਰ ਰਹੀ ਸੀਸ਼ਾਮ ਨੂੰ ਮੈਂ ਕਲੱਬ ਚਲੀ ਜਾਂਦੀਉਥੇ ਰਣਦੀਪ ਨਾਲ ਮੇਰੀ ਸਾਂਝ ਬਣਨ ਲੱਗੀਉਹ ਇਕ ਨਾਮੀ ਵਕੀਲ ਦਾ ਸਹਾਇਕ ਸੀਮੈਂ ਉਸ ਨਾਲ ਤਾਸ਼ ਵੀ ਖੇਡ ਲੈਂਦੀ ਅਤੇ ਬੀਅਰ ਵੀ ਸਾਂਝੀ ਕਰ ਲੈਂਦੀਉਹ ਮੈਥੋਂ ਦਸ ਕੁ ਸਾਲ ਵੱਡਾ ਸੀਉਸ ਨੇ ਅਜੇ ਤੱਕ ਵਿਆਹ ਨਹੀਂ ਸੀ ਕੲਵਾਇਆਇਕ ਦਿਨ ਕਹਿਣ ਲੱਗਿਆ, ‘ਮੈਂ ਸਾਰੀ ਉਮਰ ਕੰਵਾਰਾ ਹੀ ਰਹਾਂਗਾਮੈਂ ਪੁੱਛਿਆ, ‘ਕਿਉਂ?’ ਉਹ ਬੋਲਿਆ, ‘ ਮੈਂ ਪਿਆਰ ਦੀ ਬਾਜ਼ੀ ਹਾਰ ਚੁੱਕਿਆ ਹਾਂ ਅਤੇ ਹੁਣ ਹਾਰਿਆਂ ਵਾਂਗ ਹੀ ਜੀਵਨ ਬਤੀਤ ਕਰਾਂਗਾਮੈਂ ਕਿਹਾ, ‘ਤੂੰ ਮੈਨੂੰ ਵੀ ਤਾਂ ਜਿੱਤ ਸਕਦਾ ਹੈਂਮੈਨੂੰ ਹਰਾ ਕੇ ਜਿੱਤਿਆਂ ਵਰਗਾ ਜੀਵਨ ਕਿਉਂ ਨਹੀਂ ਬਤੀਤ ਕਰਦਾ?’

ਮੈਂ ਡੈਡੀ ਦੀ ਉੱਚ ਅਫ਼ਸਰੀ ਦੀ ਤਾਕਤ ਦਾ ਸੰਤਾਪ ਵੀ ਝੱਲਿਆਮੈਂ ਵਿਦਰੋਹ ਕੀਤਾ ਅਤੇ ਜਵਾਨੀ ਦਾ ਵਿਦਰੋਹ ਜਿੱਤ ਗਿਆਅਸੀਂ ਕੋਰਟ-ਮੈਰਿਜ ਕਰਵਾ ਲਈਵਿਆਹ ਤੋਂ ਛੇ ਮਹੀਨੇ ਬਾਅਦ ਹੀ ਮੈਂ ਉਸ ਦੀ ਅਸਲੀਅਤ ਪਛਾਣ ਗਈਮੰਮੀ-ਡੈਡੀ ਨੇ ਸਮਝਾਇਆ ਤਾਂ ਬਹੁਤ ਸੀ, ਇਸ ਦੀ ਨਜ਼ਰ ਤੇਰੀ ਜਾਇਦਾਦ ਅਤੇ ਜਮ੍ਹਾਂ-ਪੂੰਜੀ ਤੇ ਹੈਇਹ ਅੱਗੇ ਵੀ ਅਜਿਹਾ ਕੁਝ ਕਰ ਚੁੱਕਿਆ ਹੈਇਹ ਤੈਨੂੰ ਗੁੰਮਰਾਹ ਕਰ ਰਿਹਾ ਏਉਦੋਂ ਤਾਂ ਮੈਂ, ਇਹਨਾਂ ਗੱਲਾਂ ਤੋਂ ਬਹੁਤ ਦੂਰ ਸੀ ਪਰ ਜਦੋਂ ਅਸਲੀਅਤ ਸਾਹਮਣੇ ਆਈ ਤਾਂ ਬਹੁਤ ਪਾਣੀ ਵਹਿ ਚੁੱਕਿਆ ਸੀਮੈਨੂੰ ਪਤਾ ਲੱਗਿਆ, ਉਹ ਪਹਿਲਾਂ ਤਲਾਕ-ਸ਼ੁਦਾ ਹੈਉਸ ਨੇ ਕੁਝ ਮਹੀਨਿਆਂ ਵਿਚ ਹੀ ਮੈਂਨੂੰ ਬੈਂਕ ਵਿਚੋਂ ਪੈਸੇ ਕਢਾਉਣ ਲਈ ਰਾਜ਼ੀ ਕਰਕੇ ਆਪਣੇ ਨਾਂ ਕੋਠੀ ਖਰੀਦ ਲਈਜਦੋਂ ਉਹ ਮੇਰੀ ਜ਼ਮੀਨ ਵੀ ਵੇਚਣ ਲਈ ਜ਼ੋਰ ਪਾਉਣ ਲੱਗਿਆ ਤਾਂ ਮੈਂ ਅੜ ਗਈਮੈਂ ਉਸ ਨੂੰ ਸਮਝਾਉਣ ਲੱਗੀ, ‘ਇਸ ਜ਼ਮੀਨ ਦੇ ਸਿਰ ਤੇ ਤਾਂ ਆਪਾਂ ਸਾਰੀ ਉਮਰ ਲੰਘਾਉਣੀ ਹੈਉਹ ਦਲੀਲ ਦੇਣ ਲੱਗਿਆ, ‘ਇਹ ਜ਼ਮੀਨ ਤੇਰੇ ਡੈਡੀ ਨੇ ਖ਼ਰੀਦ ਕੇ ਦਿੱਤੀ ਹੈਉਹ ਉੱਚ ਅਫ਼ਸਰ ਹੈਕਿਸੇ ਹਰਬੇ ਤੇਰੀ ਜ਼ਮੀਨ ਤੇ ਕਬਜ਼ਾ ਕਰ ਸਕਦਾ ਹੈਮੈਂ ਵੀ ਵਕੀਲ ਸੀ, ਇਹਨਾਂ ਘੁੰਡੀਆਂ ਤੋਂ ਜਾਣੂੰ ਸੀਇਸ ਮਾਮਲੇ ਵਿਚ ਉਸਦੀ ਮੇਰੇ ਅੱਗੇ ਇਕ ਨਾ ਚੱਲੀ

ਉਹ ਮੇਰੀ ਜਮ੍ਹਾਂ ਪੂੰਜੀ ਤਾਂ ਹਜ਼ਮ ਕਰ ਚੁੱਕਿਆ ਸੀ ਅਤੇ ਜ਼ਮੀਨ ਉਸ ਨੂੰ ਕਦੇ ਵੀ ਨਹੀਂ ਸੀ ਮਿਲਣੀਇਕ ਸਾਲ ਦੇ ਅੰਦਰ ਹੀ ਸਾਡਾ ਤਲਾਕ ਹੋ ਗਿਆਮੈਂ ਵਕਾਲਤ ਕਰ ਰਹੀ ਹਾਂਜ਼ਿਆਦਾ ਕੇਸ ਔਰਤਾਂ ਦੇ ਹੀ ਲੈਂਦੀ ਹਾਂਆਪਣੀ ਕੋਠੀ ਖਰੀਦ ਲਈ ਹੈਕੁਝ ਸਮਾਜਕ ਜਥੇਬੰਦੀਆਂ ਦੀ ਮੈਂਬਰ ਹਾਂਕਦੀ ਕਦੀ ਕਲੱਬ ਚਲੀ ਜਾਂਦੀ ਹਾਂ

ਕੁਸਮ ਨੂੰ ਰੁਕਦੀ ਦੇਖ ਹਰਜੋਤ ਬੋਲਣ ਲੱਗ ਪਈਹੁਣ ਮੇਰੀ ਉਮਰ ਸੱਠਾਂ ਤੋਂ ਉੱਪਰ ਹੈਮੈਂ ਰਿਟਾਇਰ ਹੋ ਚੁੱਕੀ ਹਾਂਮੈਂ ਬਤੌਰ ਕਾਲਜ ਅਧਿਆਪਕ ਰੀਟਾਇਰ ਹੋਈ ਹਾਂਜ਼ਿੰਦਗੀ ਚੋਂ ਰੀਟਾਇਰ ਨਹੀਂ ਹੋਈਅਜੇ ਜ਼ਿੰਦਗੀ ਨੂੰ ਜਿਉਣਾ ਚਾਹੁੰਦੀ ਹਾਂਮੈਂ ਪਿਆਰ ਕਰਨਾ ਚਾਹੁੰਦੀ ਹਾਂ, ਕਿਸੇ ਪਿਆਰੇ ਜਿਹੇ ਇਨਸਾਨ ਨੂੰਅਜਿਹਾ ਇਨਸਾਨ ਜੋ ਮੈਂਨੂੰ ਆਪਣੀ ਬੁੱਕਲ ਦਾ ਨਿੱਘ ਵੀ ਦੇਵੇ ਅਤੇ ਮਨ ਦਾ ਨਿੱਘ ਵੀਮੈਂ ਭਾਲਦੀ ਹਾਂ ਉਸ ਇਨਸਾਨ ਨੂੰ ਜੋ ਮੇਰਾ ਬਣ ਕੇ ਰਹਿ ਜਾਵੇਜੋ ਮੈਂਨੂੰ ਆਪਣੀ ਬਣਾ ਕੇ ਰੱਖ ਲਵੇਜੋ ਮੇਰੀ ਭਟਕਣ ਮੁਕਾ ਦੇਵੇਤੁਸੀਂ ਹੈਰਾਨ ਕਿਉਂ ਹੋ ਗਏ? ਸੱਠਾਂ ਸਾਲਾਂ ਦੀ ਉਮਰ ਤੋਂ ਹੀ ਕਿਉਂ ਘਬਰਾ ਗਏ? ਪਿਆਰ ਤਾਂ ਇਸ ਤੋਂ ਬਾਅਦ ਵੀ ਹੋ ਸਕਦਾ ਹੈਪਿਆਰ ਦੀ ਕੋਈ ਉਮਰ ਨਹੀਂ ਹੁੰਦੀਪਿਆਰ ਦੀ ਕੋਈ ਜਾਤ ਨਹੀਂ ਹੁੰਦੀ ਪਰ ਪਿਆਰ ਹੋਵੇ, ਹਿਰਸ ਨਾਪਿਆਰ ਹੋਵੇ, ਫਰੇਬ ਨਾ

ਮੈਂ ਦੋ ਵਾਰੀ ਇਸ ਹਿਰਸ ਵਿਚ ਘਿਰ ਚੁੱਕੀ ਹਾਂਤੁਸੀਂ ਸਮਝਦੇ ਹੋ, ਮੈਂ ਚਿੱਕੜ ਵਿਚ ਲਿੱਬੜੀ ਹਾਂਮੈਂ ਕਹਿੰਦੀ ਹਾਂ, ਮੈਂ ਕੁੰਦਨ ਬਣ ਗਈ ਹਾਂਸੋਚ ਦਾ ਅੰਤਰ ਹੈਸਮਝ ਦਾ ਫਰਕ ਹੈ

ਇਕ ਵਾਰ ਤਾਂ ਚੜ੍ਹਦੀ ਜਵਾਨੀ ਵਿਚ ਹੀ ਇਸ ਦਾ ਸ਼ਿਕਾਰ ਹੋ ਗਈਮੇਰਾ ਹਮ-ਉਮਰ ਮੁੰਡਾ, ਮੇਰੇ ਜਿਸਮ ਨਾਲ ਖੇਡਦਾ ਰਿਹਾਮੈਂ ਪਿਆਰ ਸਮਝਦੀ ਰਹੀਮੇਰੇ ਜਿਸਮ ਵਿਚ ਕੁਝ ਪਲਮਦਾ ਛੱਡ, ਉਹ ਪਤਾ ਨਹੀਂ ਕਿੱਧਰ ਤੁਰ ਗਿਆਮੇਰੀ ਮਾਂ ਨੇ ਮੇਰੇ ਪੇਟ ਦਾ ਭਾਰ ਘਟਾਇਆਮੇਰੇ ਮਨ ਦਾ ਭਾਰ ਵਧਦਾ ਗਿਆਵਰ੍ਹਿਆਂ ਤੀਕ ਵਧੀ ਗਿਆਅਜੇ ਵੀ ਵਧੀ ਹੀ ਜਾਂਦਾ ਹੈਪੇਟ ਦਾ ਭਾਰ ਤਾਂ ਡਾਕਟਰ-ਹਕੀਮ ਘਟਾ ਦਿੰਦੇ ਹਨਮਨ ਦਾ ਭਾਰ ਤਾਂ ਕੋਈ ਆਪਣਾ ਹੀ ਘਟਾ ਸਕਦਾ ਹੈਇਕ ਵਾਰ ਮੈਨੂੰ ਲੱਗਿਆ, ਮੇਰੇ ਕਾਲਜ ਦਾ ਸਹਿਕਰਮੀ ਮੇਰੇ ਮਨ ਦਾ ਬੋਝ ਘਟਾ ਸਕਦਾ ਹੈਉਸ ਦੀ ਉਮਰ ਮੈਥੋਂ ਛੋਟੀ ਸੀ ਅਤੇ ਇਕ ਬੱਚੇ ਦਾ ਬਾਪ ਵੀ ਸੀਇਹਨਾਂ ਗੱਲਾਂ ਦਾ ਮੈਨੂੰ ਪਤਾ ਸੀਮਨ ਉਸ ਤੇ ਫ਼ਿਦਾ ਹੁੰਦਾ ਗਿਆਉਹ ਮਨ ਵਿਚ ਉਤਰਦਾ ਰਿਹਾਮੈਂ ਜਿਸਮਾਂ ਦੇ ਮੇਲ ਦੀ ਬਜਾਏ ਮਨ ਦਾ ਮੇਲ ਭਾਲਦੀ ਸੀਸਕੂਨ ਲੱਭਦੀ ਸੀਮੈਂਨੂੰ ਲੱਗਿਆ, ਉਹ ਮੇਰੀ ਭਟਕਣ ਮੁਕਾ ਦੇਵੇਗਾਉਹ ਮੇਰੇ ਨਾਲ ਰਹਿਣ ਲੱਗ ਪਿਆਮੇਰੇ ਘਰ ਵਿਚਨਾ ਅਸੀਂ ਵਿਆਹ ਕਰਵਾਇਆ, ਨਾ ਕੋਈ ਰਸਮ ਕੀਤੀਮਨਾਂ ਨੇ ਰਸਮਾਂ ਮਨਾਈਆਂਤਨਾਂ ਨੇ ਮੇਲ-ਮਿਲਾਪ ਕੀਤਾਉਹ ਹਫ਼ਤੇ, ਦਸਾਂ ਦਿਨਾਂ ਬਾਅਦ ਆਪਣੇ ਘਰ ਵੀ ਜਾ ਆਉਂਦਾਬੱਚੇ ਅਤੇ ਪਤਨੀ ਨੂੰ ਮਿਲ ਆਉਂਦਾਮੈਨੂੰ ਕੋਈ ਇਤਰਾਜ਼ ਨਹੀਂ ਸੀਮੈਨੂੰ ਕੀ ਫ਼ਰਕ ਪੈਂਦਾ ਸੀਮੈਨੂੰ ਤਾਂ ਉਸ ਦੇ ਤਨ ਨਾਲੋਂ ਮਨ ਦੀ ਵੱਧ ਚਾਹਤ ਸੀ

ਇਕ ਵਾਰ ਮੈਂ ਡਾਕਟਰ ਤੋਂ ਚੈਕ-ਅੱਪ ਕਰਵਾਉਂਦੀ ਨੇ ਪੁੱਛਿਆ, ਕੀ ਕਾਰਨ ਹੈ ਮੇਰੀ ਮਾਂਹਵਾਰੀ ਇੰਨੀ ਛੇਤੀ ਕਿਉਂ ਸੁੱਕ ਗਈਡਾਕਟਰ ਹੈਰਾਨ ਹੋਈ ਮੇਰੇ ਮੂੰਹ ਵੱਲ ਵੇਖਦੀ ਕਹਿਣ ਲੱਗੀ, ‘ਇਹ ਤੁਸੀਂ ਕੀ ਕਹਿ ਰਹੇ ਹੋ? ਤੁਸੀਂ ਤਾਂ ਬੱਚੇਦਾਨੀ ਕਢਵਾ ਚੁੱਕੇ ਹੋ’ ‘ਹੈਂਅਮੇਰੇ ਮੂੰਹੋਂ ਨਿਕਲਿਆਮੈਂਨੂੰ ਯਾਦ ਆਇਆ, ਇਕ ਵਾਰ ਮੇਰੇ ਪੇਟ ਵਿਚ ਬਹੁਤ ਦਰਦ ਹੋਣ ਲੱਗ ਪਿਆ ਸੀਮੈਂ ਦੋ-ਢਾਈ ਮਹੀਨੇ ਹਸਪਤਾਲ ਰਹੀ ਸੀਮੇਰੇ ਹੇਠਲੇ ਅੰਗਾਂ ਦਾ ਅਪਰੇਸ਼ਨ ਹੋਇਆ ਸੀਹਸਪਤਾਲ ਤੋਂ ਆ ਕੇ ਵੀ ਮੈਂ ਲੰਮਾਂ ਸਮਾਂ ਬੈੱਡ-ਰੈਸਟ ਤੇ ਰਹੀਉਹਨੀਂ ਦਿਨੀਂ, ਇਹਨਾਂ ਨੇ ਹੀ ਮੇਰੀ ਦੇਖ-ਭਾਲ ਕੀਤੀ ਸੀਸ਼ਾਮ ਨੂੰ ਮੈਂ ਇਹਨਾਂ ਨੂੰ ਪੁੱਛਿਆ, ‘ਬੜੀ ਹੈਰਾਨੀ ਦੀ ਗੱਲ ਹੈ, ਡਾਕਟਰ ਕਹਿੰਦੀ ਹੈ ਤੇਰੀ ਬੱਚੇਦਾਨੀ ਅਪਰੇਸ਼ਨ ਕਰਕੇ ਕੱਢ ਦਿੱਤੀ ਗਈ ਹੈ

ਉਹ ਬਹੁਤ ਹੀ ਸਹਿਜ ਨਾਲ ਬੋਲਿਆ, ‘ਮੈਂ ਤੈਨੂੰ ਜਾਣ ਕੇ ਹੀ ਨਹੀਂ ਸੀ ਦੱਸਿਆਜਦੋਂ ਤੇਰੇ ਪੇਟ ਦੇ ਹੇਠਲੇ ਅੰਗਾਂ ਦਾ ਅਪਰੇਸ਼ਨ ਹੋਇਆ ਸੀ, ਮੈਂ ਹੀ ਡਾਕਟਰ ਨੂੰ ਕਹਿ ਦਿੱਤਾ ਸੀ, ਓਵਰੀ ਵੀ ਕੱਢ ਦਿਓਮੈਂ ਕਿਹਾ, ਕੱਲ੍ਹ ਨੂੰ ਕੋਈ ਪੰਗਾ ਹੀ ਨਾ ਪੈ ਜਾਵੇਪਹਿਲੀ ਪਤਨੀ ਦੇ ਮੁੰਡਾ ਹੈਗਾਆਪਾਂ ਵਿਆਹ ਹੀ ਨਹੀਂ ਕਰਵਾਇਆਮੇਰੇ ਤੇ ਜਿਵੇਂ ਬਿਜਲੀ ਪੈ ਗਈ ਹੋਵੇਮੈਂ ਝੁਲ਼ਸ ਗਈਰਾਖ਼ ਦੀ ਢੇਰੀ ਬਣ ਗਈਮੇਰੇ ਮੂੰਹ ਹੌਲੀ ਜਿਹੀ ਨਿਕਲਿਆ, ‘ਇਕ ਬਾਲ ਤਾਂ ਜਵਾਨੀ ਵਿਚ ਹੀ ਗਵਾ ਚੁੱਕੀ ਸੀ,ਮੁੜ ਸਾਰੀ ਉਮਰ ਭਾਲ਼ਦੀ ਰਹੀਤੂੰ ਇਹ ਕੀ ਕਹਿਰ ਦਿੱਤਾ!

ਉਹ ਉਵੇਂ ਹੀ ਸਹਿਜ ਸੀ, ‘ਇਹਦੇ ਨਾਲ ਕੀ ਫ਼ਰਕ ਪੈ ਗਿਆ?’ ਮੈਨੂੰ ਲੱਗਿਆ, ਉਹਦੇ ਤਾਂ ਮਨ ਹੀ ਨਹੀਂ ਸੀਉਹ ਤਾਂ ਭਾਵਨਾਵਾਂ ਤੋਂ ਕੋਰਾ ਸੀਮੈਂ ਤਾਂ ਪੱਥਰ ਨਾਲ ਹੀ ਲਿਪਟਦੀ ਰਹੀਉਹ ਮੈਨੂੰ ਭੋਗਦਾ ਰਿਹਾਮੈਂ ਮਾਨਸਿਕ ਸੰਤੁਸ਼ਟੀ ਭਾਲਦੀ ਰਹੀਇਸੇ ਲਈ ਤਾਂ ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਤਾਂ ਅਜੇ ਵੀ ਉਸ ਇਨਸਾਨ ਦੀ ਭਾਲ ਵਿਚ ਹਾਂ, ਜੋ ਮੈਨੂੰ ਬੁੱਕਲ ਦਾ ਨਿੱਘ ਵੀ ਦੇਵੇ ਅਤੇ ਮਨ ਦਾ ਨਿੱਘ ਵੀ

ਇਹ ਤਿੰਨੇ ਪਾਤਰ ਤਾਂ ਆਪਣੀ ਗੱਲ ਕਹਿ ਕੇ ਤੁਰ ਗਏਮੈਂ ਸੋਚਦਾਂ, ਇਹ ਜੋ ਮਰਜ਼ੀ ਕਹੀ ਜਾਣ, ਮੈਂ ਇਹਨਾਂ ਦੀ ਕਹਾਣੀ ਜ਼ਰੂਰ ਲਿਖਾਂਗਾਚਲੋ ਕੋਸ਼ਿਸ਼ ਕਰਦਾ ਹਾਂ

Sunday, December 28, 2008

ਚਰਨਜੀਤ ਸਿੰਘ ਪੰਨੂੰ ਕੈਲੇਫੋਰਨੀਆ - ਕਹਾਣੀ

ਦੋਸਤੋ! ਅੱਜ ਮੈਨੂੰ ਇਗ ਗੱਲ ਸਾਂਝੀ ਕਰਦਿਆਂ ਵੀ ਬੜੀ ਖ਼ੁਸ਼ੀ ਹੋ ਰਹੀ ਹੈ ਕਿ ਕੈਲੇਫੋਰਨੀਆ ਵਸਦੇ ਸਤਿਕਾਰਤ ਲੇਖਕ ਸ: ਚਰਨਜੀਤ ਸਿੰਘ ਪੰਨੂੰ ਜੀ ਨੇ ਇੱਕ ਕਹਾਣੀ ਨਾਲ਼ ਆਰਸੀ ਨਾਲ਼ ਪਹਿਲੀ ਸਾਹਿਤਕ ਸਾਂਝ ਪਾਈ ਹੈ। ਚਰਨਜੀਤ ਸਿੰਘ ਪੰਨੂ ਭਾਰਤ ਸਰਕਾਰ ਦੇ ਨੈਸ਼ਨਲ ਸੈਂਪਲ ਸਰਵੇ ਸੰਗਠਨ ਵਿੱਚੋਂ ਬਤੌਰ ਗਜ਼ਟਿਡ ਅਧਿਕਾਰੀ ਸੇਵਾ ਮੁਕਤ ਹੋਏ ਹਨਸਰਕਾਰੀ ਸੇਵਾ ਦੇ ਨਾਲ ਨਾਲ ਉਹਨਾਂ ਪੰਜਾਬੀ ਸਾਹਿਤ ਵਿੱਚ ਵੀ ਚੰਗਾ ਯੋਗਦਾਨ ਪਾਇਆ ਹੈਅੱਜ ਕੱਲ੍ਹ ਸੈਨਹੋਜ਼ੇ ਅਮਰੀਕਾ ਵਿਖੇ ਆਪਣੇ ਬੇਟੇ ਕੋਲ ਰਹਿੰਦੇ ਨੇ ਸਾਹਿਤਕ ਤੇ ਸਮਾਜਿਕ ਸੇਵਾ ਨੂੰ ਸਮਰਪਿਤ ਹਨ

969 ਵਿੱਚ ਨਾਨਕ ਰਿਸ਼ਮਾਂ ਨਾਮੀ ਧਾਰਮਿਕ ਕਾਵਿ ਸੰਗ੍ਰਹਿ ਨਾਲ ਉਹਨਾਂ ਆਪਣਾ ਸਾਹਿਤਕ ਸਫ਼ਰ ਸ਼ੁਰੂ ਕੀਤਾਭਟਕਦੀ ਰਾਤ-978, ਪੀਹੜੀਆਂ ਦੇ ਫਾਸਲੇ-979, ਸੰਦਲ ਦਾ ਸ਼ਰਬਤ-2000, ਸ਼ੀਸ਼ੇ ਦੇ ਟੁਕੜੇ-2004, ਖੇੜੇ ਦਾ ਸਿਰਨਾਵਾਂ 2007, ਪੰਜ ਕਹਾਣੀ ਸੰਗਰਹਿ, ਇੱਕ ਨਾਵਲ ਤਿੜਕੇ ਚਿਹਰੇ-2002, ਕਾਵਿ ਸੰਗ੍ਰਿਹ ਗੁਲਦਸਤਾ-2003, ਕਾਵਿ ਸੰਗ੍ਰਿਹ ਅੰਬਰ ਦੀ ਫੁਲਕਾਰੀ’-2008, ‘ਅਲਾਸਕਾ ਸਫਰਨਾਮਾਛਪਾਈ ਅਧੀਨ, ਪੰਜਾਬੀ ਮਾਂ ਬੋਲੀ ਨੂੰ ਭੇਟ ਕੀਤੇ ਅਤੇ ਇਹ ਸਫ਼ਰ ਜਾਰੀ ਹੈਕੇਂਦਰੀ ਪੰਜਾਬੀ ਲੇਖਕ ਸਭਾ ਦੇ ਜੀਵਨ ਮੈਂਬਰ, ਪੰਜਾਬੀ ਸਾਹਿਤ ਅਕੈਡਮੀ ਦੇ ਜੀਵਨ ਮੈਂਬਰ, ਰਾਮਪੁਰ ਸਾਹਿਤ ਸਭਾ ਦੇ ਮੈਂਬਰ, ਲਿਖਾਰੀ ਸਭਾ ਜਗਤਪੁਰ ਦੇ ਮੈਂਬਰ, ਪੰਜਾਬੀ ਸਾਹਿਤ ਸੱਭਿਆਚਾਰਕ ਸਦਨ ਫਗਵਾੜਾ ਦੇ ਪ੍ਰਧਾਨ, ਪ੍ਰੀਤ ਸਾਹਿਤ ਸਭਾ ਫਗਵਾੜਾ ਦੇ ਸੰਸਥਾਪਕ ਚੇਅਰਮੈਨ, ਸਾਹਿਤ ਸਭਾ ਬਹਿਰਾਮ ਦੇ ਚੇਅਰਮੈਨ, ਸਾਹਿਤ ਸਭਾ ਕੈਲੇਫੋਰਨੀਆਂ ਦੇ ਮੈਂਬਰ ਤੇ ਹੋਰ ਕਈ ਸਭਾਵਾਂ ਨਾਲ ਸੰਬੰਧਿਤ ਹਨ

ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਉਹਨਾਂ ਨੂੰ ਆਰਸੀ ਦੀ ਅਦਬੀ ਮਹਿਫ਼ਲ ਆਪਣੀ ਹਾਜ਼ਰੀ ਲਾਉਂਣ ਲਈ ਸ਼ੁਕਰੀਆ ਤੇ ਖ਼ੁਸ਼ਆਮਦੀਦ ਨੂੰ ਆਖਦੀ ਹਾਂ। ਅੱਜ ਉਹਨਾਂ ਇੱਕ ਖ਼ੂਬਸੂਰਤ ਕਹਾਣੀ ਨੂੰ ਆਰਸੀ ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ!

ਡਾਇਰੀ ਦਾ ਇਕ ਪੰਨਾ

ਕਹਾਣੀ

ਸਵੇਰੇ ਸਵੇਰੇ ਠੇਕੇਦਾਰ ਤੇ ਉਸ ਦੇ ਮਿਸਤਰੀਆਂ ਨੂੰ ਹਦਾਇਤ ਕਰਦਾ ਹਾਂ

ਸਾਲ਼ਿਓ! ਹਰਾਮ ਦੀਆਂ ਖਾਣ ਗਿੱਝੇ ਹੋ, ਇਕ ਹਫਤੇ ਦਾ ਕੰਮ, ਤੁਸੀਂ ਦੋ ਮਹੀਨੇ ਲਗਾ ਦਿੱਤੇਸਾਰਾ ਦਿਨ ਕੱਖ ਭੰਨ ਕੇ ਦੂਹਰਾ ਨਹੀਂ ਕਰਦੇ... ਚਾਰ ਕੁ ਇੱਟਾਂ ਖੜਕਾ ਕੇ ਬੀੜੀ ਲਗਾ ਕੇ ਬੈਠ ਜਾਂਦੇ ਹੋਜੇ ਅੱਜ ਇਹ ਲੈਂਟਰ ਤੱਕ ਨਾ ਉੱਪੜਿਆ ਥਾਂ ਤੁਹਾਡੀ ਛੁੱਟੀ ਕਰ ਦਿਆਂਗਾ ਤੇ ਤੁਹਾਡਾ ਪਿਛਲਾ ਸਾਰਾ ਮਿਹਨਤਾਨਾ ਜ਼ਬਤ ਕਰ ਲਵਾਂਗਾ

ਤਾੜਨਾ ਕਰਦੇ ਕਰਦੇ ਮੇਰਾ ਮਨ ਤਲਖ਼ੀ ਜਿਹੀ ਮਹਿਸੂਸ ਕਰਨ ਲੱਗਾ

ਐਵੇਂ ਮੂਡ ਖਰਾਬ ਕੀਤਾ ਸਵੇਰੇ ਸਵੇਰੇ...ਮੈਂ ਆਪਣੀ ਥੋੜ੍ਹ-ਦਿਲੀ ਤੇ ਪਛਤਾਉਂਦਾ ਵੀ ਹਾਂ

ਅੱਜ ਦੇ ਨਿਯਮਿਤ ਪ੍ਰੋਗਰਾਮ ਅਨੁਸਾਰ ਨੌਂ ਵਜੇ ਹਸਪਤਾਲ ਪਹੁੰਚਿਆਡਾਕਟਰਾਂ ਦੀਆਂ ਸਭ ਕੁਰਸੀਆਂ ਖਾਲੀ ਤੇ ਦਰਵਾਜ਼ਿਆਂ ਦੇ ਬਾਹਰ ਮਰੀਜ਼ਾਂ ਦੀਆਂ ਲੰਮੀਆਂ ਕਤਾਰਾਂ ਵੇਖ ਕੇ ਘਬਰਾ ਗਿਆਮੇਰਾ ਹੌਸਲਾ ਜਿਹਾ ਟੁੱਟ ਗਿਆ ਪਤਾ ਲੱਗਾ ਕਿ ਬੱਚਿਆਂ ਦੇ ਪੋਲੀਓ ਮੁਹਿੰਮ ਬਾਰੇ ਸਾਰੇ ਡਾਕਟਰ ਤੇ ਪੈਰਾ ਮੈਡੀਕਲ ਸਟਾਫ਼ ਰੈਲੀ ਤੇ ਗਏ ਹੋਏ ਹਨ, ਲੋਕਾਂ ਨੂੰ ਜਾਗਰੂਕ ਕਰਨ ਲਈ

ਇਕ ਹਾਦਸਾ-ਗ੍ਰਸਤ ਬੱਚਾ ਲਹੂ ਲੁਹਾਨ ਹੋਇਆ, ਅੱਧਵਰਿੱਤਾ ਸਹਿਕਦਾ ਪਾਹਰਿਆ-ਪਾਹਰਿਆ ਕਰਦਾ ਅੰਦਰ ਲੈ ਕੇ ਆਏ ਵਾਰਿਸ ਉਸ ਨੂੰ ਆਪਣੇ ਸਾਹਮਣੇ ਆਪਣੀ ਅੱਖੀਂ ਤੜਫ਼ਦਾ ਵੇਖ ਕੇ ਨਾਲ ਨਾਲ ਮਰਦੇ ਰਹੇਕਿਸੇ ਦੇ ਸਲਾਹ ਦੇਣ ਤੇ ਨਾਲ ਦੀ ਪ੍ਰਾਈਵੇਟ ਕਲੀਨਿਕ ਵੱਲ ਤੁਰਨ ਹੀ ਲੱਗੇ ਸਨ ਕਿ ਬੱਚਾ ਲੁੜ੍ਹਕ ਗਿਆਪੋਲੀਓ ਮੁਹਿੰਮ ਦੀ ਬਲੀ ਚੜ੍ਹ ਗਿਆ

ਸਾਢੇ ਨੋਂ ਵਜੇ ਲੋਕਾਂ ਦੇ ਸਾਹ ਵਿਚ ਸਾਹ ਆਇਆ, ਲਾਲ ਕਰਾਸ ਵਾਲੀਆਂ ਦੋ ਤਿੰਨ ਗੱਡੀਆਂ ਹੱਸ ਪਤਾਲ ਦੇ ਅਹਾਤੇ ਵਿਚ ਵੜੀਆਂ ਤੇ ਉੱਤਰ ਕੇ ਡਾਕਟਰ ਸਾਹਿਬ ਟਹਿਲਦੇ ਟਹਿਲਦੇ ਸਟਾਫ਼ ਰੂਮ ਵਿੱਚ ਜਾ ਵੜੇਲੋਕ ਬੰਦ ਪਏ ਸਟਾਫ਼ ਰੂਮ ਦੇ ਬਾਹਰ ਹੱਡਾਰੋੜੀ ਦੀਆਂ ਗਿੱਝਾਂ ਵਾਂਗ ਟਿਕਟਿਕੀ ਲਗਾ ਕੇ ਉਹਨਾਂ ਦੇ ਬਾਹਰ ਨਿਕਲਨ ਦੀ ਉਡੀਕ ਵਿਚ ਅੱਖਾਂ ਵਿਛਾਈ ਖੜੇ ਸਨ

ਇਥੇ ਤਾਂ ਕੁਝ ਟਾਈਮ ਲੱਗੇਗਾ...ਚਲੋ....ਦਫ਼ਤਰ ਹੀ ਜਾ ਕੇ ਦਿਖਾਈ ਦੇ ਆਵਾਂਦਫ਼ਤਰ ਜਾ ਵੜਦਾ ਹਾਂ, ਡਰਦਾ ਡਰਦਾਘੜੀ ਦੇਖਦਾ ਹਾਂ ਦਸ ਵੱਜ ਗਏ ਨੇ, ਸਾਹਿਬ ਦੀ ਫਿਟਕਾਰ ਤੋਂ ਗ਼ੈਰਤ ਕਰਦਾ ਹਾਂਪਰ ਰੱਬ ਦਾ ਸੌ-ਸੌ ਵਾਰ ਸ਼ੁਕਰ ਕੀਤਾਸਾਹਿਬ ਦੀ ਕੈਬਨ ਵੀ ਅਜੇ ਖਾਲੀ ਸੀਚੌਕੀਦਾਰ ਬਾਹਰ ਬੈਠਾ ਊਂਘ ਰਿਹਾ ਸੀ ਜਿਵੇਂ ਰਾਤ ਮੁਕਲਾਵਾ ਕੱਟ ਕੇ ਆਇਆ ਹੋਵੇਹੋਰ ਸਾਰਾ ਸਟਾਫ਼ ਮੈਨੂੰ ਵੇਖ ਕੇ ਹਰਲ ਹਰਲ ਕਰਦੇ ਆਪਣੀਆਂ ਆਪਣੀਆਂ ਸੀਟਾਂ ਤੇ ਦੌੜਦੇ ਮੈਂ ਅੱਖੀਂ ਲਏ ਸਨਸਿਰ ਤੇ ਨਹੀਂ ਕੁੰਡਾ ਹਾਥੀ ਫਿਰੇ ਲੁੰਡਾ,ਪਰ ਮੈਂ ਕੁਝ ਨਹੀਂ ਕਹਾਂਗਾ ਅੱਜ! ਮਤਾਂ ਕੋਈ ਕਹਿ ਦੇਵੇ...ਸਾਹਿਬ ਜੀ! ਪਹਿਲਾਂ ਆਪਣੀ ਕੁਰਸੀ ਥੱਲੇ ਸੋਟਾ ਫੇਰੋ....ਮਾਰੇ ਨਾਲੋਂ ਭਜਾਇਆ ਚੰਗਾ....ਸਾਰੇ ਆਪਣੀਆਂ ਸੀਟਾਂ ਵੱਲ ਚਲੇ ਗਏ ਨੇਚਲੋ ਸ਼ੁਕਰ!...

ਲਿਆ ਪਈ! ਪਹਿਲਾਂ ਪਾਣੀ ਤੇ ਫਿਰ ਚਾਹ!ਚਪੜਾਸੀ ਦੇ ਸਲੂਟ ਦਾ ਜੁਆਬ ਦਿੰਦਾ ਹਾਂਟੇਬਲ ਤੇ ਪਏ ਅੱਜ ਦੇ ਅਖ਼ਬਾਰ ਖੋਲ੍ਹ ਕੇ ਪੜ੍ਹਨ ਲਗਦਾ ਹਾਂਚਪੜਾਸੀ ਫਿਰ ਆ ਜਾਂਦਾ ਹੈ...ਤੇ ਦੱਸਦਾ ਹੈ

ਵੱਡੇ ਸਾਹਿਬ ਦੀ ਬੀਵੀ ਦੀ ਤਬੀਅਤ ਇਕ ਦਮ ਖ਼ਰਾਬ ਹੋ ਗਈ ਇਸ ਲਈ ਉਹਨਾਂ ਮੈਨੂੰ ਕਿਹਾ ਹੈ,ਤੁਸੀਂ ਸਾਰਾ ਦਿਨ ਦਫ਼ਤਰ ਬੈਠਣਾ ਤੇ ਚੰਗੀ ਤਰ੍ਹਾਂ ਚੁਕੰਨੇ ਹੋ ਕੇ ਦੇਖ ਭਾਲ ਕਰਨੀ ਹੈ...ਚਾਹ ਦਾ ਕੱਪ ਹੱਥ ਚ ਫੜਿਆ ਡੋਲ੍ਹ ਜਾਂਦਾ ਹੈ

ਕੀ ਮੈਂ ਪਹਿਲਾਂ ਚੁਕੰਨੀ ਦੇਖ ਭਾਲ ਨਹੀਂ ਕਰਦਾ,ਪਹਿਲਾਂ ਨਹੀਂ ਬੈਠਦਾ?‘ਮਨ ਹੀ ਮਨ ਵਿੱਚ ਉੱਠਿਆ ਸਵਾਲ ਆਪੇ ਗੁੰਮ ਹੋ ਗਿਆ

ਸਾਰਾ ਦਿਨ ਦਫ਼ਤਰ ਬੈਠਣਾ ਤੇ ਮੇਰੇ ਵਰਗੇ ਚੱਕਰ ਵਰਤੀ ਲਈ? ਕਿੰਨਾ ਕਠਿਨ...ਚਾਹ ਜਿਵੇਂ ਮੇਰੇ ਲਈ ਕੜਵੀ ਨਿੰਮ ਦੀ ਘੁੱਟ ਬਣ ਗਈ ਹੋਵੇਹਸਪਤਾਲ ਜਾਣਾ ਵੀ ਜ਼ਰੂਰੀ ਸੀਦੋ ਚਾਰ ਫਾਈਲਾਂ ਇੱਧਰ ਉੱਧਰ ਉਲੱਦਦਾ ਹਾਂਕੁਝ-ਕੁਝ ਕਲਮ ਝਰੀਟਦਾ ਹਾਂ ਤੇ ਐਨਕ ਲਾਹ ਕੇ ਮੇਜ਼ ਤੇ ਰੱਖ ਕੇ ਬਾਹਰ ਨੂੰ ਹੋ ਤੁਰਦਾ ਹਾਂ

ਮਰੀਜ਼ਾਂ ਦੀਆਂ ਕਤਾਰਾਂ ਅੱਗੇ ਨਾਲੋਂ ਹੋਰ ਲੰਮੀਆਂ ਹੋ ਗਈਆਂ ਨੇਸਟਾਫ਼ ਰੂਮ ਦਾ ਦਰਵਾਜਾ ਅਜੇ ਬੰਦ ਹੈਸ਼ਾਇਦ ਕੋਈ ਜ਼ਰੂਰੀ ਮੀਟਿੰਗ ਹੋ ਰਹੀ ਹੈਹਾਂ ਪਰਚੀਆਂ ਵਾਲੀ ਖਿੜਕੀ ਕੁਝ-ਕੁਝ ਵਿਰਲੀ ਹੋਈ ਹੈਮੈਂ ਜਾ ਕੇ ਪਰਚੀ ਕਟਾਉਂਦਾ ਹਾਂ...ਇਕ ਰੁਪਈਆ ਦੇਣ ਦੀ ਬਿਜਾਏ ਆਪਣਾ ਸਰਕਾਰੀ ਪਹਿਚਾਣ ਪੱਤਰ ਉਸ ਅੱਗੇ ਕਰਕੇ ਰੁਪਈਆ ਬਚਾ ਕੇ ਆਪਣਾ ਕੱਦ ਹੋਰਾਂ ਸੈਂਕੜੇ ਮਰੀਜ਼ਾਂ ਤੋਂ ਉੱਚਾ-ਉੱਚਾ ਸਮਝਦਾ ਹਾਂ

ਡਾਕਟਰ ਸਾਹਿਬ ਆ ਬੈਠੇ ਨੇਮੈਂ ਨੀਝ ਲਗਾਉਂਦਾ ਹਾਂ, ਕਿਵੇਂ ਨਾ ਕਿਵੇਂ ਇਸ ਲੰਮੀ ਕਤਾਰ ਤੋਂ ਪਾਸੇ ਪਾਸੇ ਹੋ ਕੇ ਹੀ ਅੰਦਰ ਲੰਘ ਜਾਵਾਂਡਾਕਟਰ ਸ਼ਾਇਦ ਆਪੇ ਹੀ ਅਵਾਜ਼ ਮਾਰ ਦੇਵੇ...ਜਾਂ ਸ਼ਾਇਦ ਮਰੀਜ਼ ਭਗਤਾਂ ਉਣ ਵਾਲਾ ਸੇਵਾਦਾਰ ਹੀ ਆਵਾਜ਼ ਦੇ ਦੇਵੇ ਸਰਕਾਰੀ ਗਜ਼ਟਿਡ ਅਧਿਕਾਰੀ ਨੂੰ...ਪਰ ਇੱਥੇ ਕਿਸੇ ਨਾ ਪਛਾਣਿਆ

ਪਾਸੇ ਪਾਸੇ ਜਾ ਕੇ ਮਰੀਜ਼ਾਂ ਦੀ ਭੀੜ ਨਾਲ ਜੂਝਦੇ ਚਪੜਾਸੀ ਦੇ ਕੰਨ ਵਿੱਚ ਕੁਝ ਕਿਹਾਚਪੜਾਸੀ ਨੇ ਦਰਵਾਜਾ ਖੋਲ੍ਹ ਕੇ ਅੰਦਰ ਲੰਘਾ ਦਿੱਤਾਡਾਕਟਰ ਦੇ ਲਾਗੇ ਸਟੂਲ ਤੇ ਬੈਠਣ ਹੀ ਲੱਗਾ ਸੀ ਕਿ ਬੱਤੀ ਚਲੇ ਗਈਗੁੱਲ ਹੋਈ ਬੱਤੀ ਨਾਲ ਚਾਰ ਚੁਫ਼ੇਰੇ ਕਾਲਾ ਸ਼ਾਹ ਅੰਧੇਰਾ ਪਸਰ ਗਿਆਹਫਤਾ ਤਫੜੀ ਜਿਹੀ ਮੱਚ ਗਈ ਚਾਰ ਚੁਫ਼ੇਰੇਮੇਰੇ ਵੱਲ ਪਰਚੀ ਲੈਣ ਲਈ ਵਧਿਆ ਡਾਕਟਰ ਦਾ ਹੱਥ ਮੁੜ ਹਨੇਰੇ ਵਿੱਚ ਗਾਇਬ ਹੋ ਗਿਆਪੱਖਿਆਂ ਦੇ ਬੰਦ ਹੋਣ ਕਰਕੇ ਹੁੰਮਸ ਮਰੀਜ਼ਾਂ ਦੀਆਂ ਤਕਲੀਫ਼ਾਂ ਚ ਤੇਜੀ ਲਿਆਉਣ ਲੱਗਾ

ਜੈਨਰੇਟਰ ਸਟਾਰਟ ਕਰਨ ਦੀ ਆਵਾਜ਼ ਆਈ...ਸ਼ੁਕਰ ਪ੍ਰਮਾਤਮਾ ਦਾ ਬੱਤੀ ਆ ਜਾਏਂਗੀਲੋਕਾਂ ਦੇ ਰੁਕੇ ਹੋਏ ਸਾਹ ਕੁਝ ਕੁਝ ਸੌਖੇ ਚੱਲਣ ਲੱਗੇਘਰਰ....ਘਰਰਰ ਘਰ...ਘੀਂ...ਘੀਂ...ਦੀ ਆਵਾਜ਼! ਦੋ ਚਾਰ ਵੇਰਾਂ, ਬੱਤੀ ਨੇ ਝਟਕਾ ਜਿਹਾ ਮਾਰਿਆ ਤੇ ਫਿਰ ਗੁੱਲ

ਜੈਨਰੇਟਰ ਵਿਚ ਤੇਲ ਨਹੀਂ....ਉਧਰੋਂ ਆਵਾਜ਼ ਆਈ

ਇਸ ਦਾ ਉਪਰੇਟਰ ਕੇਨੀ ਫੜ ਕੇ ਬਾਹਰ ਨਿਕਲ ਗਿਆ ਤੇ ਪੈਟਰੋਲ ਪੰਪ ਲਾਗੇ ਨਜ਼ਦੀਕ ਹੀ ਹੋਣ ਕਰਕੇ ਜਲਦੀ ਹੀ ਵਾਪਸ ਮੁੜ ਆਇਆਤੇਲ ਪਾ ਦਿੱਤਾ ਤੇ ਫੇਰ ਚਾਲੂ ਕਰਨ ਦੀ ਉਹੀ ਕਿਰਿਆ ਬਾਰ ਬਾਰ ਦੁਹਰਾਉਣ ਲੱਗੇ ਪਰ ਮਸ਼ੀਨ ਸੀ ਕਿ ਘੀਂ ਘਰਰ ਤੋਂ ਅੱਗੇ ਚੱਲਣ ਤੋਂ ਜੁਆਬ ਦੇ ਦਿੰਦੀ

ਓ ਭਾਈ ਸਾਹਿਬ! ਇਸ ਦੀ ਨਾਲੀ ਵਿਚ ਹਵਾ ਭਰ ਗਈ ਹੈ...ਪਹਿਲਾਂ ਹਵਾ ਕੱਢੇ...ਇਕ ਕਿਸਾਨ ਲਗਦੇ ਭੱਦਰ ਪੁਰਸ਼ ਨੇ ਅੱਗੇ ਹੋ ਕੇ ਆਪਣੀ ਸੇਵਾ ਅਰਪਣ ਕੀਤੀ

ਲਿਆਉ ਚਾਬੀ ਦਿਉ...ਪੇਚਕਸ ਦਿਉ

ਆਸੇ ਪਾਸੇ ਹੱਥ ਮਾਰਿਆ ਚਾਬੀ ਕਿਤੇ ਨਾ ਮਿਲੀਮੁੜ ਉਸ ਸੱਜਣ ਪੁਰਸ਼ ਨੇ ਬਾਹਰੋਂ ਜਾ ਕੇ ਆਪਣੀ ਡਿੱਗੀ ਚੋਂ ਲਿਆ ਕੇ ਚਾਬੀ ਲਗਾ ਕੇ ਗੇੜਾ ਦੇ ਦਿੱਤਾ ਤੇ ਫਰਾਟੇ ਮਾਰਦੇ ਜੈਨਰੇਟਰ ਨੇ ਚਾਰ ਚੁਫੇਰੇ ਚਾਨਣੀ ਤੇ ਹਵਾ ਦੇ ਛਿੱਟੇ ਦੇ ਮਾਰੇਲੋਕਾਂ ਦੇ ਚਿਹਰੇ ਦੀਆਂ ਰੌਣਕਾਂ ਪਰਤ ਆਈਆਂਹਸਪਤਾਲ ਦੀਆਂ ਹਨੇਰੀਆਂ ਗੈਲਰੀਆਂ ਫਿਰ ਚਾਨਣ ਵਿੱਚ ਡੁੱਬ ਗਈਆਂਜੈਨਰੇਟਰ ਦੀ ਖੜ ਖੜ ਇਕ ਦਮ ਉੱਚੀ ਹੋਈ, ਧੂੰਏਂ ਦੇ ਬੱਦਲ ਹਸਪਤਾਲ ਦੀ ਸਾਰੀ ਗੈਲਰੀ ਵਿੱਚ ਫੈਲ ਗਏ ਤੇ ਫਿਰ ਆਵਾਜ਼ ਬੰਦ ਹੋ ਗਈਸਾਰਾ ਚੁਗਿਰਦਾ ਫਿਰ ਡੂੰਘੇ ਹਨ੍ਹੇਰੇ ਦੀ ਲਪੇਟ ਵਿੱਚ ਆ ਗਿਆਉਪਰੇਟਰ ਗੁੱਸੇ ਨਾਲ ਪਸੀਨੋਂ-ਪਸੀਨੀ ਹੋਇਆ ਹਫਿਆ ਪਿਆ ਸੀ

ਕੁਝ ਡਾਕਟਰ ਆਏਉਹਨਾਂ ਵਿਚੋਂ ਕੁਝ ਨੇ ਮੂੰਹ ਤੇ ਮਖੌਟੇ ਤੇ ਹੱਥਾਂ ਤੇ ਦਸਤਾਨੇ ਪਾਏ ਹੋਏ ਸਨ,ਜ਼ਾਹਿਰ ਹੈ ਕਿ ਉਹ ਉਪਰੇਸ਼ਨ ਥੀਏਟਰ ਵਿਚੋਂ ਆਏ ਹੋਣਗੇ, ਕਿਸੇ ਬਦਕਿਸਮਤ ਦੀ ਚੀਰ-ਫਾੜ ਵਿੱਚ ਛੱਡ ਕੇਅੰਦਰ ਵਾਰਡ ਵਿਚੋਂ ਮਰੀਜ਼ ਤੇ ਉਹਨਾਂ ਦੇ ਸੇਵਾਦਾਰ ਤਨਾਓ ਗ੍ਰਸਤ ਹੋਏ ਹੱਥਾਂ ਚ ਪੱਖੀਆਂ ਫੜੀ ਮੁੜਕੋ-ਮੁੜਕੀ ਹੋਏ ਬਾਹਰ ਖੁੱਲ੍ਹੇ ਲਾਅਨ ਵਿੱਚ ਆ ਗਏ

ਅਰੇ ਭਾਈ ਕਿਆ ਬਾਤ ਹੈ? ਚਲਦਾ ਨਹੀਂ ਇਹ? ਕਿਉਂ?‘

ਸਰ ਮੈਂ ਆਪ ਕੋ ਏਕ ਮਹੀਨੇ ਕਾ ਕਹਿ ਰਿਹਾ ਹਾਂ ਕਿ ਇਸ ਦੀ ਤੇਲ ਵਾਲੀ ਪਾਈਪ ਲੀਕ ਕਰਦੀ ਹੈਉਪਰੇਟਰ ਬੁੜ ਬੁੜ ਕਰਦਾ ਕੁਝ ਆਪਣੇ ਆਪ ਨੂੰ ਤੇ ਕੁਝ ਸਰਕਾਰ ਨੂੰ ਕੋਸਣ ਲੱਗਾ

ਚੱਲ ਹੁਣੇ ਹੀ ਪਾਈਪ ਲਿਆ, ਬਿੱਲ ਬਣਾ ਤੇ ਹੁਣੇ ਹੀ ਪਾਸ ਕਰਾਡਾਕਟਰ ਨੇ ਹੁਕਮ ਕੀਤਾ

ਉਹ ਹੈਂਡਲ ਥੱਲੇ ਸੁੱਟ ਕੇ ਬਿੱਲ ਬਣਾਉਣ ਲੱਗ ਪਿਆ ਤੇ ਖਜ਼ਾਨਚੀ ਕੋਲੋਂ ਨਕਦ ਪੈਸੇ ਲੈ ਕੇ ਵਾਪਿਸ ਪਾਈਪ ਲੈ ਕੇ ਪਰਤ ਆਇਆ

ਸਾਢੇ ਬਾਰਾਂ ਵੱਜ ਗਏਪਾਈਪ ਲਗਾਈ...ਜੈਨਰੇਟਰ ਚੱਲਿਆਹੋਰਾਂ ਮਰੀਜ਼ਾਂ ਵਾਂਗ ਮੈਂ ਫਿਰ ਦੌੜ ਕੇ ਡਾਕਟਰ ਵੱਲ ਜਾਂਦਾ ਆਪਣੀ ਵਾਰੀ ਸਾਂਭਣ ਦੀ ਕੋਸ਼ਿਸ਼ ਕਰਦਾ ਹਾਂਉਹ ਪਰਚੀ ਫੜਦਾ ਹੈ...ਮੇਰੇ ਵੱਲ ਵੇਖਦਾ ਹੈ...ਸੁਆਲੀਆ ਅੱਖਾਂ ਨਾਲ

ਸਰ ਪੇਟ ਵਿੱਚ ਦਰਦ ਰਹਿੰਦਾ ਹੈ...ਮੈਂ ਜੁਆਬ ਦਿੰਦਾ ਹਾਂਉਹ ਪਰਚੀ ਤੇ ਝਰੀਟ ਜਿਹੀ ਮਾਰਦਾ ਹੈ

ਸਕੈਨਿੰਗ ਕਰਾਊ...

ਸਕੈਨਿੰਗ ਲੈਬ ਵੱਲ ਜਾਂਦਾ ਹਾਂ...ਉਥੇ ਵੀ ਭੀੜ ਹੈ ਪਰ ਜਲਦੀ ਹੀ ਨੰਬਰ ਆ ਜਾਂਦਾ ਹੈ...ਡਾਕਟਰ ਪਰਚੀ ਪੜ੍ਹ ਕੇ,

ਦੋ ਸੌ ਰੁਪੈ ਜਮਾਂ ਕਰਾਓ...ਹੁਕਮ ਚਾੜ੍ਹਦਾ ਹੈ

ਸਰ ਮੈਂ ਸਰਕਾਰੀ ਅਫ਼ਸਰ ਹਾਂ...

ਤਾਂ ਫਿਰ ਤੁਸੀਂ ਕੱਲ੍ਹ ਨੂੰ ਆ ਜਾਇਓ ਵਿਹਲੇ ਵੇਲੇਉਸ ਦੀ ਜਬਾਨ ਤਲਖ਼ ਹੋ ਗਈ ਹੈ, ਠੀਕ ਜਿਵੇਂ ਕੰਡਕਟਰ ਬੱਸ ਵਿਚ ਚੜ੍ਹਦੀਆਂ ਪੁਰਾਣੀਆਂ ਮੁਫ਼ਤ ਵਾਲੀਆਂ ਬਜ਼ੁਰਗ ਸਵਾਰੀਆਂ ਨੂੰ ਵੇਖ ਕੇ ਮੱਥੇ ਵੱਟ ਚੜ੍ਹਾਉਂਦਾ ਅਵਾ ਤਵਾ ਬੋਲਦਾ ਹੈਪੈਸੇ ਜਮਾ ਕਰਵਾ ਕੇ ਆਉਂਦਾ ਹਾਂ...

‘‘ਲੇਟੋ...ਜੁੱਤੀ ਲਾਹ ਲਓ...ਇਕ ਪ੍ਰਾਈਵੇਟ ਕੱਪੜਿਆਂ ਵਾਲੀ ਬੀਬੀ ਨਰਸ ਲਗਦੀ ਸਟਰੇਚਰ ਤੇ ਚੜ੍ਹਨ ਲਈ ਮੇਰੀ ਮਦਦ ਕਰਦੀ ਹੈ...

ਡਾਕਟਰ ਪੇਟ ਤੇ ਗਰੀਸ ਜਿਹੀ ਲਗਾ ਕੇ ਟੂਟੀ ਲਗਾਉਂਦਾ ਹੈ...

ਫਿਰ ਇਕ ਦਮ ਹਨੇਰਾ! ਘੁੱਪ ਹਨੇਰਾ...ਜੈਨਰੇਟਰ ਫਿਰ ਬੰਦ ਹੋ ਜਾਂਦਾ ਹੈਮੇਰਾ ਸਾਰਾ ਲਿੱਬੜਿਆ ਪੇਟ ਛੱਡ ਕੇ ਡਾਕਟਰ ਬਾਹਰ ਦੌੜ ਜਾਂਦਾ ਹੈ ਤੇ ਪਿੱਛੇ ਹੀ ਨਰਸ

ਇਕ ਵੱਜ ਗਿਆ...ਜੈਨਰੇਟਰ ਨਾਲ ਸਾਰਾ ਸਟਾਫ਼ ਉਲਝਿਆ ਪਿਆ ਰਿਹਾਪਰ ਇਹ ਠੀਕ ਨਹੀਂ ਹੋ ਸਕਿਆ

ਬਾਹਰੋਂ ਮਕੈਨਿਕ ਇੰਜੀਨੀਅਰ ਮੰਗਵਾਉਣਾ ਪਵੇਗਾ

ਕੁਝ ਹੋਰ ਡਾਕਟਰ ਪੇਚਕਸ ਪਲਾਸ ਲੈ ਕੇ ਉਪਰੇਟਰ ਦੀ ਮਦਦ ਕਰਦੇ, ਨਟ ਬੋਲੀ ਖੋਲ੍ਹਣ ਲਗਦੇ ਨੇ, ਕਦੇ ਬੰਦ ਕਰਦੇ ਨੇ, ਪਰ ਉਹ ਨਹੀਂ ਮੰਨਿਆ ਮੈਂ ਨਾ ਮਾਨੂੰਵਾਲੀ ਰੱਟ ਲਗਾਈ ਗਿਆ

ਬਿਜਲੀ ਤੇ ਡਾਕਟਰਾਂ ਦੇ ਇਕੋ ਜਿਹੇ ਵਰਤਾਰੇ ਵੇਖ ਕੇ ਭੀੜ ਘਟਣ ਲਗਦੀ ਹੈਇਸ ਅਨਿਸ਼ਚਿਤਤਾ ਦੇ ਦੌਰ ਵਿਚੋਂ ਬਹੁਤੇ ਲੋਕ ਬਾਹਰ ਨਿਕਲ ਜਾਂਦੇ ਹਨਬੱਤੀ ਨੇ ਫਿਰ ਝਮੱਕਾ ਜਿਹਾ ਮਾਰਿਆ ਤੇ ਆ ਪਹੁੰਚੀ

ਕਰਿੰਦਿਆ ਦੀ ਜਾਨ ਵਿਚ ਜਾਨ ਆਈ

ਦੋ ਮੈਡੀਕਲ ਨੁਮਾਇੰਦੇ ਲੰਮੀ ਲਾਈਨ ਚੋਂ ਧੁੱਸ ਦਿੱਤੇ ਉਲੰਘ ਕੇ ਅੰਦਰ ਜਾ ਵੜੇ ਨੇਡਾਕਟਰ ਨਾਲ ਹੱਥ ਮਿਲਾਉਂਦੇ ਹਨਦਵਾਈਆਂ ਦੇ ਸੈਂਪਲ ਪੈਕੇਟ ਮੇਜ਼ ਤੇ ਟਿਕਾਉਂਦੇ ਹਨ ਤੇ ਦੂਜੇ ਹੀ ਝਟਕੇ ਨਾਲ ਨਾਲ ਡਾਕਟਰ ਉਹ ਮੇਜ਼ ਦੇ ਦਰਾਜ਼ ਵਿਚ ਸੁੱਟੀ ਜਾਂਦਾ ਹੈਇਕ ਬੰਦ ਲਿਫ਼ਾਫ਼ਾ ਜੇਬ ਚ ਪਾ ਲੈਂਦਾ ਹੈ

ਟਰਨ...ਟਰਨ...ਘੰਟੀ ਵੱਜਦੀ ਹੈ

ਦੋ ਕੱਪ ਚਾਹ...ਉਹ ਗੱਪਾਂ ਲਗਾਉਣ ਲੱਗ ਪਏ ਹਨ

ਚਾਹ ਸੁੜ੍ਹਾਕ ਕੇ ਉਡੀਕ ਵਿੱਚ ਡੁੱਬੀ ਭੀੜ ਨੂੰ ਚੀਰਦੇ ਬਾਹਰ ਨਿਕਲ ਜਾਂਦੇ ਹਨਮੈਂ ਮੁੜ ਡਾਕਟਰ ਵੱਲ ਜਾਂਦਾ ਹਾਂਉਸ ਨੇ ਪੈੱਨ ਬੰਦ ਕਰਕੇ ਜੇਬ ਵਿਚ ਪਾ ਲਿਆ ਤੇ ਐਨਕ ਡੱਬੀ ਵਿਚ ਬੰਦ ਕਰਨ ਲੱਗਾ ਹੈ

ਕੱਲ੍ਹ ਆ ਜਾਣਾ!....ਪਲੀਜ਼ ਤਕਲੀਫ਼ ਮੁਆਫ਼! ਚੰਗੀ ਤਰਾਂ ਵੇਖਾਂ ਗੇ,ਇਸ ਭੀੜ ਭੜਕੇ ਤੋਂ ਪਾਸੇ!...ਜਾਂ ਸ਼ਾਮ ਨੂੰ ਘਰ ਆ ਜਾਣਾ...ਉਹ ਘੜੀ ਵੱਲ ਝਾਤੀ ਮਾਰਦਾ ਜੇਬ ਚੋਂ ਕੱਢ ਕੇ ਆਪਣਾ ਕਾਰਡ ਮੈਨੂੰ ਫੜਾਉਂਦਾ ਹੈ

ਫਿਰ ਮੁੜ ਆਪਣੇ ਦਫ਼ਤਰ ਆਉਂਦਾ ਹਾਂਸਾਹਿਬ ਅਜੇ ਵੀ ਨਹੀਂ ਆਏਘਰ ਵਾਲਾ ਘਰ ਨਹੀਂ ਹੋਰ ਕਿਸੇ ਦਾ ਡਰ ਨਹੀਂਕੰਪਿਊਟਰ ਰੂਮ ਵਿੱਚ ਕਰਮਚਾਰੀ ਸਾਰੇ ਇਕੱਠੇ ਹੋਏ ਹਿੜ-ਹਿੜ ਕਰ ਰਹੇ ਹਨਮਲਕੜੇ ਜਿਹੇ ਮੈਨੂੰ ਦਾਖਲ ਹੁੰਦੇ ਨੂੰ ਵੇਖ ਕੇ ਲਾਲ ਪੀਲੀ ਹੋਈ ਕੰਪਿਊਟਰ ਦੀ ਸਕਰੀਨ ਬੰਦ ਹੋ ਜਾਂਦੀ ਹੈ

ਉਏ ਕੁਝ ਸ਼ਰਮ ਕਰੋ ਉਏ! ਕਿਉਂ ਹੱਡ ਹਰਾਮੀਆਂ ਕਰਨ ਲੱਗੇ ਹੋ...

ਆਉ ਸਰ! ਤੁਹਾਨੂੰ ਜਲਵੇ ਵਿਖਾਈਏ...ਇਕ ਬਾਬੂ ਮਾਊਸ ਨਾਲ ਉਸ ਤੀਰ ਜਿਹੇ ਨੂੰ ਟਪਾਈ ਫਿਰਦਾ ਹੈ

ਹੈ ਤੇਰੇ ਦੀ... ਇਹੋ ਜਿਹੇ ਵੈਸ਼ਨੋ ਸੀਨ!ਮੈਂ ਬਾਹਰ ਨਿਕਲ ਆਉਂਦਾ ਹਾਂਮੇਰਾ ਮਨ ਬੜਾ ਉਦਾਸ ਉਚਾਟ ਜਿਹਾ ਹੋ ਜਾਂਦਾ ਹੈਮੈਂ ਆਰਾਮ ਕਮਰੇ ਵਿਚ ਜਾ ਕੇ ਲੰਮਾ ਪੈ ਕੇ ਅੱਖਾਂ ਮੀਟ ਲੈਂਦਾ ਹਾਂਸਵੇਰੇ ਘਰ ਵਿੱਚ ਛੱਡੀ ਵੱਡੀ ਸਾਰੀ ਕਾਰੀਗਰਾਂ ਦੀ ਹੇੜ੍ਹ ਤੇ ਉਹਨਾਂ ਨੂੰ ਦੇਣ ਵਾਲੀ ਉਜਰਤ, ਮੇਰੇ ਦਿਮਾਗ ਵਿੱਚ ਸੁਨਾਮੀ ਲਹਿਰਾਂ ਮਚਾਉਣ ਲੱਗੀ ਹੈ

ਤਬੀਅਤ ਤੋ ਠੀਕ ਹੈ ਸਾਹਿਬ

ਚਪੜਾਸੀ ਪੜਦਾ ਸਰਕਾ ਕੇ ਅੰਦਰ ਆਉਂਦਾ ਹੈਘੜੀ ਵੱਲ ਨਜ਼ਰ ਮਾਰੀ, ਪੰਜ ਵੱਜ ਗਏ ਹਨਮੈਂ ਸਮਝ ਗਿਆ, ਉਸ ਦਾ ਮਤਲਬ ਮੇਰੀ ਤਬੀਅਤ ਦੀ ਚਿੰਤਾ ਨਹੀਂ, ਘਰ ਨੂੰ ਦੌੜਨ ਦੀ ਕਾਹਲ਼ ਹੈ

ਉੱਠ ਕੇ ਘਰ ਆ ਜਾਂਦਾ ਹਾਂ

ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕਣ ਲਗਦੀ ਹੈਪੰਚਾਂ ਦਾ ਕਿਹਾ ਸਿਰ ਮੱਥੇ,ਪਰਨਾਲਾ ਉਥੇ ਦਾ ਉਥੇ ਸੁਣਿਆਂ ਸੀ ਪਰ ਅੱਜ ਪਰਨਾਲਾ ਉਥੇ ਵੀ ਨਹੀਂ ਸੀ, ਸਗੋਂ ਇਹ ਤਾਂ ਖਿਸਕ ਕੇ ਹੋਰ ਪਾਸੇ ਕਸੂਤੀ ਜਗ੍ਹਾ ਚਲਾ ਗਿਆ ਸੀ ,ਹੋਰ ਖ਼ਤਰਨਾਕ ਜਗ੍ਹਾ ਤੇ

ਸਾਹਿਬ ਜੀ ਬੜੀ ਮੁਸ਼ਕਲ ਬਚੇ ਅੱਜ! ਤੁਸੀਂ ਇਹ ਸ਼ਟਰਿੰਗ ਦਾ ਸਮਾਨ ਕੱਚਾ ਲਿਆ ਕੇ ਦੇ ਗਏਫੱਟੇ ਤੇ ਬੱਲੀਆਂ ਬਹੁਤ ਕਮਜ਼ੋਰ ਸਨਸਾਡੀ ਗੋਅ ਟੁੱਟ ਗਈ,ਨਿੰਮਾਂ ਹਸਪਤਾਲ ਦਾਖਲ ਹੈਬਾਕੀ ਤਾਂ ਸਭ ਬਚਾਅ ਹੋ ਗਿਆ, ਹੱਥ ਦੇ ਕੇ ਰੱਖਿਆ ਰੱਬ ਨੇ...ਉਸਦੇ ਪਲੱਸਤਰ ਲੱਗਾ ਹੈਉਸ ਲਈ ਪੈਸਿਆਂ ਦਾ ਇੰਤਜ਼ਾਮ ਕਰੋਭੈੜੀ ਜਿਹੀ ਬੂਥੀ ਬਣਾਈ ਠੇਕੇਦਾਰ ਮੇਰਾ ਰਸਤਾ ਕੱਟਦਾ ਹੈ

ਮਨ ਹਰਾਮੀ ਹੁੱਜਤਾਂ ਢੇਰਮਨ ਵਿੱਚ ਉਬਾਲ ਉਬਾਲਦੇ ਰਿੱਝਦੇ ਭੁੱਜਦੇ ਮੇਰਾ ਆਪਾ ਬਹਿਕਣ ਲੱਗਦਾ ਹੈ

ਜੇ ਆਪ ਉਹ ਇਹੀ ਸਮਾਨ ਉਥੋਂ ਲੈ ਕੇ ਆਉਂਦਾ, ਵਿਚੋਂ ਕਮਿਸ਼ਨ ਮਿਲਨੀ ਸੀ ਇਸਨੂੰ ਤੇ ਨਾਲੇ ਆਉਂਦਾ ਜਾਂਦਾ ਦੋ ਚਾਰ ਘੰਟੇ ਅਵਾਰਾਗਰਦੀ ਕਰਦਾ ਤਾਂ ਇਹੀ ਸਮਾਨ ਨਿੱਗਰ ਚੰਗਾ ਹੋ ਜਾਣਾ ਸੀ, ਹੁਣ ਭਾਵੇਂ ਆਪੇ ਹੀ ਰੱਸੀ ਖਿਸਕਾ ਕੇ ਮਜ਼ਦੂਰਾਂ ਨੂੰ ਡੇਗ ਕੇ ਇਹ ਅਡੰਬਰ ਰਚਿਆ ਹੋਵੇ...ਮੈਂ ਉਸ ਦੀਆਂ ਅੱਖਾਂ ਪੜ੍ਹਨ ਦੀ ਕੋਸ਼ਿਸ਼ ਕਰਦਾ ਹਾਂ

ਪੈਸੇ ਦੇ ਦਿਉ ਸਾਹਿਬ ਜੀ! ਮੈਂ ਤੁਹਾਨੂੰ ਟੈਲੀਫੋਨ ਹੀ ਕਰਨ ਵਾਲਾ ਸੀ, ਚੰਗਾ ਹੋਇਆ ਤੁਸੀਂ, ਟਾਈਮ ਸਿਰ ਆ ਗਏ।'

ਉਹ ਇਸ ਜਾਣੇ ਅਨਜਾਣੇ ਹੋਏ ਹਾਦਸੇ ਦਾ ਮੁੱਲ ਵੱਟਣਾ ਚਾਹੁੰਦਾ ਸੀਇਸ ਦਾ ਖਮਿਆਜ਼ਾ ਮੇਰੇ ਸਿਰ ਮੜ੍ਹਨਾ ਚਾਹੁੰਦਾ ਸੀ

ਤੰਦ ਨਹੀਂ ਇਥੇ ਤਾਂ ਤਾਣੀ ਹੀ ਉਲਝੀ ਪਈ ਹੈ ਤੇ ਇਸ ਊਤਪੁਣੇ ਵਿਚ ਮੈਂ ਵੀ ਸ਼ਾਮਲ ਹਾਂ... ਇਸ ਹਜੂਮ ਵਿੱਚ, ਜਿੱਥੇ ਲੈਣੇ ਦੇ ਦੇਣੇ ਪੈ ਜਾਂਦੇ ਹਨ

ਉਸ ਨੂੰ ਜੁਆਬ ਦੇਣ ਤੋਂ ਬਿਨਾ ਹੀ ਗੁੱਸੇ ਦੀ ਕੁੜੱਤਣ ਫੱਕ ਕੇ ਅੰਦਰ ਲੰਘ ਜਾਂਦਾ ਹਾਂ ਪਿਛਲੇ ਪਾਸੇ ਮਕਾਨ ਵਿੱਚਫਸੀ ਨੂੰ ਫਟਕਣ ਕੀਅਲਮਾਰੀ ਵਿੱਚੋਂ ਦੋ ਹਜ਼ਾਰ ਰੁਪਏ ਲਿਆ ਕੇ ਵਾਪਸੀ ਹੱਥ ਜੋੜਦਾ ਉਸ ਨੂੰ ਫੜਾ ਦਿੰਦਾ ਹਾਂ ਮਲਕੜੇ ਜਿਹੇ ਚੁੱਪ-ਚੁਪੀਤੇ

ਉਹ ਪੈਸੇ ਫੜ ਕੇ ਝੂਠਾ ਜਿਹਾ ਧੰਨਵਾਦ ਕਰਦਾ ਮੇਰੇ ਵੱਲ ਤਿਰਛੀ ਜਿਹੀ ਨਜ਼ਰੇ ਹੱਸਦਾ ਪਰੇ ਤੁਰ ਜਾਂਦਾ ਹੈ, ਜਿਵੇਂ ਕਹਿ ਰਿਹਾ ਹੋਵੇ…, ਜੱਟ ਗੰਨਾ ਨਹੀਂ ਦਿੰਦਾ, ਰੋੜੀ ਦੇ ਦਿੰਦਾ ਹੈ