ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਪੂਰਨ ਅਹਿਸਾਨ ਪਠਾਨਕੋਟੀ. Show all posts
Showing posts with label ਪੂਰਨ ਅਹਿਸਾਨ ਪਠਾਨਕੋਟੀ. Show all posts

Tuesday, July 5, 2011

ਪੂਰਨ ਅਹਿਸਾਨ ਪਠਾਨਕੋਟੀ – ਆਰਸੀ ‘ਤੇ ਖ਼ੁਸ਼ਆਮਦੀਦ – ਉਰਦੂ ਰੰਗ

ਤਮੰਨਾ ਜੀ, ਜਦੋਂ ਹੁਸ਼ਿਆਰਪੁਰੀਏ ਤੇ ਅੱਜ ਕੱਲ੍ਹ ਕੈਲੇਫੋਰਨੀਆ ਵਿਚ ਵਸਦੇ ਸ਼ਾਇਰ ਇਕਵਿੰਦਰ ਸਿੰਘ ਨੇ ਪੂਰਨ ਅਹਿਸਾਨ ਪਠਾਨਕੋਟੀ ਦੇ ਕੁਝ ਸੁਣਾਏ ਤਾਂ ਇਹਨਾਂ ਸ਼ਿਅਰਾਂ ਵਿਚਲੀ ਤਾਜ਼ਗੀ ਅਤੇ ਧਰਤੀ ਨਾਲ ਜੁੜੇ ਜਜ਼ਬਾਤ ਨੇ ਮੈਨੂੰ ਏਨਾ ਟੁੰਬਿਆ ਕਿ ਮੈਂ ਇਕਵਿੰਦਰ ਤੋਂ ਫੋਨ 'ਤੇ ਹੀ ਗ਼ਜ਼ਲਾਂ ਟੇਪ ਕਰ ਲਈਆਂ ਅਤੇ ਉਸੇ ਰਾਤ ਇਹਨਾਂ ਦੀ ਸਕਰਿਪਟ ਬਣਾ ਲਈ ਇਹ ਗ਼ਜ਼ਲਾਂ ਮੈਂ ਖ਼ੁਦ ਵਾਰ ਵਾਰ ਪੜ੍ਹੀਆਂ ਅਤੇ ਬਹੁਤ ਸਾਰੇ ਦੋਸਤਾਂ ਨਾਲ਼ ਸਾਂਝੀਆਂ ਕੀਤੀਆਂ ਉਹਨਾਂ ਵਿਚ ਹਰਪਾਲ ਭਿੰਡਰ, ਗੁਰਦੀਪ ਵਿਨੀਪੈਗ, ਸੋਢੀ ਸੁਲਤਾਨ ਸਿੰਘ, ਦਲਜੀਤ ਮੋਖਾ, ਗੁਰਦਰਸ਼ਨ ਬਾਦਲ ਅਤੇ ਤੁਸੀਂ ਵੀ ਸ਼ਾਮਿਲ ਹੋ ਕੁਝ ਸ਼ਿਅਰ ਮੈਂ ਪੰਜਾਬੀ ਸਾਹਿਤ ਅਕੈਡਮੀ ਨਿਊਯਾਰਕ ਦੀ ਮਹਾਨਾ ਮੀਟਿੰਗ ਵਿਚ ਸਾਂਝੇ ਕੀਤੇ ਤਾਂ ਉਰਦੂ ਦੇ ਨਾਮਵਰ ਸ਼ਾਇਰ ਵਾਸਿਫ਼ ਹੁਸੈਨ, ਰਫ਼ੀ ਉਦੀਨ ਰਾਜ਼, ਅਬਦੁਲ ਮਜੀਦ, ਯੂਨਸ ਸਲਮਾਨ, ਹਸਨ ਮਜਤਬਾ ਨੇ ਇਹ ਸ਼ਿਅਰ ਵਾਰ ਵਾਰ ਸੁਣੇ ਅਤੇ ਅੰਦਾਜ਼ੇ-ਬਿਆਨ ਦੀ ਖੁੱਲ੍ਹ ਕੇ ਤਾਰੀਫ਼ ਕੀਤੀ ਇਕਵਿੰਦਰ ਨੂੰ ਮੈਂ ਕਿਹਾ ਸੀ ਕਿ ਇਹ ਗ਼ਜ਼ਲਾਂ ਖ਼ਾਸ ਤੌਰ 'ਤੇ ਮੈਂ ਆਰਸੀ ਵਾਸਤੇ ਸਾਂਭ ਰਿਹਾ ਹਾਂ ਇਕਵਿੰਦਰ ਨਾਲ ਕੀਤੇ ਵਾਅਦੇ ਮੁਤਾਬਕ ਗ਼ਜ਼ਲਾਂ ਤੁਹਾਨੂੰ ਭੇਜ ਰਿਹਾ ਹਾਂ ਜਦੋਂ ਵੀ ਪੂਰਨ ਅਹਿਸਾਨ ਸਾਹਿਬ ਦੀ ਤਸਵੀਰ ਅਤੇ ਬਾਕੀ ਵੇਰਵਾ ਪ੍ਰਾਪਤ ਹੋਇਆ ਤੁਹਾਨੂੰ ਪੁੱਜਦਾ ਕਰ ਦੇਵਾਂਗਾ

ਸਤਿਕਾਰ ਸਹਿਤ
ਸੁਰਿੰਦਰ ਸੋਹਲ
*******
ਬਹੁਤ-ਬਹੁਤ ਸ਼ੁਕਰੀਆ ਸੋਹਲ ਸਾਹਿਬ! ਤੁਸੀਂ ਨਿੱਜੀ ਜ਼ਿੰਦਗੀ ਦੇ ਏਨੇ ਰੁਝੇਵਿਆਂ ਚੋਂ ਆਰਸੀ ਪਰਿਵਾਰ ਲਈ ਵਕਤ ਕੱਢ ਕੇ ਹਮੇਸ਼ਾ ਹੀ ਇਸ ਬਲੌਗ ਨੂੰ ਅੱਗੇ ਤੋਰਨ ਚ ਯੋਗਦਾਨ ਪਾਇਆ ਹੈ। ਇਹ ਬਲੌਗ ਹਮੇਸ਼ਾ ਤੁਹਾਡਾ ਰਿਣੀ ਰਹੇਗਾ। ਅਹਿਸਾਨ ਸਾਹਿਬ ਦੀ ਗ਼ਜ਼ਲਾਂ ਬਹੁਤ ਪਿਆਰੀਆਂ ਨੇ, ਮੈਂ ਕਈ ਸ਼ਿਅਰ ਵਾਰ-ਵਾਰ ਪੜ੍ਹੇ ਨੇ...ਮੇਰੇ ਵੱਲੋਂ ਮੁਬਾਰਕਾਂ ਕਬੂਲ ਕਰੋ ਜੀ। ਇਕਵਿੰਦਰ ਜੀ ਦਾ ਵੀ ਬਹੁਤ-ਬਹੁਤ ਸ਼ੁਕਰੀਆ। ਅਹਿਸਾਨ ਸਾਹਿਬ ਨੂੰ ਆਰਸੀ ਪਰਿਵਾਰ ਵੱਲੋਂ ਖ਼ੁਸ਼ਆਮਦੀਦ ਆਖਦਿਆਂ, ਅੱਜ ਦੀ ਪੋਸਟ ਚ ਇਹਨਾਂ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਨੂੰ ਸ਼ਾਮਿਲ ਕਰਨ ਦਾ ਮਾਣ ਹਾਸਿਲ ਕਰ ਰਹੀ ਹਾਂ। ਬਾਕੀ ਗ਼ਜ਼ਲਾਂ ਮੈਂ ਸਾਂਭ ਲਈਆਂ ਹਨ ਤੇ ਆਉਣ ਵਾਲ਼ੇ ਦਿਨਾਂ 'ਚ ਸਾਂਝੀਆਂ ਕਰਦੇ ਰਹਾਂਗੇ।

ਅਦਬ ਸਹਿਤ
ਤਨਦੀਪ


****


ਗ਼ਜ਼ਲ
ਆਪ ਕੇ ਤੋ ਪੈਰ ਗੀਲੇ ਹੋ ਗਏ
ਹੋਂਟ ਦਰਿਆ ਕੇ ਰਸੀਲੇ ਹੋ ਗਏ


ਸ਼ਾਖ਼ ਪਰ ਦੋ ਫੂਲ ਮਹਿਕੇ ਖ਼ੁਸ਼ਨੁਮਾ,
ਜੈਸੇ ਦੋ ਮਿਸਰੇ ਨਸ਼ੀਲੇ ਹੋ ਗਏ

ਸ਼ਹਿਰ ਮੇਂ ਤੂ ਆ ਗਯਾ ਫਿਰ ਲੌਟ ਕਰ,
ਗੀਤ ਮੇਰੇ ਫਿਰ ਸੁਰੀਲੇ ਹੋ ਗਏ

ਮੌਸਮੇਂ-ਗੁਲ ਆਏਗਾ ਫਿਰ ਲੌਟ ਕਰ,
ਟਹਿਨੀਓਂ ਕੇ ਹਾਥ ਪੀਲੇ ਹੋ ਗਏ

ਚਾਰ ਜਾਨਿਬ ਸੇ ਮਿਲੀਂ ਵੋ ਠੋਕਰੇਂ,
ਗੋਲ ਪੱਥਰ ਭੀ ਨੋਕੀਲੇ ਹੋ ਏ।


=====


ਗ਼ਜ਼ਲ
ਇਸ਼ਕ ਕੀ ਹਦ ਆਜ਼ਮਾਨੇ ਦੀਜੀਏ
ਫੂਲ ਪੱਥਰ ਮੇਂ ਖਿਲਾਨੇ ਦੀਜੀਏ

ਹੈ ਖ਼ਫ਼ਾ ਸੂਰਜ ਮਨਾਨੇ ਦੀਜੀਏ
ਬਰਫ਼ ਕਾ ਘਰ ਫਿਰ ਬਨਾਨੇ ਦੀਜੀਏ

ਯੇ ਜ਼ਮੀਂ ਜੰਨਤ ਬਨਾਨੇ ਦੀਜੀਏ
ਆਸਮਾਂ ਕਾ ਸਰ ਝੁਕਾਨੇ ਦੀਜੀਏ

ਹੁਸਨ ਕੀ ਰਾਧਾ ਫਿਰ ਆਏ ਦੌੜ ਕਰ,
ਪਿਆਰ ਕੀ ਬੰਸੀ ਬਜਾਨੇ ਦੀਜੀਏ

ਦੋਸਤੋਂ ਕੀ ਕੈਦ ਮੇਂ ਹੀ ਕਿਉਂ ਰਹੂੰ?
ਦੁਸ਼ਮਨੋਂ ਕੇ ਕਾਮ ਆਨੇ ਦੀਜੀਏ

ਦੋਨੋਂ ਆਲਮ ਖ਼ਾਕ ਮਾਂ ਕੇ ਪਾਓਂ ਕੀ,
ਹਰ ਸਿਕੰਦਰ ਕੋ ਬਤਾਨੇ ਦੀਜੀਏ

ਮੇਰੇ ਆਂਗਨ ਮੇਂ ਪਰਿੰਦਾ ਗਯਾ,
ਪੇੜ ਭੀ ਮੁਝ ਕੋ ਉਗਾਨੇ ਦੀਜੀਏ

ਅਪਨੇ ਲੋਗੋਂ ਸੇ ਕਰੇਗਾ ਪਿਆਰ ਵੋ,
ਚਾਰ ਦਿਨ ਪਰਦੇਸ ਜਾਨੇ ਦੀਜੀਏ
====

ਗ਼ਜ਼ਲ
ਬਸਤੀ ਮੇਂ ਸਭ ਤੀਰ ਕਮਾਨੋਂ ਵਾਲੇ ਹੈਂ
ਪੰਛੀ ਹਮ ਭੀ ਊਂਚੀ ਉੜਾਨੋਂ ਵਾਲੇ ਹੈਂ

ਸਾਥ ਕੇ ਘਰ ਮੇਂ ਆਗ ਲਗਾ ਕੇ ਖ਼ੁਸ਼ ਹੈਂ ਕਿਉਂ,
ਖ਼ੁਦ ਭੀ ਜੋ ਕਾਗ਼ਜ਼ ਕੇ ਮਕਾਨੋਂ ਵਾਲੇ ਹੈਂ

ਬੁਜ਼ਦਿਲ ਕੈਸੇ ਹਾਥ ਮਿਲਾਏ ਅਬ ਮੁਝ ਸੇ,
ਮੇਰੇ ਦੁਸ਼ਮਨ ਰਾਜ ਘਰਾਨੋਂ ਵਾਲੇ ਹੈਂ

ਸਚ ਕਹਿ ਨੇ ਕੀ ਜਿਨ ਮੇਂ ਕੱਲ੍ਹ ਤਕ ਜੁਅੱਰਤ ਥੀ,
ਆਜ ਵੋ ਮੁਫ਼ਲਿਸ ਬੰਦ ਦੁਕਾਨੋਂ ਵਾਲੇ ਹੈਂ

ਚਾਂਦ ਪੇ ਜਾ ਕਰ ਭੀ ਕਬ ਚੈਨ ਸੇ ਬੈਠੇਂਗੇ?
ਜਿਨ ਕੇ ਜਜ਼ਬੇ ਨਈ ਉੜਾਨੋਂ ਵਾਲੇ ਹੈਂ

ਦਰਿਆ ਪਾਨੀ ਭਰਤੇ ਹੈਂ 'ਅਹਿਸਾਨ' ਮੇਰਾ,
ਖੇਤ ਮੇਰੇ ਸੋਨੇ ਕੀ ਖਾਨੋਂ ਵਾਲੇ ਹੈਂ