ਮਾਡਰਨ ਬੋਲੀ
ਖ਼ਬਰਾਂ
ਰੜਕੇ ਰੜਕੇ ਰੜਕੇ,
ਨਿੱਤ ਦੀਆਂ ਖ਼ਬਰਾਂ ਤੋਂ,
ਮੇਰਾ ਪਿਆ ਕਾਲ਼ਜਾ ਧੜਕੇ....
.....
ਪਿੰਡ ਦੀਆਂ ਗਲ਼ੀਆਂ ‘ਚ
ਕਰਨ ਬੰਦੂਕਾਂ ਖੜਕੇ....
.....
ਰਾਤਾਂ ਦੀ ਨੀਂਦ ਉੜੀ,
ਪੰਛੀ ਤ੍ਰਭਕਣ ਡਰਕੇ....
.....
ਵਿਹੜਿਆਂ ‘ਚ ਨਾਗ ਮੇਲ੍ਹਦੇ,
ਸਿਰਾਂ ‘ਤੇ ਬਿਜਲੀ ਕੜਕੇ....
.....
ਜੂਹਾਂ ਵਿੱਚ ਟੂਣਾ ਹੋ ਗਿਆ,
ਮੱਥਿਆਂ ‘ਚ ਮੇਖਾਂ ਜੜ ਕੇ....
.....
ਘਰ ਭਰੇ ਠਾਣੇਦਾਰਾਂ ਦੇ,
ਗਹਿਣੇ ਜ਼ਮੀਨਾਂ ਕਰਕੇ....
.....
ਗੱਭਰੂ ਕੋਈ ਨਾ ਰਿਹਾ,
ਗਏ ਸਿਵਿਆਂ ਦੀ ਸੜਕੇ....
.....
ਸੋਚਾਂ ਵਿੱਚ ਚੰਨ ਡੁੱਬਿਆ,
ਅੰਬਰੀਂ ਹਨੇਰਾ ਕਰਕੇ....
....
ਬੋਲੀ ਤੋੜ ਮਿੱਤਰਾ,
ਹਾਅ ਸੀਨੇ ਵਿੱਚ ਭਰਕੇ....
ਬੋਲੀ ਤੋੜ ਮਿੱਤਰਾ....ਹਾਅ....
---------
ਪੰਜਾਬੀ ਸੱਥ ਲਾਂਬੜਾ ਵੱਲੋਂ ਪ੍ਰਕਾਸ਼ਿਤ ਕਿਤਾਬ 'ਨੌ ਮਣ ਰੇਤ' ਚੋਂ ਧੰਨਵਾਦ ਸਹਿਤ