ਭਰਮ
ਅਨਮੋਲ ਚਿੰਤਨ
....ਤੇ ਅਗਲੇ ਪਲ ਹੀ ਸੂਰਜ ਦੀ ਕਿਰਨ ਨੇ ਹਜ਼ਾਰਾਂ ਦੀਪ ਉਹਦੇ ਵਜੂਦ ਵਿਚ ਜਗਾ ਦਿੱਤੇ।ਚਾਰੇ ਪਾਸੇ ਰੰਗ ਬਰੰਗੀਆਂ ਰੌਸ਼ਨੀਆਂ ਹੀ ਰੌਸ਼ਨੀਆਂ ਉਹਦੀਆਂ ਅੱਖਾਂ ਚੁੰਧਿਆ ਰਹੀਆਂ ਸਨ।ਉਹਨੇ ਕਦੇ ਸੁਣਿਆ ਸੀ ਕਿ ਮੋਤੀ ਇਸ ਤਰ੍ਹਾਂ ਚਮਕਦੇ ਹੁੰਦੇ ਹਨ।ਹੁਣ ਉਹ ਆਪਣੇ ਆਪ ਨੂੰ ਤ੍ਰੇਲ ਦੀ ਬੂੰਦ ਨਹੀਂ ਸਗੋਂ ਮੋਤੀ ਹੋਣ ਦਾ ਭਰਮ ਪਾਲ਼ ਬੈਠੀ ਸੀ।
ਰੌਸ਼ਨੀਆਂ ਦੀ ਚਕਾ-ਚੌਂਧ ਦੇ ਨਸ਼ੇ ਵਿਚ ਉਹ ਐਸੀ ਗੁਆਚੀ ਕਿ ਅਚਾਨਕ ਉਹਨੂੰ ਆਪਣਾ ਦਮ ਘੁੱਟਦਾ ਮਹਿਸੂਸ ਹੋਇਆ ਤੇ ਉਹਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਉਹਦਾ ਵਜੂਦ ਹਵਾ ਦਾ ਹਿੱਸਾ ਹੋ ਗਿਆ।