ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਹਰਿਭਜਨ ਸਿੱਧੂ ਮਾਨਸਾ. Show all posts
Showing posts with label ਹਰਿਭਜਨ ਸਿੱਧੂ ਮਾਨਸਾ. Show all posts

Friday, April 17, 2009

ਹਰਿਭਜਨ ਸਿੱਧੂ ਮਾਨਸਾ - ਨਜ਼ਮ

ਸਾਹਿਤਕ ਨਾਮ: ਹਰਿਭਜਨ ਸਿੱਧੂ ਮਾਨਸਾ, ਪੰਜਾਬ, ਇੰਡੀਆ
ਅਜੋਕਾ ਨਿਵਾਸ: ਮਾਨਸਾ, ਪੰਜਾਬ
ਕਿੱਤਾ: ਇੰਡੀਅਨ ਆਰਮੀ ਚੋਂ ਸੇਵਾ ਮੁਕਤ
ਕਿਤਾਬਾਂ: (ਵਾਰਤਕ) ਚੜ੍ਹਦੇ ਸੂਰਜ ਦਾ ਭਾਈ (2006), ਸਰਵਰ ਦੇ ਹੰਸ (2007), ਮਿੱਠੜੀ ਅੰਮੀ ਨੂੰ ਨਮਸਕਾਰ(2008) ਅਤੇ (ਬਾਲ ਸਾਹਿਤ) ਨਿੱਕੜੇ ਤਾਰੇ , ਵਿਹੜੇ ਵਸਣ ਸਭਨਾਂ ਦੇ (ਅਨੁਵਾਦ) ਭੂਪੇਂਦਰ ਕੀ ਸ਼ਰੇਸ਼ਠ ਕਵਿਤਾਏਂ (1993) ਛਪ ਚੁੱਕੀਆਂ ਹਨ।
---
ਦੋਸਤੋ! ਰਾਜਸਥਾਨ ਨਿਵਾਸੀ, ਲੇਖਕ ਗੁਰਮੀਤ ਬਰਾੜ ਜੀ ਨੇ ਹਰਿਭਜਨ ਸਿੱਧੂ ਜੀ ਦੀ ਇੱਕ ਬੇਹੱਦ ਖ਼ੂਬਸੂਰਤ ਨਜ਼ਮ ਆਰਸੀ ਲਈ ਭੇਜੀ ਹੈ। ਮੈਂ ਉਹਨਾਂ ਦੀ ਤਹਿ-ਦਿਲੋਂ ਮਸ਼ਕੂਰ ਹਾਂ। ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਸਿੱਧੂ ਸਾਹਿਬ ਨੂੰ ਆਰਸੀ ਦੀ ਅਦਬੀ ਮਹਿਫ਼ਲ ਚ ਖ਼ੁਸ਼ਆਮਦੀਦ ਆਖਦੀ ਹੋਈ ਅੱਜ ਉਹਨਾਂ ਦੀ ਨਜ਼ਮ ਨੂੰ ਆਰਸੀ ਤੇ ਪੋਸਟ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ!

-------

ਮਾਂ ਦੀ ਟਿਉਸ਼ਨ

ਨਜ਼ਮ

ਮਾਂ ਕਿਹਾ ਕਰਦੀ ਸੀ

ਧੀਏ !

ਰਾਤ ਨੂੰ ਸਾਰੇ ਜੂਠੇ ਭਾਂਡੇ

ਮਾਂਜ ਸੰਵਾਰ ਕੇ

ਪੈਂਦੀਆਂ ਨੇ ਸਚਿਆਰੀਆਂ !

ਕਹਿੰਦੇ ਨੇ , ਰਾਤ ਨੂੰ ਬਰਤਨ ਭਾਂਡੇ

ਗੰਗਾ-ਸ਼ਨਾਨ ਨੂੰ ਜਾਂਦੇ ਨੇ !

-ਤੇ

ਪਾਕ ਪਵਿੱਤਰ ਹੋ ਕੇ

ਰਸੋਈਆਂ ਚ ਆਣ ਟਿਕਦੇ ਨੇ !

ਜੇ ਕੋਈ ਬਰਤਨ ,

ਕਿਸੇ ਕੁੱਢਰ ਦੀ

ਘੌਲ਼ ਕਾਰਣ ਕਿਤੇ

ਮਾਂਜਣ ਖੁਣੋਂ ਰਹਿ ਜਾਵੇ

ਉਹ ਗੰਗਾ ਸ਼ਨਾਨ ਤੋਂ

ਵਾਂਝਾ ਰਹਿ ਜਾਂਦੈ

ਸਰਾਪ ਪਿਆ ਦਿੰਦਾ ਹੈ ਸਾਰੀ ਰਾਤ

ਉਸ ਕੁੱਢਰ ਨੂੰ !

ਤੇ ਮੈਂ ਮਾਂ ਦੀ ਇਸ ਟਿਉਸ਼ਨ ਚੋਂ

ਹਮੇਸ਼ਾ ਉਸ ਦੀ ਲੁਪਤ ਦਾਰਸ਼ਨਿਕਤਾ ਨੂੰ

ਲਭਦੀ,ਹੈਰਾਨ ਹੋਈ ਹੋਈ ਹੀ

ਸਾਰੇ ਜੂਠੇ ਭਾਂਡੇ

ਮਾਂਜ ਧਰਦੀ ਹਾਂ!