
----
ਪੁਰਾਣੀਆਂ ਈਮੇਲਾਂ ਚੈੱਕ ਕਰਨ ਤੇ 3 ਅਗਸਤ ਦੀ ਮਿਲ਼ੀ ਈਮੇਲ ‘ਚੋਂ ਇਹ ਨਜ਼ਮ ਲੱਭ ਪਈ ਹੈ। ਸੋਚਿਆ ਕਿ ਧਾਲੀਵਾਲ ਸਾਹਿਬ ਨੇ ਆਪਣੀ ਨਜ਼ਮ ਬਿਪਨਪ੍ਰੀਤ ਜੀ ਦੇ ਨਾਮ ਕੀਤੀ ਹੈ ਤਾਂ ਕਿਉਂ ਨਾ ਇਸ ਖ਼ੂਬਸੂਰਤ ਨਜ਼ਮ ਨਾਲ਼ ਉਹਨਾਂ ਦੀ ਆਰਸੀ ਪਰਿਵਾਰ ਨਾਲ਼ ਪਹਿਲੀ ਸਾਹਿਤਕ ਸਾਂਝ ਪਵਾਈ ਜਾਵੇ। ਬਿਪਨ ਜੀ ਦੀ ਫੋਟੋ ਅਤੇ ਸਾਹਿਤਕ ਵੇਰਵਾ ਮੇਰੇ ਕੋਲ਼ ਜਿਉਂ ਹੀ ਪਹੁੰਚੇਗਾ, ਅਪਡੇਟ ਕਰ ਦਿੱਤੀ ਜਾਏਗੀ। ਉਹਨਾਂ ਦੀ ਕਿਸੇ ਲਿਖਤ ਨੂੰ ਪੜ੍ਹਨ ਦਾ ਇਹ ਮੇਰਾ ਵੀ ਇਹ ਪਹਿਲਾ ਮੌਕਾ ਹੈ। ਮਾਹਲ ਸਾਹਿਬ ਦਾ ਬੇਹੱਦ ਸ਼ੁਕਰੀਆ।
ਅਦਬ ਸਹਿਤ
ਤਨਦੀਪ ‘ਤਮੰਨਾ’
*********
ਪੰਖੇਰੂ
ਨਜ਼ਮ
ਸੋਚਦੀ ਸਾਂ
ਨਾਨੀ ਨੇ ਮਾਂ ਦੇ
ਦੁਪੱਟੇ ‘ਤੇ
ਚਿੜੀਆਂ ਕਬੂਤਰ
ਮੋਰ ਘੁੱਗੀਆਂ ਹੀ
ਕਿਉਂ ਬਣਾਏ
..........
ਮਾਂ ਦੱਸਦੀ ਏ-
ਨਾਨੀ ਨੇ ਇਹ ਦੁਪੱਟਾ ਦੇਂਦਿਆਂ
ਕਿਹਾ ਸੀ-
ਇਹਨਾਂ ਪੰਖੇਰੂਆਂ ਨੂੰ ਉੱਡਣ ਨਾ ਦੇਈਂ
.............
ਮਾਂ ਸਾਰੀ ਉਮਰ
ਇਹਨਾਂ ਦੀ ਰਾਖੀ ’ਤੇ ਲੱਗੀ ਰਹੀ
ਇਕ ਵੀ ਧਾਗਾ ਉਧੜਦਾ
ਨਾਨੀ ਦੀ ਦਿੱਤੀ
ਸੂਈ ਨਾਲ਼
ਖੰਭ ਗੰਢ ਦੇਂਦੀ
.............
ਫਿਰ ਮਾਂ ਨੇ
ਇਹ ਦੁਪੱਟਾ
ਮੈਨੂੰ ਦੇਂਦਿਆਂ ਕਿਹਾ-
ਇਹ ਪੰਛੀ ਬੜੇ ਬੇਸਬਰੇ ਹੁੰਦੇ
ਉੱਡਣ ਉੱਡਣ ਕਰਦੇ
ਤੇ ਚੁੱਪ ਹੋ ਗਈ