ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਕਾਫ਼ੀ. Show all posts
Showing posts with label ਕਾਫ਼ੀ. Show all posts

Saturday, March 24, 2012

ਡਾ: ਕੌਸਰ ਮਹਿਮੂਦ - ਲਹਿੰਦੇ ਪੰਜਾਬ ਤੋਂ ਠੰਡੀ ਵਾਅ ਦਾ ਬੁੱਲਾ - ਨਜ਼ਮ

ਦੋਸਤੋ! ਅੱਜ ਕੋਈ ਤਿੰਨ ਕੁ ਸਾਲਾਂ ਦੇ ਵਕਫ਼ੇ ਤੋਂ ਬਾਅਦ, ਪਾਕਿਸਤਾਨ ਵਸਦੇ ਬਹੁਤ ਹੀ ਪਿਆਰੇ ਦੋਸਤ ਡਾ: ਕੌਸਰ ਮਹਿਮੂਦ ਸਾਹਿਬ ਨਾਲ਼ ਗੱਲ ਕਰਕੇ ਰੂਹ ਖ਼ੁਸ਼ ਹੋ ਗਈ ਹੈ....ਅਸੀਂ ਪਿਛਲੇ ਬਹੁਤ ਵਰ੍ਹਿਆਂ ਤੋਂ ਬੜੇ ਕਰੀਬੀ ਦੋਸਤ ਹਾਂ..ਪਰ ਮੇਰੀ ਤਬੀਅਤ ਨਾਸਾਜ਼ ਰਹਿਣ ਕਰਕੇ ਮੈਂ ਬਹੁਤੇ ਦੋਸਤਾਂ ਨਾਲ਼ ਰਾਬਤਾ ਕਾਇਮ ਨਾ ਰੱਖ ਸਕੀ....ਉਹਨਾਂ ਦੇ ਸੁਨੇਹੇ....ਈਮੇਲਾਂ.. ਫ਼ੋਨ ਕਾੱਲਜ਼ ਆਉਂਦੇ ਰਹੇ..ਪਰ ਮੈਥੋਂ ਜਵਾਬ ਨਾ ਲਿਖ ਹੋਇਆ...ਪਰ ਜਿਵੇਂ ਮੈਂ ਅਕਸਰ ਆਖਦੀ ਹੁੰਦੀ ਹਾਂ ਕਿ ਮੇਰੇ ਦੋਸਤ ਏਨੇ ਪਿਆਰੇ ਨੇ ਕਿ ਬਿਨਾ ਸ਼ਿਕਾਇਤ ਕੀਤਿਆਂ ਮੇਰੀ ਬੇਰੁਖ਼ੀ ਬੜੀ ਮੁਹੱਬਤ ਨਾਲ਼ ਸਹਾਰ ਲੈਂਦੇ ਨੇ...ਮੈਂ ਕਈ-ਕਈ ਵਰ੍ਹੇ ਚੁੱਪ ਕਰ ਜਾਂਦੀ ਹਾਂ..ਪਰ ਉਹ ਸਾਰੇ ਮੁਸੱਲਸਲ ਮੈਨੂੰ ਯਾਦ ਕਰਦੇ ਨੇ...ਮੈਨੂੰ ਆਪਣੀਆਂ ਦੁਆਵਾਂ ਚ ਚੇਤੇ ਰੱਖਦੇ ਨੇ....ਮੈਂ ਕਿੰਨੀ ਖ਼ੁਸ਼ਨਸੀਬ ਹਾਂ....ਮੌਲਾ!

ਅੱਜ ਮੈਂ ਉਹਨਾਂ ਨੂੰ ਸਰਪਰਾਈਜ਼ ਦੇਣ ਦੇ ਮੂਡ
ਚ ਸੀ..ਸੋ ਫ਼ੋਨ ਕੀਤਾ...ਤਾਂ ਡਾ: ਸਾਹਿਬ ਡਰਾਈਵ ਕਰਕੇ ਪਿੰਡ ਜਾ ਰਹੇ ਸਨ....ਲਾਹੌਰ ਤੋਂ ਉਹਨਾਂ ਦਾ ਪਿੰਡ ਕੋਈ 350 ਕਿਲੋਮੀਟਰ ਦੂਰ ਪੈਂਦਾ ਹੈ....ਟਰੈਫਿਕ ਚ ਫਸੇ ਹੋਣ ਦੇ ਬਾਵਜੂਦ ਉਹਨਾਂ ਫ਼ੋਨ ਚੁੱਕਿਆ ਤੇ ਬੋਲੇ.....ਤਨਦੀਪ ਜੀ! ਤੁਸੀਂ ਜਿਉਂਦੇ ਓ ? ਮੈਂ ਤਾਂ ਸੋਚਿਆ ਸੀ ਕਿ ਮਰ ਈ ਗਏ ਓ.....ਹਾ ਹਾ ਹਾ....ਕੋਈ ਅਜ਼ੀਜ਼ ਹੀ ਤੁਹਾਨੂੰ ਏਨੀ ਗੱਲ ਆਖੇਗਾ....ਉਹਨਾਂ ਨੇ ਘੰਟਾ ਕੁ ਪਹਿਲਾਂ ਕਾਲ ਕੀਤੀ ਤੇ ਫੇਰ ਬਹੁਤ ਸਾਰੀਆਂ ਗੱਲਾਂ ਹੋਈਆਂ।

ਪਤਾ ਨਹੀਂ ਆਪਣੀਆਂ ਕਿੰਨੀਆਂ ਨਜ਼ਮਾਂ ਡਾ: ਸਾਹਿਬ ਮੇਰੇ ਨਾਮ ਕਰ ਚੁੱਕੇ ਨੇ....ਏਸ ਮੁਹੱਬਤ ਨੂੰ ਸਲਾਮ! ਉਹਨਾਂ ਬੜੀ ਲਗਨ ਨਾਲ਼ ਗੁਰਮੁਖੀ ਸਿੱਖੀ ਹੈ ਤੇ ਮੈਂ ਆਪਣੀ ਘੌਲ਼ ਕਰਕੇ ਅਜੇ ਤੀਕ ਸ਼ਾਹਮੁਖੀ ਸਿੱਖਣ ਦਾ ਵਾਅਦਾ ਨਹੀਂ ਪੁਗਾ ਸਕੀ....ਖ਼ੈਰ! ਇਹ ਵਾਅਦਾ, ਲਾਰਾ ਨਾ ਬਣੇ...ਮੈਂ ਏਸ ਸਾਲ ਸ਼ਾਹਮੁਖੀ ਸਿੱਖ ਲੈਣੀ ਹੈ.... ਡਾ: ਸਾਹਿਬ ਦੇ ਨਾਲ਼-ਨਾਲ਼ ਪਿਆਰੀ ਤਸਨੀਮ ਕੌਸਰ ਸਾਹਿਬਾ, ਤੇ ਜਨਾਬ ਨਵੀਦ ਅਨਵਰ ਸਾਹਿਬ ਨੂੰ ਵੀ ਇਸ ਪੋਸਟ
ਚ ਯਾਦ ਕਰ ਰਹੀ ਹਾਂ..... ਜਿਨ੍ਹਾਂ ਮੈਨੂੰ ਹਰ ਪਲ ਯਾਦ ਕੀਤਾ ਹੈ ਤੇ ਆਪਣਾ ਢੇਰ ਸਾਰਾ ਪਿਆਰ ਭੇਜਿਆ ਹੈ। ਅੱਜ ਏਸੇ ਖ਼ੁਸ਼ੀ ਚ ਆਰਸੀ ਨੂੰ ਅਪਡੇਟ ਕਰਨ ਨੂੰ ਮਨ ਕਰ ਆਇਐ.....ਜੀਓ ਡਾ: ਸਾਹਿਬ.... ਅੱਜ ਮੈਨੂੰ ਪੈਰਾਂ ਹੇਠਲੀ ਧਰਤੀ ਅਤੇ ਸਿਰ ਉਪਰਲਾ ਅਸਮਾਨ ਹੋਰ ਵਸੀਹ ਤੇ ਖ਼ੂਬਸੂਰਤ ਹੋ ਗਏ ਜਾਪਦੇ ਨੇ.... ਉਹਨਾਂ ਦੀ ਕੁਝ ਮਹੀਨੇ ਪਹਿਲਾਂ ਘੱਲੀ ਸ਼ਾਇਰੀ ਚੋਂ ਇਹ ਨਜ਼ਮਾਂ ਅਤੇ ਕਾਫ਼ੀ...ਅੱਜ ਮੇਰੇ ਵੱਲੋਂ ਤੁਹਾਡੇ ਸਭ ਦੇ ਨਾਮ...:) ( ਇਕ-ਦੋ ਲਫ਼ਜ਼ ਮੈਨੂੰ ਸਪੱਸ਼ਟ ਨਹੀਂ ਹੋਏ....ਮੈਂ ਇਕ-ਦੋ ਦਿਨਾਂ ਤੱਕ ਡਾ: ਸਾਹਿਬ ਨੂੰ ਫ਼ੋਨ ਤੇ ਪੁੱਛ ਕੇ ਏਥੇ ਸੋਧ ਕਰ ਦੇਵਾਂਗੀ )
ਅਦਬ ਸਹਿਤ
ਤਨਦੀਪ

******
ਕਾਫ਼ੀ

ਇੱਕ ਵਾਰ ਜ਼ਿਆਰਤ ਫ਼ਰਜ਼ੀ ਮੰਨ

ਸਾਡਾ ਭੁੱਲ ਕੇ ਆਵਣਾ ਅੱਜ ਮੱਕੇ

ਅਸਾਂ ਮੁੜ ਏਸ ਦ੍ਵਾਰ ਤੇ ਨਹੀਂ ਆਣਾ

ਹੀਂ ਲੱਗੀਆਂ ਦੀ ਕੋਈ ਲੱਜ ਮੱਕੇ

ਸਭ ਕਾਲ਼ਾ ਕੋਠਾ ਤੱਕਦੇ ਪਏ

ਕਿਸ ਤੱਕਿ ਤੈਨੂੰ ਰੱਜ ਰੱਜ ਮੱਕੇ

ਅਸਾਂ ਤੱਕਿਆ ਲਾਹੌਰ ਕਸੂਰ ਤੈਨੂੰ

ਲੱਖ ਆਪਣੇ ਆਪ ਨੂੰ ਕੱਜ ਮੱਕੇ

ਭੱਜ ਭੱਜ ਜਾਈਏ ਕੋਈ ਦੱਸੇ ਜੇਕਰ

ਸਾਨੂੰ ਯਾਰ ਮਨਾਣ ਦਾ ਚੱਜ ਮੱਕੇ

ਸਭ ਤੀਰਥ ਚੁੰਮਣ ਪੈਰ ਸਾਡੇ

ਘਰ ਬੈਠਿਆਂ ਕਰੀਏ ਹੱਜ ਮੱਕੇ

ਇੱਕ ਵਾਰ ਜ਼ਿਆਰਤ ਫ਼ਰਜ਼ੀ ਮੰਨ

ਸਾਡਾ ਭੁੱਲ ਕੇ ਆਵਣਾ ਅੱਜ ਮੱਕੇ
====
ਸਾਨੂੰ ਕਿਸੇ ਨਾ ਹਟਕਿਆ ਹੋੜਿਆ

ਨਜ਼ਮ
ਸਾਨੂੰ ਕਿਸੇ ਨਾ ਹਟਕਿਆ ਹੋੜਿਆ

ਅਸਾਂ ਫੁੱਲ ਗੁਲਾਬ ਦਾ ਤੋੜਿਆ

ਸਭ ਖੇ ਕ਼ਬੀਲਾ ਛੋੜਿ

ਹੀਂ ਆਖਾ ਯਾਰ ਦਾ ਮੋੜਿਆ

ਸਾਡੇ ਅੱਖੀਂ ਕੱਚ ਬਰੂਰ ਕੇ

ਹਰ ਸੁਫ਼ਨਾ ਯਾਰ ਨਚੋੜਿਆ

ਜਿਉਂ ਫੁੱਲ ਸ਼ਰੀਂਹ ਦਾ ਸਾਰੇ

ਕਿਸੇ ਲੀ ਤੇ ਰੱਖ ਮਰੋੜਿਆ

ਸਾਨੂੰ ਕਿਸੇ ਨਾ ਹਟਕਿਆ ਹੋੜਿਆ ......

ਸਾਡਾ ਗੁਜ਼ਰਿਆ ਰੜੇ ਸਿਆਲੜਾ

ਸਾਂ ਝੱਲਿਆ ਗੜਾ ਤੇ ਪਾਲੜਾ

ਸਾਨੂੰ ਲੜਿਆ ਸੱਪ ਅਕਾਲੜਾ

ਅਸਾਂ ਪੀਤਾ ਜ਼ਹਿਰ ਪਿਆਲੜਾ

ਸਾਡੇ ਮਾਂਦਰੀ ਨੀਂਦਰਾਂ ਮਾਣਦੇ

ਸਾਡੀ ਦੇਹੀ ਨੀਲ ਓ ਨੀਲ ......

ਸਾਂ ਲੇਖੇ ਭਰੇ ਵਗਾ ਦੇ

ਜਿੰਦ ਛੁੱਟੀ ਨਾ ਕਿਸੇ ਸਬੀਲ

ਸਾਡੇ ਖੇਤੀਂ ਉੱਗਦੀਆਂ ਪੋਹਲੀਆਂ 1

ਸਾਥੋਂ ਪੂਰੀ ਨਾ ਪਈ ਤਹਿਸੀਲ

ਅਸੀਂ ਨਿੱਤ ਕਚਹਿਰੀਆਂ

ਸਾਡੀ ਕਿਸੇ ਨਾ ਸੁਣੀ ਅਪੀਲ

ਅਸੀਂ ਸ਼ਾਹ ਹੁਸੈ ਦੇ ਲੜ ਲੱਗੇ

ਸਾਡਾ ਫ਼ੱਰੁਖ਼ ਯਾਰ 2 ਵਕੀਲ

ਸਾਡੀ ਦੇਹੀ ਨੀਲ ਓ ਨੀਲ ......

( ਪੋਹਲੀ ---ਲਹਿੰਦੇ ਪੰਜਾਬ ਦੇ ਬਾਰਾਨੀ ਇਲਾਕ਼ਿਆਂ ਅੰਦਰ ਖੇਤਾਂ ਵਿਚ ਉੱਗਣ ਵਾਲੀ ਜੰਗਲੀ ਬੂਟੀ ਜਿਹਨੂੰ ਜਾਨਵਰ ਵੀ ਨਹੀਂ ਖਾਂਦੇ , ਫ਼ੱਰੁਖ਼ ਯਾਰਹਿੰਦੇ ਪੰਜਾਬ ਦੇ ਮੰਨੇ ਪ੍ਰਮੰਨੇ ਸ਼ਾਇਰ)

======

ਬਾਬੇ "ਨਵੀਦ ਅਨਵਰ" ਲਈ ਇਕ ਨਜ਼ਮ

("ਨਵੀਦ ਅਨਵਰ" : -- ਹਿੰਦੇ ਪੰਜਾਬ ਦੇ ਸ਼ਹਿਰ ਲਾਹੌ ਦੇ ਵਿਚ ਰਹਿਣ ਵਾਲੇ ਇਕ ਨੌਜਵਾਨ ਸ਼ਾਇਰ)

ਬਾਬਾ ਜੀ! ਅਸੀਂ ਜਿੱਤੀ ਬਾਜ਼ੀ ਹਾਰ ਗਏ

ਸਭ ਖੱਟਿਆ ਵੱਟਿਆ ਰੋਹੜਿਆ

ਕੁਝ ਸੁਫ਼ਨੇ ਸਾਨੂੰ ਮਾਰ ਗਏ

ਕਿਸੇ ਗ਼ੈਰ ਵੱਲੋਂ ਨਹੀਂ ਆਏ ਸ

ਜਿਹੜੇ ਤੀਰ ਕਲੇਜਿਉਂ ਪਾਰ ਗਏ

ਬਾਬਾ ਜੀ! ਸੀਂ ਜਿੱਤੀ ਬਾਜ਼ੀ ਹਾਰ ਗਏ ......

ਬਾਬਾ ਜੀ! ਸੀਂ ਤਾਰੂ ਪੰ ਦਰਿਵਾਂ ਦੇ

ਅਸੀਂ ਡੁੱਬੇ ਛੱਪੜਾਂ ਮੱਲ੍ਹਿਆਂ ਵਿਚ

ਅਸੀਂ ਲਾਡਲੇ ਆਪਣੀਆਂ ਮਾਵਾਂ ਦੇ

ਨਾਂ ਭੁੱਲ ਗਏ ਵਗਦੀਆਂ ਰਾਵੀਆਂ ਦੇ

ਤਲ ਸੁੱਕੇ ਪਏ ਚਨਾਬਾਂ ਦੇ

ਬਾਬਾ ਜੀ! ਅਸੀਂ ਤਾਰੂ ਪੰਜ ਦਰਿਆਵਾਂ ਦੇ

ਬਾਬਾ ਜੀ! ਸਾਡੀ ਹਿਤ ਛੇਕੜੇ ਸਾਹ ਲੈਂਦੀ

ਸਾਡੇ ਬਾਲ ਬਲੂੰਗੇ ਹੋਰ ਥਏ

ਹੀਂ ਜੀਵਣ ਦੀ ਕੋਈ ਦੱਸ ਪੈਂਦੀ

ਸੀਂ ਵਰਖਾ ਮੰਗੀਏ ਗੜਾ ਲੱਭੇ

ਅਸੀਂ ਕੁੱਲੀ ਪਾਹੇ ਵੇਂਦੀ

ਬਾਬਾ ਜੀ! ਸਾਡੀ ਹਿਤ ਛੇਕੜੇ ਸਾਹ ਲੈਂਦੀ

ਬਾਬਾ ਜੀ! ਜਿਸ ਧਰਤੀ ਨੇ ਸਾਨੂੰ ਪਾਲ਼ਿ

ਅੱਜ ਉਸ ਦੇ ਮਾਲਿਕ ਹੋਰ ਹੋਏ

ਜਿਨ੍ਹਾਂ ਅੰਮ੍ਰਿਤ ਜ਼ਹਿਰ ਬਣਾ ਲਿਆ

ਜਿਨ੍ਹਾਂ ਐਸੀਆਂ ਕ਼ਲਮਾਂ ਟੋਰੀਆਂ

ਸਾਡੇ ਗੀਤਾਂ ਮੋਹਰਾ ਖਾ ਲਿਆ

ਸਾਡੇ ਅੱਖੀਂ ਕੰਡੇ ਪੂ ਕੇ

ਸਾਡੇ ਮਿੱਤਰ ਨਦੀਓਂ ਪਾਰ ਗਏ

ਬਾਬਾ ਜੀ! ਸਾਡੀ ਹਿਤ ਛੇਕੜੇ ਸਾਹ ਲੈਂਦੀ...

Saturday, July 17, 2010

ਸ਼ਾਹ ਹੁਸੈਨ - ਕਾਫ਼ੀ

ਕਾਫ਼ੀ

ਦਿਹੁੰ ਲਥਾ ਹੀ ਹਰਟ ਨ ਗੇੜ ਨੀਂ।

ਸਈਆਂ ਨਾਲਿ ਘਰ ਵੰਞ ਸਵੇਰੇ,

ਕੂੜੇ ਝੇੜੁ ਨ ਝੇੜਿ ਨੀਂ।

.........

ਇਕਨਾ ਭਰਿਆ ਇਕ ਭਰਿ ਗਈਆਂ,

ਇਕਨਾ ਨੂੰ ਭਇ ਅਵੇਰ ਨੀਂ।

..........

ਪਿਛੋਂ ਦੀ ਪਛਤਾਸੇ ਕੁੜੀਏ,

ਜਦੂੰ ਪਾਉਸੀਆ ਘੁੰਮਣ ਘੇਰ ਨੀਂ।

............

ਕਹੈ ਹੁਸੈਨ ਫ਼ਕੀਰ ਸਾਈਂ ਦਾ,

ਇਥੇ ਵਤਿ ਨਹੀਂ ਆਵਣਾ ਫੇਰਿ ਨੀ।

=====

ਕਾਫ਼ੀ

ਆਖ਼ਰ ਪਛੋਤਾਵੇਂਗੀ ਕੁੜੀਏ,

ਉਠਿ ਹੁਣ ਢੋਲ ਮਨਾਇ ਲੈ ਨੀਂ।

......

ਸੂਹੇ ਸਾਵੇ ਲਾਲ ਬਾਣੇ,

ਕਰਿ ਲੈ ਕੁੜੀਏ ਮਨ ਦੇ ਭਾਣੇ,

ਇਕੁ ਘੜੀ ਸ਼ਹੁ ਮੂਲ ਨ ਭਾਣੇ,

ਜਾਸਨਿ ਰੰਗ ਵਟਾਇ ।

.........

ਕਿਥੇ ਨੀਂ ਤੇਰੇ ਨਾਲਿ ਦੇ ਹਾਣੀ,

ਕੱਲਰ ਵਿਚਿ ਸਭ ਜਾਇ ਸਮਾਣੀ,

ਕਿਥੇ ਹੀ ਤੇਰੀ ਉਹ ਜਵਾਨੀ,

ਕਿਥੇ ਤੇਰੇ ਹੁਸਨ ਹਵਾਇ *।

........

ਕਿਥੇ ਨੀ ਤੇਰੇ ਤੁਰਕੀ ਤਾਜੀ **,

ਸਾਈਂ ਬਿਨੁ ਸਭ ਕੂੜੀ ਬਾਜ਼ੀ,

ਕਿਥੇ ਨੀ ਤੇਰਾ ਸੁਇਨਾ ਰੂਪਾ,

ਹੋਏ ਖ਼ਾਕ ਸੁਆਹਿ।

........

ਕਿਥੇ ਨੀ ਤੇਰੇ ਮਾਣਿਕ ਮੋਤੀ,

ਅਹੁ ਦੇਖ ਜੰਞ ਤੇਰੀ ਆਇ ਖਲੋਤੀ,

ਕਹੈ ਹੁਸੈਨ ਫ਼ਕੀਰ ਨਿਮਾਣਾ,

ਪਉ ਸਾਈਂ ਦੇ ਰਾਹਿ।

*****

ਹਵਾਇ * - ਗੁਮਾਨ, ਗ਼ਰੂਰ, ਤੁਰਕੀ ਤਾਜੀ ** - ਅਰਬੀ ਤੇ ਤੁਰਕੀ ਘੋੜੇ

Wednesday, December 30, 2009

ਬਾਬਾ ਬੁੱਲ੍ਹੇ ਸ਼ਾਹ - ਕਾਫ਼ੀ

ਕਾਫ਼ੀ

ਭੈਣਾਂ ਮੈਂ ਕੱਤਦੀ ਕੱਤਦੀ ਹੁੱਟੀ।

ਖਿੜੀ ਪਿੱਛੇ ਪਛਵਾੜੇ ਰਹਿ ਗਈ,

ਹੱਥ ਵਿਚ ਰਹਿ ਗਈ ਜੁੱਟੀ।

-----

ਅੱਗੇ ਚਰਖਾ ਪਿੱਛੇ ਪੀਹੜਾ,

ਮੇਰੇ ਹੱਥੋਂ ਤੰਦ ਤਰੁੱਟੀ।

ਭੈਣਾਂ ਮੈਂ ਕੱਤਦੀ ਕੱਤਦੀ...

-----

ਦਾਜ ਜਵਾਹਰ ਅਸਾਂ ਕੀ ਕਰਨਾ,

ਜਿਸ ਪਰੇਮ ਕਟਵਾਈ ਮੁੱਠੀ।

ਭੈਣਾਂ ਮੈਂ ਕੱਤਦੀ ਕੱਤਦੀ...

-----

ਓਹੋ ਚੋਰ ਮੇਰਾ ਪਕੜ ਮੰਗਾਓ,

ਜਿਸ ਮੇਰੀ ਜਿੰਦ ਕੁੱਠੀ।

ਭੈਣਾਂ ਮੈਂ ਕੱਤਦੀ ਕੱਤਦੀ...

-----

ਭਲਾ ਹੋਇਆ ਮੇਰਾ ਚਰਖਾ ਟੁੱਟਾ,

ਮੇਰੀ ਜਿੰਦ ਅਜ਼ਾਬੋਂ ਛੁੱਟੀ।

ਭੈਣਾਂ ਮੈਂ ਕੱਤਦੀ ਕੱਤਦੀ...

-----

ਬੁੱਲ੍ਹਾ ਸ਼ੌਹ ਨੇ ਨਾਚ ਨਚਾਏ,

ਓਥੇ ਧੁੰਮ ਪਈ ਕੜ-ਕੁੱਟੀ।1

ਭੈਣਾਂ ਮੈਂ ਕੱਤਦੀ ਕੱਤਦੀ...

=====

ਕਾਫ਼ੀ

ਹੱਥੀ ਢਿਲਕ ਗਈ ਮੇਰੇ ਚਰਖੇ ਦੀ ਹੁਣ ਮੈਥੋਂ ਕੱਤਿਆ ਨਾ ਜਾਵੇ।

ਹੁਣ ਦਿਨ ਚੜ੍ਹਿਆ ਕਦ ਹੋਵੇ ਮੈਨੂੰ ਪਿਆਰਾ ਮੂੰਹ ਦਿਖਾਲਾਵੇ।

ਤੱਕਲ਼ੇ ਨੂੰ ਵਲ਼ ਪੈ ਪੈ ਜਾਂਦੇ ਕੌਣ ਲੁਹਾਰ ਲਿਆਵੇ।

ਹੱਥੀ ਢਿਲਕ ਗਈ ਮੇਰੇ ਚਰਖੇ ਦੀ...

-----

ਤੱਕਲ਼ਿਉਂ ਵਲ਼ ਕੱਢ ਲੁਹਾਰਾ ਤੰਦ ਚਲੇਂਦਾ ਨਾਹੀਂ,

ਘੜੀ-ਘੜੀ ਇਹ ਝੋਲੇ ਖਾਂਦਾ ਛੱਲੀ ਕਿਤ ਬਿਧ ਲਾਹਵੇ।

ਹੱਥੀ ਢਿਲਕ ਗਈ ਮੇਰੇ ਚਰਖੇ ਦੀ....

-----

ਪਲੀਤਾ ਨਹੀਂ ਜੋ ਬੀੜੀ ਬੰਨਾਂ ਬਾਇੜ ਹੱਥ ਨਾ ਆਵੇ।

ਚਮੜਿਆਂ 2 ਨੂੰ ਚੋਪੜ ਨਾਹੀਂ ਮਾਲ੍ਹ ਪਈ ਬੜਲਾਵੇ।

ਹੱਥੀ ਢਿਲਕ ਗਈ ਮੇਰੇ ਚਰਖੇ ਦੀ....

-----

ਤ੍ਰਿੰਜਣ ਕੱਤਣ ਸੱਦਣ ਸਈਆਂ ਬਿਰਹੋਂ ਢੋਲ ਵਜਾਵੇ।

ਤੀਲੀ ਨਹੀਂ ਜੋ ਪੂਣੀਆਂ ਵੱਟਾਂ ਵੱਛਾ ਗੋਹੜੇ ਖਾਵੇ।

ਹੱਥੀ ਢਿਲਕ ਗਈ ਮੇਰੇ ਚਰਖੇ ਦੀ.....

-----

ਮਾਹੀ ਛਿੜ ਗਿਆ ਨਾਲ਼ ਮਹੀਂ ਦੇ ਹੁਣ ਕੱਤਣ ਕਿਸਨੂੰ ਭਾਵੇ।

ਜਿੱਤ ਵੱਲ ਯਾਰ ਉਤੇ ਵੱਲ ਅੱਖੀਆਂ ਮੇਰਾ ਦਿਲ ਬੇਲੇ ਵੱਲ ਧਾਵੇ।

ਹੱਥੀ ਢਿਲਕ ਗਈ ਮੇਰੇ ਚਰਖੇ ਦੀ....

-----

ਅਰਜ਼ ਏਹੋ ਮੈਨੂੰ ਆਣ ਮਿਲ਼ੇ ਹੁਣ ਕੌਣ ਵਸੀਲਾ ਜਾਵੇ। 3

ਸੈ ਮਣਾਂ ਦਾ ਕੱਤ ਲਿਆ ਬੁੱਲ੍ਹਾ ਸ਼ਹੁ ਮੈਨੂੰ ਗਲ਼ ਲਾਵੇ।

ਹੱਥੀ ਢਿਲਕ ਗਈ ਮੇਰੇ ਚਰਖੇ ਦੀ....

**********

ਔਖੇ ਸ਼ਬਦਾਂ ਦੇ ਅਰਥ ਕੜ-ਕੁੱਟੀ - ਢੋਲ ਦੇ ਡਗੇ ਦੀ ਆਵਾਜ਼, ਚਮੜਿਆਂ 2 ਚਰਮਖ਼ਾਂ, ਅਰਜ਼ ਏਹੋ ਮੈਨੂੰ ਆਣ ਮਿਲ਼ੇ ਹੁਣ ਕੌਣ ਵਸੀਲਾ ਜਾਵੇ 3 - ਗ਼ਰਜ਼ ਏਹੋ ਮੈਨੂੰ ਆਣ ਮਿਲ਼ੇ ਹੁਣ ਕੌਣ ਵਸੀਲਾ ਪਾਵੇ



Wednesday, December 9, 2009

ਬਾਬਾ ਬੁੱਲ੍ਹੇ ਸ਼ਾਹ - ਕਾਫ਼ੀ

ਕਾਫ਼ੀ

ਕਦੀ ਆ ਮਿਲ਼ ਬਿਰਹੋਂ ਸਤਾਈ ਨੂੰ।

ਇਸ਼ਕ ਲੱਗੇ ਤਾਂ ਹੈ ਹੈ ਕੂਕੇਂ,

ਤੂੰ ਕੀ ਜਾਣੇਂ ਪੀੜ ਪਰਾਈ ਨੂੰ।

ਕਦੀ ਆ ਮਿਲ਼....

-----

ਜੋ ਕੋਈ ਇਸ਼ਕ ਵਿਹਾਜਿਆ ਲੋੜੇ,

ਸਿਰ ਦੇਵੇ ਪਹਿਲੇ ਸਾਈਂ ਨੂੰ।

ਕਦੀ ਆ ਮਿਲ਼....

-----

ਅਮਲਾਂ ਵਾਲ਼ੀਆਂ ਲੰਘ ਲੰਘ ਗਈਆਂ,

ਸਾਡੀਆਂ ਲੱਜਾਂ ਮਾਹੀ ਨੂੰ।

ਕਦੀ ਆ ਮਿਲ਼....

-----

ਗ਼ਮ ਦੇ ਵਹਿਣ ਸਿਤਮ ਦੀਆਂ ਕਾਂਗਾਂ,

ਕਿਸੇ ਕਅਰ 1 ਕੱਪੜ ਵਿਚ ਪਾਈ ਨੂੰ।

ਕਦੀ ਆ ਮਿਲ਼....

-----

ਮਾਂ ਪਿਓ ਛੱਡ ਮੈਂ ਸਈਆਂ ਭੁੱਲੀਆਂ,

ਬਲਿਹਾਰੀ ਰਾਮ ਦੁਹਾਈ ਨੂੰ।

ਕਦੀ ਆ ਮਿਲ਼....

*****

ਔਖੇ ਸ਼ਬਦਾਂ ਦੇ ਅਰਥ ਕਅਰ ਥੇਹ, ਡੂੰਘਾਈ

Tuesday, December 8, 2009

ਸ਼ਾਹ ਹੁਸੈਨ - ਕਾਫ਼ੀ

ਕਾਫ਼ੀ

ਸਾਧਾਂ ਦੀ ਮੈਂ ਗੋਲੀ ਹੋਸਾਂ,

ਗੋਲੀਆਂ ਦੇ ਕਰਮ ਕਰੇਸਾਂ,

ਚਉਂਕਾ ਫੇਰੀਂ ਮੈਂ ਦੇਈ ਬੁਹਾਰੀ,

ਜੂਠੇ ਬਾਸਨ ਧੋਸਾਂ।

-----

ਪਿਪਲ ਪਤੁ ਚੁਣੇਂਦੀ ਵੱਤਾ,

ਲੋਕ ਜਾਣੇ ਦੇਵਾਨੀ।

ਗਹਿਲਾ ਲੋਕ ਨ ਹਾਲ ਦਾ ਮਹਿਰਮ,

ਮੈਨੂੰ ਬਿਰਹੁਂ ਲਗਾਈ ਕਾਨੀਂ।

-----

ਲੋਕਾਂ ਸੁਣਿਆ ਦੇਸਾਂ ਸੁਣਿਆ,

ਹੀਰ ਬੈਰਾਗਨਿ ਹੋਈ।

ਇਕ ਸੁਣੇਂਦਾ ਲੱਖ ਸੁਣੇ,

ਮੇਰਾ ਕਹਾਂ ਕਰੈਗਾ ਕੋਈ।

-----

ਸਾਵਲ ਦੀ ਮੈਂ ਬਾਂਦੀ ਬਰਦੀ,

ਸਾਵਲ ਮੈਂਹਡਾ ਸਾਈਂ।

ਕਹੈ ਹੁਸੈਨ ਫ਼ਕੀਰ ਨਿਮਾਣਾ,

ਸਾਈਂ ਸਿੱਕਦੀ ਨੂੰ ਦਰਸੁ ਦਿਖਾਈ।

Saturday, November 15, 2008

ਡਾ: ਕੌਸਰ ਮਹਿਮੂਦ - ਕਾਫ਼ੀ

ਕਾਫ਼ੀ

ਮਿੰਨਤਾਂ ਕਰ ਕਰ ਹਾਰੇ।

ਲਾਉਂਦਾ ਝੂਠੇ ਲਾਰੇ।

ਮਿੰਨਤਾਂ ਕਰ ਕਰ ਹਾਰੇ।

ਯਾਰ੍ਹਾਂ ਵਾਰੀ ਕਾਅਬਾ ਬਣਿਆ

ਬਾਈ ਸਾਲ ਬੇ-ਖ਼ਸਮਾ ਰਹਿਆ

ਇਸ਼ਕ ਦੀ ਕੁੱਲੀ ਕੌਣ ਉਸਾਰੇ?

ਮਿੰਨਤਾਂ ਕਰ ਕਰ ਹਾਰੇ।

ਇੱਕ ਵੀ ਆਪੇ, ਦੋ-ਤਿੰਨ ਆਪੇ

ਆਪੇ ਲੱਖ ਕਰੋੜਾਂ ਜਾਪੇ

ਚਮਕਣ ਰਿਸ਼ਮਾਂ ਕਲਸ਼ ਮੁਨਾਰੇ।

ਮਿੰਨਤਾਂ ਕਰ ਕਰ ਹਾਰੇ।

ਵੰਝਲੀ ਦੇ ਵਿੱਚ ਆਪੇ ਬੋਲੇ

ਟਿੱਲੇ ਬਹਿ ਕੇ ਪੋਥੀ ਖੋਲ੍ਹੇ

ਟੱਲ ਪਏ ਖੜਕਣ ਤਖ਼ਤ ਹਜ਼ਾਰੇ।

ਮਿੰਨਤਾਂ ਕਰ ਕਰ ਹਾਰੇ।

ਲਾਉਂਦਾ ਝੂਠੇ ਲਾਰੇ।

Wednesday, November 5, 2008

ਡਾ: ਕੌਸਰ ਮਹਿਮੂਦ - ਕਾਫ਼ੀ

ਕਾਫ਼ੀ

ਮਾਏ ਮੈਨੂੰ ਜਾਪੇ ਢੋਲ ਨਿਮਾਣਾ।

ਵੇਲ਼ੇ ਦੇ ਬੰਨੇ ਤੇ ਬਹਿ ਕੇ

ਤਣਦਾ ਅਜ਼ਲੀ ਤਾਣਾ।

ਮਾਏ ਮੈਨੂੰ ਜਾਪੇ ਢੋਲ ਨਿਮਾਣਾ।

ਕਾਸ਼ੀ ਜਾਂਦਾ, ਮੱਕੇ ਜਾਂਦਾ

ਤੱਤੜੀ ਦੇ ਵਿਹੜੇ ਝਾਤ ਨਾ ਪਾਂਦਾ

ਅਜ਼ਲੋਂ ਸਾਦਾ, ਬਣੇ ਸਿਆਣਾ।

ਮਾਏ ਮੈਨੂੰ ਜਾਪੇ ਢੋਲ ਨਿਮਾਣਾ।

ਐਵੇਂ ਈ ਰੁੱਸਿਆ-ਰੁੱਸਿਆ ਫਿਰਦਾ

ਮਾਲਿਕ ਮੇਰਾ ਸਾਈਂ ਸਿਰ ਦਾ

ਮੈਥੋਂ ਸਿਵਾ ਕਿਸ ਹੋਰ ਮਨਾਣਾ?

ਮਾਏ ਮੈਨੂੰ ਜਾਪੇ ਢੋਲ ਨਿਮਾਣਾ।

ਖ਼ੁਸ਼ਬੂ ਵਾਂਗ ਗੁਲਾਬਾਂ ਅੰਦਰ

ਖਿੜਿਆ ਹਰਫ਼ ਕਿਤਾਬਾਂ ਅੰਦਰ

ਆਪੇ ਈ ਤਾਰਾ, ਆਪ ਟਟਿਆਣਾ।

ਮਾਏ ਮੈਨੂੰ ਜਾਪੇ ਢੋਲ ਨਿਮਾਣਾ।

Wednesday, October 29, 2008

ਡਾ: ਕੌਸਰ ਮਹਿਮੂਦ - ਕਾਫ਼ੀ

ਕਾਫ਼ੀ

ਮਿੱਟੀ ਚਾਕ ਚੜ੍ਹਾਂਦਾ ਯਾਰ।
ਸੋਹਣੀ ਸ਼ਕਲ ਬਣਾਂਦਾ ਯਾਰ।
ਜਿਸ ਦਿਲ ਪ੍ਰੇਮ ਦਾ ਦੀਵਾ ਬਲ਼ੇ
ਪੱਲਾ ਮਾਰ ਬੁਝਾਂਦਾ ਯਾਰ।
ਮਿੱਟੀ ਚਾਕ ਚੜ੍ਹਾਂਦਾ ਯਾਰ।
ਲੇਖਾਂ ਉੱਤੇ ਲੀਕਾਂ ਮਾਰੇ
ਭਾਵੇਂ ਜੱਗ ਪਿਆ ਚੀਕਾਂ ਮਾਰੇ
ਆਪੇ ਖੇਡ ਤੇ ਆਪ ਖਿਡਾਰੀ
ਆਪਣੀਆਂ ਕਸਮਾਂ ਖਾਂਦਾ ਯਾਰ।
ਮਿੱਟੀ ਚਾਕ ਚੜ੍ਹਾਂਦਾ ਯਾਰ।
ਆਪੇ ਕਲਮ ਕਿਤਾਬਾਂ ਖੋਲ੍ਹੇ
ਬੁੱਤ-ਖ਼ਾਨੇ ਵਿੱਚ ਆਪੇ ਬੋਲੇ
ਸੱਚਾ ਨਾਮ ਸੂ ਆਪ ਧਰਾਇਆ
ਕੂੜ ਅਸਾਂ ਕੂ ਭਾਂਦਾ ਯਾਰ।
ਮਿੱਟੀ ਚਾਕ ਚੜ੍ਹਾਂਦਾ ਯਾਰ
ਕਾਸ਼ੀ ਮਰਨਾ, ਮੱਕੇ ਮਰਨਾ
ਗ਼ੈਰਾਂ ਮਰਨਾ, ਸੱਕੇ ਮਰਨਾ
ਮਰਨਾ-ਜਿਊ ਦਾ ਲੇਖ ਲਿਖਾਇਆ
ਅਜ਼ਲਾਂ ਤੋਂ ਫ਼ਰਮਾਂਦਾ ਯਾਰ।
ਮਿੱਟੀ ਚਾਕ ਚੜ੍ਹਾਂਦਾ ਯਾਰ।

Saturday, October 25, 2008

ਡਾ: ਕੌਸਰ ਮਹਿਮੂਦ - ਕਾਫ਼ੀ

ਕਾਫ਼ੀ
ਸਈਓ ਅਸੀਂ ਮੱਕੇ ਜਾ ਕੇ ਰੁੱਲੇ
ਗੰਗਾ ਜਮਨੀ ਸੁੱਚੇ ਮੋਤੀ
ਸੱਕ ਰੋੜਾਂ ਸੰਗ ਤੁੱਲੇ
ਸਈਓ ਅਸੀਂ ਮੱਕੇ ਜਾ ਕੇ ਰੁੱਲੇ
ਸਾਡੇ ਵਿਹੜੇ ਮਰੂਆ ਖਿੜਿਆ
ਚਾਰੇ ਕੁੰਟਾਂ ਦੇ ਵਿੱਚ ਜਾਂਦੇ
ਖ਼ੁਸ਼ਬੋਆਂ ਦੇ ਬੁੱਲੇ
ਸਈਓ ਅਸੀਂ ਮੱਕੇ ਜਾ ਕੇ ਰੁੱਲੇ
ਦੁੱਖਾਂ ਦਰਦਾਂ ਨੇ ਹੱਡ ਗਾਲ਼ੇ
ਜੋਬਨ ਰੂਪ ਦਾ ਸੋਨਾ ਚਾਂਦੀ
ਹੱਥੀਂ ਪਾਇਆ ਚੁੱਲ੍ਹੇ
ਸਈਓ ਅਸੀਂ ਮੱਕੇ ਜਾ ਕੇ ਰੁੱਲੇ
ਕੋਈ ਨਾ ਸਾਡਾ ਜਾਣੂੰ ਓਥੇ
ਨਿੱਤ ਦਰਗਾਹੋਂ ਦੁਰ-ਦੁਰ ਸੁਣਦੇ
ਬੇ-ਕਦਰੇ ਬੇ-ਮੁੱਲੇ
ਸਈਓ ਅਸੀਂ ਮੱਕੇ ਜਾ ਕੇ ਰੁੱਲੇ