
ਅਸੀਂ ਇਕ ਦੂਜੇ ਨਾਲ ਆਪਣੇ ਸ਼ਿਅਰ ਸਾਂਝੇ ਕਰਦੇ।
----
ਉਹਨੀਂ ਦਿਨੀਂ ਮੇਰੇ ਦਿਮਾਗ਼ ਵਿਚ ਇਫ਼ਤਿਖ਼ਾਰ ਨਸੀਮ ਦੀਆਂ ਗ਼ਜ਼ਲਾਂ ਨੂੰ ਗੁਰਮੁਖੀ ਵਿਚ ਲਿਪੀਅੰਤਰ ਕਰਨ ਦਾ ਵਿਚਾਰ ਸੀ। ਇਹ ਵਿਚਾਰ ਸੁਣ ਕੇ ਫ਼ਕੀਰ ਬਹੁਤ ਖ਼ੁਸ਼ ਹੋਇਆ-“ਅੱਛਾ!! ਮੈਂ ਤਾਂ ਤੈਨੂੰ ਪਹਿਲਾਂ ਡਬਲ ਰੋਟੀਆਂ ਵੇਚਣ ਵਾਲਾ ਭਾਈ ਹੀ ਸਮਝਦਾ ਸੀ। ”
----
ਫ਼ਕੀਰ ਦੀਆਂ ਗੱਲਾਂ ਵਿਚੋਂ ਪਤਾ ਲੱਗਿਆ ਕਿ ਉਸਦਾ ਕਲਾਮ ਅਜੇ ਤੱਕ ਕਿਤੇ ਵੀ ਛਪਿਆ ਨਹੀਂ। ਮੈਂ ਉਸਨੂੰ ਹਰ ਹਫ਼ਤੇ ਇਕ ਗ਼ਜ਼ਲ ਲਿਖ ਕੇ ਲਿਆਉਣ ਲਈ ਕਿਹਾ। ਇੰਝ ਮੈਂ ਉਸਦੀਆਂ ਛੇ-ਸੱਤ ਗ਼ਜ਼ਲਾਂ ਲਿਖ ਲਈਆਂ। ਇਕਦਮ ਉਸ ਗੈਸ-ਸਟੇਸ਼ਨ ਦਾ ਕੰਟਰੈਕਟ ਕੰਪਨੀ ਨਾਲੋਂ ਟੁੱਟ ਗਿਆ ਤੇ ਮੇਰਾ ਸੰਬੰਧ ਫ਼ਕੀਰ ਨਾਲੋਂ। ਫ਼ਕੀਰ ਮੇਰੇ ਚੇਤਿਆਂ ਵਿਚ ਕੁਝ ਚਿਰ ਰਿਹਾ ਤੇ ਫਿਰ ਹੌਲੀ ਹੌਲੀ ਵਿਸਰ ਗਿਆ। ਇਕ ਦਿਨ ਪੁਰਾਣੀਆਂ ਫਾਈਲਾਂ ਫੋਲਦੇ ਨੂੰ ਫ਼ਕੀਰ ਦਾ ਕਲਾਮ ਅਚਾਨਕ ਲੱਭ ਪਿਆ। ਜਿਸ ਤਰ੍ਹਾਂ ਫੁੱਲ ਖਿੜਨ ਦੀ ਰੁੱਤ ਆ ਜਾਵੇ ਤਾਂ ਫੁੱਲਾਂ ਨੂੰ ਖਿੜਨ ਤੋਂ ਕੋਈ ਨਹੀਂ ਰੋਕ ਸਕਦਾ, ਮੈਨੂੰ ਲੱਗਿਆ ਫ਼ਕੀਰ ਦਾ ਕਲਾਮ ਲੋਕਾਂ ਸਾਹਮਣੇ ਆਉਣ ਦਾ ਵਕਤ ਆ ਗਿਆ ਹੈ। ਕੋਈ ਘੌਲ਼ ਵਰਤੇ ਬਗ਼ੈਰ ਇਹ ਰਚਨਾਵਾਂ ਤਨਦੀਪ ਹੋਰਾਂ ਨੂੰ ਭੇਜ ਰਿਹਾ ਹਾਂ। ਉਮੀਦ ਹੈ, ਉਸ ਭੁੱਲੇ-ਵਿਸਰੇ ਤੇ ਅਣਪ੍ਰਕਾਸ਼ਿਤ ਕਵੀ ਦੀ ਸਾਂਝ ਪੰਜਾਬੀ ਪਾਠਕਾਂ ਨਾਲ ਪਵਾਉਣ ਵਿਚ ਉਹ ਮੇਰੀ ਮਦਦ ਕਰਨਗੇ। ਰੱਬ ਕਰੇ! ਫ਼ਕੀਰ ਹੁਸੈਨ ਫ਼ਕੀਰ ਜਿੱਥੇ ਵੀ ਹੋਵੇ ਰਾਜ਼ੀ ਬਾਜ਼ੀ ਹੋਵੇ।
ਸੁਰਿੰਦਰ ਸੋਹਲ
ਯੂ.ਐੱਸ.ਏ.
*******
ਦੋਸਤੋ! ਅੱਜ ਸੋਚਿਆ ਕਿ ਕਿਉਂ ਨਾ ਫ਼ਕੀਰ ਹੁਸੈਨ ਫ਼ਕੀਰ ਸਾਹਿਬ ਦੀਆਂ ਉਰਦੂ ਗ਼ਜ਼ਲਾਂ ਹੀ ਤੁਹਾਡੇ ਲਈ ਪੇਸ਼ ਕੀਤੀਆਂ ਜਾਣ। ਮੈਂ ਸੋਹਲ ਸਾਹਿਬ ਦੀ ਤਹਿ ਦਿਲੋਂ ਮਸ਼ਕੂਰ ਹਾਂ ਕਿ ਉਹ ਕਿਵੇਂ ਨਿੱਜੀ ਰੁਝੇਵਿਆਂ ‘ਚੋਂ ਏਨਾ ਵਕ਼ਤ ਕੱਢ ਕੇ ਕਿਸੇ ਨਾ ਕਿਸੇ ਸ਼ਾਇਰ ਦਾ ਕਲਾਮ ਆਰਸੀ ਦੇ ਪਾਠਕ/ਲੇਖਕ ਦੋਸਤਾਂ ਲਈ ਬਕਾਇਦਗੀ ਨਾਲ਼ ਭੇਜਦੇ ਰਹਿੰਦੇ ਹਨ। ਮੇਰੀ ਤੁਹਾਡੇ ਸਭ ਅੱਗੇ ਵੀ ਗੁਜ਼ਾਰਿਸ਼ ਹੈ ਕਿ ਅਜਿਹਾ ਹੰਭਲਾ ਸਾਨੂੰ ਸਭ ਨੂੰ ਰਲ਼ ਕੇ ਮਾਰਨਾ ਚਾਹੀਦਾ ਹੈ ਤਾਂ ਜੋ ਅਜਿਹੇ ਲੇਖਕ ਸਾਹਿਬਾਨ ਜਿਹੜੇ ਕਿਤੇ ਵੀ ਨਹੀਂ ਛਪੇ, ਉਹਨਾਂ ਨੂੰ ਆਰਸੀ ‘ਚ ਸ਼ਾਮਲ ਕਰਕੇ ਸਾਹਿਤ ਜਗਤ ਨਾਲ਼ ਉਹਨਾਂ ਦੀ ਸਾਂਝ ਪਵਾਈ ਜਾਏ। ਆਰਸੀ ਟੀਮ ਵਰਕ ਹੈ, ਤੁਹਾਡੇ ਸਹਿਯੋਗ ਅਤਿ ਜ਼ਰੂਰੀ ਹੈ।
---
ਸੁਰਿੰਦਰ ਸੋਹਲ ਜੀ ਨੇ ਫ਼ਕੀਰ ਹੁਸੈਨ ਫ਼ਕੀਰ ਜੀ ਦੀਆਂ ਉਰਦੂ ਗ਼ਜ਼ਲਾਂ ਦਾ ਪੰਜਾਬੀ ਲਿਪੀਅੰਤਰ ਕਰਕੇ ਆਰਸੀ ਲਈ ਭੇਜਿਆ ਹੈ। ਅੱਜ ਇਹਨਾਂ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਆਰਸੀ ‘ਚ ਸ਼ਾਮਲ ਕਰਕੇ ਫ਼ਕੀਰ ਸਾਹਿਬ ਨੂੰ ਸਾਰੇ ਲੇਖਕ/ਪਾਠਕ ਦੋਸਤਾਂ ਵੱਲੋਂ ਖ਼ੁਸ਼ਆਮਦੀਦ ਆਖਦੀ ਹਾਂ। ਬਹੁਤ-ਬਹੁਤ ਸ਼ੁਕਰੀਆ।
ਤਨਦੀਪ ਤਮੰਨਾ
============
ਗ਼ਜ਼ਲ
ਦੁਖ ਦਰਦ ਕੇ ਮਾਰੋਂ ਸੇ,
ਮੇਰਾ ਜ਼ਿਕਰ ਨਾ ਕਰਨਾ।
ਘਰ ਜਾਓ ਤੋ ਯਾਰੋਂ ਸੇ,
ਮੇਰਾ ਜ਼ਿਕਰ ਨਾ ਕਰਨਾ।
----
ਸ਼ਾਇਦ ਯੇਹ ਅੰਧੇਰੇ ਹੀ
ਮੁਝੇ ਰਾਹ ਦਿਖਾਏਂ,
ਅਬ ਚਾਂਦ ਸਿਤਾਰੋਂ ਸੇ,
ਮੇਰਾ ਜ਼ਿਕਰ ਨਾ ਕਰਨਾ।
----
ਵੋਹ ਮੇਰੀ ਕਹਾਨੀ ਕੋ
ਗ਼ਲਤ ਰੰਗ ਨਾ ਦੇ ਦੇਂ,
ਅਫ਼ਸਾਨਾ ਨਿਗਾਰੋਂ ਸੇ,
ਮੇਰਾ ਜ਼ਿਕਰ ਨਾ ਕਰਨਾ।
----
ਸ਼ਾਇਦ ਵੋਹ ਮੇਰੇ ਹਾਲ ਪੇ,
*ਬੇਸਾਖ਼ਤਾ ਰੋ ਦੇਂ,
ਇਸ ਬਾਰ ਬਹਾਰੋਂ ਸੇ,
ਮੇਰਾ ਜ਼ਿਕਰ ਨਾ ਕਰਨਾ।
*. ਬੇਇਖ਼ਤਿਆਰ
==========
ਗ਼ਜ਼ਲ
ਦੇਸ ਛੋੜਾ ਥਾ ਕਿ ਕੁਛ ਪਾਸ ਨਹੀਂ ਹੈ ਯਾਰੋ।
ਹਮੇ ਪਰਦੇਸ ਭੀ ਕਿਉਂ ਰਾਸ ਨਹੀਂ ਹੈ ਯਾਰੋ।
----
*ਸੀਮੋ-ਜ਼ਰ ਲੇ ਕੇ ਭਲਾ ਔਰ ਕਰੇਂਗੇ ਕਿਆ ਹਮ,
ਜਿਸੇ ਚਾਹਾ ਥਾ ਵਹੀ ਪਾਸ ਨਹੀਂ ਹੈ ਯਾਰੋ।
----
ਜ਼ਖ਼ਮ ਪੇ ਜ਼ਖ਼ਮ ਲਗੇ ਇਤਨੇ ਕਿ ਕੁਛ ਯਾਦ ਨਹੀਂ,
ਅਬ ਕਿਸੀ ਦਰਦ ਕਾ ਇਹਸਾਸ ਨਹੀਂ ਹੈ ਯਾਰੋ।
----
ਮਹਿਕ ਜਿਤਨੀ ਹੈ ਮੇਰੇ ਦੇਸ ਕੀ ਮਿੱਟੀ ਮੇਂ ‘ਫ਼ਕੀਰ’,
ਇਨ ਹਸੀਂ ਫੂਲੋਂ ਮੇਂ ਵੋ ਬਾਸ ਨਹੀਂ ਹੈ ਯਾਰੋ।
*. ਦੌਲਤ
==========
ਬਗ਼ੈਰ ਮਤਲਾ ਗ਼ਜ਼ਲ
ਜ਼ਿੰਦਗੀ *ਜਿਹਦੇ ਮੁਸੱਲਸਲ ਥੀ ਯਾ ਇਕ **ਕੋਹੇ ਗਰਾਂ,
ਕਾਟ ਡਾਲੀ ਤੇਰੀ ਯਾਦੋਂ ਕੇ ਸਹਾਰੇ ਹਮਨੇ।
----
ਤੇਰੀ ਯਾਦੋਂ ਕੋ ਕਰੀਨੇ ਸੇ ਸਜਾ ਕਰ ਦਿਲ ਮੇਂ,
ਅਪਨੇ ਜਜ਼ਬਾਤ ਸਲੀਬੋਂ ਸੇ ਉਤਾਰੇ ਹਮਨੇ।
----
ਵੋ ਨਾ ਆਯਾ ਥਾ ਨਾ ਆਏਗਾ ਮੇਰੇ ਖ਼ਾਬੋਂ ਮੇਂ,
ਆਖੇਂ ਬੰਦ ਕਰਕੇ ਕਈ ਨਾਮ ਪੁਕਾਰੇ ਹਮਨੇ।
----
ਕੈਸੀ ਵਹਿਸ਼ਤ ਸੀ ਟਪਕਤੀ ਹੈ ਮੇਰੇ ਚਿਹਰੇ ਸੇ,
ਜੈਸੇ ਮੁੱਦਤ ਸੇ ਨਹੀਂ ਬਾਲ ਸੰਵਾਰੇ ਹਮਨੇ।
----
ਚੀਥੜੇ ਬਨ ਕੇ ਉਤਰਨੇ ਲਗਾ ਪਰਾਹਨੇ ਜਾਂ,
ਤਨ-ਏ-ਨਾਜ਼ੁਕ ਸੇ ਬਹੁਤ ਬੋਝ ਉਤਾਰੇ ਹਮਨੇ।
----
***ਰਮੀ ਕਰਨੇ ਕਾ ਜੋ ਮੁਕਾਮ ਆਯਾ ਸ਼ੈਤਾਨੋਂ ਕੋ,
ਜਾਨੇ ਕਿਸ ਮੂੰਹ ਸੇ ਉਨੇ ਪੱਥਰ ਮਾਰੇ ਹਮਨੇ।
----
ਲਾਖ ਚਾਹਾ ਥਾ ਮਗਰ ਮੌਤ ਨਾ ਆਈ ਐ ਦੋਸਤ,
ਹਲਕੇ ਸੋਜ਼ਾਂ ਸੇ ਕਈ ਜ਼ਹਿਰ ਉਤਾਰੇ ਹਮਨੇ।
----
****ਰਹਿਨ ਰੱਖੀ ਯੇ ਤਨਹਾਈ ਫ਼ਕਤ ਤੇਰੇ ਲੀਏ,
ਏਕ ਮੁੱਦਤ ਸੇ ਨਹੀਂ ਦੇਖੇ ਨਜ਼ਾਰੇ ਹਮਨੇ।
*. ਕੋਸ਼ਿਸ਼
**. ਮੁਸ਼ਕਲਤਰੀਨ ਪਹਾੜ ਪਾਰ ਕਰਨਾ
***. ਸ਼ੈਤਾਨ ਦੇ ਪੱਥਰ ਮਾਰਨਾ, ਪੱਥਰ ਦੀ ਕੰਕਰੀ
****. ਗਹਿਣੇ ਰੱਖਣਾ
-----
ਗ਼ਜ਼ਲਾਂ ਮੂਲ ਉਰਦੂ ਤੋਂ ਪੰਜਾਬੀ ਲਿਪੀਅੰਤਰ - ਸੁਰਿੰਦਰ ਸੋਹਲ