ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਸੁਖਦਰਸ਼ਨ ਧਾਲੀਵਾਲ. Show all posts
Showing posts with label ਸੁਖਦਰਸ਼ਨ ਧਾਲੀਵਾਲ. Show all posts

Monday, April 11, 2011

ਸੁਖਦਰਸ਼ਨ ਧਾਲੀਵਾਲ – ਉਰਦੂ ਰੰਗ

ਧਾਲੀਵਾਲ ਸਾਹਿਬ! ਇਕ ਅਰਸੇ ਬਾਅਦ, ਇਸ ਬੇਹੱਦ ਖ਼ੂਬਸੂਰਤ ਉਰਦੂ ਚ ਲਿਖੀ ਨਜ਼ਮ ਨਾਲ਼ ਹਾਜ਼ਰੀ ਲਵਾਉਣ ਲਈ ਤੁਹਾਡੀ ਮਸ਼ਕੂਰ ਹਾਂ।

...ਅਰਥ ਜ਼ਿੰਦਗੀ ਕੇ ਜਬ ਖੋਨੇ ਲਗੇਂ ਔਰ ਜ਼ਿੰਦਗੀ ਬਨ ਜਾਏ ਬਾਰੇ-ਅਲਮ ,


ਤੋ ਜਹਾਨੇ-ਹਸਤੀ ਮੇਂ ਅਪਨੀ ਖ਼ੁਦਾ ਕੀ ਤੌਫ਼ੀਕ ਸੇ ਖ਼ੁਦ ਕੀ ਜੁਸਤਜੂ ਕਰ...


ਬਹੁਤ ਖ਼ੂਬ! ਆਰਸੀ ਪਰਿਵਾਰ ਵੱਲੋਂ ਮੁਬਾਰਕਾਂ ਕਬੂਲ ਕਰੋ ਜੀ।


ਅਦਬ ਸਹਿਤ


ਤਨਦੀਪ ਤਮੰਨਾ


******


ਅੰਦਾਜ਼ੇ-ਹਸਤੀ


ਨਜ਼ਮ


ਅਪਨਾ ਅੰਦਾਜ਼ੇ-ਹਸਤੀ ਨਾ ਖੋਨਾ ਕਿਸੀ ਭੀ ਹਾਲਾਤ ਮੇਂ ਮੇਰੇ ਹਮਸਫ਼ਰ।


ਮਿਲਾ ਕੇ ਖ਼ੁਦ ਕੋ ਖ਼ੁਦ ਕੀ ਸਹਰ ਸੇ ਤੂ ਆਫ਼ਾਤ 1 ਕੇ ਅੰਧੇਰੋਂ ਸੇ ਗੁਜ਼ਰ।



ਦਰਦੋ-ਮਸਾਇਬ 2 ਕੇ ਲਮਹਾਤ ਸੇ ਤੂ ਜੋ ਗੁਜ਼ਰ ਰਹਾ ਹੈ ਮੇਰੇ ਹੰਮ-ਨਵਾ 3,


ਤਰਾਸ਼ ਰਹੇ ਹੈਂ ਯਿਹ ਮਿਲ ਕਰ ਤੇਰੇ ਵਜੂਦ ਮੇਂ ਤੇਰਾ ਅਖ਼ਲਾਕ ਤੇਰੀ ਨਜ਼ਰ।



ਰਿਸ਼ਤੋਂ ਕੀ ਪਾਕੀਜ਼ਗੀ ਕੋ ਬੇਅਦਬ ਕਰਤੇ ਹੈਂ ਹਰ ਕ਼ਦਮ ਪੇ ਵੋਹ ਲੋਗ,


ਜੋ ਹੋਤੇ ਨਹੀਂ ਵਾਕਿਫ਼ ਜ਼ਿੰਦਗੀ ਸੇ, ਜਿਨ੍ਹੇ ਆਤਾ ਨਹੀਂ ਹੈ ਜੀਨੇ ਕਾ ਹੁਨਰ।



ਜਿਸ ਕੋ ਛੁਹਤੇ ਹੀ ਟੂਟ ਜਾਤਾ ਹੈ ਤੇਰੇ ਅਰਮਾਨੋਂ ਕਾ ਪਾਕ ਆਈਨਾ,


ਜੋ ਜਾਤੀ ਹੈ ਤੇਰੀ ਤਬਾਹੀ ਕੀ ਤਰਫ਼, ਬਦਲ ਡਾਲੋ ਐਸੀ ਰਾਹਗੁਜ਼ਰ।



ਜਲਾ ਡਾਲੇ ਜੋ ਤੇਰਾ ਹਰ ਏਕ ਜ਼ੱਰਾ, ਬਨ ਕਰ ਚਿੰਗਾਰੀ ਅਜ਼ੀਯਤ 4 ਕੀ,


ਜਿਸ ਕੇ ਦਾਮਨ ਮੇਂ ਹੋਂ ਆਂਸੂ ਖ਼ੂਨ ਕੇ ਨਾ ਚਲਨਾ ਕਭੀ ਐਸੀ ਰਾਹ ਪਰ।



ਤੇਰੇ ਹਾਥੋਂ ਕੀ ਲਕੀਰੋਂ ਮੇਂ ਲਿਖੀ ਹੈ ਤੇਰੀ ਸ਼ਿਕਸਤ 5 ਨਾ ਸੋਚਨਾ ਯਿਹ ਕਭੀ,


ਬਦਬਖ਼ਤ ਵਕ਼ਤ ਨਹੀਂ ਰਹਿਤਾ ਸਦਾ ਤੂ ਸਰ ਉਠਾ ਕੇ ਚੱਲ ਅਹਿਲੇ-ਨਜ਼ਰ 6



ਯਕੀਂ ਖ਼ੁਦ ਪੇ ਹੋ ਗ਼ਰ ਤੋ ਕਰਤੇ ਹੈਂ ਤਾਮੀਰ ਨਏ ਰਾਸਤੇ ਹਰ ਕ਼ਦਮ ਪੇ ਕ਼ਦਮ,


ਜ਼ਿੰਦਾ-ਦਿਲੋਂ ਕੀ ਰਗ ਰਗ ਮੇਂ ਹੋਤੇ ਹੈਂ ਸਾਰੇ ਸਿਲਸਿਲੇ ਸੁਕੂਨ ਕੇ ਅਕਸਰ।



ਅਰਥ ਜ਼ਿੰਦਗੀ ਕੇ ਜਬ ਖੋਨੇ ਲਗੇਂ ਔਰ ਜ਼ਿੰਦਗੀ ਬਨ ਜਾਏ ਬਾਰੇ-ਅਲਮ 7,


ਤੋ ਜਹਾਨੇ-ਹਸਤੀ ਮੇਂ ਅਪਨੀ ਖ਼ੁਦਾ ਕੀ ਤੌਫ਼ੀਕ 8 ਸੇ ਖ਼ੁਦ ਕੀ ਜੁਸਤਜੂ ਕਰ।



ਪਾਬੰਦੇ-ਸਲਾਸਲ 9 ਰਖਤੇ ਹੈਂ ਤੇਰੀ ਮੰਜ਼ਿਲੇ-ਹਯਾਤ ਕੇ ਕਾਰਵਾਂ ਕੋ ਜੋ ਲੋਗ,


ਦੇ ਕਰ ਸ਼ਿਕਸਤ ਉਨ ਕੋ ਐ ਦਰਸ਼ਨਤੂ ਅਪਨੀ ਰਾਹੇ-ਹੱਕ਼ ਹਾਸਿਲ ਕਰ।


*****


ਔਖੇ ਸ਼ਬਦਾਂ ਦੇ ਅਰਥ: ਆਫ਼ਾਤ:ਮੁਸੀਬਤਾਂ, ਕਸ਼ਟ, ਮਸਾਇਬ: ਔਕੜਾਂ, ਮੁਸ਼ਕਿਲਾਂ । ਹੰਮ-ਨਵਾ: ਇਕੋ ਜਿਹੀ ਬੋਲੀ ਬੋਲਣ ਵਾਲਾ, ਅਜ਼ੀਯਤ: ਦੁੱਖ-ਤਕਲੀਫ਼, ਸ਼ਿਕਸਤ: ਹਾਰ । ਅਹਿਲੇ-ਨਜ਼ਰ: ਨਿਗ੍ਹਾ ਵਿਚ ਅਸਰ ਰੱਖਣ ਵਾਲਾ, ਬਾਰੇ-ਅਲਮ: ਗ਼ਮਾਂ ਦਾ ਬੋਝ, ਤੌਫ਼ੀਕ: ਖ਼ੁਦਾ ਦੀ ਰਹਿਬਰੀ, ਪਾਬੰਦੇ-ਸਲਾਸਲ : ਪਾਬੰਦੀ ਲਾਉਣਾ, ਕ਼ੈਦ ਕਰਨਾ (ਸਲਾਸਲ: ਜ਼ੰਜੀਰ)

Monday, May 3, 2010

ਸੁਖਦਰਸ਼ਨ ਧਾਲੀਵਾਲ - ਗ਼ਜ਼ਲ

ਗ਼ਜ਼ਲ

ਲਹੂ ਤੇਰੇ ਚ ਜਦ ਅਨੁਰਾਗ ਦਾ ਆਗਾਜ਼ ਹੋਵੇਗਾ।

ਨਿਸ਼ਾ ਦੇ ਘਰ ਦਾ ਤੇਰੇ ਕੋਲ਼ ਫਿਰ ਹਰ ਰਾਜ਼ ਹੋਵੇਗਾ।

-----

ਰਜ਼ਾ ਦੀ ਬੇਖ਼ੁਦੀ ਵਿਚ ਡੁਬ ਗਈ ਜਿਸ ਦਿਨ ਨਜ਼ਰ ਤੇਰੀ,

ਤਾਂ ਤੇਰੇ ਸੁਪਨਿਆਂ ਦਾ ਖ਼ੁਦ ਖ਼ੁਦਾ ਹਮਰਾਜ਼ ਹੋਵੇਗਾ।

-----

ਕਿਸੇ ਪੱਥਰ ਦੀ ਮਿੱਟੀ ਚੋਂ ਵੀ ਉਗਣਾ ਫੁੱਲ ਬਣ ਬਣਕੇ,

ਫ਼ਨਾਹ ਹੋਵਣ ਦਾ ਸ਼ਾਇਦ ਇਹ ਨਵਾਂ ਅੰਦਾਜ਼ ਹੋਵਾਗਾ।

-----

ਬਦਲਦੇ ਵਕ਼ਤ ਦਾ ਰਹਿਬਰ ਹੀ ਜੇਕਰ ਬਣ ਗਿਆ ਪੱਥਰ,

ਤਾਂ ਮੇਰੀ ਵੇਦਨਾ ਦੀ ਕੌਣ ਫਿਰ ਆਵਾਜ਼ ਹੋਵੇਗਾ।

-----

ਜੇਕਰ ਤੇਰੇ ਪਰਾਂ ਵਿਚ ਭਰ ਗਿਆ ਉਹ ਰੰਗ ਵਿਸਮਾਦੀ,

ਤਾਂ ਉਹ ਤੇਰੇ ਸਫ਼ਰ ਵਿਚ ਲੁਤਫ਼ ਦੀ ਪਰਵਾਜ਼ ਹੋਵੇਗਾ।

-----

ਮਿਟਾ ਕੇ ਖ਼ੁਦ ਨੂੰ ਬਦਲੇਗਾ ਜ਼ਮਾਨੇ ਦੀ ਹਵਾ ਨੂੰ ਜੋ,

ਤਾਂ ਉਹ ਮੇਰੀ ਨਜ਼ਰ ਵਿਚ ਵਕ਼ਤ ਦਾ ਸਰਤਾਜ ਹੋਵੇਗਾ।

Thursday, April 8, 2010

ਸੁਖਦਰਸ਼ਨ ਧਾਲੀਵਾਲ - ਗ਼ਜ਼ਲ

ਗ਼ਜ਼ਲ

ਨਾ ਤੋੜੋ ਧਰਮ ਦੇ ਨਾਂ ਹੇਠ ਮੈਨੂੰ ਆਦਮੀ ਨਾਲੋਂ

ਜਿਵੇਂ ਨੇਰ੍ਹਾ ਨਜ਼ਰ ਨੂੰ ਤੋੜ ਦੇਵੇ ਰੌਸ਼ਨੀ ਨਾਲੋਂ

-----

ਤੁਹਾਡੇ ਹਰ ਕ਼ਦਮ ਚੋਂ ਹੀ ਅਗੰਮੀ ਮਹਿਕ ਆਵੇਗੀ

ਨਿਕਲ ਜਾਓਗੇ ਜਦ ਵੀ ਦੂਰ ਕਿਧਰੇ ਜ਼ਿੰਦਗੀ ਨਾਲੋਂ

-----

ਫ਼ਲਕ ਨਾਲੋਂ ਜਿਵੇਂ ਟੁੱਟਿਆ ਏ ਕੋਈ ਲਿਸ਼ਕਦਾ ਤਾਰਾ,

ਮਿਟੇਂਗਾ ਇਸ ਤਰ੍ਹਾਂ ਹੀ, ਟੁਟ ਗਿਆ ਜੇ ਬੰਦਗੀ ਨਾਲੋਂ

-----

ਨਾ ਖ਼ੁਸ਼ਬੂ ਹੀ ਰਹੇਗੀ ਤੇ ਨਾ ਇਹ ਰੰਗਾਂ ਦਾ ਗੁਲਸ਼ਨ ਹੀ,

ਕਰੋਗੇ ਦੂਰ ਫੁੱਲਾਂ ਨੂੰ ਜਦੋਂ ਵੀ ਰੌਸ਼ਨੀ ਨਾਲੋਂ

-----

ਰਹੇਗਾ ਇਹ ਤੜਪਦਾ ਆਪਣੇ ਹੀ ਟੁਕੜਿਆਂ ਅੰਦਰ,

ਜੇ ਸ਼ੀਸ਼ਾ ਟੁਟ ਗਿਆ ਅਪਣੀ ਨਜ਼ਰ ਦੀ ਤਿਸ਼ਨਗੀ ਨਾਲੋਂ

-----

ਮੁਕੱਦਰ ਕੀ ਮਿਰਾ ਲਿਖਣਗੇ ਉਹ ਜੋ ਖ਼ੁਦ ਭਟਕਦੇ ਨੇ

ਹੈ ਬਖ਼ਸ਼ਸ਼ ਰੱਬ ਦੀ ਚੰਗੀ, ਕਿਸੇ ਦੀ ਰਹਿਬਰੀ ਨਾਲੋਂ

------

ਨਾ ਸ਼ਬਦਾਂ ਚੋਂ ਨਾ ਅਰਥਾਂ ਚੋਂ ਮਿਲੇਗੀ ਰੌਸ਼ਨੀ ਦਰਸ਼ਨ’,

ਜੇ ਬੰਦਾ ਟੁਟ ਗਿਆ ਅਪਣੇ ਸਿਦਕ ਦੀ ਆਰਤੀ ਨਾਲੋਂ


Saturday, February 27, 2010

ਸੁਖਦਰਸ਼ਨ ਧਾਲੀਵਾਲ – ਉਰਦੂ ਰੰਗ

ਗ਼ਜ਼ਲ

ਇਲਾਜੇ-ਗ਼ਮ ਹੈ ਯਿਹ, ਸੋਜ਼ੇ-ਮੁਹੱਬਤ ਹੈ, ਜਵਾਨੀ ਹੈ

ਸ਼ਰਾਬੇ-ਹੁਸਨ ਕੇ ਆਗੇ ਯਿਹ ਪਾਨੀ ਫਿਰ ਭੀ ਪਾਨੀ ਹੈ

-----

ਯਿਹ ਤੇਰੀ ਹੀ ਇਨਾਯਤ ਹੈ ਕਿ ਮੈਂ ਤੇਰੀ ਨਜ਼ਰ ਮੇਂ ਹੂੰ,

ਮਿਲੀ ਹੈਂ ਜਬ ਸੇ ਨਜ਼ਰੇਂ, ਵਜਦ ਮੇਂ ਰਕਸਾਂ ਜਵਾਨੀ ਹੈ

-----

ਰੁਲਾਤੇ ਹੋ ਕਭੀ ਮੁਝ ਕੋ, ਹਸਾਤੇ ਹੋ ਕਭੀ ਮੁਝ ਕੋ,

ਯਿਹ ਉਲਫ਼ਤ ਕੀ ਅਦਾ ਮੁਝ ਪੇ ਯੂੰ ਕਬ ਤਕ ਆਜ਼ਮਾਨੀ ਹੈ

-----

ਚਿਰਾਗ਼ੇ ਇਸ਼ਕ਼ ਆਂਖੋਂ ਮੇਂ ਜਲਾ ਕਰ ਰੌਸ਼ਨੀ ਕਰ ਦੋ,

ਕਿ ਅਬ ਆਂਖੋਂ ਮੇਂ ਨਫ਼ਰਤ ਕੇ ਅੰਧੇਰੋਂ ਕੀ ਰਵਾਨੀ ਹੈ

-----

ਪਿਲਾ ਦੇ ਮੁਝ ਕੋ ਜਾਮੇ-ਮਯ ਕਿ ਹੋਸ਼ ਆਏ ਮੁਝੇ ਸਾਕੀ,

ਸ਼ਬੇ-ਫ਼ੁਰਕਤ ਮੇਂ ਪੀ ਕਰ ਆਤਿਸ਼ੇ-ਉਲਫ਼ਤ ਬੁਝਾਨੀ ਹੈ

-----

ਮਿਟਾ ਕੇ ਖ਼ੁਦ ਕੋ ਐ ਦਰਸ਼ਨਬਦਲਤੇ ਹੈਂ ਜ਼ਮਾਨੇ ਕੋ,

ਲਹੂ ਸੇ ਸੀਂਚਨੇ ਗੁਲਸ਼ਨ, ਅਸੀਰੋਂ ਕੀ ਨਿਸ਼ਾਨੀ ਹੈ

Saturday, February 6, 2010

ਸੁਖਦਰਸ਼ਨ ਧਾਲੀਵਾਲ - ਗ਼ਜ਼ਲ

ਗ਼ਜ਼ਲ

ਬਹਾਰਾਂ ਵਿਚ ਅਦਾ ਹੋਇਆ ਜਦੋਂ ਗੁਲਜ਼ਾਰ ਦਾ ਮੌਸਮ।

ਘਟਾ ਸਾਵਣ ਦੀ ਲੈ ਕੇ ਆ ਗਈ ਹੈ ਪਿਆਰ ਦਾ ਮੌਸਮ।

-----

ਰਹੇ ਅਹਿਸਾਸ ਤੇਰੀ ਮਹਿਕ ਦਾ ਦਿਲ ਵਿਚ ਸਦਾ ਮੇਰੇ,

ਫ਼ਜ਼ਾ ਸਾਰੀ ਚ ਛਾਇਆ ਹੈ ਜਿਵੇਂ ਇਕ਼ਰਾਰ ਦਾ ਮੌਸਮ।

-----

ਉਹ ਅਪਣੇ ਨਾਂ ਨੂੰ ਮੇਰੇ ਦਿਲ ਤੇ ਲਿਖ ਕੇ ਮੁਸਕਰਾਈ ਜਦ,

ਮੇਰੀ ਰਗ ਰਗ ਚ ਜੋਗੀ ਹੋ ਗਿਆ ਇਤਬਾਰ ਦਾ ਮੌਸਮ।

-----

ਮੁਹੱਬਤ ਤਾਂ ਸਦਾ ਹੈ ਜ਼ਿੰਦਗੀ ਦੀ, ਨਾ ਦਬਾ ਇਸ ਨੂੰ,

ਗੁਜ਼ਰ ਨਾ ਜਾਏ ਸੋਚਾਂ ਵਿਚ ਕਿਤੇ ਗੁਲਜ਼ਾਰ ਦਾ ਮੌਸਮ।

-----

ਬੜਾ ਖ਼ੁਸ਼ਰੰਗ ਹੋਵੇਗਾ ਮਿਲ਼ਨ ਦੇ ਰੰਗ ਦਾ ਜਲਵਾ,

ਜੇ ਕਰ ਐਨਾ ਸੁਹਾਵਾ ਹੈ ਉਹਦੇ ਇਨਕਾਰ ਦਾ ਮੌਸਮ।

-----

ਉਤਰ ਜਾਂਦਾ ਹੈ ਫਿਰ ਅਹਿਸਾਸ ਮੇਰਾ ਬੇਖ਼ੁਦੀ ਅੰਦਰ,

ਜਦੋਂ ਸੀਨੇ ਚ ਮਚਲੇ ਯਾਰ ਦੇ ਇਜ਼ਹਾਰ ਦਾ ਮੌਸਮ।

-----

ਛਿੜੀ ਹੈ ਰੂਹ ਵਿਚ ਐਸੀ ਮਿਲ਼ਨ ਦੇ ਲੁਤਫ਼ ਦੀ ਸਰਗਮ,

ਬੜਾ ਦਿਲਸ਼ਾਦ ਹੈ ਨਜ਼ਰਾਂ ਚ ਹੁਣ ਦੀਦਾਰ ਦਾ ਮੌਸਮ।

Thursday, December 3, 2009

ਸੁਖਦਰਸ਼ਨ ਧਾਲੀਵਾਲ - ਗ਼ਜ਼ਲ

ਗ਼ਜ਼ਲ

ਕਿਉਂ ਨ ਮਿਲ਼ਦਾ ਕਿਸੇ ਵੀ ਨਜ਼ਰ ਵਿਚ ਅਮਨ।

ਵਗ ਰਹੀ ਰੋਸ ਵਿਚ ਹੈ ਤੜਪਦੀ ਪਵਨ।

-----

ਰਾਤ ਖ਼ਾਮੋਸ਼ ਹੈ, ਦਿਲ ਚ ਹੈ ਇਕ ਖ਼ਲਾ,

ਇਹ ਹੈ ਕਿਸ ਦਾ ਅਸਰ ਸੁੰਨ ਵੀ ਹੈ ਗਗਨ।

-----

ਨਾਲ਼ ਚਲਦਾ ਹਨੇਰੇ ਚ ਸਾਇਆ ਕਦੋਂ,

ਛਡ ਕੇ ਤੁਰ ਜਾਣਗੇ ਨਾਲ਼ ਹਨ ਜੋ ਸਜਨ।

-----

ਭੀੜ ਹੈ, ਸ਼ੋਰ ਹੈ, ਖ਼ੌਫ਼ ਹੈ ਹਰ ਤਰਫ਼

ਸ਼ਹਿਰ ਵਿਚ ਇਹ ਕਿਹੀ ਧੁਖ਼ ਪਈ ਹੈ ਅਗਨ।

-----

ਉਮਰ ਭਰ ਕਰਦਾ ਦਰਸ਼ਨਰਿਹਾ ਇਹ ਦੁਆ

ਹਰ ਨਜ਼ਰ ਚੋਂ ਵਫ਼ਾ ਦਾ ਹੋਏ ਆਗਮਨ ।

Friday, October 23, 2009

ਸੁਖਦਰਸ਼ਨ ਧਾਲੀਵਾਲ - ਗ਼ਜ਼ਲ

ਗ਼ਜ਼ਲ

ਕਰੋਗੇ ਭਾਲ਼ ਜੇ ਖ਼ੁਦ ਆਪ ਅਪਣੇ ਰਸਤਿਆਂ ਦੀ।

ਤੁਹਾਨੂੰ ਫਿਰ ਜ਼ਰੂਰਤ ਨਾ ਪਏਗੀ ਰਹਿਬਰਾਂ ਦੀ।

-----

ਕਿਸੇ ਨੇ ਫਿਰ ਸਿਤਮ ਢਾਇਆ ਹੈ ਉਡਦੇ ਪੰਛੀਆਂ ਤੇ,

ਸੁਣੀ ਹੈ ਮੈਂ ਫ਼ਜ਼ਾ ਚੋਂ ਚੀਖ਼ ਉਹਨਾਂ ਦੇ ਪਰਾਂ ਦੀ।

-----

ਮੁਹੱਬਤ ਨਾਲ ਮਿਲਦੇ ਨੇ ਸਦਾ, ਜਦ ਵੀ ਉਹ ਮਿਲਦੇ,

ਹਿਨਾ ਵਰਗੀ ਨਫ਼ਾਸਤ** ਹੈ ਉਨ੍ਹਾਂ ਦੇ ਜਜ਼ਬਿਆਂ ਦੀ।

-----

ਕਿਤੇ ਅੱਖਾਂ ਚ ਡਰ ਹੈ ਤੇ ਕਿਤੇ ਮੰਜ਼ਰ ਦੁਖਾਵੇਂ ,

ਕਿਹੀ ਹਾਲਤ ਹੈ ਹੁਣ ਇਹ ਜ਼ਿੰਦਗੀ ਦੇ ਮੌਸਮਾਂ ਦੀ।

-----

ਕਿਸੇ ਬੇਵਸ ਤਵਾਇਫ਼ ਦੀ ਉਦਾਸੀ ਮਨ ਚ ਉਤਰੇ,

ਮੈ ਜਦ ਆਵਾਜ਼ ਸੁਣਦਾ ਉਸ ਦੇ ਪੈਰੀਂ ਝਾਂਜਰਾਂ ਦੀ।

-----

ਉਜਾਲਾ ਹੈ ਖ਼ੁਦਾਈ ਮਾਂ ਦੀ ਮਮਤਾ ਹਰ ਕਿਰਨ ਵਿਚ,

ਖ਼ੁਦਾ ਦਾ ਰੂਪ ਹੈ ਉਹ, ਮਹਿਕ ਹੈ ਉਹ ਰਿਸ਼ਤਿਆਂ ਦੀ।

-----

ਨਵੇਂ ਰਸਤੇ ਨਿਕਲ ਸਕਦੇ ਨੇ ਤੇਰੇ ਹਰ ਕ਼ਦਮ ਚੋਂ,

ਜੇ ਤੇਰੇ ਖ਼ੂਨ ਵਿਚ ਦਰਸ਼ਨਤਲਬ ਹੈ ਕਹਿਕਸ਼ਾਂ ਦੀ।

********

** ਨਫ਼ਾਸਤ: ਖ਼ੂਬਸੂਰਤ ਰੂਪ, ਦਿਲਰੁਬਾ ਸੀਰਤ




Saturday, September 26, 2009

ਸੁਖਦਰਸ਼ਨ ਧਾਲੀਵਾਲ - ਗ਼ਜ਼ਲ

ਗ਼ਜ਼ਲ

ਹੋਵੇ ਰਹਿਮਤ ਜਦੋਂ ਤੇਰੀ ਤਾਂ ਤੇਰਾ ਹੀ ਸੁਖ਼ਨ ਜਾਗੇ।

ਚਮਕ ਹੈ ਜਿਸ ਦੀ ਹਰ ਪਾਸੇ, ਨਜ਼ਰ ਵਿਚ ਉਹ ਕਿਰਨ ਜਾਗੇ ।

-----

ਇਹ ਤੇਰੇ ਪਿਆਰ ਦੀ ਰਿਮਝਿਮ ਜਦੋਂ ਸੀਰਤ ਨੂੰ ਛੂਹ ਜਾਏ,

ਤਾਂ ਮੇਰੇ ਦਿਲ ਚੋਂ ਚੇਤਰ ਦੇ ਗੁਲਾਬ ਜਿਹਾ ਸਪਨ ਜਾਗੇ ।

-----

ਮੁਹੱਬਤ ਨਾਮ ਹੈ ਤੇਰਾ, ਮੁਹੱਬਤ ਹੀ ਤਿਰੀ ਦੌਲਤ,

ਇਹ ਜਦ ਅਹਿਸਾਸ ਹੁੰਦੈ ਤਾਂ ਇਬਾਦਤ ਦੀ ਲਗਨ ਜਾਗੇ।

-----

ਘਟਾ ਸਾਵਣ ਦੀ ਜਦ ਛੇੜੇ ਫ਼ਜ਼ਾ ਵਿਚ ਤਾਰ ਇਸ਼ਕੇ ਦੀ,

ਤਾਂ ਮੇਰੀ ਰੂਹ ਦੇ ਕਾਬ੍ਹੇ ਚ ਬਿਰਹੋਂ ਦੀ ਚੁਭਨ ਜਾਗੇ ।

------

ਅਜਬ ਰੰਗਾਂ ਚ ਸਾਜੀ ਹੈ ਇਹ ਦੁਨੀਆ ਜੋ ਨਜ਼ਰ ਆਉਂਦੀ

ਕਿਤੇ ਪੱਥਰ ਚੋਂ ਤੇ ਕਿਧਰੇ ਸਮੁੰਦਰ ਵਿਚ ਅਗਨ ਜਾਗੇ।

-----

ਸਹਿਰ ਤੋਂ ਸ਼ਾਮ ਤਕ ਕਰਕੇ ਸਫ਼ਰ ਸੌਂ ਜਾਏ ਜਦ ਸੂਰਜ,

ਤਾਂ ਦਿਲਬਰ ਦੀ ਸਿਫ਼ਤ ਵਿਚ ਤਾਰਿਆਂ ਭਰਿਆ ਗਗਨ ਜਾਗੇ।

------

ਫ਼ਸਾਨਾ ਇਸ਼ਕ ਦਾ ਜਦ ਅਸ਼ਕ ਬਣਕੇ ਵਹਿ ਤੁਰੇ ਦਰਸ਼ਨ,

ਕਿਸੇ ਸ਼ਾਇਰ ਦੇ ਦਿਲ ਚੋਂ ਫਿਰ ਮਧੁਰ ਜੇਹਾ ਸੁਖ਼ਨ ਜਾਗੇ।


Friday, August 21, 2009

ਸੁਖਦਰਸ਼ਨ ਧਾਲੀਵਾਲ - ਨਜ਼ਮ

ਮੂਰਛਿਤ ਚੇਤਨਾ

ਨਜ਼ਮ

ਇਹ ਜੋ ਸੋਚ ਦੇ ਮੰਡਲ

ਫੈਲ ਗਈ ਹੈ ਹਉਮੈ ਦੀ ਧੁੰਦ

ਜਿਸ ਦੀ ਫ਼ਜ਼ਾ

ਹੋ ਰਿਹਾ ਹੈ

ਅਸੂਲਾਂ, ਵਿਚਾਰਾਂ ਦਾ ਖੰਡਨ

ਧੁਖ਼ ਰਹੀ ਹੈ

ਬਿਖ਼ਾਧ ਦੀ ਅਗਨ

ਮਸਤਕ ਦੇ ਧੁਰ-ਅੰਦਰ

................

ਅਰਥਹੀਣ ਹੈ ਇਕ ਸ਼ੋਰ

ਜਿਸਮਾਂ ਦਾ ਹਰ ਤਰਫ਼

ਜਿਸ ਦੀ ਗਰਦਿਸ਼ ਵਿਚ

ਪਥਰਾਈ ਹੈ ਹਰ ਨਜ਼ਰ

ਵਿਚਾਰਹੀਣ ਇਕ ਸਫ਼ਰ ਹੈ

ਜਿਸ ਦੀ ਰਾਹ ਦੇ ਹਰ ਮੋੜ ਉੱਤੇ

ਹਾਦਸਿਆਂ ਭਰੀ ਇਬਾਰਤ ਦਾ

ਤਪ ਰਿਹਾ ਹੈ ਮਾਰੂਥਲ

ਤਿਰਹਾਏ ਬਿਰਖਾਂ ਦੀਆਂ

ਨੰਗੀਆਂ ਸ਼ਾਖ਼ਾਂ ਤੋਂ

ਗੁਆਚ ਗਿਆ ਹੈ ਉਸ ਦਾ ਨਾਦ

ਜੋ ਵਗ ਰਿਹਾ ਹੈ ਪੌਣਾਂ

ਵਿਅਸਤ ਹੈ ਜਿਸ ਦੀ ਧੁਨ

ਬ੍ਰਹਿਮੰਡ ਦੇ ਫੈਲਾਉ ਵਿਚ

ਹੋ ਰਹੀ ਹੈ ਉਜਾਗਰ

ਗਿਆਨ ਦੀ ਅੰਮ੍ਰਿਤ-ਬਾਣੀ

ਜੋ ਮੁਹਤਾਜ ਨਹੀਂ

ਕਿਸੇ ਵੰਡ ਦੀ

ਕਿਸੇ ਖੰਡ ਦੀ

ਕਿਸੇ ਬ੍ਰਹਿਮੰਡ ਦੀ !

..............

ਹਾਂ ਪਰ!

ਵੰਡ ਲਿਆ ਹੈ ਜਿਸ ਨੂੰ

ਦੇ ਕੇ ਵੱਖਰੇ ਵੱਖਰੇ ਨਾਮ

ਤੇ,

ਸਜਾਇਆ ਹੈ ਬੁੱਤ ਵਾਂਗ

ਆਪਣੇ ਆਪਣੇ ਮੰਦਰਾਂ ਅੰਦਰ

ਜਿਸ ਦਾ ਆਕਾਰ

ਬੇਆਵਾਜ਼, ਬੇਸਰਵਣ, ਮੂਰਛਿਤ !

................

ਫਿਰ ਕਿਸ ਤਰ੍ਹਾਂ ਲੱਭੋਗੇ

ਰਾਮ ਸ਼ਬਦ ਦੀ ਧੁਨ!

ਆਪਣੇ ਮੰਦਰ ਦੇ

ਘੁਟਵੇਂ ਮੰਡਲ ਚੋਂ

ਜਦ ਕਿ ਅਸੀਮ ਹੈ

ਕਿਸੇ ਨਾਓਂ ਤੋਂ ਰਹਿਤ ਹੈ

ਖ਼ੁਦਾ ਦਾ ਪਾਕ ਅਸਤਿੱਤਵ

ਇਹ ਬ੍ਰਹਮ-ਮੰਡਲ ਹੀ ਤਾਂ

ਧਰਮ ਮੰਦਰ ਹੈ

ਵਹਿ ਰਹੀ ਜਿਸ ਵਿਚ

ਉਸ ਦੇ ਹੁਕਮ ਦੀ ਮਧੁਰ ਗੰਗਾ

..............

ਪਰ,

ਬਦਲੀ ਹੋਈ ਦ੍ਰਿਸ਼ਟੀ ਚੋਂ

ਉੱਗ ਆਇਆ ਹੈ

ਅਗਿਆਨਤਾ ਦਾ ਜੰਗਲ

ਭਟਕ ਰਹੇ ਹਾਂ ਜਿਸ ਵਿਚ

ਜੰਮਣ ਤੋਂ ਮਰਨ ਤੀਕ

ਯੁੱਗਾਂ ਤੋਂ ਯੁਗ-ਗਰਦੀ

ਨਿਰੰਤਰ ਘੁੰਮ ਰਿਹਾ ਹੈ

ਦੁਖਾਂਤ ਦਾ ਇਕ ਵੀਹੂ-ਚੱਕਰ

ਮੂਰਛਿਤ ਪਈ

ਚੇਤਨਾ ਦੇ ਕੇਂਦਰ ਦੁਆਲੇ।

Monday, July 13, 2009

ਸੁਖਦਰਸ਼ਨ ਧਾਲੀਵਾਲ - ਨਜ਼ਮ

ਮਹਿਕੇ ਵਾਦੀ ਵਿਚ ਹਵਾ

ਨਜ਼ਮ

ਕਿਧਰੇ ਰੂਪ ਖਿੜਿਆ ਜਾਪਦਾ

ਕਿ ਮਹਿਕੇ ਵਾਦੀ ਵਿਚ ਹਵਾ

ਜਾਂ ਸੋਹਣਾ ਫੁੱਲ ਗੁਲਾਬ ਦਾ

ਪੱਥਰ ਵਿਚੋਂ ਉਗ ਪਿਆ

----

ਜਾਂ ਜੋਬਨ ਕਿਧਰੇ ਮਹਿਕਦਾ

ਮਸਤ ਹਵਾ ਨੇ ਚੁੰਮ ਲਿਆ

ਜਾਂ ਤ੍ਰੇਲ ਫੁੱਲਾਂ ਨੂੰ ਚੁੰਮ ਕੇ

ਘੁਲ ਗਈ ਵਿਚ ਫ਼ਜ਼ਾ

----

ਜਾਂ ਸੁਹਾਗਣ ਕੋਈ ਸਾਂਵਲੀ

ਬੈਠੀ ਫੁੱਲਾਂ ਦੀ ਸੇਜ ਵਿਛਾ

ਜਾਂ ਸ੍ਵਰ-ਮੰਡਲ ਤੇ ਕੋਈ

ਰਾਗ ਮਹਿਕਾਂ ਦੇ ਛੇੜ ਰਿਹਾ

----

ਜਾਂ ਬਿਰਹਣ ਕੋਈ ਵਿਰਾਗੜੀ

ਬੇਠੀ ਬਿਰਹੋਂ ਦੀ ਧੂਪ ਧੁਖ਼ਾ

ਜਾਂ ਰੁੱਤ ਇਸ਼ਕ ਦੀ ਆ ਗਈ

ਮਹਿਕਾਂ ਦੇ ਵਸਤਰ ਪਾ

----

ਜਾਂ ਫੁੱਲ ਕੰਵਲ ਦਾ ਮੱਤੜਾ

ਮੱਤੀ ਹਵਾ ਸੰਗ ਖੇਡ ਰਿਹਾ

ਜਾਂ ਤ੍ਰਿੰਝਣੀ ਸਖੀਆਂ ਬੈਠੀਆਂ

ਚੰਨਣ ਦੇ ਚਰਖੇ ਡਾਹ

----

ਜਾਂ ਮਹਿਕਾਂ ਕੋਈ ਰਿੜਕਦਾ

ਚਾਟੀ ਵਿਚ ਮਧਾਣੀ ਪਾ

ਜਾਂ ਫੁੱਲ ਸਰੋਂ ਦੇ ਚੁੰਮ ਕੇ

ਝੁੰਮਰ ਪਾਏ ਅੱਜ ਹਵਾ

----

ਜਾਂ ਦੁਲਹਣ ਕੋਈ ਮਹਿਕਦੀ

ਹੱਥੀਂ ਸ਼ਗਨਾਂ ਦੀ ਮਹਿੰਦੀ ਲਾ

ਜਾਂ ਰੂਪ ਕੁਆਰੀ ਨਾਰ ਦਾ

ਕਲੀਆਂ ਵਾਂਗੂ ਮਹਿਕ ਰਿਹਾ

----

ਜਾਂ ਪ੍ਰੇਮਕਾ ਕੋਈ ਮਹਿਕਦੀ

ਆਪਣੇ ਪ੍ਰੇਮੀ ਨੂੰ ਗਲ ਲਾ

ਜਾਂ ਹਸਦੀ ਕਿਸੇ ਮੁਟਿਆਰ ਦਾ

ਸੰਦਲੀ ਹਾਸਾ ਡੁਲ੍ਹ ਗਿਆ

----

ਜਾਂ ਸਾਉਣ ਮਹੀਨਾ ਮਹਿਕਦਾ

ਇਸ਼ਕ ਦਾ ਮੀਂਹ ਬਰਸਾ

ਜਾਂ ਚੁੰਮਣ ਪ੍ਰੇਮ-ਅਗਨ ਦਾ

ਬੁੱਲ੍ਹਾਂ ਉੱਤੇ ਸੁਲਗ ਰਿਹਾ

----

ਜਾਂ ਸੁਣ ਕੇ ਬੋਲ ਫ਼ਕੀਰ ਦੇ

ਜੋਗਣ ਹੋ ਗਈ ਅੱਜ ਹਵਾ


Monday, June 22, 2009

ਸੁਖਦਰਸ਼ਨ ਧਾਲੀਵਾਲ - ਗ਼ਜ਼ਲ

ਗ਼ਜ਼ਲ

ਫ਼ਾਸਲਾ ਦੋਹਾਂ 'ਚ ਜੋ ਸੀ, ਮਿਟ ਨਾ ਸਕਿਆ ਉਮਰ ਭਰ

ਚੁਪ ਦਾ ਦਰਿਆ ਪਾਰ ਦੋਹਾਂ ਨੇ ਨਾ ਕਰਿਆ ਉਮਰ ਭਰ

----

ਸੀ ਤਮੰਨਾ ਸੁਲਘਦੀ ਦਿਲ ਵਿਚ ਕਿ ਉਹ ਪਾਣੀ ਬਣੇ,

ਪਰ ਪਿਘਲ ਕੇ ਮੈਂ ਵੀ ਬਣ ਸਕਿਆ ਨਾ ਦਰਿਆ ਉਮਰ ਭਰ

----

ਪੁਹੰਚਦੀ ਅਹਿਸਾਸ ਤੀਕਣ ਕਿੰਜ ਮੇਰੀ ਆਰਜ਼ੂ,

ਸੀ ਜੋ ਦਿਲ ਮੇਰੇ ', ਉਹ ਮੈਂ ਕਹਿ ਨਾ ਸਕਿਆ ਉਮਰ ਭਰ

----

ਸੋਚਦਾ ਸੀ ਮੈਂ ਕਿ ਉਹ ਪੱਥਰ ਹੈ ਅਪਣੀ ਸੋਚ ਵਿਚ,

ਪਰ ਮੈਂ ਵੀ ਤਾਂ ਰੂਹ ਵਿਚ ਸ਼ੀਸ਼ਾ ਨਾ ਬਣਿਆ ਉਮਰ ਭਰ

----

ਹਰ ਕਰਮ ਰੌਸ਼ਨ ਹੋ ਸਕਦਾ ਸੀ ਮੁਹੱਬਤ ਨਾਲ ਪਰ,

ਜਜ਼ਬਿਆਂ ਵਿਚ ਦਰਦ ਦਾ ਸੂਰਜ ਨਾ ਚੜ੍ਹਿਆ ਉਮਰ ਭਰ


Wednesday, May 13, 2009

ਸੁਖਦਰਸ਼ਨ ਧਾਲੀਵਾਲ - ਨਜ਼ਮ

ਪੰਜਾਬ

ਨਜ਼ਮ

ਮੈਂ ਅੱਜ ਕਥਾ ਸੁਣਾਵਾਂ ਆਪਣੀ, ਮੈਨੂੰ ਕਹਿੰਦੇ ਹਨ ਪੰਜਾਬ।

ਮੇਰੇ ਸੀਨੇ ਦੇ ਵਿਚ ਛੇਕ ਨੇ, ਦਰਦ ਉੱਠਦਾ ਬੇ-ਹਿਸਾਬ ।

----

ਮੇਰੇ ਤਨ ਤੇ ਲੱਖਾਂ ਜ਼ਖ਼ਮ ਨੇ, ਹੁੰਦਾ ਰਿਹਾ ਮੈਂ ਲਹੂ ਲੁਹਾਨ।

ਕਿੰਜ ਦਰਦ ਸੁਣਾਵਾਂ ਆਪਣਾ, ਮੇਰੀ ਕੰਬਦੀ ਅੱਜ ਜ਼ੁਬਾਨ।

ਮੈਨੂੰ ਸਦੀਆਂ ਤੋਂ ਗਿਆ ਲੁਟਿਆ, ਇਹ ਜਾਣੇ ਕੁੱਲ ਜਹਾਨ।

ਮੇਰੇ ਵੱਢ ਵੱਢ ਕੀਤੇ ਡੱਕਰੇ, ਮੇਰੀ ਕਢਦੇ ਰਹੇ ਨੇ ਜਾਨ।

ਕਦੇ ਫੋਲ਼ ਕੇ ਏਸ ਨੂੰ ਵੇਖਿਓ, ਮੈਂ ਹਾਂ ਦਰਦਾਂ ਭਰੀ ਕਿਤਾਬ।

ਜੀਹਦੇ ਲਫ਼ਜ਼ਾਂ ਵਿਚ ਹੈ ਵੇਦਨਾ, ਜੀਹਨੇ ਝੱਲੇ ਨਿੱਤ ਅਜ਼ਾਬ ।

----

ਕਰ ਫ਼ੈਸਲਾ ਮੇਰੀ ਤਕਦੀਰ ਦਾ, ਮੇਰੇ ਜਿਸਮ ਤੇ ਵਾਹੀ ਲਕੀਰ।

ਲਹੂ ਅਜੇ ਵੀ ਉਥੋਂ ਸਿਮਦਾ, ਜਿੱਥੋਂ ਪੱਛਿਆ ਇਹ ਸਰੀਰ।

ਮੈਂ ਆਸ਼ਕ ਪਾਕ ਵਫ਼ਾ ਦਾ, ਮੇਰੀ ਨਸ ਨਸ ਵਿਚ ਹੈ ਪੀੜ ।

ਮੇਰੀ ਮਿੱਟੀ ਵਿਚ ਹਨ ਸਿਸਕੀਆਂ, ਜਿਹਨੂੰ ਸੁਣਦੇ ਪੀਰ ਫ਼ਕੀਰ।

ਮੈਂ ਰੋਅ ਰੋਅ ਹੋਇਆ ਰੱਤੜਾ, ਮੈਨੂੰ ਲਹੂ ਦੀ ਚੜ੍ਹੀ ਸਲ੍ਹਾਬ।

ਕਦੇ ਛੂਹ ਕੇ ਮੈਨੂੰ ਵੇਖਿਓ, ਵਗ ਪਏ ਨੈਣਾਂ ਚੋਂ ਆਬ ।

----

ਅੱਗ ਵਰ੍ਹੀ ਮੇਰੇ ਤੇ ਕਹਿਰ ਦੀ, ਮੇਰੇ ਝੁਲਸੇ ਗਏ ਹਨ ਅੰਗ ।

ਮੇਰੇ ਤਨ ਤੇ ਛਾਲੇ ਪੈ ਗਏ, ਮੇਰਾ ਨੀਲਾ ਹੋ ਗਿਆ ਰੰਗ।

ਕਰਨੇ ਲਈ ਮੇਰਾ ਖ਼ਾਤਮਾ, ਖ਼ੰਜ਼ਰ ਲਿਸ਼ਕਣ ਅੱਜ ਵਿਚ ਜੰਗ।

ਇਕ ਹਾਦਸਾ ਬਣਕੇ ਰਹਿ ਗਈ, ਸੀ ਦਿਲ ਵਿਚ ਜੋ ਉਮੰਗ।

ਅੱਜ ਰੂਹਾਂ ਅਰਸ਼ੀਂ ਰੋਂਦੀਆਂ, ਕਿ ਕੋਈ ਛੇੜੇ ਫੇਰ ਰਬਾਬ ।

ਆਏ ਹੋਸ਼ ਤਾਂ ਫਿਰ ਮੈਂ ਵੇਖ ਲਾਂ, ਬਾਬੇ ਨਾਨਕ ਵਾਲਾ ਖ਼ਾਬ ।

----

ਮੈਂ ਕਿਸ ਹਾਲਾਤ ਚੋਂ ਲੰਘਿਆ, ਮੇਰੀ ਕਿਸੇ ਵੀ ਲਈ ਨਾ ਸਾਰ।

ਮੈਨੂੰ ਪੰਜ ਦਰਿਆ ਨੇ ਪੁੱਛਦੇ, ਇਹ ਕਿਹੋ ਜਿਹਾ ਇੰਤਜ਼ਾਰ।

ਮੇਰੇ ਟੋਟੇ ਟੋਟੇ ਹੋ ਗਏ, ਮੈਂ ਹੋਇਆ ਬਹੁਤ ਬੇਜ਼ਾਰ ।

ਮੇਰਾ ਅਮਨ ਹੈ ਕਿਧਰੇ ਤੁਰ ਗਿਆ, ਮੈਂ ਹਾਂ ਡਾਢਾ ਬੇ-ਕਰਾਰ ।

ਮੇਰੇ ਅੰਦਰੋਂ ਹੂਕ ਇਹ ਉੱਠਦੀ, ਆਵੇ ਚਾਨਣ ਦਾ ਇਨਕਲਾਬ ।

ਮੈਂ ਉਡੀਕ ਹਾਂ ਜੀਹਦੀ ਕਰ ਰਿਹਾ, ਗੂੰਜੇ ਫ਼ਜ਼ਾ ਚ ਫੇਰ ਰਬਾਬ।


Tuesday, April 14, 2009

ਸੁਖਦਰਸ਼ਨ ਧਾਲੀਵਾਲ - ਗ਼ਜ਼ਲ

ਗ਼ਜ਼ਲ

ਰਹੇਂ ਵੋਹ ਬੇਖ਼ੁਦੀ ਮੇਂ ਜਿਨ ਕੀ ਨਜ਼ਰੋਂ ਮੇਂ ਮੁਹੱਬਤ ਹੋ

ਦਵਾ ਹੈ ਦਰਦੇ-ਦਿਲ ਕੀ ਯਿਹ ਖ਼ੁਦਾ ਕੀ ਯਿਹ ਇਬਾਦਤ ਹੋ

----

ਕਭੀ ਨਾ ਲੜਖੜਾਏਂਗੇ ਮੁਸੀਬਤ ਮੇਂ ਕ਼ਦਮ ਤੇਰੇ,

ਅਸੀਰੋਂ ਕੀ ਤਰਹ ਤੇਰੀ ਭੀ ਨਜ਼ਰੋਂ ਮੇਂ ਬਗ਼ਾਵਤ ਹੋ

----

ਮੈਂ ਤੋ ਅਬ ਸੋ ਗਯਾ ਹੂੰ ਕ਼ਬਰ ਮੇਂ ਸੋਏ ਹੈਂ ਸਭ ਜੈਸੇ,

ਜਗਾ ਦੇਨਾ ਮੁਝੇ ਭੀ ਕ਼ਬਰ ਸੇ ਜਿਸ ਦਿਨ ਕ਼ਿਆਮਤ ਹੋ

----

ਤਮਾਸ਼ਾ ਹੋ ਰਹਾ ਹੈ ਜੋ ਸਮਝ ਆ ਜਾਏਗੀ ਇਸ ਕੀ,

ਖ਼ੁਦੀ ਕੋ ਦਫ਼ਨ ਕਰ ਖ਼ੁਦ ਮੇਂ ਅਗਰ ਜੀਨੇ ਕੀ ਚਾਹਤ ਹੋ

----

ਨਾ ਸਮਝੇਗਾ ਕਭੀ ਵੋਹ ਜ਼ਿੰਦਗੀ ਕੇ ਦਰਦ ਕੋ ਦਰਸ਼ਨ’,

ਸਭੀ ਕੋ ਚੋਟ ਪਹੁੰਚਾਨੇ ਕੀ ਜਿਸ ਕੇ ਦਿਲ ਕੀ ਆਦਤ ਹੋ


Tuesday, March 24, 2009

ਸੁਖਦਰਸ਼ਨ ਧਾਲੀਵਾਲ - ਉਰਦੂ ਰੰਗ

ਗ਼ਜ਼ਲ

ਮਿਰੇ ਜ਼ਖ਼ਮੋਂ ਪੇ ਤੁਮ ਮਰਹਮ ਲਗਾਦੋਗੇ ਅਗਰ ਯਾਰੋ

ਜ਼ਰਾ ਆਸਾਨ ਗੁਜ਼ਰੇਗਾ ਮੁਹੱਬਤ ਕਾ ਸਫ਼ਰ ਯਾਰੋ

----

ਯਹਾਂ ਕਿਸ ਕੋ ਕਿਸੀ ਸੇ ਕਬ ਹੋ ਜਾਏ ਕੁਛ ਨਹੀਂ ਮਾਲੂਮ,

ਮੁਹੱਬਤ ਕੇ ਲਿਏ ਹੋਤੀ ਹੈ ਕਾਫ਼ੀ ਇਕ ਨਜ਼ਰ ਯਾਰੋ

----

ਨਜ਼ਰ ਸੇ ਦੂਰ ਹੈ ਤੋ ਕਯਾ ਮਿਰੇ ਵੋ ਦਿਲ ਮੇਂ ਰਹਿਤੇ ਹੈਂ,

ਬਹੁਤ ਗ਼ਹਿਰਾ ਉਤਰ ਜਾਏ ਮੁਹੱਬਤ ਕਾ ਅਸਰ ਯਾਰੋ

----

ਪਤਾ ਚਲ ਜਾਏਗਾ ਉਨ ਕੀ ਮੁਹੱਬਤ ਕਾ ਭੀ ਨਜ਼ਰੋਂ ਸੇ,

ਮੁਹੱਬਤ ਕੇ ਇਸ਼ਾਰੋਂ ਕੋ ਸਮਝਤੇ ਹੋ ਅਗਰ ਯਾਰੋ

----

ਮੁਹੱਬਤ ਕੇ ਸਫ਼ਰ ਮੇਂ ਤੋ ਨਮੀ ਰਹਿਤੀ ਹੈ ਆਂਖੋਂ ਮੇਂ,

ਜਵਾਨੀ ਮੇਂ ਥਾ ਮੈਂ ਭੀ ਇਸ ਖ਼ਬਰ ਸੇ ਬੇਖ਼ਬਰ ਯਾਰੋ।


Thursday, March 12, 2009

ਸੁਖਦਰਸ਼ਨ ਧਾਲੀਵਾਲ - ਗ਼ਜ਼ਲ

ਸਾਹਿਤਕ ਨਾਮ: ਸੁਖਦਰਸ਼ਨ ਧਾਲੀਵਾਲ
ਅਜੋਕਾ ਨਿਵਾਸ: ਯੂ.ਐੱਸ.ਏ.
ਕਿਤਾਬਾਂ: ਕਾਵਿ ਸੰਗ੍ਰਹਿ: ਹੰਝੂਆਂ ਦੀ ਆਵਾਜ਼, ਸੱਤ ਰੰਗੇ ਲਫ਼ਜ਼, ਸੱਚ ਦੇ ਸਨਮੁਖ ਅਤੇ Ghazals at Twilight ਅੰਗਰੇਜ਼ੀ ਚ ਪ੍ਰਕਾਸ਼ਿਤ ਹੋ ਚੁੱਕੇ ਹਨ। ਇਹਨਾਂ ਦੀਆਂ ਲਿਖੀਆਂ ਗ਼ਜ਼ਲਾਂ ਪ੍ਰਸਿੱਧ ਗ਼ਜ਼ਲ-ਗਾਇਕ ਜਗਜੀਤ ਜ਼ੀਰਵੀ ਜੀ ਦੀ ਆਵਾਜ਼ ਚ ਵੀ ਰਿਕਾਰਡ ਹੋ ਚੁੱਕੀਆਂ ਹਨ।

ਧਾਲੀਵਾਲ ਸਾਹਿਬ ਨੇ ਅੱਜ ਆਰਸੀ ਤੇ ਪਹਿਲੀ ਵਾਰ ਸ਼ਿਰਕਤ ਕੀਤੀ ਹੈ, ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਉਹਨਾਂ ਨੂੰ ਅਦਬੀ ਮਹਿਫ਼ਲ ਆਪਣੀ ਹਾਜ਼ਰੀ ਲਾਉਂਣ ਲਈ ਸ਼ੁਕਰੀਆ ਤੇ ਖ਼ੁਸ਼ਆਮਦੀਦ ਆਖਦੀ ਹਾਂ। ਅੱਜ ਉਹਨਾਂ ਵੱਲੋਂ ਭੇਜੀਆਂ ਰਚਨਾਵਾਂ ਚੋਂ ਇੱਕ ਬੇਹੱਦ ਖ਼ੂਬਸੂਰਤ ਗ਼ਜ਼ਲ ਤੇ ਇੱਕ ਗੀਤ ਨੂੰ ਆਰਸੀ ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਗ਼ਜ਼ਲ

ਭੁਲੇਖੇ ਨਾਲ ਜੇ ਮੈਂ ਯਾਦ ਆਇਆ ਤਾਂ ਲਿਖੀਂ ਮੈਨੂੰ।

ਕਿਤੇ ਮਹਿੰਦੀ ਦੇ ਰੰਗਾਂ ਨੇ ਜਲਾਇਆ ਤਾਂ ਲਿਖੀਂ ਮੈਨੂੰ।

----

ਹਵਾ ਦੇ ਵਾਂਗ ਮੈਂ ਵੀ ਇਕ ਭਟਕਦਾ ਖ਼ਾਬ ਸੀ ਤੇਰਾ,

ਕਦੇ ਇਸ ਨੇ ਅਚਾਨਕ ਆ ਜਗਾਇਆ ਤਾਂ ਲਿਖੀਂ ਮੈਨੂੰ ।

----

ਨਹੀਂ ਮਿਲਦੀ ਮੁਹੱਬਤ ਲੋੜ ਹੁੰਦੀ ਹੈ ਜਦੋਂ ਇਸ ਦੀ,

ਕਿਤੇ ਐਸੇ ਤਸੱਵੁਰ ਨੇ ਸਤਾਇਆ ਤਾਂ ਲਿਖੀਂ ਮੈਨੂੰ।

----

ਮੈਂ ਤਾਂ ਮਾਰੂਥਲਾਂ ਦੀ ਰੇਤ ਦਾ ਹੀ ਇਕ ਮੁਸਾਫ਼ਿਰ ਹਾਂ,

ਜੇ ਮੇਰੀ ਪੈੜ ਚੋਂ ਰੁਖ ਪੁੰਗਰ ਆਇਆ ਤਾਂ ਲਿਖੀਂ ਮੈਨੂੰ।

----

ਬੜੇ ਚੰਗੇ ਸੀ ਉਹ ਦਿਨ ਖੇਡਦੇ ਸੀ ਰਲਕੇ ਜਦ ਆਪਾਂ,

ਕਦੇ ਇਸ ਯਾਦ ਨੇ ਤੈਨੂੰ ਰੁਲਾਇਆ ਤਾਂ ਲਿਖੀਂ ਮੈਨੂੰ।

----

ਜੇ ਮੈਂ ਤੇਰੇ ਖ਼ਿਆਲਾਂ ਵਿਚ ਅਜੇ ਵੀ ਹਾਂ ਕਿਤੇ ਬਾਕੀ,

ਕਦੇ ਇਜ਼ਹਾਰ ਦਿਲ ਨੇ ਕਰਨਾ ਚਾਹਿਆ ਤਾਂ ਲਿਖੀਂ ਮੈਨੂੰ ।

----

ਸਮੇਂ ਦਾ ਹਰ ਸਿਤਮ ਮਨਜ਼ੂਰ ਹੈ ਦਰਸ਼ਨਨੂੰ ਐ ਯਾਰਾ,

ਮਗਰ ਜੇ ਇਸ ਨੇ ਤੇਰਾ ਦਿਲ ਦੁਖਾਇਆ ਤਾਂ ਲਿਖੀਂ ਮੈਨੂੰ।

===================

ਵੇਦਨ

ਗੀਤ

ਵੇਦਨ ਦੇ ਇਹ ਗੀਤ ਉਦਾਸੇ, ਸੁਣ ਲੈ ਮੇਰੀਏ ਮਾਏ ।

ਸੱਜਣ ਵਿਛੜੇ ਅੱਖੀਆਂ ਭਰੀਆਂ, ਇਹ ਕੀਹ ਦਰਦ ਕਮਾਏ।

-----

ਇਸ਼ਕੇ ਦੀ ਇਕ ਸੇਜ ਵਿਛਾ ਕੇ, ਸੂਹੀ ਤੜਪੇ ਜਿੰਦ ਨਿਮਾਣੀ

ਮਹਿਕਾਂ ਦੀ ਇਕ ਤਿਪ ਨੂੰ ਤਰਸੇ, ਲੱਭੇ ਰਾਤ ਦੀ ਰਾਣੀ

ਜਿਸ ਰੁੱਤੇ ਮੈਂ ਲੋਚਾਂ ਸਰਵਰ, ਉਹ ਰੁੱਤ ਹੀ ਮਰ ਜਾਏ ।

ਵੇਦਨ ਦੇ ਇਹ ਗੀਤ ਉਦਾਸੇ........................

----

ਤਨ ਮਨ ਮੇਰਾ ਬਲ਼ਦਾ ਰਹਿੰਦਾ, ਬਲ਼ਦੀ ਬਿਰਹੋਂ ਦੀ ਅਗਨੀ

ਉਹਦੇ ਬਾਝੋਂ ਜੀਅ ਨਈਂ ਲਗਦਾ, ਡੰਗੇ ਹਿਜਰਾਂ ਦੀ ਸਪਨੀ

ਦੇਹੀ ਦੇ ਵਿਚੋਂ ਉੱਠਣ ਲਾਟਾਂ, ਜਦ ਇਹ ਡੰਗ ਚਲਾਏ ।

ਵੇਦਨ ਦੇ ਇਹ ਗੀਤ ਉਦਾਸੇ.........................

----

ਇਸ਼ਕੇ ਦੀ ਇਹ ਜੋ ਰੁੱਤ ਹੈ ਸੋਹਣੀ, ਸਾਡੇ ਰਾਸ ਨਾ ਆਈ

ਨਾ ਸਾਡੇ ਸਾਹੀਂ ਸਾਵਣ ਮੌਲੇ, ਨਾ ਹੀ ਸੰਦਲੀ ਛਾਈ

ਰੂਹ ਕੁਆਰੀ ਦਰਦਾਂ ਮਾਰੀ, ਨਿਤ ਸਜਰੀ ਪੀੜ ਹੰਢਾਏ।

ਵੇਦਨ ਦੇ ਇਹ ਗੀਤ ਉਦਾਸੇ.......................

----

ਸਾਵਣ ਮੇਰੇ ਨੈਣੀਂ ਧੁਖਦਾ, ਸੱਜਣਾ ਦੀ ਛੁਹ ਨੂੰ ਤਰਸੇ

ਹਿਜਰਾਂ ਦੇ ਬੁੱਲ੍ਹਾਂ ਨੂੰ ਜੋ ਚੁੰਮੇ, ਉਹ ਨਾ ਧਾਰਾ ਬਰਸੇ

ਜਿਹੜੀ ਰੁੱਤੇ ਸੱਜਣ ਮਿਲਦੇ, ਉਹ ਰੰਗਲੀ ਰੁੱਤ ਕਦ ਆਏ ।

ਵੇਦਨ ਦੇ ਇਹ ਗੀਤ ਉਦਾਸੇ.......................