ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਧਿਆਨ ਸਿੰਘ 'ਸ਼ਾਹ ਸਿਕੰਦਰ'. Show all posts
Showing posts with label ਧਿਆਨ ਸਿੰਘ 'ਸ਼ਾਹ ਸਿਕੰਦਰ'. Show all posts

Thursday, November 6, 2008

ਧਿਆਨ ਸਿੰਘ 'ਸ਼ਾਹ ਸਿਕੰਦਰ' - ਦੋਹੜਾ

ਦੋਹੜਾ

ਸਭ ਜਗ ਦਰਦ ਵੰਡਾਵਣ ਆਇਆ, ਗਲ਼ੀ, ਮੁਹੱਲਾ, ਵਿਹੜਾ।
ਆਖਣ-"ਰੋਗ ਅਵੱਲੜਾ ਇਹਦਾ, ਵੈਦ ਲਗਾਈਏ ਕਿਹੜਾ!"
ਲੱਖ ਪੁੜੀਆਂ, ਲੱਖ ਕਾਮਣ ਟੂਣੇ, ਜਤਨ ਕਰਨ ਬਹੁਤੇਰਾ।
ਉਹ ਕੀ ਜਨਣ ਰੋਗ ਲਾ ਗਿਆ, ਵੈਦ ਸੀ ਮੇਰਾ ਜਿਹੜਾ।

Tuesday, November 4, 2008

ਧਿਆਨ ਸਿੰਘ 'ਸ਼ਾਹ ਸਿਕੰਦਰ' - ਦੋਹੜਾ

ਸ: ਧਿਆਨ ਸਿੰਘ 'ਸ਼ਾਹ ਸਿਕੰਦਰ' ਦੀ ਇਹ ਕਿਤਾਬ ਦੁਰਲੱਭ ਖ਼ਜ਼ਾਨਾ ਹੈ। ਡੈਡੀ ਜੀ ਦਾ ਸ਼ੁਕਰੀਆ ਜਿਨ੍ਹਾਂ ਨੇ ਇਹ ਕਿਤਾਬ 'ਆਰਸੀ' ਦੇ ਬਾਕੀ ਸੂਝਵਾਨ ਲੇਖਕਾਂ ਤੇ ਪਾਠਕਾਂ ਨਾਲ਼ ਸਾਂਝੀ ਕਰਨ ਲਈ ਦਿੱਤੀ। ਦੋਹੜਾ ਪੰਜਾਬੀ ਦੇ ਪ੍ਰਾਚੀਨਤਮ ਕਾਵਿ-ਰੂਪਾਂ 'ਚੋਂ ਇੱਕ ਹੈ ਅਤੇ ਪੰਜਾਬ ਦੇ ਸਾਧਾਂ, ਫ਼ਕੀਰਾਂ, ਭਗਤਾਂ ਤੇ ਕੱਵਾਲਾਂ ਦੇ ਅਖਾੜਿਆਂ ਦਾ ਜੰਮ-ਪਲ਼ ਹੈ। ਇੰਝ ਇਹ ਪੰਜਾਬੀ ਸਾਹਿਤ ਦਾ ਇੱਕ ਲੌਕਿਕ ਤੇ ਮੌਲਿਕ ਕਾਵਿ-ਰੂਪ ਹੈ।

ਦੋਹੜਾ

ਰੁੱਤ ਬਿਰਹੇ ਦੀ ਐਸੀ ਆਈ, ਜਿੰਦ ਹੋਈ ਅਧਮੋਈ।
ਇਸ਼ਕ ਤੇਰੇ ਦੀ ਖ਼ਫ਼ਣੀ ਪਾਈ, ਹੀਰ ਬਰਾਗਣ ਹੋਈ।
ਨਾ ਕੋਈ ਬਣਿਆ ਸੰਗੀ ਸਾਥੀ, ਸਾਕ ਸੈਣ ਨਾ ਕੋਈ।
ਯਾਰੜਿਆ! ਮੈਂ ਤੇਰੇ ਜੋਗੀ, ਤੇਰੀ ਜੋਗਣ ਹੋਈ।