ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਲੇਖ. Show all posts
Showing posts with label ਲੇਖ. Show all posts

Tuesday, January 27, 2009

ਸੁਖਿੰਦਰ - ਲੇਖ

ਸੰਗੀਤਕ ਸ਼ਬਦਾਂ ਦੇ ਆਰ-ਪਾਰ ਫੈਲੀ ਸ਼ਾਇਰੀ - ਭੂਪਿੰਦਰ ਦੁਲੇ
ਲੇਖ

ਅਹਿਸਾਸ ਦੀ ਪੀੜਕੈਨੇਡੀਅਨ ਪੰਜਾਬੀ ਸ਼ਾਇਰ ਭੂਪਿੰਦਰ ਦੁਲੇ ਦਾ ਪ੍ਰਕਾਸ਼ਿਤ ਹੋਇਆ ਪਹਿਲਾ ਗ਼ਜ਼ਲ ਸੰਗ੍ਰਹਿ ਹੈ। ਇਹ ਗ਼ਜ਼ਲ ਸੰਗ੍ਰਹਿ ਪੜ੍ਹਦਿਆਂ ਜਿਹੜੀ ਗੱਲ ਸਭ ਤੋਂ ਪਹਿਲਾਂ ਧਿਆਨ ਖਿੱਚਦੀ ਹੈ ਉਹ ਹੈ ਭੂਪਿੰਦਰ ਦੁਲੇ ਦਾ ਸੰਗੀਤਕ ਸ਼ਬਦਾਂ ਨਾਲ ਮੋਹ।

ਕਾਵਿ ਰਚਨਾ ਵਿੱਚ ਸੰਗੀਤਕ ਸ਼ਬਦਾਂ ਦੀ ਵਧੇਰੇ ਵਰਤੋਂ ਕਰਨ ਨਾਲ ਕਾਵਿ ਰਚਨਾ ਵਿੱਚ ਵਿਚਾਰਾਂ ਦਾ ਦੱਬ ਕੇ ਰਹਿ ਜਾਣ ਦਾ ਡਰ ਬਣਿਆ ਰਹਿੰਦਾ ਹੈ ਅਤੇ ਵਿਚਾਰਾਂ ਦੀ ਸਪੱਸ਼ਟਤਾ ਵੀ ਧੁੰਦਲੀ ਪੈ ਜਾਂਦੀ ਹੈ। ਭੂਪਿੰਦਰ ਦੁਲੇ ਦਾ ਗ਼ਜ਼ਲ ਸੰਗ੍ਰਹਿ ਅਹਿਸਾਸ ਦੀ ਪੀੜਪੜ੍ਹਦਿਆਂ ਵੀ ਮੈਨੂੰ ਕੁਝ ਇਸ ਤਰ੍ਹਾਂ ਹੀ ਮਹਿਸੂਸ ਹੋਇਆ ਹੈ।

ਭੂਪਿੰਦਰ ਦੁਲੇ ਆਪਣੀਆਂ ਗ਼ਜ਼ਲਾਂ ਵਿੱਚ ਵਿਚਾਰਾਂ ਨੂੰ ਪ੍ਰਾਥਮਿਕਤਾ ਨਹੀਂ ਦਿੰਦਾ। ਉਸਦੀ ਪ੍ਰਾਥਮਿਕਤਾ ਸੰਗੀਤਕ ਸ਼ਬਦਾਂ ਦਾ ਪ੍ਰਯੋਗ ਕਰਨ ਲਈ ਹੈ। ਸੰਗੀਤਕ ਸ਼ਬਦਾਂ ਦਾ ਉਚਾਰਨ ਪਾਠਕ / ਸਰੋਤੇ ਨੂੰ ਪਲ ਛਿਣ ਦਾ ਆਨੰਦ ਦਿੰਦਾ ਹੈ। ਉਦਾਹਰਣ ਲਈ ਪੇਸ਼ ਹਨ ਭੂਪਿੰਦਰ ਦੁਲੇ ਦੇ ਕੁਝ ਸ਼ਿਅਰ:

1.

ਜਦ ਕਿਧਰੇ ਚੇਤੇ ਆ ਜਾਵੇ, ਦਿਲ ਮੇਰੇ ਦੀ ਪਿਆਸ ਬੁਝਾਵੇ

ਹਰ ਸਰਘੀ ਦੀ ਚਾਟੀ ਘਮ ਘਮ, ਸਾ ਰੇ ਗਾ ਮਾ, ਸਾ ਰੇ ਗਾ ਮਾ

2.

ਏਸ ਦਰਿਆ ਦੀ ਇਹ ਜੋ ਹੈ ਕਲ ਕਲ

ਦਿਲ ਦੇ ਸਹਿਰਾ ਨੂੰ ਲੰਘਦੀ ਛਲ ਛਲ

3.

ਕੋਈ ਵੀ ਥਾਂ ਮਿਲੀ ਨਾਂ ਬਰਸਣ ਨੂੰ

ਇਹ ਘਟਾ ਭਟਕਦੀ ਰਹੀ ਥਲ ਥਲ

ਵਿਚਾਰਹੀਨ ਸੰਗੀਤਕ ਸ਼ਬਦਾਂ ਦੇ ਪ੍ਰਯੋਗ ਦਾ ਵਧ ਰਿਹਾ ਰੁਝਾਨ ਅਸੀਂ ਅਜੋਕੇ ਪੌਪ ਸੰਗੀਤ ਅਤੇ ਭਾਰਤੀ ਫਿਲਮੀ ਸੰਗੀਤ ਵਿੱਚ ਵੀ ਦੇਖ ਸਕਦੇ ਹਾਂ, ਪਰ ਪੰਜਾਬੀ ਗ਼ਜ਼ਲ ਵਿੱਚ ਅਜਿਹਾ ਰੁਝਾਨ ਕੋਈ ਨਵਾਂ ਨਹੀਂ। ਸਾਧੂ ਸਿੰਘ ਹਮਦਰਦ ਅਤੇ ਉਸਦੀ ਢਾਣੀ ਦੇ ਗ਼ਜ਼ਲ-ਗੋਆਂ ਵੱਲੋਂ ਪਿਛਲੇ ਤਕਰੀਬਨ ਪੰਜ ਦਹਾਕਿਆਂ ਦੌਰਾਨ ਲਿਖੀਆਂ ਗਈਆਂ ਗ਼ਜ਼ਲਾਂ ਵਿੱਚ ਅਜਿਹੇ ਵਿਚਾਰਹੀਨ ਸ਼ਬਦਾਂ ਦੀ ਭਰਮਾਰ ਦੀਆਂ ਸੈਂਕੜੇ ਉਦਾਹਰਣਾਂ ਵੇਖੀਆਂ ਜਾ ਸਕਦੀਆਂ ਹਨ। ਅਜਿਹੇ ਗ਼ਜ਼ਲਗੋ ਉਨ੍ਹਾਂ ਗ਼ਜ਼ਲਗੋਆਂ ਦੀ ਢਾਣੀ ਵਿੱਚ ਸ਼ਾਮਿਲ ਕੀਤੇ ਜਾ ਸਕਦੇ ਹਨ ਜੋ ਕਿ ਕਲਾ ਕਲਾ ਲਈਦੇ ਸਦੀਆਂ ਤੋਂ ਚੱਲੇ ਆ ਰਹੇ ਨਾਹਰੇ ਦੇ ਹਿਮਾਇਤੀ ਹਨ। ਭਾਵੇਂ ਕਿ ਅਜੋਕੇ ਸਮਿਆਂ ਵਿੱਚ ਵਧੇਰੇ ਲੇਖਕ ਅਜਿਹੀ ਸਾਹਿਤਕ ਰਾਜਨੀਤੀ ਵਿੱਚ ਵਧੇਰੇ ਵਿਸ਼ਵਾਸ ਨਹੀਂ ਰੱਖਦੇ ਅਤੇ ਆਪਣੀਆਂ ਰਚਨਾਵਾਂ ਵਿੱਚ ਰੂਪਕ ਪੱਖੋਂ ਅਤੇ ਤੱਤ ਦੇ ਪੱਖੋਂ ਸੰਤੁਲਨ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਦੇ ਹਨ।

ਭੂਪਿੰਦਰ ਦੁਲੇ ਦਾ ਵਧੇਰੇ ਧਿਆਨ ਗ਼ਜ਼ਲ ਦੀ ਸ਼ਿਲਪਕਾਰੀ ਵੱਲ ਹੈ। ਵਿਚਾਰਾਂ ਦੀ ਪੇਸ਼ਕਾਰੀ ਕਰਨ ਵੇਲੇ ਉਹ ਆਪਣੀਆਂ ਗ਼ਜਲਾਂ ਵਿੱਚ ਕਿਤੇ ਵੀ ਇਸ ਗੱਲ ਦਾ ਪ੍ਰਭਾਵ ਨਹੀਂ ਦਿੰਦਾ ਕਿ ਉਹ ਕਿਸੇ ਵਿਚਾਰ ਬਾਰੇ ਸਪੱਸ਼ਟ ਹੈ. ਇਸਦਾ ਕਾਰਨ ਉਹ ਆਪਣੇ ਸ਼ਿਅਰਾਂ ਵਿੱਚ ਆਪ ਹੀ ਦੱਸ ਦਿੰਦਾ ਹੈ:

1.

ਮੈਂ ਕਿੰਨੀ ਦੇਰ ਤੱਕ ਤੁਰਦਾ ਰਿਹਾ ਹਾਂ ਮੀਟ ਕੇ ਅੱਖਾਂ

ਤੁਹਾਡੀ ਧਰਤ, ਮੇਰੇ ਪੈਰ ਸਨ ਤੇ ਚਾਲ ਉਹਨਾਂ ਦੀ

2.

ਤੂੰ ਅਰੂਜ਼ੀ ਵੀ ਰਦੀਫ਼ੀ ਵੀ ਮਗਰ ਤੁਕਬੰਦੀ ਕਿਉਂ

ਦਰਦ ਜੀਵਨ ਦਾ ਰਤਾ ਭਰ, ਲਿਖ ਸਕੇਂ ਤਾਂ ਲਿਖ ਕਦੀ

3.

ਅਰਥ ਸ਼ਬਦਾਂ ਨਾਲ ਰੁਸ ਜਾਂਦੇ ਰਹੇ

ਸ਼ਾਇਰੀ ਦਾ ਹਾਲ ਸ੍ਹਾਵੇਂ ਸੀ ਮਿਰੇ

ਭਾਵੇਂ ਭੂਪਿੰਦਰ ਦੁਲੇ ਦੀਆਂ ਗ਼ਜ਼ਲਾਂ ਵਿੱਚ ਵਿਚਾਰਾਂ ਦੀ ਸਪੱਸ਼ਟਤਾ ਨਜ਼ਰ ਨਹੀਂ ਆਉਂਦੀ; ਪਰ ਨਿਰਸੰਦੇਹ, ਦੁਲੇ ਇਸ ਗ਼ਜ਼ਲ ਸੰਗ੍ਰਹਿ ਵਿੱਚ ਅਨੇਕਾਂ ਵਿਸ਼ਿਆਂ ਬਾਰੇ ਗੱਲ ਕਰਦਾ ਹੈ। ਇਸ ਸਬੰਧ ਵਿੱਚ ਵੀ ਉਸਦੀ ਕਾਵਿ-ਸਮਰੱਥਾ ਦੀਆਂ ਸੀਮਾਵਾਂ ਸਮਝਣ ਲਈ ਉਸਦੀ ਆਪਣੀ ਹੀ ਇੱਕ ਗ਼ਜ਼ਲ ਦਾ ਇਹ ਸ਼ਿਅਰ ਸਾਡੀ ਮੱਦਦ ਕਰ ਸਕਦਾ ਹੈ:

ਬੱਸ ਕਰ ਮਹਿਬੂਬ ਖ਼ਾਤਰ ਬਹੁਤ ਕੁਝ ਲਿਖਿਆ ਗਿਆ

ਹੁਣ ਜ਼ਰਾ ਮਜ਼ਲੂਮ ਖ਼ਾਤਰ, ਲਿਖ ਸਕੇਂ ਤਾਂ ਲਿਖ ਕਦੀ

ਅਹਿਸਾਸ ਦੀ ਪੀੜਗ਼ਜ਼ਲ ਸੰਗ੍ਰਹਿ ਵਿੱਚ ਵਧੇਰੇ ਗ਼ਜ਼ਲਾਂ ਨਿੱਜੀ ਸਮੱਸਿਆਵਾਂ ਬਾਰੇ ਹੀ ਹਨ। ਸਮਾਜਿਕ, ਸਭਿਆਚਾਰਕ, ਰਾਜਨੀਤਿਕ, ਧਾਰਮਿਕ, ਦਾਰਸ਼ਨਿਕ, ਵਾਤਾਵਰਨ ਸਬੰਧੀ ਸਮੱਸਿਆਵਾਂ ਬਾਰੇ ਕਿਤੇ ਵੀ ਖੁੱਲ੍ਹ ਕੇ ਅਤੇ ਸਪੱਸ਼ਟ ਰੂਪ ਵਿੱਚ ਚਰਚਾ ਭੂਪਿੰਦਰ ਦੁਲੇ ਦੀਆਂ ਗ਼ਜ਼ਲਾਂ ਦਾ ਵਿਸ਼ਾ ਨਹੀਂ ਬਣ ਸਕਿਆ।

ਉਂਝ ਨਿੱਜੀ ਸੰਬੰਧਾਂ ਬਾਰੇ ਭੂਪਿੰਦਰ ਦੁਲੇ ਨੇ ਕੁਝ ਵਧੀਆ ਸ਼ਿਅਰ ਵੀ ਕਹੇ ਹਨ:

1.

ਦੁਸ਼ਮਣੀ ਦੀ ਦਾਸਤਾਂ ਕੁਝ ਹੋਰ ਲੰਮੀ ਹੋ ਗਈ

ਇਸ ਤਰ੍ਹਾਂ ਮੈਨੂੰ ਗਲੇ ਲਾਇਆ ਹੈ ਮੇਰੇ ਦੋਸਤਾਂ

2.

ਨਾ ਦਿਲਾਂ ਰੂਹਾਂ ਦੀ ਹੈ ਨਾ ਅੰਦਰਾਂ ਦੀ ਨੇੜਤਾ

ਕੀ ਕਰੂਗੀ ਦੋਸਤਾ ਫਿਰ ਪਿੰਜਰਾਂ ਦੀ ਦੋਸਤੀ

3.

ਖ਼ੂਬ ਪੌਸ਼ਾਕਾਂ ਬਦਨ, ਚਾਲ ਹੈ ਛਨ ਛਨ ਛਨਨ

ਅੰਦਰੋਂ ਵੀ ਮੇਰੇ ਮਨ, ਸੋਹ ਸਕੇਂ ਤਾਂ ਸੋਹ ਕਦੇ

ਕੈਨੇਡਾ ਦੇ ਅਨੇਕਾਂ ਪੰਜਾਬੀ ਲੇਖਕਾਂ ਦੀਆਂ ਰਚਨਾਵਾਂ ਵਿੱਚ ਪਿਛੇ ਛੱਡ ਆਏ ਦੇਸ ਲਈ ਉਦਰੇਵੇਂ ਵਾਲ਼ੀਆਂ ਭਾਵਨਾਵਾਂ ਦਾ ਪ੍ਰਗਟਾ ਮੁੜ ਮੁੜ ਉਜਾਗਰ ਹੁੰਦਾ ਹੈ। ਅਜਿਹੇ ਮਨੁੱਖ ਇਸ ਤਰ੍ਹਾਂ ਮਹਿਸੂਸ ਕਰਦੇ ਹਨ ਜਿਵੇਂ ਕਿਤੇ ਉਹ ਪਿਛੇ ਛੱਡ਼ ਆਏ ਦੇਸ਼ ਵਿੱਚ ਬਹੁਤ ਹੀ ਆਨੰਦਮਈ ਜ਼ਿੰਦਗੀ ਬਤੀਤ ਕਰ ਰਹੇ ਸਨ ਅਤੇ ਕੈਨੇਡਾ ਆ ਕੇ ਉਹ ਇੱਕ ਤਰ੍ਹਾਂ ਦੀ ਕੈਦ ਕੱਟ ਰਹੇ ਹਨ। ਜਿੱਥੇ ਆ ਕੇ ਉਨ੍ਹਾਂ ਦੀ ਜ਼ਿੰਦਗੀ ਦੇ ਸਾਰੇ ਚਾਅ, ਮਲ੍ਹਾਰ, ਉਮੰਗਾਂ, ਇੱਛਾਵਾਂ, ਸ਼ੌਂਕ, ਕੰਮ, ਧੰਦੇ ਦੇ ਰੁਝੇਵਿਆਂ ਵਿੱਚ ਦੱਬ ਕੇ ਰਹਿ ਗਏ ਹਨ। ਭੂਪਿੰਦਰ ਦੁਲੇ ਵੀ ਆਪਣੇ ਸ਼ਿਅਰਾਂ ਰਾਹੀਂ ਕੁਝ ਇਸ ਤਰ੍ਹਾਂ ਦੀਆਂ ਹੀ ਗੱਲਾਂ ਕਰਦਾ ਹੈ:

1.

ਛੱਡ ਆਪਣੇ ਘਰਾਂ ਨੂੰ ਤੁਰੇ ਸਾਂ ਜਦੋਂ

ਸੋਚਿਆ ਵੀ ਨਾ ਸੀ ਸ਼ੌਂਕ ਮਰ ਜਾਣਗੇ

2.

ਬੜਾ ਹੀ ਭਟਕਦੈ ਦਿਲ ਜਦ ਵੀ ਅਕਸਰ ਯਾਦ ਕਰ ਲੈਨਾਂ

ਬਸੀਮਾਂ, ਪੈਲੀਆਂ, ਰਸਤਾ, ਸਰਾਂ, ਘਰ, ਯਾਦ ਕਰ ਲੈਨਾਂ

ਇਮੀਗਰੈਂਟ ਚਾਹੇ ਕਿਸੇ ਵੀ ਦੇਸ਼ ਵਿੱਚੋਂ ਕਿਉਂ ਨ ਆਏ ਹੋਣ; ਉਨ੍ਹਾਂ ਤਕਰੀਬਨ ਸਭਨਾਂ ਦੀ ਹੀ ਦੌੜ ਛੇਤੀ ਤੋਂ ਛੇਤੀ ਅਤੇ ਵੱਧ ਤੋਂ ਵੱਧ ਡਾਲਰ ਕਮਾਉਣ ਦੀ ਹੀ ਹੁੰਦੀ ਹੈ। ਉਨ੍ਹਾਂ ਦੀ ਇੱਛਾ ਹੁੰਦੀ ਹੈ ਕਿ ਉਹ ਜਿੰਨੀ ਛੇਤੀ ਹੋ ਸਕੇ ਵਧੀਆ ਘਰ, ਵਧੀਆ ਕਾਰ, ਵਧੀਆ ਘਰ ਦਾ ਫਰਨੀਚਰ ਆਦਿ ਅਤੇ ਜਿੰਦਗੀ ਦੀਆਂ ਹੋਰ ਸਭ ਸਹੂਲਤਾਂ ਖਰੀਦ ਸਕਣ। ਅਜਿਹੀਆਂ ਸਹੂਲਤਾਂ ਹਾਸਿਲ ਕਰ ਕਰਨ ਲਈ ਉਨ੍ਹਾਂ ਨੂੰ ਦਿਨ ਰਾਤ ਸਖਤ ਮਿਹਨਤ ਕਰਨੀ ਪੈਂਦੀ ਹੈ। ਅਜਿਹਾ ਕਰਦਿਆਂ, ਅਨੇਕਾਂ ਹਾਲਤਾਂ ਵਿੱਚ ਸਥਿਤੀ ਅਜਿਹੀ ਬਣ ਜਾਂਦੀ ਹੈ ਕਿ ਘਰਾਂ ਦੇ ਮਾਲਕਾਂ ਦੀ ਸਾਰੀ ਜ਼ਿੰਦਗੀ ਘਰਾਂ ਦੀ ਮੋਰਗੇਜ਼ ਆਦਿ ਦੇ ਵੱਡੇ ਵੱਡੇ ਬਿਲਾਂ ਦਾ ਭੁਗਤਾਣ ਕਰਨ ਖਾਤਰ ਫੈਕਟਰੀਆਂ ਵਿੱਚ ਲੱਗਦੇ ਓਵਰ ਟਾਈਮ ਲਗਾਉਣ ਵਿੱਚ ਹੀ ਬੀਤ ਜਾਂਦੀ ਹੈ ਅਤੇ ਉਨ੍ਹਾਂ ਨੂੰ ਆਪਣੇ ਇਨ੍ਹਾਂ ਮਹਿੰਗੇ ਖਰੀਦੇ ਘਰਾਂ ਵਿੱਚ ਆਰਾਮ ਨਾਲ ਬੈਠਣ ਦੇ ਚਾਰ ਪਲ ਵੀ ਨਹੀਂ ਮਿਲ਼ਦੇ। ਭੂਪਿੰਦਰ ਦੁਲੇ ਜਦੋਂ ਹੇਠ ਲਿਖੇ ਸ਼ਿਅਰ ਕਹਿੰਦਾ ਹੈ ਤਾਂ ਉਹ ਪਰਵਾਸੀ ਲੋਕਾਂ ਦੀ ਜ਼ਿੰਦਗੀ ਦੀ ਅਜਿਹੀ ਤਰਸਨਾਕ ਹਕੀਕਤ ਹੀ ਬਿਆਨ ਕਰ ਰਿਹਾ ਹੁੰਦਾ ਹੈ:

1.

ਕਦਵਾਰ ਮਕਾਨਾਂ ਦੇ, ਹੇਠਾਂ ਮੁਸਕਾਨਾਂ ਦੇ

ਕਿੰਨੇ ਅਰਮਾਨ ਅਜੇ, ਥੇਹਾਂ ਅੰਦਰ ਤਰਸਣ

2.

ਚੰਦ ਇੱਟਾਂ ਨੂੰ ਘਰ ਕਹੀ ਜਾਵਾਂ, ਇਸ ਨੂੰ ਥੰਮਾਂ ਤੇ ਖੁਦ ਢਹੀ ਜਾਵਾਂ

ਜੀਅ ਕਰੇ ਫੇਰ ਮੁੜ ਕੇ ਬਾਲ ਬਣਾਂ, ਰੇਤ ਦੇ ਘਰ ਬਣਾ ਬਣਾ ਢਾਹਾਂ

ਪੰਜਾਬੀ ਸਮਾਜ ਵਿੱਚ ਧੀਆਂ ਦੇ ਕਤਲਾਂ ਦਾ ਮਸਲਾ ਇੱਕ ਭਿਆਨਕ ਸਮੱਸਿਆ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਧੀਆਂ ਨੂੰ ਮਾਵਾਂ ਦੇ ਗਰਭ ਵਿੱਚ ਹੀ ਕਤਲ ਕੀਤਾ ਜਾ ਰਿਹਾ ਹੈ। ਲੇਖਕਾਂ, ਕਲਾਕਾਰਾਂ, ਬੁੱਧੀਜੀਵੀਆਂ ਅਤੇ ਚਿੰਤਕਾਂ ਦੀ ਇਹ ਇੱਕ ਸਮਾਜਿਕ ਜ਼ਿੰਮੇਵਾਰੀ ਬਣ ਚੁੱਕੀ ਹੈ ਕਿ ਉਹ ਆਪਣੀਆਂ ਰਚਨਾਵਾਂ ਅਤੇ ਕਲਾ-ਕ੍ਰਿਤਾਂ ਰਾਹੀਂ ਇਸ ਸਮਾਜਿਕ ਬੁਰਾਈ ਦੇ ਖਿਲਾਫ ਆਵਾਜ਼ ਉਠਾਉਣ। ਇਸ ਸਮਾਜਿਕ ਬੁਰਾਈ ਦੇ ਖ਼ਿਲਾਫ਼ ਲੋਕ-ਚੇਤਨਾ ਪੈਦਾ ਕਰਨ ਲਈ ਉਹ ਇਸ ਗੱਲ ਦਾ ਵੀ ਲੋਕਾਂ ਨੂੰ ਸੁਨੇਹਾ ਦੇਣ ਕਿ ਅਜੋਕੇ ਸਮਿਆਂ ਵਿੱਚ ਔਰਤ ਅਤੇ ਮਰਦ ਵਿੱਚ ਕੋਈ ਫਰਕ ਨਹੀਂ। ਜ਼ਿੰਦਗੀ ਦੇ ਅਨੇਕਾਂ ਖੇਤਰਾਂ ਵਿੱਚ ਔਰਤਾਂ ਨੇ ਆਪਣੀ ਸਖਤ ਮਿਹਨਤ ਸਦਕਾ ਮਰਦਾਂ ਤੋਂ ਵੀ ਵੱਡੀਆਂ ਪ੍ਰਾਪਤੀਆਂ ਕਰਕੇ ਇਹ ਸਿੱਧ ਕਰ ਦਿੱਤਾ ਹੈ ਕਿ ਜੋ ਕੰਮ ਪੁੱਤਰ ਕਰ ਸਕਦੇ ਹਨ ਉਹ ਕੰਮ ਧੀਆਂ ਵੀ ਕਰ ਸਕਦੀਆਂ ਹਨ। ਫਿਰ ਸਾਡੇ ਸਮਾਜ ਵਿੱਚ ਉਨ੍ਹਾਂ ਨਾਲ ਵਿਤਕਰਾ ਕਿਉਂ ਕੀਤਾ ਜਾਂਦਾ ਹੈ? ਭੂਪਿੰਦਰ ਦੁਲੇ ਵੀ ਆਪਣੇ ਇਨ੍ਹਾਂ ਕੁਝ ਸ਼ਿਅਰਾਂ ਰਾਹੀਂ ਇਸ ਗੱਲ ਵੱਲ ਹੀ ਸਾਡਾ ਧਿਆਨ ਦੁਆ ਰਿਹਾ ਹੈ:

1.

ਕੁੱਖ ਮਮਤਾ ਦੀ ਉਜਾੜੀ ਜਾ ਰਿਹਾ

ਭਾਲਦਾ ਕੋਈ ਲਾਲ ਸ੍ਹਾਵੇਂ ਸੀ ਮਿਰੇ

2.

ਭਾਲਦੇ ਓਹਨਾਂ ਨੂੰ ਫਿਰਦੇ ਅੱਜ ਵੀ ਮਮਤਾ ਦੇ ਗੀਤ

ਜਨਮ ਤੋਂ ਪਹਿਲਾਂ ਜਿਨ੍ਹਾਂ ਦਾ ਘੁੱਟਿਆ ਖ਼ੁਦ ਸੀ ਗਲਾ

ਅਹਿਸਾਸ ਦੀ ਪੀੜਭੂਪਿੰਦਰ ਦੁਲੇ ਦਾ ਪਹਿਲਾ ਗ਼ਜ਼ਲ ਸੰਗ੍ਰਹਿ ਹੈ। ਅਜੇ ਉਸਨੂੰ ਆਪਣੀਆਂ ਕਲਾਤਮਕ ਸੀਮਾਵਾਂ ਅਤੇ ਸੰਭਾਵਨਾਵਾਂ ਬਾਰੇ ਚੇਤੰਨ ਹੋਣ ਦੀ ਲੋੜ ਹੈ। ਗ਼ਜ਼ਲ ਲਿਖਣ ਵੇਲੇ ਭੂਪਿੰਦਰ ਦੁਲੇ ਨੂੰ ਸੰਗੀਤਕ ਸ਼ਬਦਾਂ ਲਈ ਆਪਣਾ ਮੋਹ ਕੁਝ ਹੱਦ ਤੱਕ ਤਿਆਗਣਾ ਪਵੇਗਾ। ਜੇਕਰ ਉਹ ਸਮਾਜਿਕ, ਸਭਿਆਚਾਰਕ, ਰਾਜਨੀਤਿਕ, ਦਾਰਸ਼ਨਿਕ, ਧਾਰਮਿਕ ਸਮੱਸਿਆਵਾਂ ਨੂੰ ਵਧੇਰੇ ਸਪੱਸ਼ਟ ਰੂਪ ਵਿੱਚ ਸਮਝ ਕੇ ਆਪਣੀਆਂ ਕਲਾ-ਕ੍ਰਿਤਾਂ ਦਾ ਵਿਸ਼ਾ ਬਣਾਵੇਗਾ ਤਾਂ ਉਸਦੀਆਂ ਗ਼ਜ਼ਲਾਂ ਹੋਰ ਵਧੇਰੇ ਸ਼ਕਤੀਸ਼ਾਲੀ ਅਤੇ ਅਰਥ ਭਰਪੂਰ ਹੋਣਗੀਆਂ। ਮੈਨੂੰ ਉਮੀਦ ਹੈ ਕਿ ਆਪਣਾ ਅਗਲਾ ਗ਼ਜ਼ਲ ਸੰਗ੍ਰਹਿ ਪ੍ਰਕਾਸਿ਼ਤ ਕਰਨ ਵੇਲੇ ਭੂਪਿੰਦਰ ਦੁਲੇ ਆਪਣੀ ਰਚਨਾ ਦੀਆਂ ਇਨ੍ਹਾਂ ਸੀਮਾਵਾਂ ਵੱਲ ਹੋਰ ਵਧੇਰੇ ਧਿਆਨ ਦੇਵੇਗਾ।

ਆਪਣਾ ਪਹਿਲਾ ਗ਼ਜ਼ਲ ਸੰਗ੍ਰਹਿ ਅਹਿਸਾਸ ਦੀ ਪੀੜਪ੍ਰਕਾਸ਼ਤ ਕਰਕੇ ਕੈਨੇਡੀਅਨ ਪੰਜਾਬੀ ਲੇਖਕਾਂ ਦੀ ਢਾਣੀ ਵਿੱਚ ਸ਼ਾਮਿਲ ਹੋਣ ਲਈ ਭੂਪਿੰਦਰ ਦੁਲੇ ਨੂੰ ਮੇਰੀਆਂ ਸ਼ੁੱਭ ਇਛਾਵਾਂ।

ਜਨਮੇਜਾ ਜੌਹਲ - ਲੇਖ

ਕੌਡੀ-ਕੌਡੀ ਹੋ ਗਈ ਮਿੱਤਰੋ!

ਲੇਖ

ਕਿਸੇ ਸੱਜਣ ਦੇ ਸੱਦੇ ਤੇ ਉਹਦੇ ਪਿੰਡ ਜਾਣ ਦਾ ਸਬੱਬ ਬਣਿਆ, ਉਸਨੇ ਰਾਹ 'ਚ ਦੱਸਿਆ ਕਿ, ਉਸਨੇ ਤਾਂ ਪਿੰਡ ਹੋ ਰਹੇ ਕਬੱਡੀ ਟੂਰਨਾਮੈਂਟ ਦੀ ਪ੍ਰਧਾਨਗੀ ਕਰਨੀ ਹੈ ਮਨ ਬੜਾ ਖੁਸ਼ ਹੋਇਆ ਕਿ ਮੂਹਰਲੀ ਕਤਾਰ 'ਚ ਬੈਠ ਕਿ ਕੌਡੀ ਦੇਖਣ ਦਾ ਮੌਕਾ ਮਿਲੇਗਾ ਕਈ ਸਾਲਾਂ ਤੋਂ ਕੰਨਾਂ ਨੇ ਕੌਡੀਕੌਡੀ ਦੀ ਮਿੱਠੀ ਅਵਾਜ਼ ਨਹੀਂ ਸੀ ਸੁਣੀ ਹੋਰ ਖੁਸ਼ੀ ਦੀ ਗੱਲ ਇਹ ਸੀ ਕਿ ਅੱਜ ਕੱਲ੍ਹ ਕੈਮਰੇ ਆਵਾਜ਼ ਵੀ ਰਿਕਾਰਡ ਕਰ ਲੈਂਦੇ ਹਨ ਸੋਚਿਆ ਇੰਜ ਇਹ ਮਿਠਾਸ ਵਾਲੀ ਤੇ ਤੇਜ਼ ਸਾਹਾਂ ਵਾਲੀ ਦਮਦਾਰ ਆਵਾਜ਼ ਵੀ ਸਾਂਭਣ ਦਾ ਮੌਕਾ ਮਿਲ ਜਾਵੇਗਾ ਜਾਗਦੇ ਹੋਏ ਵੀ ਹਾਲਾਤ ਸੁਫ਼ਨਮਈ ਹੋ ਗਏ ਯਾਦ ਆ ਗਏ ਪਿੰਡ ਦੇ ਰੜੇ ਵਿਚ ਕੱਛੇ ਪਾ ਕੇ ਲੈਨ ਮਾਰਕੇ ਕੌਡੀ ਪਾਉਂਦੇ ਮੁੰਡੇ ਸਭ ਦਾ ਧਿਆਨ ਇਸ ਵਲ ਹੁੰਦਾ ਕਿ ਪੁਆਇੰਟ ਲੈਣ ਤੋਂ ਪਹਿਲੋਂ ਕਿਤੇ ਦਮ ਤਾਂ ਨਹੀਂ ਟੁੱਟ ਗਿਆ ਜਾਂ ਫੇਰ ਦੁਬਾਰਾ ਕੌਡੀ-ਕੌਡੀ ਕਹਿਣਾ ਸ਼ੁਰੂ ਤਾਂ ਨਹੀਂ ਕਰ ਦਿੱਤਾ ਦਮਦਾਰ ਮੁੰਡੇ ਦੀ ਪੈਂਠ ਇਸ ਕਰਕੇ ਹੀ ਬੱਝਦੀ ਸੀ ਲੰਮਾ ਸਾਹ ਤੇ ਤਾਕਤ ਪੰਜਾਬੀ ਜੁੱਸੇ ਦੀ ਅਸਲੀ ਪਛਾਣ ਸਨ

ਅਚਾਨਕ ਸੁਫ਼ਨਾ ਟੁੱਟਾ ਤੇ ਅਸੀਂ ਮੈਦਾਨ ਦੇ ਵਿਚ ਸਾਂ ਰਸਮੀ ਆਓ ਭਗਤ ਤੋਂ ਬਾਅਦ ਬੜੀ ਅੱਛੀ ਥਾਂ ਬੈਠਣ ਨੂੰ ਮਿਲੀ ਕਬੱਡੀ ਦੀ ਸ਼ੁਰੂਆਤ ਹੋ ਚੁੱਕੀ ਸੀ ਮੁੰਡੇ ਨੱਠ ਨੱਠ ਕਿ ਪੁਆਇੰਟ ਲਈ ਜਾਂਦੇ ਪਰ ਕੌਡੀ-ਕੌਡੀ ਆਵਾਜ਼ ਸੁਣਾਈ ਨਹੀਂ ਸੀ ਦੇ ਰਹੀ ਸੋਚਿਆ ਉਮਰ ਨਾਲ ਕੰਨ ਕੰਮ ਕਰਨੋਂ ਘਟ ਗਏ ਹਨ ਆਪਣੀ ਥਾਂ ਤੋਂ ਉੱਠਿਆ ਤੇ ਕੈਮਰੇ ਦੇ ਬਹਾਨੇ ਮੈਦਾਨ ਵਿਚ ਜਾ ਪਹੁੰਚਿਆ ਬਿਲਕੁਲ ਲਾਗੇ ਹੋਕੇ ਸੁਨਣ ਦੀ ਤਮੰਨਾ ਨਾਲ਼ ਗੋਲ ਚੱਕਰ ਦੀਆਂ ਬਰੂਹਾਂ ਤੇ ਖੜ੍ਹ ਗਿਆ ਪਰ ਇਹ ਮਿੱਠੀ ਅਵਾਜ਼ ਮੈਨੂੰ ਸੁਣਾਈ ਤਾਂ ਨਾ ਦਿੱਤੀ , ਸਗੋਂ, ਫੜ੍ਹਲੋ, ਪਰ੍ਹੇ ਹੋ ਜਾ, ਉਤੋਂ ਦੀ, ਹੇਠਾਂ ਕੰਨੀ, ਦੀਆਂ ਤਲਖ਼ੀ ਭਰੀਆਂ ਅਵਾਜ਼ਾਂ ਹੀ ਸੁਣੀਆਂ ਇੰਝ ਲੱਗ ਰਿਹਾ ਸੀ, ਜਾਤੀ ਦੁਸ਼ਮਣ ਲੜਾਈ ਲਈ ਤਿਆਰ ਹੋ ਰਹੇ ਹੋਣ ਕਿਸੇ ਦੇ ਚਿਹਰੇ ਤੇ ਖੇਡ ਦਾ ਜਲੌਅ ਨਹੀਂ ਸੀ ਬੁੱਝੇ ਤੇ ਤਣਾਅ ਭਰੇ ਚਿਹਰੇ ਮੈਂ ਨਿਰਾਸ਼ ਹੋ ਕੇ ਵਾਪਸ ਆ ਗਿਆ ਮੇਰੇ ਮਗਰ ਹੀ ਮੈਚ ਖਤਮ ਹੋ ਗਿਆ ਮੇਰੀ ਪ੍ਰੇਸ਼ਾਨੀ ਹੋਰ ਵਧ ਗਈ, ਪਰ ਚੁੱਪ ਰਿਹਾ ਵਾਪਸੀ ਰਸਤੇ ਤੇ ਮੈਂ ਆਪਣੀ ਪ੍ਰੇਸ਼ਾਨੀ ਦੀ ਪ੍ਰਧਾਨ ਜੀ ਨਾਲ ਗੱਲਬਾਤ ਕੀਤੀ ਜੋ ਉਨ੍ਹਾਂ ਦੱਸਿਆ ਕਿ ਉਹ ਬਿਲਕੁਲ ਕੌਡੀ ਨਹੀਂ ਸੀ ਉਨ੍ਹਾਂ ਅਨੁਸਾਰ ਬਹੁਤੇ ਮੈਚ 1010 ਪੁਆਇੰਟਾਂ ਦੇ ਜਾਂ 1010 ਮਿੰਟ ਦੇ ਹੀ ਖੇਡੇ ਜਾਂਦੇ ਹਨ, ਕਿਉਂਕਿ ਇਸ ਤਰ੍ਹਾਂ ਵੱਧ ਟੀਮਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ ਅਤੇ ਖ਼ਬਰ ਵੀ ਵਧੀਆ ਬਣਦੀ ਹੈ ਤੇ ਟੀਮਾਂ ਨੇ ਵੀ ਹੋਰ ਥਾਵਾਂ ਤੇ ਵੀ ਸਮੂਲੀਅਤ ਕਰਨੀ ਹੁੰਦੀ ਹੈ ਜਿੱਥੋਂ ਤੱਕ ਕੌਡੀ-ਕੌਡੀ ਦਮ ਦਾ ਸੁਆਲ ਸੀ, ਉਨ੍ਹਾਂ ਅਨੁਸਾਰ ਇਹ ਵੀ ਟਾਇਮ 'ਚ ਬਦਲ ਗਈ ਹੈ ਮੇਰਾ ਮਨ ਹੁਣ ਸ਼ਾਂਤ ਹੋ ਚੁੱਕਾ ਸੀ ਮੇਰੇ ਲਈ ਕੌਡੀ ਦੀ ਹੁਣ ਕੌਡੀ ਪੈ ਚੁੱਕੀ ਸੀ ਜੇਕਰ ਹੁਣ ਮੈਨੂੰ ਕੋਈ ਇਹ ਵੀ ਦੱਸ ਦੇਵੇ ਕਿ ਇਹ ਰਲ਼ਕੇ ਖੇਡਦੇ ਹਨ ਤਾਂ ਹੈਰਾਨੀ ਨਹੀਂ ਹੋਵੇਗੀ ਉਂਜ ਇਹ ਬਦਲਾਵ ਸਮਾਜ ਵਿਚ ਨਿੱਤ ਆ ਰਹੇ ਬਦਲਾਅ ਦਾ ਹੀ ਨਤੀਜਾ ਹੈ ਕੋਈ ਆਲੋਕਾਰੀ ਘਟਨਾ ਨਹੀਂ ਵਿਚਾਰੇ ਖਿਡਾਰੀਆਂ ਦਾ ਕੀ ਕਸੂਰ, ਸਮੇਂ ਦੀ ਮੰਗ ਤੇ ਪ੍ਰਬੰਧਕੀ ਲੋਕਾਂ ਦੀ ਮਜਬੂਰੀ ਹੀ ਅਸਲੀ ਕਾਰਣ ਹਨ ਪਰ ਫੇਰ ਵੀ ਮੈਨੂੰ ਉਮੀਦ ਹੈ ਕਿਤੇ ਨਾ ਕਿਤੇ, ਕਿਸੇ ਨਾਲ ਕਿਸੇ ਪੰਜਾਬ ਦੇ ਰੜ੍ਹੇ ਮੈਦਾਨ ਵਿਚ ਕੌਡੀ-ਕੌਡੀ ਜ਼ਰੂਰ ਸੁਣਾਈ ਦੇਂਦੀ ਹੋਵੇਗੀ ਤੇ ਮੈਂ ਇੱਕ ਦਿਨ ਇਹ ਜ਼ਰੂਰ ਸੁਨਣ ਪਹੁੰਚਾਂਗਾ



Thursday, January 22, 2009

ਸੁਖਿੰਦਰ - ਲੇਖ

ਰਿਸ਼ਤਿਆਂ ਦੀ ਸਾਰਥਿਕਤਾ ਦੀ ਤਲਾਸ਼
ਲੇਖ
ਸਾਧੂ ਬਿਨਿੰਗ ਦਾ ਕਾਵਿ-ਸੰਗ੍ਰਹਿ 'ਯਾਰ ਮੇਰਾ ਦਰਿਆ' ਰਿਸ਼ਤਿਆਂ ਦੀ ਸਾਰਥਿਕਤਾ ਦੀ ਤਲਾਸ਼ ਕਰਨ ਦਾ ਇੱਕ ਯਤਨ ਕਿਹਾ ਜਾ ਸਕਦਾ ਹੈ।
ਇਹ ਤਲਾਸ਼ ਨਾ ਸਿਰਫ਼ ਮਨੁੱਖੀ ਰਿਸ਼ਤਿਆਂ ਤੱਕ ਹੀ ਸੀਮਿਤ ਹੈ; ਬਲਕਿ ਤਲਾਸ਼ ਦਾ ਇਹ ਸਫ਼ਰ ਮਨੁੱਖ ਦੇ ਆਪਣੇ ਚੌਗਿਰਦੇ ਨਾਲ ਅਤੇ ਕੁਦਰਤ ਨਾਲ ਪੈਦਾ ਹੋਏ ਰਿਸ਼ਤਿਆਂ ਤੱਕ ਵੀ ਫੈਲਿਆ ਹੋਇਆ ਹੈ। ਸਾਧੂ ਬਿਨਿੰਗ ਦੀਆਂ ਇਹ ਕਵਿਤਾਵਾਂ ਸਮੇਂ, ਸਥਾਨ ਅਤੇ ਪੁਲਾੜ ਵਿੱਚ ਫੈਲੇ ਅਜਿਹੇ ਮਨੁੱਖੀ ਰਿਸ਼ਤਿਆਂ ਦੀ ਗੱਲ ਕਰਦੀਆਂ ਹਨ। ਇਹ ਕਵਿਤਾਵਾਂ ਸਾਡੇ ਸਭਿਆਚਾਰਕ, ਰਾਜਨੀਤਿਕ ਅਤੇ ਆਰਥਿਕ ਰਿਸ਼ਤਿਆਂ ਦੀ ਵੀ ਗੱਲ ਕਰਦੀਆਂ ਹਨ।
ਸਾਧੂ ਬਿਨਿੰਗ ਦੀਆਂ ਇਹ ਕਵਿਤਾਵਾਂ ਪੂਰਬੀ ਅਤੇ ਪੱਛਮੀ ਸਭਿਆਚਾਰ ਦੀ ਪਹਿਚਾਣ ਦੀ ਗੱਲ ਵੀ ਕਰਦੀਆਂ ਹਨ। ਕਿਤੇ ਕਿਤੇ, ਇਨ੍ਹਾਂ ਕਵਿਤਾਵਾਂ ਨੂੰ ਪੜ੍ਹਦਿਆਂ ਇਹ ਵੀ ਮਹਿਸੂਸ ਹੁੰਦਾ ਹੈ ਕਿ ਇਨ੍ਹਾਂ ਕਵਿਤਾਵਾਂ ਦਾ ਲੇਖਕ ਪੂਰਬੀ ਸਭਿਆਚਾਰ ਪ੍ਰਤੀ ਆਪਣਾ ਮੋਹ ਜਤਾਉਂਦਾ ਕੁਝ ਜ਼ਿਆਦਾ ਹੀ ਭਾਵੁਕਤਾ ਦਿਖਾ ਜਾਂਦਾ ਹੈ।
'
ਯਾਰ ਮੇਰਾ ਦਰਿਆ' ਕਾਵਿ ਸੰਗ੍ਰਹਿ ਬਾਰੇ ਗੱਲ ਸਾਧੂ ਬਿਨਿੰਗ ਦੀ ਕਵਿਤਾ 'ਕਵਿਤਾ ਨਾਲ ਸੰਵਾਦ' ਦੀਆਂ ਇਨ੍ਹਾਂ ਕਾਵਿ ਸਤਰਾਂ ਨਾਲ ਸ਼ੁਰੂ ਕੀਤੀ ਜਾ ਸਕਦੀ ਹੈ:
ਕਵਿਤਾ ਹੁੰਦੀ ਹੈ
ਲੋਕਾਂ ਨਾਲ ਸਨੇਹ ਜਤਾਉਂਣ ਲਈ
ਉਨ੍ਹਾਂ ਦੇ ਦੁੱਖਾਂ ਦਰਦਾਂ ਦੇ
ਗੀਤ ਗਾਉਣ ਲਈ
ਲੋੜ ਪੈਣ 'ਤੇ ਹੱਕਾਂ ਲਈ
ਝੰਡਾ ਉਠਾਉਣ ਲਈ
ਸਾਧੂ ਬਿਨਿੰਗ ਆਪਣੀ ਗੱਲ ਦੀ ਸ਼ੁਰੂਆਤ ਕਰਦਿਆਂ ਹੀ ਪਹਿਲਾਂ ਇਹ ਦਸਣਾ ਜ਼ਰੂਰੀ ਸਮਝਦਾ ਹੈ ਕਿ ਕਵਿਤਾ ਦਾ ਮਨੁੱਖ ਨਾਲ ਇੱਕ ਗੂੜ੍ਹਾ ਰਿਸ਼ਤਾ ਹੈ। ਮੁੱਢ-ਕਦੀਮ ਤੋਂ ਕਵਿਤਾ ਮਨੁੱਖ ਦੇ ਨਾਲ ਨਾਲ ਤੁਰੀ ਹੈ। ਕਵਿਤਾ ਵਿੱਚ ਮਨੁੱਖ ਦੀ ਰੂਹ ਬੋਲਦੀ ਹੈ। ਕਵਿਤਾ ਦੇ ਬੋਲਾਂ ਰਾਹੀਂ ਹੀ ਮਨੁੱਖ ਨੇ ਆਪਣੀਆਂ ਉਮੰਗਾਂ, ਇੱਛਾਵਾਂ, ਦੁੱਖਾਂ, ਦਰਦਾਂ, ਖੁਸ਼ੀਆਂ, ਗ਼ਮੀਆਂ ਨੂੰ ਭਾਵਨਾਤਮਕ ਅਰਥਾਂ ਦੇ ਰੂਪ ਵਿੱਚ ਪ੍ਰਗਟਾ ਕੇ ਆਪਣੀ ਹੋਂਦ ਦਾ ਇਜ਼ਹਾਰ ਕਰਨਾ ਸਿੱਖਿਆ ਹੈ। ਅਸੀਂ ਕਾਵਿਕ ਬੋਲਾਂ ਰਾਹੀਂ ਨ ਸਿਰਫ ਆਪਣੇ ਆਪ ਦਾ ਹੀ ਇਜ਼ਹਾਰ ਕਰਨਾ ਪਸੰਦ ਕਰਦੇ ਹਾਂ; ਬਲਕਿ, ਇਜ਼ਹਾਰ ਕਰਨ ਦੀ ਅਜਿਹੀ ਵਿਧੀ ਰਾਹੀਂ ਅਸੀਂ ਆਪਣੇ ਸਰੋਤੇ ਦੀ ਚੇਤਨਾ ਵਿੱਚ ਵੀ ਤਰੰਗਾਂ ਦੀ ਅਜਿਹੀ ਝਰਨਾਟ ਛੇੜਦੇ ਹਾਂ ਕਿ ਉਸਦੇ ਜਿਸਮ ਦੇ ਕਣ ਕਣ ਵਿੱਚ ਇੱਕ ਮਹਾਂ-ਨਾਚ ਦੀ ਥਿਰਕਣ ਸ਼ੁਰੂ ਕਰ ਦਿੰਦੇ ਹਾਂ। ਜਿਸ ਸਦਕਾ ਉਸ ਨਾਲ ਸਾਡਾ ਇੱਕ ਰਿਸ਼ਤਾ ਸਥਾਪਿਤ ਹੋਣਾ ਸ਼ੁਰੂ ਹੋ ਜਾਂਦਾ ਹੈ।
ਮਨੁੱਖੀ ਸਭਿਅਤਾ ਦੇ ਬੀਜ ਦਰਿਆਵਾਂ ਦੇ ਕੰਢੇ ਹੀ ਬੀਜੇ ਗਏ. ਮਨੁੱਖੀ ਸਭਿਅਤਾ ਦੀ ਸ਼ੁਰੂਆਤ ਵਿੱਚ ਮਨੁੱਖ ਦਰਿਆਵਾਂ ਦੇ ਕੰਢਿਆਂ ਉੱਤੇ ਹੀ ਵੱਸਿਆ। ਸ਼ਾਇਦ, ਇਸੇ ਲਈ ਹੀ ਮਨੁੱਖ ਅਤੇ ਦਰਿਆਵਾਂ ਦੀ ਦੋਸਤੀ ਸਦੀਵੀ ਦੋਸਤੀ ਦਾ ਰੂਪ ਵਟਾ ਗਈ। ਦਰਿਆ ਨ ਸਿਰਫ਼ ਮਨੁੱਖ ਲਈ ਜੀਣ ਦਾ ਸਾਧਨ ਬਣੇ, ਦਰਿਆ ਮਨੁੱਖ ਲਈ ਆਉਣ ਜਾਣ ਦਾ ਸਾਧਨ ਬਣੇ ਅਤੇ ਮਨੁੱਖੀ ਜ਼ਿੰਦਗੀ ਵਿੱਚ ਆਉਣ ਵਾਲੇ ਦੁੱਖਾਂ-ਦਰਦਾਂ ਅਤੇ ਖੁਸ਼ੀਆਂ ਵਿੱਚ ਹਿੱਸਾ ਵਟਾਉਣ ਵਾਲੇ ਕਰੀਬੀ ਸਾਥੀ ਵੀ। ਇਨ੍ਹਾਂ ਲੱਖਾਂ ਸਾਲਾਂ ਦੌਰਾਨ ਮਨੁੱਖ ਅਤੇ ਦਰਿਆਵਾਂ ਦੀ ਦੋਸਤੀ ਦੋਵੱਲੀ ਹੋ ਨਿਬੜੀ। ਮਨੁੱਖ ਵੀ ਦਰਿਆਵਾਂ ਦੇ ਦੁੱਖਾਂ-ਦਰਦਾਂ ਨੂੰ ਸਮਝਣ ਲੱਗਾ। ਮਨੁੱਖ ਅਤੇ ਦਰਿਆਵਾਂ ਦੇ ਅਜਿਹੇ ਦੋਵੱਲੀ ਰਿਸ਼ਤੇ ਨੂੰ ਸਾਧੂ ਬਿਨਿੰਗ ਵੀ ਬੜੀ ਚੰਗੀ ਤਰ੍ਹਾਂ ਸਮਝਦਾ ਹੈ:
ਜਦ ਕੋਈ
ਵੱਡੀ ਕਾਰੋਬਾਰੀ ਕਿਸ਼ਤੀ
ਤੇਜ਼ੀ ਨਾਲ ਹਿੱਕ ਤੋਂ ਲੰਘੇ
ਗੁੱਸੇ 'ਚ ਦਰਿਆ
ਕੰਢਿਆਂ 'ਤੇ ਪਏ ਪੱਥਰਾਂ ਦੇ
ਖਿਝ ਖਿਝ ਥਪੇੜੇ ਮਾਰੇ
ਝੱਗ ਸੁੱਟੇ ਤਿਲਮਲਾਵੇ
ਤੇ ਜਦੋਂ
ਕਤਾਰਾਂ ਬੰਨ੍ਹ ਮੁਰਗਾਬੀਆਂ
ਏਧਰ ਓਧਰ ਫਿਰਨ ਤਰਦੀਆਂ
ਜਾਂ ਨਿੱਕੀ ਬੇੜੀ 'ਚ ਬੈਠਾ ਜੋੜਾ
ਹੌਲ਼ੀ- ਹੌਲ਼ੀ ਚੱਪੂ ਮਾਰੇ
ਦਰਿਆ ਖ਼ਾਮੋਸ਼ ਵਗੇ
ਖੁਸ਼ੀ 'ਚ ਝੂੰਮਦਾ ਨਜ਼ਰ ਆਵੇ
ਯਾਰ ਮੇਰਾ ਦਰਿਆ
ਇੰਝ ਦਿਲ ਦੀਆਂ ਸਮਝਾਵੇ
(
ਯਾਰ ਮੇਰਾ ਦਰਿਆ)
ਸਾਧੂ ਬਿਨਿੰਗ ਮਨੁੱਖ ਅਤੇ ਦਰਿਆਵਾਂ ਦੀ ਦੋਸਤੀ ਦੀ ਗੱਲ ਕਰਨ ਵਾਂਗ ਹੀ ਮਨੁੱਖ ਅਤੇ ਉਸਦੇ ਚੌਗਿਰਦੇ ਦੀ ਗੱਲ ਕਰਦਿਆਂ ਮਨੁੱਖ ਦੀ ਘਾਹ ਨਾਲ ਪੈਦਾ ਹੋਈ ਦੋਸਤੀ ਬਾਰੇ ਵੀ ਗੱਲ ਕਰਦਾ ਹੈ:
ਸੈਰ ਗਏ ਨੂੰ ਘਾਹ ਪੁੱਛਦਾ ਹੈ
ਨਾ ਕਦੀ ਬੈਠ ਕੇ ਦੁੱਖ ਸੁੱਖ ਕਰਦਾਂ
ਨਾ ਕੋਈ ਬੋਲ ਗੁਣਗੁਣਾਵੇਂ
ਕਦੀ ਕਦਾਈਂ ਹਫਦਾ ਆਵੇਂ
ਤੇ ਹਫਦਾ ਤੁਰ ਜਾਵੇਂ
ਕੀ ਸੱਚ ਮੁੱਚ ਤੈਨੂੰ ਚੇਤਾ ਨਹੀਂ ਰਿਹਾ
ਯਾਰਾਂ ਨਾਲ ਮਾਰੀਆਂ ਗੱਪਾਂ
ਮਹਿਬੂਬ ਨਾਲ ਗਾਏ ਨਗਮੇ
ਤੇਰੇ ਜੀਵਨ ਦੇ ਸਾਰੇ ਮਿੱਠੇ ਸੋਹਣੇ ਪਲ
ਮੇਰੇ ਉੱਤੇ ਬੈਠਿਆਂ
ਮੇਰੀਆਂ ਤਿੜਾਂ ਨਾਲ ਖੇਡਦਿਆਂ ਬੀਤੇ
ਮੇਰੇ ਕੋਲੋਂ ਇੰਜ ਪਰਾਇਆ ਹੋ ਚੁੱਕਿਆ ਤੂੰ
ਖ਼ੁਦ ਕੋਲੋਂ ਕੋਈ ਜਿਵੇਂ ਪਰਾਇਆ ਹੋ ਜਾਵੇ
(
ਸੈਰ ਗਏ ਨੂੰ)
ਮਨੁੱਖ ਦੀ ਨਿੱਤ ਦਿਨ ਵਧਦੀ ਜਾਂਦੀ ਲਾਲਚ ਨੇ ਨਾ ਸਿਰਫ ਕੁਦਰਤੀ ਸਾਧਨਾਂ ਦੀ ਤਬਾਹੀ ਕੀਤੀ ਹੈ; ਬਲਕਿ ਇਸਨੇ ਆਪਣੇ ਚੌਗਿਰਦੇ ਅਤੇ ਵਾਤਾਵਰਨ ਨੂੰ ਵੀ ਅਤਿ ਦਰਜੇ ਦੀ ਹੱਦ ਤੱਕ ਪ੍ਰਦੂਸ਼ਿਤ ਕਰ ਦਿੱਤਾ ਹੈ। ਮਨੁੱਖ ਨੇ ਨਦੀਆਂ, ਦਰਿਆਵਾਂ ਵਿੱਚ ਇੰਡਸਟਰੀਅਲ ਕੂੜਾ-ਕਰਕਟ ਸੁੱਟ ਸੁੱਟ ਕੇ ਆਪਣੀ ਹੀ ਤਬਾਹੀ ਦੇ ਬੀਜ ਬੀਜੇ ਹਨ। ਕਾਰਖਾਨਿਆਂ ਦੀਆਂ ਚਿਮਨੀਆਂ 'ਚੋਂ ਨਿਕਲ ਰਹੀਆਂ ਜ਼ਹਿਰੀਲੀਆਂ ਗੈਸਾਂ ਵਾਤਾਵਰਨ ਨੂੰ ਜ਼ਹਿਰੀਲਾ ਬਣਾ ਰਹੀਆਂ ਹਨ। ਧਰਤੀ ਦੇ ਅਨੇਕਾਂ ਇਲਾਕਿਆਂ ਵਿੱਚ ਵਾਤਾਵਰਨ ਵਿੱਚ ਵੱਧ ਰਹੇ ਪ੍ਰਦੂਸ਼ਨ ਕਾਰਨ ਮਨੁੱਖਾਂ ਲਈ ਸਾਹ ਲੈਣਾ ਮੁਸ਼ਕਿਲ ਹੋ ਰਿਹਾ ਹੈ। ਵਾਤਾਵਰਨ ਵਿੱਚ ਵੱਧ ਰਹੇ ਪ੍ਰਦੂਸ਼ਨ ਕਾਰਨ ਗਲੋਬਲ ਵਾਰਮਿੰਗ ਵਧ ਰਹੀ ਹੈ। ਜਿਸ ਕਾਰਨ ਭੂਚਾਲ ਆ ਰਹੇ ਹਨ, ਟੋਰਨੈਡੋ ਆ ਰਹੇ ਹਨ, ਸਮੁੰਦਰੀ ਤੂਫ਼ਾਨ ਆ ਰਹੇ ਹਨ, ਸੁਨਾਮੀ ਲਹਿਰਾਂ ਕਾਰਨ ਆਏ ਸਮੁੰਦਰੀ ਤੂਫ਼ਾਨਾਂ ਸਦਕਾ ਲੱਖਾਂ ਲੋਕਾਂ ਦੀ ਮੌਤ ਹੋ ਰਹੀ ਹੈ। ਹਜ਼ਾਰਾਂ ਕਿਸਮ ਦੀਆਂ ਨਵੀਆਂ ਅਤੇ ਖਤਰਨਾਕ ਬੀਮਾਰੀਆਂ ਸ਼ੁਰੂ ਹੋ ਰਹੀਆਂ ਹਨ। ਧਰਤੀ ਉੱਤੇ ਮਨੁੱਖ ਦੀ ਸਦੀਵੀ ਹੋਂਦ ਆਪਣੇ ਚੌਗਿਰਦੇ ਨਾਲ, ਵਾਤਾਵਰਨ ਨਾਲ, ਰੁੱਖਾਂ ਨਾਲ ਪੈਦਾ ਹੋਏ ਰਿਸ਼ਤੇ ਨੂੰ ਸੁਖਾਵਾਂ ਰੱਖਣ ਸਦਕਾ ਹੀ ਸੰਭਵ ਰਹਿ ਸਕੇਗੀ। ਮਨੁੱਖ ਜੇਕਰ ਇਸ ਸਚਾਈ ਵੱਲੋਂ ਮੂੰਹ ਮੋੜੇਗਾ ਤਾਂ ਉਹ ਆਪਣੇ ਪੈਰਾਂ ਥੱਲੇ ਆਪ ਹੀ ਕੰਡੇ ਬੀਜ ਰਿਹਾ ਹੋਵੇਗਾ. ਹਵਾ ਨਾਲ, ਘਾਹ ਨਾਲ, ਰੁੱਖਾਂ ਨਾਲ, ਮਨੁੱਖ ਦੇ ਤਿੜਕ ਰਹੇ ਰਿਸ਼ਤਿਆਂ ਬਾਰੇ ਸਾਧੂ ਬਿਨਿੰਗ ਵੀ ਚੇਤੰਨ ਹੈ:
ਸੈਰ ਗਏ ਨੂੰ
ਹਵਾ ਆਖਦੀ
ਘਾਹ ਪੁੱਛਦਾ ਹੈ
ਕਰਦੇ ਰੁੱਖ ਸ਼ਿਕਾਇਤ
(
ਸੈਰ ਗਏ ਨੂੰ)
ਪੂਰਬੀ ਅਤੇ ਪੱਛਮੀ ਸਭਿਆਚਾਰਾਂ ਵਿੱਚ ਇੱਕ ਵੱਡਾ ਵੱਖਰੇਂਵਾਂ ਹੈ - ਜ਼ਿੰਦਗੀ ਜਿਊਣ ਦਾ ਢੰਗ। ਪੂਰਬੀ ਸਭਿਆਚਾਰਾਂ ਵਿੱਚ ਪ੍ਰਵਾਰਕ ਰਿਸ਼ਤਿਆਂ ਨੂੰ ਬਹੁਤ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਹੈ; ਪਰ ਇਸਦੇ ਮੁਕਾਬਲੇ ਵਿੱਚ ਪੱਛਮੀ ਸਭਿਆਚਾਰਾਂ ਵਿੱਚ 'ਨਿੱਜ' ਨੂੰ ਵਧੇਰੇ ਅਹਿਮੀਅਤ ਦਿੱਤੀ ਜਾਂਦੀ ਹੈ। ਖਪਤ ਸਭਿਆਚਾਰ ਦੇ ਪਸਾਰ ਨਾਲ ਵਸਤਾਂ ਦੀ ਚਕਾਚੌਂਦ ਨਾਲ ਆਪਣੇ ਘਰਾਂ ਨੂੰ ਭਰਨ ਦੀ ਦੌੜ ਵਿੱਚ ਕੁਝ ਲੋਕ ਇਹ ਭੁੱਲ ਰਹੇ ਹਨ ਕਿ ਘਰ ਵਸਤਾਂ ਦੇ ਅੰਬਾਰ ਲਗਾਉਣ ਨਾਲ ਨਹੀਂ ਬਣਦੇ। ਬਲਕਿ ਉਨ੍ਹਾਂ ਘਰਾਂ ਵਿੱਚ ਰਹਿ ਰਹੇ ਮਨੁੱਖਾਂ ਦੇ ਆਪਸੀ ਸੁਖਾਵੇਂ ਰਿਸ਼ਤਿਆਂ ਦੀ ਹੋਂਦ ਸਦਕਾ ਹੀ ਬਣਦੇ ਹਨ। ਸਾਧੂ ਬਿਨਿੰਗ ਨੂੰ ਵੀ ਇਸ ਗੱਲ ਦਾ ਅਹਿਸਾਸ ਹੈ:
ਬਹੁਤ ਰੌਸ਼ਨ ਹੈ
ਮੇਰਾ ਇਹ ਘਰ ਨਵਾਂ
ਚਮਕਦਾਰ ਚੀਜ਼ਾਂ ਨਾਲ ਭਰਿਆ
ਨਜ਼ਰਾਂ ਦਾ ਭਰਪੂਰ ਦ੍ਰਿਸ਼ ਪਰ
ਅੰਦਰ ਦਾ ਖਲਾਅ ਨਹੀਂ ਭਰਦਾ
ਜਾਂ
ਹੁਣ ਇਹ ਨਵਾਂ ਨਕੋਰ ਰੋਸ਼ਨ ਘਰ
ਭਰਿਆ ਹੋਇਆ ਵੀ ਖਾਲੀ ਖਾਲੀ
ਯਾਦਾਂ ਤੇ ਕਹਾਣੀਆਂ ਤੋਂ ਵਾਂਝਾ
(
ਘਰ)
ਕੈਨੇਡਾ ਇਮੀਗਰੈਂਟਾਂ ਦਾ ਦੇਸ਼ ਹੈ. ਦੁਨੀਆਂ ਦੇ ਹਰੇਕ ਕੋਨੇ 'ਚੋਂ ਆ ਕੇ ਲੋਕ ਇੱਥੇ ਵਸੇ ਹਨ। ਵਧੇਰੇ ਲੋਕ ਇੱਥੇ ਆਰਥਿਕ ਕਾਰਨਾਂ ਕਰਕੇ ਹੀ ਆਏ ਹਨ। ਅਜਿਹੇ ਲੋਕ ਪਿੱਛੇ ਛੱਡ ਆਈ ਆਪਣੀ ਜਨਮ ਭੂਮੀ ਨਾਲੋਂ ਕੈਨੇਡਾ ਵਿੱਚ ਭਾਵੇਂ ਜਿੰਨੀ ਮਰਜ਼ੀ ਸੁਖਾਲੀ ਜ਼ਿੰਦਗੀ ਕਿਉਂ ਨ ਜੀਅ ਰਹੇ ਹੋਣ, ਉਹ ਫਿਰ ਵੀ ਸਾਰੀ ਉਮਰ ਇੱਥੋਂ ਦੇ ਮਾਹੌਲ, ਚੌਗਿਰਦੇ, ਵਾਤਾਵਰਨ ਅਤੇ ਮੌਸਮਾਂ ਨਾਲ ਅੰਦਰੂਨੀ ਤੌਰ ਉੱਤੇ ਪੂਰੀ ਤਰ੍ਹਾਂ ਸਾਂਝ ਨਹੀਂ ਪਾ ਸਕਦੇ। ਜਦੋਂ ਕਦੀ ਵੀ ਉਨ੍ਹਾਂ ਨੂੰ ਮੌਕਾ ਮਿਲਦਾ ਹੈ ਤਾਂ ਉਹ ਆਪਣੀ ਜਨਮ-ਭੂਮੀ ਵੱਲ ਆਪਣੇ ਉਦਰੇਵੇਂ ਦਾ ਪ੍ਰਗਟਾਵਾ ਕਰਦੇ ਹਨ. ਉੱਥੇ ਦੇ ਖੇਤਾਂ, ਦਰਿਆਵਾਂ, ਪੌਣ ਪਾਣੀ ਅਤੇ ਮੌਸਮਾਂ ਨੂੰ ਯਾਦ ਕਰਕੇ ਉਦਾਸ ਹੋ ਜਾਂਦੇ ਹਨ। ਪਿੱਛੇ ਛੱਡ ਆਏ ਦੇਸ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹਣ ਲੱਗਿਆਂ ਉਹ ਸਭ ਹੱਦਾਂ ਬੰਨੇ ਟੱਪ ਜਾਂਦੇ ਹਨ। ਕੁਝ ਇਹੋ ਜਿਹੇ ਝਲਕਾਰੇ ਸਾਧੂ ਬਿਨਿੰਗ ਦੀ ਕਵਿਤਾ 'ਚਿਟੀ ਪਰੀ' ਪੜ੍ਹਦਿਆਂ ਵੀ ਮਿਲਦੇ ਹਨ:
ਮੈਨੂੰ ਤਾਂ ਕਾਂਬਾ ਛਿੜੇ
ਤੇਰੇ ਨੇੜੇ ਜਾਂਦਿਆਂ ਹੀ
ਤੇਰੇ ਨਾਲ ਖੇਡਣ ਨੂੰ
ਤੇਰੇ ਤੋਂ ਫਿਸਲਣ ਨੂੰ
ਮਨ ਨਾ ਮਚਲੇ
ਜਿੱਦਾਂ ਮੋਹਲੇਧਾਰ ਮੀਂਹ '
ਕੱਚੀਆਂ ਗਲੀਆਂ '
ਟੱਪਣ ਨੂੰ ਮਚਲਦਾ ਸੀ
(
ਚਿੱਟੀ ਪਰੀ)
ਪਰ ਕੈਨੇਡਾ ਦੇ ਪੰਜਾਬੀ ਕਵੀਆਂ ਵਿੱਚ ਸਾਧੂ ਬਿਨਿੰਗ ਅਜਿਹੀਆਂ ਉਦਰੇਵੇਂ ਵਾਲੀਆਂ ਭਾਵਨਾਵਾਂ ਦਾ ਪ੍ਰਗਟਾ ਕਰਨ ਵਾਲਾ ਕੋਈ ਇਕੱਲਾ ਕਵੀ ਨਹੀਂ। ਅਨੇਕਾਂ ਹੋਰ ਕਵੀਆਂ ਦੀਆਂ ਰਚਨਾਵਾਂ ਵਿੱਚ ਵੀ ਅਜਿਹਾ ਉਦਰੇਵਾਂ ਦੇਖਿਆ ਜਾ ਸਕਦਾ ਹੈ। ਖਾਸ ਕਰਕੇ ਉਨ੍ਹਾਂ ਲੇਖਕਾਂ ਦੀਆਂ ਰਚਨਾਵਾਂ ਵਿੱਚ ਜੋ ਕਿ ਕੈਨੇਡਾ ਵਿੱਚ ਲੰਬਾ ਸਮਾਂ ਰਹਿਣ ਦੇ ਬਾਵਜੂਦ ਵੀ ਮਾਨਸਿਕ ਤੌਰ ਉੱਤੇ ਕੈਨੇਡਾ ਦੇ ਸਭਿਆਚਾਰਕ, ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਮਾਹੌਲ ਵਿੱਚ ਰਚ-ਮਿਚ ਨਹੀਂ ਸਕੇ।
'
ਯਾਰ ਮੇਰਾ ਦਰਿਆ' ਕਾਵਿ ਸੰਗ੍ਰਹਿ ਵਿੱਚ ਸਾਧੂ ਬਿਨਿੰਗ ਨੇ ਅਨੇਕਾਂ ਹੋਰ ਕਿਸਮ ਦੇ ਰਿਸ਼ਤਿਆਂ ਦੀ ਵੀ ਗੱਲ ਕੀਤੀ ਹੈ।
ਔਰਤ ਅਤੇ ਮਰਦ ਦੇ ਰਿਸ਼ਤੇ ਦੀ ਗੱਲ ਕਰਦਿਆਂ ਬਿਨ੍ਹਾਂ ਕਿਸੀ ਸੰਕੋਚ ਦੇ ਸਾਧੂ ਬਿਨਿੰਗ ਇਹ ਗੱਲ ਮੰਨਦਾ ਹੈ ਕਿ ਮਰਦ ਪ੍ਰਧਾਨ ਸਮਾਜ ਨੇ ਜ਼ਿੰਦਗੀ ਦੇ ਅਨੇਕਾਂ ਖੇਤਰਾਂ ਵਿੱਚ ਆਪਣੀ ਸਰਦਾਰੀ ਕਾਇਮ ਰੱਖਣ ਖਾਤਰ ਸਦੀਆਂ ਤੋਂ ਔਰਤ ਨੂੰ ਅਨੇਕਾਂ ਤਰ੍ਹਾਂ ਦੀ ਮਾਨਸਿਕ ਗੁਲਾਮੀ ਦੇ ਸੰਗਲਾਂ ਵਿੱਚ ਜਕੜਿਆ ਹੋਇਆ ਹੈ। ਜਿਸ ਕਾਰਨ ਆਦਮੀ ਅਤੇ ਔਰਤ ਦਰਮਿਆਨ ਬਰਾਬਰੀ ਦੇ ਸੰਕਲਪ ਉੱਤੇ ਆਧਾਰਤ ਪੈਦਾ ਹੋਈ ਆਪਸੀ ਸਮਝ 'ਚੋਂ ਜਨਮੇ ਰਿਸ਼ਤਿਆਂ ਦੀ ਅਣਹੋਂਦ ਕਾਰਨ ਅਨੇਕਾਂ ਘਰਾਂ ਵਿੱਚ ਪਤੀ ਪਤਨੀ ਦਾ ਆਪਸੀ ਰਿਸ਼ਤਾ 'ਮਹਿਬੂਬ' ਵਾਲਾ ਹੋਣ ਦੀ ਥਾਂ ਇੱਕ-ਦੂਜੇ ਦੇ ਦੁਸ਼ਮਣ ਵਾਲਾ ਜਾਂ ਮਾਲਿਕ ਅਤੇ ਗੁਲਾਮ ਵਾਲਾ ਹੈ। ਜਿਸ ਕਾਰਨ ਉਹ ਮਹਿਜ਼ ਦਿਖਾਵੇ ਦੇ ਤੌਰ ਉੱਤੇ ਹੀ ਪਤੀ ਪਤਨੀ ਦੇ ਰੂਪ ਵਿੱਚ ਰਹਿ ਰਹੇ ਹੁੰਦੇ ਹਨ। ਅਜਿਹੇ ਜੋੜੇ ਮਾਨਸਿਕ ਤੌਰ ਉੱਤੇ, ਭਾਵਨਾਤਮਕ ਤੌਰ ਉੱਤੇ ਅਤੇ ਅਨੇਕਾਂ ਵਾਰ ਸਰੀਰਕ ਤੌਰ ਉੱਤੇ ਵੀ ਇੱਕ ਦੂਜੇ ਉੱਤੇ ਹਿੰਸਾਤਮਕ ਹਮਲੇ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਅਜਿਹੇ ਅਸੰਤੁਲਿਤ ਮਨੁੱਖੀ ਰਿਸ਼ਤਿਆਂ ਦੀ ਉਸਾਰੀ ਵਿੱਚ ਸਾਡੇ ਧਾਰਮਿਕ, ਸਭਿਆਚਾਰਕ, ਸਮਾਜਿਕ, ਸਾਹਿਤਕ, ਦਾਰਸ਼ਨਿਕ ਅਤੇ ਰਾਜਨੀਤਿਕ ਗ੍ਰੰਥਾਂ ਦਾ ਵੀ ਯੋਗਦਾਨ ਹੈ। ਜਿਸ ਵਿੱਚ ਔਰਤ ਨੂੰ ਪੈਰ ਦੀ ਜੁੱਤੀ, ਗੰਵਾਰ ਅਤੇ ਜਾਨਵਰ ਤੱਕ ਵੀ ਕਿਹਾ ਗਿਆ ਹੈ। ਔਰਤ ਅਤੇ ਮਰਦ ਦੇ ਆਪਸੀ ਰਿਸ਼ਤੇ ਦੀ ਸਦੀਆਂ ਤੋਂ ਸਾਡੀ ਸੰਸਕ੍ਰਿਤੀ ਵਿੱਚ ਚੱਲੀ ਆ ਰਹੀ ਗਲਤ ਪ੍ਰੀਭਾਸ਼ਾ ਅਤੇ ਉਸਦੇ ਪ੍ਰਭਾਵ ਸਦਕਾ ਹੋ ਰਹੇ ਮਨੁੱਖੀ ਰਿਸ਼ਤਿਆਂ ਦੀ ਤਬਾਹੀ ਵੱਲ ਸਾਧੂ ਬਿਨਿੰਗ ਦੀਆਂ ਹੇਠ ਲਿਖੀਆਂ ਕਾਵਿ ਸਤਰਾਂ ਵੀ ਇਸ਼ਾਰਾ ਕਰਦੀਆਂ ਹਨ:
ਤੇ ਤੂੰ
ਆਪਣੇ ਜਿਸਮ 'ਤੇ ਸਜਾ ਰੱਖੇ ਸਨ
ਹਲੀਮੀ, ਨਿਮਰਤਾ, ਤਾਬਿਆਦਾਰੀ
ਤੇਰੇ ਹਿੱਸੇ ਦੀ ਸੰਸਕ੍ਰਿਤੀ ਵੱਲੋਂ
ਤੈਨੂੰ ਹਿਦਾਇਤ ਸੀ
ਆਪਣੇ ਹਥਿਆਰਾਂ ਨਾਲ
ਮੇਰੇ ਅੱਗ ਵਰਸਾਉਂਦੇ ਬਾਣਾਂ 'ਤੇ ਵਿਜੇ ਪਾਵੇ
ਇਹਨਾਂ ਹਥਿਆਰਾਂ ਨੂੰ ਸਾਂਭਦੀ
ਸਿਤਾਰਿਆਂ ਭਰੀ ਸਾੜੀ 'ਚ ਲਿਪਟੀ
ਮੇਰੇ ਵਾਂਗ ਤੂੰ ਵੀ ਗ਼ੈਰ ਹਾਜ਼ਰ ਸੀ
ਆਪਣੀ ਹੀ ਜ਼ਿੰਦਗੀ ਦੇ ਜਸ਼ਨ ਵਿਚੋਂ
ਇੰਝ ਬਣਨਾ ਹੀ ਸੀ ਸਾਡੀ ਸੇਜ ਨੇ
ਇਕ ਹਾਸੋ-ਹੀਣਾ ਜੰਗੀ ਮੈਦਾਨ
ਤੇ ਉਸ ਵਿਚ ਸਦਾ ਵਾਂਗ
ਜ਼ਖ਼ਮੀ ਤੂੰ ਹੀ ਹੋਣਾ ਸੀ
ਤੇ ਹੋਈ
ਸਾਧੂ ਬਿਨਿੰਗ ਦੇ ਕਾਵਿ ਸੰਗ੍ਰਹਿ 'ਯਾਰ ਮੇਰਾ ਦਰਿਆ' ਵਿੱਚ ਜਿਹੜੀ ਗੱਲ ਸਭ ਤੋਂ ਵੱਧ ਪ੍ਰਭਾਵਿਤ ਕਰਦੀ ਹੈ ਉਹ ਇਹ ਹੈ ਕਿ ਜ਼ਿੰਦਗੀ ਦੇ ਸਫ਼ਰ ਦੌਰਾਨ ਖੁਸ਼ੀਆਂ ਵਿੱਚ, ਗਮੀਆਂ ਵਿੱਚ, ਪ੍ਰਾਪਤੀਆਂ ਵਿੱਚ, ਅਸਫਲਤਾਵਾਂ ਵਿੱਚ ਸਾਨੂੰ ਇਹ ਗੱਲ ਭੁੱਲ ਨ ਜਾਵੇ ਕਿ ਸਾਡਾ ਸੁਪਨਾ ਖ਼ੂਬਸੂਰਤ ਰਿਸ਼ਤਿਆਂ ਦੀ ਉਸਾਰੀ ਕਰਨਾ ਹੈ। ਇਹ ਰਿਸ਼ਤੇ ਚਾਹੇ ਮਨੁੱਖੀ ਹੋਣ, ਸਭਿਆਚਾਰਕ ਹੋਣ, ਸਮਾਜਿਕ ਹੋਣ, ਰਾਜਨੀਤਿਕ ਹੋਣ, ਆਰਥਿਕ ਹੋਣ, ਵਾਤਾਵਰਨ ਨਾਲ ਸਬੰਧਤ ਹੋਣ ਜਾਂ ਸਾਡੇ ਚੌਗਿਰਦੇ ਨਾਲ ਜੁੜੇ ਹੋਣ।
ਰਿਸ਼ਤਿਆਂ ਦੀ ਸਾਰਥਿਕਤਾ ਬਾਰੇ ਪਾਠਕਾਂ ਨੂੰ ਚੇਤੰਨ ਕਰਨਾ ਹੀ ਸਾਧੂ ਬਿਨਿੰਗ ਦੀ ਕਾਵਿ ਪੁਸਤਕ 'ਯਾਰ ਮੇਰਾ ਦਰਿਆ' ਦਾ ਮੂਲ ਉਦੇਸ਼ ਕਿਹਾ ਜਾ ਸਕਦਾ ਹੈ। ਮੇਰੇ ਵਿਚਾਰ ਅਨੁਸਾਰ, ਕਿਸੇ ਵੀ ਲੇਖਕ ਵੱਲੋਂ ਆਪਣੀ ਰਚਨਾ ਦਾ ਅਜਿਹਾ ਉਦੇਸ਼ ਨਿਰਧਾਰਤ ਕਰਨਾ ਕੋਈ ਛੋਟੀ ਪ੍ਰਾਪਤੀ ਨਹੀਂ।
ਅਜਿਹੀ ਕਾਵਿ-ਪ੍ਰਾਪਤੀ ਕਰਨ ਸਦਕਾ ਸਾਧੂ ਬਿਨਿੰਗ ਲਈ ਮੇਰੀਆਂ ਸ਼ੁੱਭ ਇਛਾਵਾਂ !

Wednesday, January 21, 2009

ਦਰਸ਼ਨ ਦਰਵੇਸ਼ - ਲੇਖ

ਸੰਗੀਤ ਚੈਨਲਾਂ ਦੇ ਜੀ ਹਜ਼ੂਰੀਏ ਕਿਉਂ ਬਣ ਗਏ ਨੇ ਪੰਜਾਬੀ ਗਾਇਕ ?

ਲੇਖ

ਪੂਰੀ ਦੁਨੀਆਂ ਵਿੱਚ ਪੰਜਾਬੀ ਗਾਇਕੀ ਦਾ ਬੋਲਬਾਲਾ ਹੈਅੱਤਵਾਦ ਦੀ ਸੀਮਾਂ ਤੱਕ ਪਹੁੰਚੀ ਪਾਇਰੇਸੀ ਦੇ ਬਾਵਜੂਦ ਵੀ ਆਡੀਓ-ਵੀਡੀਓ ਕੰਪਨੀਆਂ ਸਿੰਗਰ ਰਿਲੀਜ਼ ਕਰ ਰਹੀਆਂ ਹਨਸੁਰਿਆਂ ਬੇਸੁਰਿਆਂ ਦੀ ਹੁਣ ਕੋਈ ਕਲਾਸ ਹੀ ਨਹੀਂ ਰਹੀਸੰਗੀਤ ਦੀ ਮਾਰਕੀਟ ਸਬਜ਼ੀ ਮੰਡੀ ਦੇ ਹਾਣ ਦੀ ਹੋ ਗਈ ਹੈਕਿਸੇ ਨੂੰ ਗੋਭੀ ਚੰਗੀ ਲੱਗਦੀ ਹੈ ਕਿਸੇ ਨੂੰ ਗਾਜਰਾਂਸ਼ਾਮ ਨੂੰ ਗੋਭੀ ਵਾਲਾ ਵੀ ਆਪਣੀਂ ਬੋਰੀ ਖਾਲੀ ਕਰਕੇ ਜਾਂਦਾ ਹੈ ਅਤੇ ਗਾਜਰਾਂ ਵਾਲਾ ਵੀਪੈਸੇ ਕਿਸੇ ਦੇ ਪੱਲੇ ਵੀ ਨਹੀਂ ਹੁੰਦੇਫੇਰ ਭਲਾ ਗੋਭੀ ਅਤੇ ਗਾਜਰਾਂ ਕਿੱਧਰ ਗਈਆਂ?

ਇਹੋ ਹਾਲਤ ਅੱਜ ਪੰਜਾਬੀ ਸੰਗੀਤ ਦੀ ਹੈਅਗਲੀ ਗੱਲ ਕਰਨ ਤੋਂ ਪਹਿਲਾਂ ਮੈ ਉਸ ਸਮੇਂ ਤਾਈਂ ਗੁਜ਼ਰਨਾਂ ਚਾਹੂੰਗਾ ਜਦੋਂ ਪੰਜਾਬੀ ਗਾਇਕਾਂ ਦੀ ਮੰਡੀ ਸਿਰਫ ਲੁਧਿਆਣਾ ਹੁੰਦੀ ਸੀਬੱਸ ਅੱਡੇ ਦੇ ਸਾਹਮਣੇ ਗਾਇਕਾਂ ਦੇ ਕਿੰਨੇ ਹੀ ਬੋਰਡ ਦੁਕਾਨਾਂ ਉਪਰਲੇ ਚੁਬਾਰਿਆਂ ਉਪਰ ਲਟਕੇ ਨਜ਼ਰੀਂ ਪੈਂਦੇ ਸਨ ਪਹਿਲੀ ਗੱਲ ਤਾਂ ਇਹ ਕਿ ਉਦੋਂ ਗਾਇਕੀ ਨੂੰ ਕੰਜਰਾਂ ਦਾ ਕਿੱਤਾ ਹੀ ਮੰਨਿਆ ਜਾਂਦਾ ਸੀ ਲੇਕਿਨ ਕਿਹੜੇ ਲੋਕ ਗਾਇਕੀ ਅਤੇ ਗਾਇਕਾਂ ਨੂੰ ਪਸੰਦ ਕਰਦੇ ਸਨ ,ਉਹਨਾਂ ਲੋਕਾਂ ਵਿੱਚ ਇਹਨਾਂ ਗਾਇਕਾਂ ਨੂੰ ਮਿਲਣ ਅਤੇ ਦੇਖਣ ਦਾ ਬਹੁਤ ਵੱਡਾ ਕਰੇਜ਼ ਹੁੰਦਾ ਸੀ ਜਿਹੜੇ ਗੀਤਕਾਰ ਦੇ ਗੀਤ ਉਦੋਂ ਦੇ ਗਾਇਕ ਗਾਉਂਦੇ ਸਨ ਲੋਕ ਉਹਨਾਂ ਤੋਂ ਵਾਰ-ਵਾਰ ਪੁੱਛਦੇ ਹੁੰਦੇ ਸਨ ਕਿ ਉਹ ਸੁੱਚੀ -ਮੁੱਚੀਂ ਹੀ ਗਾਇਕਾਂ ਨੂੰ ਮਿਲਦੇ ਹਨ ਉਹਨਾਂ ਨਾਲ ਚਾਹ ਪਾਣੀ ਪੀਂਦੇ ਹਨ? ਉਹਨਾਂ ਨਾਲ ਹੱਥ ਮਿਲਾਉਂਦੇ ਹਨ ਮਤਲਬ ਕਿ ਗਾਇਕ ਸਰੋਤਿਆਂ ਦੇ ਅਸਲੀ ਨਾਇਕ ਹੁੰਦੇ ਸਨ

ਇਹ ਵੱਖਰੀ ਗੱਲ ਹੈ ਕਿ ਗਾਇਕ ਆਪਣੇ ਗੀਤਕਾਰਾਂ ਨੂੰ 'ਟੁੱਚੇ' ਤੋਂ ਵੱਧ ਕੁੱਝ ਨਹੀਂ ਸਮਝਦੇ ਸਨਵੱਡੇ ਇੱਜ਼ਤਦਾਰ ਘਰਾਣਿਆਂ ,ਸਰਕਾਰਾਂ ਲਈ ਇਹ ਪੰਜਾਬੀ ਗਾਇਕ 'ਭੰਡਾਂ' ਤੋਂ ਵੱਧ ਕੁਝ ਵੀ ਨਹੀਂ ਸਨ ਮੁਜਰਾ ਵੇਖਣ ਵਾਲਿਆਂ ਦੀ ਨਜ਼ਰ ਵਿੱਚ ਕੰਜਰੀ ਦੀ ਕੀ ਪੁਜ਼ੀਸ਼ਨ ਹੁੰਦੀ ਹੈ? ਬੱਸ ਇਹੋ ਜਿਹੀ ਹੀ ਪੁਜ਼ੀਸਨ ਇਹਨਾਂ ਗਾਇਕਾਂ ਦੀ ਹੁੰਦੀ ਹੈ ਜਾਣੀ ਟਕਾ ਸੁੱਟਿਆ ਅਤੇ ਖੜਕਾ ਲਏ

ਅਸਲ ਵਿੱਚ ਤਾਂ ਅਖ਼ਬਾਰਾਂ ਵਿੱਚ ਇਹਨਾਂ ਦਾ ਜ਼ਿਕਰ ਤੱਕ ਨਹੀਂ ਸੀ ਹੁੰਦਾ ਪਰ ਜੇ ਕਦੇ ਕਦਾਈ ਭੁੱਲ-ਭੁਲੇਖੇ ਇਹਨਾਂ ਦੀ ਕੋਈ ਵੀ ਤਸਵੀਰ ਛਪ ਜਾਂਦੀ ਜਾਂ ਕਿਧਰੇ ਨਾਮ ਛਪ ਜਾਂਦਾ ਤਾਂ ਇਹ ਗਾਇਕ ਉਸ ਅਖ਼ਬਾਰ ਨੂੰ ਸ਼ੀਸ਼ੇ ਵਿੱਚ ਜੜਵਾ ਕੇ ਆਪਣੇ ਦਫ਼ਤਰ ਵਿੱਚ ਲਗਾ ਕੇ ਰੱਖਦੇ ਸਨ ਅਤੇ ਹਿੱਕ ਫੁਲਾ ਕੇ ਆਪਣੇ ਸਾਥੀਆਂ ਨੂੰ ਦੱਸਦੇ ਸਨ ਕਿ ਫਲਾਣੇ ਅਖ਼ਬਾਰ ਨੇ ਉਹਨਾਂ ਦਾ ਜ਼ਿਕਰ ਕੀਤਾ ਹੈ ਉਹ ਅਖ਼ਬਾਰ ਉਹਨਾਂ ਲਈ ਦੇਵਤਾ ਸਮਾਨ ਹੁੰਦਾ ਸੀ ਫਿਰ ਹੌਲੀ-ਹੌਲ਼ੀ ਇਹ ਚਲਨ ਸ਼ੁਰੂ ਹੋ ਗਿਆ ਇਹਨਾਂ ਬਾਰੇ ਇੱਕਾ ਦੁੱਕਾ ਅਖ਼ਬਾਰਾਂ ਵਿੱਚ ਕਦੇ ਕਦਾਈ, ਖ਼ਾਸ ਉੱਤੇ ਲਿਖਿਆ ਜਾਣ ਲੱਗ ਪਿਆ ਪਿੰਟ ਮੀਡੀਆ ਨੇ ਮੰਨੋਰੰਜਨ ਵਾਲੀ ਥਾਂ ਉਪਰ ਥਾਂ ਦੇਣੀ ਸ਼ੁਰੂ ਕਰ ਦਿੱਤੀ

ਨਾਟਕਾਂ,ਕਲਾਕਾਰਾਂ, ਚਿੱਤਰਕਾਰੀ ਦੀ ਨੁਮਾਇਸ਼ ਅਤੇ ਸਾਹਿਤਕ ਸਰਗਰਮੀਆਂ ਵਾਂਗ ਇਹਨਾਂ ਨੂੰ ਵੀ ਕੁਝ ਕੁਝ ਅਹਿਮੀਅਤ ਦਿੱਤੀ ਜਾਣ ਲੱਗ ਪਈ ਇਹਨਾਂ ਦੇ ਫੀਚਰ ਲਿਖੇ ਜਾਣ ਲੱਗ ਪਏ ਇਹਨਾਂ ਦੀਆਂ ਫੋਟੋਆਂ ਛਾਪੀਆਂ ਜਾਣ ਲੱਗ ਪਈਆਂ ,ਇਹਨਾਂ ਦੇ ਰੇਖਾ-ਚਿੱਤਰ ਲਿਖੇ ਜਾਣ ਲੱਗ ਪਏ ਇਹਨਾਂ ਦੀਆਂ ਮੁਲਾਕਾਤਾਂ ਕੀਤੀਆਂ ਜਾਣ ਲੱਗ ਪਈਆਂਅਖ਼ਬਾਰ ਰੰਗਦਾਰ ਬਣ ਗਏ ਤਾਂ ਇਹ ਵੀ ਰੰਗਦਾਰ ਹੋ ਗਏ ਜਿਹਨਾਂ ਚੁਬਾਰਿਆਂ ਵਿੱਚ ਇੱਕ ਅੱਧਾ ਅਖਬਾਰ ਆਉਂਦਾ ਹੁੰਦਾ ਸੀ ਉੱਥੇ ਰੰਗਦਾਰ ਅਖ਼ਬਾਰਾਂ ਦੀਆਂ ਮਹਿਫ਼ਲਾਂ ਲੱਗਣ ਲੱਗ ਪਈਆਂ ਇਹ ਚੁਬਾਰੇ ਲੁਧਿਆਣੇ ਤੋ ਬਠਿੰਡੇ, ਜਲੰਧਰ, ਅੰਮ੍ਰਿਤਸਰ, ਪਟਿਆਲੇ, ਮੁਹਾਲੀ ਗੱਲ ਕੀ ਸਾਰੇ ਪੰਜਾਬ ਵਿੱਚ ਫੈਲ ਗਏ ਅਤੇ ਉਹ ਵੇਲਾ ਆ ਗਿਆ ਜਦੋਂ ਇਹਨਾਂ ਗਾਇਕਾਂ ਲਈ ਸਪੈਸ਼ਲ ਟਰੇਡ ਮੈਗਜ਼ੀਨ ਨਿਕਲਣੇ ਸ਼ੁਰੂ ਹੋ ਗਏ ਅਤੇ ਇਹਨਾਂ ਉੱਪਰ ਕਿਤਾਬਾਂ ਵੀ ਲਿਖੀਆਂ ਜਾਣ ਲੱਗ ਪਈਆਂ ਅਤੇ ਜਿਸ ਵੇਲੇ ਦਾ ਮੈਂ ਜ਼ਿਕਰ ਕੀਤਾ ਹੈ ਉਹ ਅੱਜ ਦਾ ਵੇਲ਼ਾ ਹੈ ਇਸ ਵੇਲੇ ਤੱਕ ਪਹੁੰਚਦਿਆਂ ਪਹੁੰਚਦਿਆਂ ਏਨੀ ਭੀੜ ਗਾਇਕੀ ਦੇ ਪਲੇਟਫਾਰਮ ਉਪਰ ਜਮ੍ਹਾਂ ਹੋ ਗਈ ਹੈ ਕਿ ਜਿੱਥੇ ਗਾਇਕੀ ਦੇ ਅਸਲੀ ਬੋਲ ਪਤਾ ਨਹੀਂ ਕਿੱਧਰ ਗੁਆਚ ਗਏ ਹਨ

ਇਹ ਸਭ ਕੁਝ ਪ੍ਰਿੰਟ ਮੀਡੀਏ ਦੀ ਈਮਾਨਦਾਰੀ ਅਤੇ ਮਿਹਰਬਾਨੀ ਸਦਕਾ ਹੋਇਆ ਹੈ ਕਿ ਇਹਨਾਂ ਗਾਇਕਾਂ ਬਾਰੇ ਲਿਖਣ ਵਾਲੇ ਕਲਮਕਾਰਾਂ ਅਤੇ ਕਾਲਮ ਨਵੀਸਾਂ ਨੇ ਇਹਨਾਂ ਖਾਤਰ ਮਣਾਂ ਮੂਹੀ ਸਿਆਹੀ ਸਫ਼ਿਆਂ ਉਪਰ ਡੋਹਲ ਕੇ ਇਹਨਾਂ ਲੋਕਾਂ ਨੂੰ ਬੱਚੇ-ਬੱਚੇ ਦੇ ਹਰਮਨ ਪਿਆਰੇ ਬਣਾ ਦਿੱਤਾ ਹੈ ਅਖਬਾਰਾਂ ਅਤੇ ਰਸਾਲਿਆਂ ਨੇ ਆਪਣੇ ਸਫਿਆਂ ਦੀ ਜ਼ਮੀਨ ਇਹਨਾਂ ਲਈ ਕੁਰਬਾਨ ਕੀਤੀ ਹੈ। ਇਹਨਾਂ ਨੂੰ ਥਾਂ ਦੇਣ ਦੀ ਖਾਤਰ ਹੋਰ ਬਹੁਤ ਸਾਰੀਆਂ ਖ਼ਬਰਾਂ ਬਲੀ ਚੜ੍ਹਾਈਆਂ ਹਨ

ਜੇਕਰ ਪ੍ਰਿੰਟ ਮੀਡੀਆ ਅਜਿਹਾ ਨਾ ਕਰਦਾ ਜਾਂ ਮੇਰੇ ਜਿਹੇ ਕਾਲਮ ਨਵੀਸ ਆਪਣਾ ਕੀਮਤੀ ਵਕਤ ਇਹਨਾਂ ਲਈ ਰਾਖਵਾਂ ਨਾ ਕਰਦੇ ਤਾਂ ਅੱਜ ਵੀ ਪੰਜਾਬੀ ਗਾਇਕਾਂ ਦੀ ਹਾਲਤ ਖੂਹ ਦੇ ਡੱਡੂ ਵਾਂਗ ਹੀ ਹੋਣੀ ਸੀ ਅੱਜ ਵਾਂਗ ਇਹਨਾਂ ਨੇ ਕਦੇ ਵੀ ਸਤਿਕਾਰ ਦੇ ਪਾਤਰ ਨਹੀਂ ਹੋਣਾ ਸੀਇਹਨਾਂ ਗਾਇਕਾਂ ਬਾਰੇ ਕਾਵਿਕ ਰੇਖਾ ਚਿੱਤਰ, ਲੰਮੀਆਂ ਮੁਲਾਕਾਤਾਂ ਸਾਹਿਤਕ ਮੈਗਜ਼ੀਨਾਂ ਦੇ ਗਾਇਕੀ ਵਿਸ਼ੇਸ਼ ਅੰਕ ਕੱਢਣ ਵਾਲਿਆਂ ਵਿੱਚ ਕਦੇ ਆਪਣਾ ਸਾਰਾ ਸਮਾਂ ਬਰਬਾਦ ਕਰਨ ਵਾਲਾ ਇਹਨਾਂ ਸਤਰਾਂ ਦਾ ਲੇਖਕ ਵੀ ਸ਼ਾਮਿਲ ਹੁੰਦਾ ਸੀ ਜਿਸ ਕਰਕੇ ਪੰਜਾਬੀ ਦੇ ਹਰ ਵੱਡੇ-ਛੋਟੇ, ਪ੍ਰਸਿੱਧ ਤੇ ਗੁਆਚੇ ਗਾਇਕ ਨੂੰ ਮਿਲਣ ਦਾ 'ਸੁਭਾਗ' ਵੀ ਪ੍ਰਾਪਤ ਹੋਇਆ ਅਗਲੀ ਗੱਲ ਕਰਨ ਤੋਂ ਪਹਿਲਾਂ ਮੈਂ ਬਹੁਤ ਸਾਰੇ ਪੰਜਾਬੀ ਪੱਤਰਕਾਰਾਂ ,ਕਾਲਮ ਨਵੀਸਾਂ ਬਾਰੇ ਪੰਜਾਬੀ ਗਾਇਕਾਂ ਕੋਲੋਂ ਕੰਨੀ ਸੁਣੀਆਂ ਟਿੱਪਣੀਆਂ ਪੇਸ਼ ਕਰਨ ਦੀ ਇਜਾਜ਼ਤ ਲੈਂਦਾ ਹਾਂ:-

1. ਉੱਲੂ ਦੇ ਚਰਖਿਆਂ ਪੱਤਰਕਾਰਾਂ ਨੂੰ ਤਾਂ ਸਵਾਲ ਵੀ ਨਹੀਂ ਪੁੱਛਣੇ ਆਉਂਦੇ ਅੱਜ ਮੈਨੂੰ ਇੱਕ ਪੱਤਰਕਾਰ ਨੇ ਪੁੱਛਿਆਂ-"ਆਪ ਕਿਸ ਕਲਰ ਦਾ ਬੈਂਗਨ ਖਾਤੇ ਹੋ।

2. ਭੈਣ ਦਾ ਵੀਰ ਪਹਿਲੇ ਫੋਟੋਆਂ ਮੰਗਣ ਖਾਤਰ ਤਰਲੇ ਕਰਦਾ ਹੁੰਦਾ ਸੀ ਅੱਜ ਕੱਲ੍ਹ ਗਾਣੇ ਵੀ ਲਿਖਣ ਲੱਗ ਪਿਐ

3. ਅਖਬਾਰਾਂ ਵਾਲਿਆਂ ਨੂੰ ਖ਼ਬਰਾਂ ਨਹੀਂ ਮਿਲਦੀਆਂ ਤਾਂ ਆਪਣੇ ਪੱਤਰਕਾਰ ਨੂੰ ਮੇਰੀ ਇੰਟਰਵਿਊ ਕਰਨ ਭੇਜ ਦਿੰਦੇ ਹਨ

4. ਪ੍ਰੈਸ ਕਾਨਫ੍ਰੰਸ ਕਿਹੜੀ ਸਸਤੀ ਪੈਣੀ ਐ, ਪੱਤਰਕਾਰ ਦੇ ਮੂੰਹ 'ਚ ਵੀ ਹੱਡ ਪਾਉਣਾ ਪਊ

5.(ਫੋਨ ਉਪਰ ਸੈਕਟਰੀ ਨੂੰ ਤਾੜਨਾ) ਪੱਤਰਕਾਰ ਦੀ ਦਫਤਰ ਵਿੱਚ ਪੂਰੀ ਸੇਵਾ ਕਰਨੀ ਪਿਛਲੀ ਵਾਰ ਉਹਨਾਂ ਦੇ ਘਰ ਗਿਆ ਸੀ ,ਉਹਨਾਂ ਦੀ ਨਿੱਕੀ ਦਾ ਰਿਸਪਾਂਸ ਬੜਾ ਪਾਜ਼ੇਟਿਵ ਸੀ

6. ਹੁਣ ਤਾਂ ਬਰਜਿੰਦਰ ਸਿੰਘ ਵੀ ਗਵੰਤਰੀ ਬਣ ਗਿਐ ਉਹਨੂੰ ਵੀ ਕਿਸੇ ਪੱਤਰਕਾਰ ਦੀ ਸ਼ਰਨ 'ਚ ਜਾਣਾ ਪਊ ਤੇ ਜਾਂ ਕਿਸੇ ਗਾਇਕ ਨੂੰ ਪੱਤਰਕਾਰ ਬਣਨਾ ਪਊ

7. ਅਖਬਾਰਾਂ ਵਾਲੇ ਸਾਲੇ ਲੱਗਦੇ ਨੇ ਜਿੱਥੇ ਇਸ਼ਤਿਹਾਰ ਛਪਦੇ ਨੇ ਉਥੇ ਤਾਂ ਲੋਕ ਰੋਟੀ ਲਪੇਟ ਦਫ਼ਤਰ ਲੈ ਜਾਂਦੇ ਨੇ

8. (ਟੈਲੀਫੋਨ ਤੇ ) ਕਾਹਨੂੰ ਯਾਰ! ਉਹ ਆਪਣੀ ਇੰਟਰਵਿਊ ਕਰਕੇ ਲੈ ਗਿਆ ਫਿਰ ਉਹਨੇ ਇਸ਼ਤਿਹਾਰ ਮੰਗਿਆ ਮੈਂ ਪੰਦਰਾਂ ਦਿਨ ਦਫਤਰ ਗੇੜੇ ਮਰਵਾਉਂਦਾ ਰਿਹਾ ਉਹਨੇ ਤਪਕੇ ਮੈਨੂੰ ਬੇਸੁਰਾ ਲਿਖ ਦਿੱਤਾ ਤੇ ਮੈਂ ਤਪਕੇ ਉਹਦੇ ਤੇ ਪੈਸੇ ਮੰਗਣ ਦਾ ਦੋਸ਼ ਲਾ 'ਤਾ ਇਹ ਤਾਂ ਉਹਦੀ ਪਿੱਠ ਸੁਣਦੀ ਐ ਵਿਚਾਰੇ ਨੇ ਮੇਰੇ ਤੋਂ ਕਦੇ ਚਾਹ ਵੀ ਨਹੀਂ ਪੀਤੀ

9. 'ਬਰਾੜਾ ਆਹ ਲੈ ਸੁਣ ਲੈ ,ਭੈਣ ਦੇ ਦੁੱਗ ਦਿਉਣ ਵਾਲੇ ਪੱਤਰਕਾਰ ਦਾ ਫੋਨ ਐ '

10.(ਨਸ਼ੇ ਦੀ ਹਾਲਤ 'ਚ)ਜਿਹੜੇ ਅਖਬਾਰ ਜਾਂ ਰਸਾਲੇ ਵਾਲੇ ਨੂੰ ਲੋੜ ਹੋਊ ਉਹ ਘਰੇ ਆ ਕੇ ……,"ਜੱਟ ਦੀ ਅਵਾਜ਼ ਵਿਕਦੀ ਐ ਉਏ !"

ਇਹ ਜਿਹੜੀਆਂ ਵੀ ਟਿੱਪਣੀਆਂ ਮੈਂ ਉਪਰ ਪੇਸ਼ ਕੀਤੀਆਂ ਨੇ ,ਇਹ ਪੰਜਾਬੀ ਦੇ ਉਨ੍ਹਾਂ ਧਨੰਤਰ ਗਾਇਕਾਂ ਦੀਆਂ ਟਿੱਪਣੀਆਂ ਨੇ,ਜਿੰਨ੍ਹਾਂ ਲਈ ਪੰਜਾਬੀ ਦੇ ਕਈ ਕਲਾਮ ਨਵੀਸਾਂ ਨੇ ਆਪਣਾ ਸਮਾਂ ਅਤੇ ਅਖ਼ਬਾਰਾਂ ਜਾਂ ਰਸਾਲਿਆਂ ਨੇ ਆਪਣੀ ਸਪੇਸ ਬਰਬਾਦ ਕੀਤੀ ਐ ਹਜ਼ਾਰਾਂ ਵਿੱਚ ਸਟੇਜ਼ ਸੋਅ ਕਰਨ ਵਾਲੇ ਇਹ ਗਾਇਕ ਅੱਜ ਲੱਖਾਂ ਅਡਵਾਂਸ ਲੈਣ ਤੋਂ ਬਾਅਦ ਸਟੇਜ ਉਪਰ ਚੜ੍ਹਦੇ ਨੇ ਅਤੇ ਚੜ੍ਹਦਿਆਂ ਹੀ ਰੱਬ ਦੇ ਨਾਂ ਆਪਣੇ ਕੁਝ ਸ਼ਬਦ ਅਰਪਿਤ ਕਰਨ ਦੇ ਇਰਾਦੇ ਨਾਲ ਜਿਹੜੇ ਸ਼ਬਦ ਬੋਲਦੇ ਨੇ ,ਉਹ ਇਹੋ ਹੁੰਦੇ ਨੇ, 'ਮਾਇਆ ਨਾਲ ਨਹੀਂ ਜਾਣੀ ਬੰਦਿਆਂ '

ਫਿਰ ਉਹ ਸਮਾਂ ਆ ਗਿਆ ,ਜਦੋਂ ਵੀਡੀਓ ਫਿਲਮਾਂਕਣ ਦਾ ਦੌਰ ਸ਼ੁਰੂ ਹੋ ਗਿਆ ਇੱਕਾ- ਦੁੱਕਾ ਵੀਡੀਓ ਬਣਨੇ ਸੁਰੂ ਹੋ ਗਏ ਗੀਤਾਂ 'ਚ ਕਹਾਣੀ ਫਿੱਟ ਹੋਣੀ ਸ਼ੁਰੂ ਹੋਣ ਲੱਗ ਪਈ ਗਾਣਾ,ਜਿਹੜਾ ਸੁਣਨ ਦੀ ਚੀਜ਼ ਸੀ, ਵੇਖਣ ਦੀ ਚੀਜ਼ ਬਣ ਗਿਆਵੇਖਣ ਦੀ ਚੀਜ਼ ਬਣਦੇ ਬਣਦੇ ਗਾਣੇ ਨੇ ਸੰਗ ਸ਼ਰਮ ਦੀ ਲੋਈ ਉਤਾਰ ਦਿੱਤੀ ਗਾਣਾ ਨੰਗਾ ਹੋਣਾ ਸ਼ੁਰੂ ਹੋ ਗਿਆ ਦੇਖਣ ਵਾਲੀਆਂ ਨਜ਼ਰਾਂ ਨੇ ਨਜ਼ਰਾਂ ਨਾਲ ਹੀ ਹੁਸਨ ਦਾ ਬਲਾਤਕਾਰ ਕਰਨਾ ਸ਼ੁਰੂ ਕਰ ਦਿੱਤਾਦੇਸ਼ ਦੀ ਇੱਜ਼ਤ ਨੀਲਾਮ ਹੋਣ ਲੱਗ ਪਈ ਇਹ ਨੀਲਾਮੀ ਦੁਬਈ ਦੇ ਸ਼ੇਖਾਂ ਤੱਕ ਪਹੁੰਚ ਗਈ ਮਿਊਜ਼ਿਕ ਵੀਡੀਓ ਦਾ ਜਿਵੇਂ ਹੜ੍ਹ ਆ ਗਿਆ ……ਤੇ ਇਹਨਾਂ ਮਿਊਜ਼ਿਕ ਬਣਾਉਣ ਵਾਲਿਆਂ ਨੇ ਸਾਰੇ ਸਿਨਮੈਟਿਕ ਅਸੂਲ ,ਸਾਰੀਆਂ ਤਕਨੀਕਾਂ ਛਿੱਕੇ ਟੰਗ ਦਿੱਤੀਆਂ ਅਤੇ ਗਾਣਾ ਫਿਲਮਾਉਂਣ ਨੂੰ ਇੱਕ ਖੇਡ ਸਮਝ ਲਿਆ

ਇਸ ਖੇਡ ਦੇ ਖੁੱਲ ਕੇ ਖੇਡਣ ਦੀ ਦੇਰ ਸੀ ਕਿ ਸੰਗੀਤ ਚੈਨਲਾਂ ਦੀ ਭਰਮਾਰ ਹੋ ਗਈ ਗਾਣਿਆਂ ਦੇ ਪ੍ਰੋਮੋ ਚੱਲਣੇ ਸ਼ੁਰੂ ਹੋ ਗਏ ਸੰਗੀਤ ਕੰਪਨੀਆਂ ਅਤੇ ਗਾਇਕਾਂ ਦੀ ਲੁੱਟ ਦਾ ਰਸਤਾ ਸਾਫ਼ ਹੋ ਗਿਆ ਗਾਇਕਾਂ ਨੂੰ ਅਖਬਾਰ ਤੇ ਰਸਾਲੇ ਨਜ਼ਰ ਆਉਣੋਂ ਹਟ ਗਏ ਉਹਨਾਂ ਦਾ ਪੂਰਾ ਧਿਆਨ ਹੀ ਸੰਗੀਤ ਚੈਨਲਾਂ ਵੱਲ ਹੋ ਗਿਆ ਉਹਨਾਂ ਨੂੰ ਆਪਣਾ ਮੂੰਹ ਚੈਨਲਾਂ ਉੱਪਰ ਦਿਨ 'ਚ 50-50,80-80 ਵਾਰ ਨਜ਼ਰ ਆਉਣਾ ਸ਼ੁਰੂ ਹੋ ਗਿਆ ਉਹ ਆਪਣੇ ਆਪ ਨੂੰ ਲੋਕਾਂ ਦੇ ਨਾਇਕ ਸਮਝਣ ਲੱਗ ਪਏ ਕੰਪਨੀਆਂ ਵਾਲਿਆਂ ਨੂੰ ਆਪਣੀ ਕੰਪਨੀ ਦਾ ਲੋਗੋ ਜਦੋਂ ਟੀ. ਵੀ. ਸਕਰੀਨ ਉੱਪਰ ਨਜ਼ਰ ਆਇਆ ਤਾਂ ਉਹ ਆਪਣੇ ਲੋਗੋ ਨੂੰ ਮੁਕਤਾ ਆਰਟਸ ਜਾਂ ਯਸ਼ ਰਾਜ ਫਿਲਮਜ਼ ਨਾਲ ਮੇਲ ਕੇ ਵੇਖਣ ਲੱਗ ਪਏ ਨਵੀਂ ਵਿਆਹੀ ਦੇ ਚਾਅ ਵਾਂਗ ਉਹਨਾਂ ਨੂੰ ਇਹ ਗੱਲ ਤਾਂ ਬਹੁਤ ਦੇਰ ਬਾਅਦ ਸਮਝ ਪਈ ਕਿ ਉਹਨਾਂ ਦਾ ਤਾਂ ਉਤਨਾ ਮਾਲ ਈ ਨੀਂ ਵਿਕਦਾ ਨਹੀਂ ਜਿੰਨਾਂ ਚੈਨਲਾਂ ਵਾਲੇ ਇੱਕ ਹਫ਼ਤੇ 'ਚ ਉਹਨਾਂ ਦੀ ਜੇਬ ਵਿੱਚੋਂ ਕਢਵਾ ਕੇ ਲੈ ਜਾਂਦੇ ਨੇ

ਉਹਨਾਂ ਨੂੰ ਇਹ ਗੱਲ ਤਾਂ ਅਜੇ ਤੱਕ ਵੀ ਸਮਝ ਨਹੀਂ ਪਈ ਕਿ ਜਿੱਥੇ ਰੋਜ਼ਾਨਾ ਅਖ਼ਬਾਰ ਜਾਂ ਮਾਸਿਕ ਰਸਾਲਾ ਪਹੁੰਚ ਗਿਆ ਹੈ, ਉੱਥੇ ਤੱਕ ਸੈਟੇਲਾਈਟ ਚੈਨਲਾਂ ਨੂੰ ਪਹੁੰਚਣ ਵਿੱਚ ਅਜੇ ਬਹੁਤ ਲੰਬਾ ਸਮਾਂ ਲੱਗੇਗਾ। ਉਹਨਾਂ ਨੂੰ ਇਹ ਗੱਲ ਅਜੇ ਤੱਕ ਸਮਝ ਨਹੀਂ ਪਈ ਕਿ ਜਿੰਨੀ ਵੱਡੀ ਗੱਲ ਅਖ਼ਬਾਰ ਜਾਂ ਰਸਾਲੇ ਉਹਨਾਂ ਬਾਰੇ ਕਰ ਸਕਦੇ ਹਨ ਜਾਂ ਕਰਦੇ ਰਹੇ ਨੇ, ਟੈਲੀਵਿਜ਼ਨ ਸਾਰੀ ਉਮਰ ਉਹਨਾਂ ਬਾਰੇ ਗੱਲ ਨਹੀਂ ਕਰ ਸਕਦੇ ਅਤੇ ਦੁੱਖ ਨਾਲ ਲਿਖਣਾ ਪੈਂਦਾ ਹੈ ਕਿ ਦੇਖਾ-ਦੇਖੀ ਦੂਰਸਰਸ਼ਨ ਵੀ ਇਹਨਾਂ ਸੈਟੇਲਾਈਟ ਚੈਨਲਾਂ ਦਾ ਹਿੱਸਾ ਬਣ ਗਿਆ ਹੈਉੱਥੇ ਵੀ ਹੁਣ ਸੈਕਿੰਡ ਵਿਕਦੇ ਹਨ

ਕੋਈ ਅਖ਼ਬਾਰ ਜਾਂ ਰਸਾਲੇ ਵਾਲਾ ਇਹਨਾਂ ਪ੍ਰੌਫੈਸ਼ਨਲ ਅਤੇ ਪ੍ਰੋਮੋਸ਼ਨਲ ਗਾਇਕਾਂ ਤੋਂ ਆਪਣੇ ਲਈ ਕੋਈ ਇਸ਼ਤਿਹਾਰ ਮੰਗ ਲੈਂਦਾ ਹੈ ਤਾਂ ਸੈਂਕੜੇ ਘੜੇ ਇਹਨਾਂ ਦੇ ਸਿਰ 'ਚ ਪਾਣੀ ਦੇ ਡੁੱਲ ਜਾਂਦੇ ਹਨਲੇਕਿਨ ਟੀ. ਵੀ. ਚੈਨਲਾਂ ਦੇ ਦਫਤਰਾਂ 'ਚ ਅਟੈਚੀ ਭਰ ਭਰ ਆਪ ਜਾ ਕੇ ਪੈਸੇ ਦੇ ਕੇ ਆਉਂਦੇ ਹਨ ਕੋਈ ਪੱਤਰਕਾਰ ਜਾਂ ਕਾਲਮ-ਨਵੀਸ ਇਹਨਾਂ ਤੋਂ ਮੁਲਾਕਾਤ ਕਰਨ ਦਾ ਸਮਾਂ ਮੰਗ ਲਵੇ ਤਾਂ ਇਹਨਾਂ ਨੂੰ ਹੱਡੀ ਚੂਸਦਾ ਹੋਇਆ ਕੁੱਤਾ ਨਜ਼ਰ ਆਉਂਦਾ ਹੈ ਟੀ. ਵੀ. ਚੈਨਲਾਂ ਵਾਲੇ ਕਦੇ ਫੋਨ ਕਰਕੇ ਹਾਲ ਚਾਲ ਹੀ ਪੁੱਛ ਲੈਣ ਤਾਂ ਇਹ ਆਪਣਾ ਕੋਈ ਜ਼ਰੂਰੀ ਰੁਝੇਵਾਂ ਵੀ ਵਿਚਕਾਰ ਛੱਡ ਕੇ ਉਹਨਾਂ ਦੀ ਜੀਅ ਹਜੂਰੀ 'ਚ ਪਹੁੰਚ ਜਾਂਦੇ ਨੇ ਅਖ਼ਬਾਰਾਂ ਨੇ ਅੱਧਾ-ਅੱਧਾ ਸਫ਼ਾ ਅਤੇ ਰਸਾਲਿਆਂ ਨੇ ਪੰਜ-ਪੰਜ .ਛੇ-ਛੇ ਪੇਜ਼ ਇਹਨਾਂ ਲਈ ਬਰਬਾਦ ਕੀਤੇ ਨੇ ਪਰ ਇਹਨਾਂ ਪੱਤਰਕਾਰਾਂ ਤੇ ਕਾਲਮ-ਨਵੀਸਾਂ ਨੂੰ ਹਮੇਸਾਂ ਟੁੱਕੜਬੋਚ ਹੀ ਸਮਝਿਆ ਹਾਂ! ਇਹ ਸਮਝਣ ਵੀ ਕਿਵੇਂ ਨਾ ਬਹੁਤ ਸਾਰੇ ਤਥਾ-ਕਥਿਤ ਪੱਤਰਕਾਰ ਇਹਨਾਂ ਦੀ ਕਠਪੁਤਲੀ ਜੋ ਬਣੇ ਹੋਏ ਹਨ ਆਪਣੀ ਨਵੀਂ ਕੈਸਿਟ ਦੀ ਪ੍ਰੋਮੋਸ਼ਨ ਲਈ ਇਹ ਉਹਨਾਂ ਨੂੰ ਖ਼ੂਬ ਵਰਤਣਾ ਸਿੱਖ ਜੋ ਗਏ ਹਨ

ਜੇਕਰ ਇਹਨਾਂ ਪੰਜਾਬੀ ਗਾਇਕਾਂ ਦੇ ਸਿਰ ਉਪਰ ਟੀ. ਵੀ. ਚੈਨਲਾਂ ਨੂੰ ਲੱਖਾਂ ਦੀ ਕਮਾਈ ਹੋ ਸਕਦੀ ਹੈ ਤਾਂ ਕੀ ਪੰਜਾਬੀ ਅਖਬਾਰਾਂ ਜਾਂ ਰਸਾਲਿਆਂ ਵਾਲਿਆਂ ਦੇ ਪਰਚੇ ਮੁਫ਼ਤ 'ਚ ਛਪ ਜਾਂਦੇ ਨੇ? ਕੀ ਉਹਨਾਂ ਨੂੰ ਕਾਗਜ਼ ਨਹੀਂ ਲੱਗਦਾ ਜਾਂ ਸਿਆਹੀ ਨਹੀਂ ਲੱਗਦੀ ਜਾਂ ਪੋਸਟਿੰਗ ਨਹੀਂ ਹੁੰਦੀ ਜਾਂ ਆਰਟੀਕਲ ਨਹੀਂ ਲਿਖੇ ਜਾਂਦੇ?ਜਾਂ ਫਿਰ ਉਹ ਕੀ ਬਿਨਾਂ 'ਪੇਟ' ਹੀ ਜੰਮੇ ਹਨ ? ਜੇਕਰ ਗਾਣਿਆ ਦੀ ਦੁਰਦਸ਼ਾ ਕਰਕੇ ,ਕੁੜੀਆਂ ਮੁੰਡਿਆਂ ਨੂੰ ਵਿਗਾੜਨ ,ਮਾਡਲਾਂ ਦੇ ਕੱਪੜੇ ਉਤਾਰਨ ,ਤਕਨੀਕੀ ਵੀਡੀਓ ਅਣ-ਸਿੱਖਿਆਂ ਜੁਗਾੜੀਆਂ ਦੇ ਹੱਥਾਂ 'ਚ ਦੇਣ, ਟੀ. ਵੀ. ਚੈਨਲਾਂ ਦੇ ਜੀ ਹਜ਼ੂਰੀਏ ਬਣਨ ਦਾ ਇਹਨਾਂ ਗਾਇਕਾਂ ਅਤੇ ਗਾਇਕਾਵਾਂ ਨੇ ਜ਼ਿੰਮਾ ਲੈ ਲਿਆ ਹੈ ਤਾਂ ਫਿਰ ਅਖਬਾਰਾਂ ਅਤੇ ਰਸਾਲਿਆਂ ਨੂੰ ਜੜ੍ਹਾਂ ਤੋਂ ਉਖੜਾਨ ਦੀ ਕੋਈ ਮੁਹਿੰਮ ਵਿੱਢ ਲੈਣ ਤਾਂ ਕਿ ਪ੍ਰਿੰਟ ਮੀਡੀਆਂ ਅਸਲੋਂ ਹੀ ਖ਼ਤਮ ਹੋ ਜਾਵੇ

ਪਰ ਅਜਿਹਾ ਸੋਚਣ ਤੋਂ ਪਹਿਲਾਂ ਇਹਨਾਂ ਨੂੰ ਇਹ ਗੱਲ ਯਾਦ ਕਰਨੀ ਪਵੇਗੀ ਕਿ ਸ਼ਬਦ ਅਤੇ ਆਵਾਜ਼ ਕਦੇ ਵੀ ਮਰਦੀ ਨਹੀਂ ਇਹਨਾਂ ਦਾ ਅੱਜ ਵੀ ਸ਼ਬਦਾਂ ਅਤੇ ਆਵਾਜ਼ ਨਾਲ ਜੁੜਿਆ ਹੈ ਜ਼ਰੂਰਤ ਹੈ ਸ਼ਬਦਾਂ ਨੂੰ ਤਰਤੀਬ ਦੇਣ ਵਾਲਿਆਂ ਦੇ ਅੰਦਰ ਬੈਠੀ ਅਵਾਜ਼ ਨੂੰ ਪਹਿਚਾਨਣ ਦੀ ਕਿਉਂਕਿ ਪਾਸ਼ ,ਲਾਲ ਸਿੰਘ ਦਿਲ ਅਤੇ ਸਫ਼ਦਰ ਹਾਸ਼ਮੀ ਤਾਂ ਹਰ ਯੁੱਗ ਵਿੱਚ ਹੀ ਪੈਦਾ ਹੋਣੇ ਨੇ ਸਾਧੂ ਸਿੰਘ ਹਮਦਰਦ ਅਤੇ ਲਾਲਾ ਜਗਤ ਨਰਾਇਣ ਦੇ ਲਾਏ ਬੂਟੇ ਬਹੁਤ ਵੱਡੇ ਹੋ ਗਏ ਨੇ