ਸਾਹਿਤਕ ਨਾਮ: ਡਾ: ਭਾਵਨਾ ਕੁੰਵਰ ਜਨਮ: ਮੁਜ਼ੱਫ਼ਰ ਨਗਰ, ਇੰਡੀਆ
ਅਜੋਕਾ ਨਿਵਾਸ: ਯੁਗਾਂਡਾ, ਅਫ਼ਰੀਕਾ
ਵਿੱਦਿਆ: ਪੀ. ਐੱਚ.ਡੀ. ( ਵਿਸ਼ਾ: ਸੱਠਵਿਆਂ ਤੋਂ ਬਾਅਦ ਦੀ ਹਿੰਦੀ ਗ਼ਜ਼ਲ ਵਿੱਚ ਵਿਦਰੋਹ ਦੇ ਸ੍ਵਰ ਤੇ ਉਸਦੇ ਅਨੇਕਾਂ ਆਯਾਮ), ਟੈਕਸਟਾਈਲ ਡਿਜ਼ਾਈਨਿੰਗ, ਫ਼ੈਸ਼ਨ ਡਿਜ਼ਾਈਨਿੰਗ ‘ਚ ਡਿਪਲੋਮਾ
ਕਿੱਤਾ: ਅਧਿਆਪਨ
ਕਿਤਾਬਾਂ: ਸ਼ੋਧ-ਪ੍ਰਬੰਧ (ਸੱਠਵਿਆਂ ਤੋਂ ਬਾਅਦ ਦੀ ਹਿੰਦੀ ਗ਼ਜ਼ਲ ਵਿੱਚ ਵਿਦਰੋਹ ਦੇ ਸ੍ਵਰ ਤੇ ਉਸਦੇ ਅਨੇਕਾਂ ਆਯਾਮ), ਤਾਰੋਂ ਕੀ ਚੂਨਰ (ਹਾਇਕੂ ਸੰਗ੍ਰਹਿ)
---
ਦੋਸਤੋ! ਅੱਜ ਮੈਨੂੰ ਇਹ ਗੱਲ ਸਾਂਝੀ ਕਰਦਿਆਂ ਬੇਹੱਦ ਖ਼ੁਸ਼ੀ ਹੋ ਰਹੀ ਹੈ ਕਿ ਡਾ: ਭਾਵਨਾ ਕੁੰਵਰ ਜੀ ਨੇ ਬੇਹੱਦ ਖ਼ੂਬਸੂਰਤ ਹਾਇਕੂ ਭੇਜ ਕੇ ਆਰਸੀ ‘ਚ ਪਹਿਲੀ ਵਾਰ ਸ਼ਿਕਰਤ ਕੀਤੀ ਹੈ। ਉਹ ਕਵਿਤਾ, ਕਹਾਣੀ, ਗੀਤ, ਹਾਇਕੂ ਅਤੇ ਬਾਲ-ਸਾਹਿਤ ਲਿਖਦੇ ਹਨ। ਉਹਨਾਂ ਨੂੰ ਆਰਸੀ ਦਾ ਲਿੰਕ ਰਾਮੇਸ਼ਵਰ ਕੰਬੋਜ ਹਿਮਾਂਸ਼ੂ ਜੀ ਨੇ ਭੇਜਿਆ ਹੈ। ਕੰਬੋਜ ਸਾਹਿਬ ਦਾ ਵੀ ਬੇਹੱਦ ਸ਼ੁਕਰੀਆ।
---
ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਭਾਵਨਾ ਜੀ ਨੂੰ ਅਦਬੀ ਮਹਿਫ਼ਲ ‘ਚ ਆਪਣੀ ਹਾਜ਼ਰੀ ਲਵਾਉਂਣ ਲਈ ਸ਼ੁਕਰੀਆ ਤੇ ਖ਼ੁਸ਼ਆਮਦੀਦ ਨੂੰ ਆਖਦੀ ਹਾਂ। ਅੱਜ ਉਹਨਾਂ ਵੱਲੋਂ ਭੇਜੇ ਦਸ ਖ਼ੂਬਸੂਰਤ ਹਾਇਕੂ ਪੰਜਾਬੀ 'ਚ ਅਨੁਵਾਦ ਕਰਕੇ ਆਰਸੀ ‘ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਾਕੀ ਆਰਸੀ ਖ਼ਜ਼ਾਨੇ 'ਚ ਸਾਂਭ ਲਏ ਗਏ ਨੇ, ਆਉਂਣ ਵਾਲ਼ੇ ਦਿਨਾਂ 'ਚ ਸਾਂਝੇ ਕੀਤੇ ਜਾਣਗੇ। ਬਹੁਤ-ਬਹੁਤ ਸ਼ੁਕਰੀਆ।
ਹਾਇਕੂ
1) ਭਟਕਿਆ ਮਨ
ਗੁਲਮੋਹਰ ਵਣ
ਬਣ ਹਿਰਨ
----
2) ਸੁੱਕੇ ਹੋਂਠ
ਪਿਆਸੀ ਜਿਹੀ ਧਰਤੀ ਦੇ
ਵੇਖਣ ਆਸਮਾਨ
----
3) ਨੱਚਦੀਆਂ ਗਾਉਂਦੀਆਂ
ਝੂੰਮਦੀਆਂ ਟਹਿਣੀਆਂ ‘ਤੇ
ਖਿੜ੍ਹਿਆ ਜੋਬਨ
----
4) ਖੇਤ ਹੈ ਦੁਲਹਨ
ਸਰ੍ਹੋਂ ਗਹਿਣੇ
ਸੋਨੇ ਵਰਗੇ
----
5) ਰਾਤ ਹਨੇਰੀ
ਫੁੱਲਾਂ ਨਾਲ਼ ਹੈ ਰੌਸ਼ਨ
ਮਹਿਕੀ ਹੋਈ
----
6) ਮਿੱਠਾ ਗੀਤ
ਬੁਲਬੁਲ ਜੋ ਗਾਏ
ਮਨ ਲੁਭਾਏ
----
7) ਰਾਤ ਦੀ ਰਾਣੀ
ਬਿਖੇਰਦੀ ਖ਼ੁਸ਼ਬੂ
ਰਾਤ ਵੇਲ਼ੇ
----
8) ਸ਼ਾਂਤ ਸਮੁੰਦਰ
ਮਚਲਦੀਆਂ ਲਹਿਰਾਂ
ਕਿਨਾਰੇ ਤੇ
----
9) ਹੰਸਾਂ ਦਾ ਜੋੜਾ
ਤੈਰਦਾ ਪਾਣੀ ‘ਤੇ
ਕਲੋਲਾਂ ਕਰਦਾ
-----
10) ਮਾਂ ਸਦਾ ਹੀ
ਕਰਦੀ ਰਹੀ ਤਿਆਗ
ਥੱਕੀ ਹੀ ਨਹੀਂ
--------------------
ਹਾਇਕੂ ਹਿੰਦੀ ਤੋਂ ਪੰਜਾਬੀ ਅਨੁਵਾਦ: ਤਨਦੀਪ ‘ਤਮੰਨਾ’