ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਡਾ: ਐੱਸ. ਤਰਸੇਮ. Show all posts
Showing posts with label ਡਾ: ਐੱਸ. ਤਰਸੇਮ. Show all posts

Monday, January 19, 2009

ਡਾ: ਐੱਸ. ਤਰਸੇਮ - ਗ਼ਜ਼ਲ

ਗ਼ਜ਼ਲ

ਸ਼ਬਦਾਂ ਦਾ ਦਰਿਆ ਕਦੇ ਜੋ ਸ਼ੂਕਦਾ ਸੀ।

ਸੋਨੇ ਦੇ ਸਹਰਾਅ ਚ ਜਾ ਉਹ ਸੁਕ ਗਿਆ ਸੀ।

----

ਤਾਜਪੋਸ਼ੀ ਦੇ ਸਮੇਂ ਜੋ ਗੀਤ ਗਾਇਆ,

ਅਸਲ ਵਿਚ ਉਹ ਗੀਤ ਦਾ ਹੀ ਮਰਸੀਆ ਸੀ।

----

ਹਰ ਮਨੁੱਖ ਨੇ ਦਿਨ ਕਟੀ ਲਈ ਇਸ ਨਗਰ ਵਿਚ,

ਚਿਹਰੇ ਤੇ ਇਕ ਹੋਰ ਚਿਹਰਾ ਲਾ ਲਿਆ ਸੀ।

----

ਸਨ ਸਜੇ ਬਾਜ਼ਾਰ ਸਾਰੇ ਵਾਂਗ ਦੁਲਹਨ,

ਸ਼ੋਰ ਪਰ ਇਸ ਸ਼ਹਿਰ ਵਿੱਚ ਜੰਗਲ ਜਿਹਾ ਸੀ।

----

ਖੰਭ ਸੀ ਖ਼ੁਸ਼ਬੂ ਦਾ ਉਹ ਜਾਂ ਉਹ ਕਵੀ ਸੀ,

ਪਿੰਜਰਿਆਂ ਦੇ ਸ਼ਹਿਰ ਵਿੱਚ ਜੋ ਉੱਡ ਰਿਹਾ ਸੀ।

----

ਮਹਿਕ ਵੀ ਬਣ ਜਾਏਗੀ ਜ਼ਹਿਰੀਲਾ ਧੂੰਆਂ,

ਕਦ ਕਿਸੇ ਨੇ ਇਸ ਤਰ੍ਹਾਂ ਵੀ ਸੋਚਿਆ ਸੀ।

----

ਅਗਨ ਭੇਟਾ ਕਰਨ ਪਿੱਛੋਂ ਯਾਦ ਆਇਆ,

ਰੁੱਖ ਏਸੇ ਤੇ ਮਿਰਾ ਵੀ ਆਲ੍ਹਣਾ ਸੀ।