ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਡਾ: ਕੌਸਰ ਮਹਿਮੂਦ. Show all posts
Showing posts with label ਡਾ: ਕੌਸਰ ਮਹਿਮੂਦ. Show all posts

Saturday, March 24, 2012

ਡਾ: ਕੌਸਰ ਮਹਿਮੂਦ - ਲਹਿੰਦੇ ਪੰਜਾਬ ਤੋਂ ਠੰਡੀ ਵਾਅ ਦਾ ਬੁੱਲਾ - ਨਜ਼ਮ

ਦੋਸਤੋ! ਅੱਜ ਕੋਈ ਤਿੰਨ ਕੁ ਸਾਲਾਂ ਦੇ ਵਕਫ਼ੇ ਤੋਂ ਬਾਅਦ, ਪਾਕਿਸਤਾਨ ਵਸਦੇ ਬਹੁਤ ਹੀ ਪਿਆਰੇ ਦੋਸਤ ਡਾ: ਕੌਸਰ ਮਹਿਮੂਦ ਸਾਹਿਬ ਨਾਲ਼ ਗੱਲ ਕਰਕੇ ਰੂਹ ਖ਼ੁਸ਼ ਹੋ ਗਈ ਹੈ....ਅਸੀਂ ਪਿਛਲੇ ਬਹੁਤ ਵਰ੍ਹਿਆਂ ਤੋਂ ਬੜੇ ਕਰੀਬੀ ਦੋਸਤ ਹਾਂ..ਪਰ ਮੇਰੀ ਤਬੀਅਤ ਨਾਸਾਜ਼ ਰਹਿਣ ਕਰਕੇ ਮੈਂ ਬਹੁਤੇ ਦੋਸਤਾਂ ਨਾਲ਼ ਰਾਬਤਾ ਕਾਇਮ ਨਾ ਰੱਖ ਸਕੀ....ਉਹਨਾਂ ਦੇ ਸੁਨੇਹੇ....ਈਮੇਲਾਂ.. ਫ਼ੋਨ ਕਾੱਲਜ਼ ਆਉਂਦੇ ਰਹੇ..ਪਰ ਮੈਥੋਂ ਜਵਾਬ ਨਾ ਲਿਖ ਹੋਇਆ...ਪਰ ਜਿਵੇਂ ਮੈਂ ਅਕਸਰ ਆਖਦੀ ਹੁੰਦੀ ਹਾਂ ਕਿ ਮੇਰੇ ਦੋਸਤ ਏਨੇ ਪਿਆਰੇ ਨੇ ਕਿ ਬਿਨਾ ਸ਼ਿਕਾਇਤ ਕੀਤਿਆਂ ਮੇਰੀ ਬੇਰੁਖ਼ੀ ਬੜੀ ਮੁਹੱਬਤ ਨਾਲ਼ ਸਹਾਰ ਲੈਂਦੇ ਨੇ...ਮੈਂ ਕਈ-ਕਈ ਵਰ੍ਹੇ ਚੁੱਪ ਕਰ ਜਾਂਦੀ ਹਾਂ..ਪਰ ਉਹ ਸਾਰੇ ਮੁਸੱਲਸਲ ਮੈਨੂੰ ਯਾਦ ਕਰਦੇ ਨੇ...ਮੈਨੂੰ ਆਪਣੀਆਂ ਦੁਆਵਾਂ ਚ ਚੇਤੇ ਰੱਖਦੇ ਨੇ....ਮੈਂ ਕਿੰਨੀ ਖ਼ੁਸ਼ਨਸੀਬ ਹਾਂ....ਮੌਲਾ!

ਅੱਜ ਮੈਂ ਉਹਨਾਂ ਨੂੰ ਸਰਪਰਾਈਜ਼ ਦੇਣ ਦੇ ਮੂਡ
ਚ ਸੀ..ਸੋ ਫ਼ੋਨ ਕੀਤਾ...ਤਾਂ ਡਾ: ਸਾਹਿਬ ਡਰਾਈਵ ਕਰਕੇ ਪਿੰਡ ਜਾ ਰਹੇ ਸਨ....ਲਾਹੌਰ ਤੋਂ ਉਹਨਾਂ ਦਾ ਪਿੰਡ ਕੋਈ 350 ਕਿਲੋਮੀਟਰ ਦੂਰ ਪੈਂਦਾ ਹੈ....ਟਰੈਫਿਕ ਚ ਫਸੇ ਹੋਣ ਦੇ ਬਾਵਜੂਦ ਉਹਨਾਂ ਫ਼ੋਨ ਚੁੱਕਿਆ ਤੇ ਬੋਲੇ.....ਤਨਦੀਪ ਜੀ! ਤੁਸੀਂ ਜਿਉਂਦੇ ਓ ? ਮੈਂ ਤਾਂ ਸੋਚਿਆ ਸੀ ਕਿ ਮਰ ਈ ਗਏ ਓ.....ਹਾ ਹਾ ਹਾ....ਕੋਈ ਅਜ਼ੀਜ਼ ਹੀ ਤੁਹਾਨੂੰ ਏਨੀ ਗੱਲ ਆਖੇਗਾ....ਉਹਨਾਂ ਨੇ ਘੰਟਾ ਕੁ ਪਹਿਲਾਂ ਕਾਲ ਕੀਤੀ ਤੇ ਫੇਰ ਬਹੁਤ ਸਾਰੀਆਂ ਗੱਲਾਂ ਹੋਈਆਂ।

ਪਤਾ ਨਹੀਂ ਆਪਣੀਆਂ ਕਿੰਨੀਆਂ ਨਜ਼ਮਾਂ ਡਾ: ਸਾਹਿਬ ਮੇਰੇ ਨਾਮ ਕਰ ਚੁੱਕੇ ਨੇ....ਏਸ ਮੁਹੱਬਤ ਨੂੰ ਸਲਾਮ! ਉਹਨਾਂ ਬੜੀ ਲਗਨ ਨਾਲ਼ ਗੁਰਮੁਖੀ ਸਿੱਖੀ ਹੈ ਤੇ ਮੈਂ ਆਪਣੀ ਘੌਲ਼ ਕਰਕੇ ਅਜੇ ਤੀਕ ਸ਼ਾਹਮੁਖੀ ਸਿੱਖਣ ਦਾ ਵਾਅਦਾ ਨਹੀਂ ਪੁਗਾ ਸਕੀ....ਖ਼ੈਰ! ਇਹ ਵਾਅਦਾ, ਲਾਰਾ ਨਾ ਬਣੇ...ਮੈਂ ਏਸ ਸਾਲ ਸ਼ਾਹਮੁਖੀ ਸਿੱਖ ਲੈਣੀ ਹੈ.... ਡਾ: ਸਾਹਿਬ ਦੇ ਨਾਲ਼-ਨਾਲ਼ ਪਿਆਰੀ ਤਸਨੀਮ ਕੌਸਰ ਸਾਹਿਬਾ, ਤੇ ਜਨਾਬ ਨਵੀਦ ਅਨਵਰ ਸਾਹਿਬ ਨੂੰ ਵੀ ਇਸ ਪੋਸਟ
ਚ ਯਾਦ ਕਰ ਰਹੀ ਹਾਂ..... ਜਿਨ੍ਹਾਂ ਮੈਨੂੰ ਹਰ ਪਲ ਯਾਦ ਕੀਤਾ ਹੈ ਤੇ ਆਪਣਾ ਢੇਰ ਸਾਰਾ ਪਿਆਰ ਭੇਜਿਆ ਹੈ। ਅੱਜ ਏਸੇ ਖ਼ੁਸ਼ੀ ਚ ਆਰਸੀ ਨੂੰ ਅਪਡੇਟ ਕਰਨ ਨੂੰ ਮਨ ਕਰ ਆਇਐ.....ਜੀਓ ਡਾ: ਸਾਹਿਬ.... ਅੱਜ ਮੈਨੂੰ ਪੈਰਾਂ ਹੇਠਲੀ ਧਰਤੀ ਅਤੇ ਸਿਰ ਉਪਰਲਾ ਅਸਮਾਨ ਹੋਰ ਵਸੀਹ ਤੇ ਖ਼ੂਬਸੂਰਤ ਹੋ ਗਏ ਜਾਪਦੇ ਨੇ.... ਉਹਨਾਂ ਦੀ ਕੁਝ ਮਹੀਨੇ ਪਹਿਲਾਂ ਘੱਲੀ ਸ਼ਾਇਰੀ ਚੋਂ ਇਹ ਨਜ਼ਮਾਂ ਅਤੇ ਕਾਫ਼ੀ...ਅੱਜ ਮੇਰੇ ਵੱਲੋਂ ਤੁਹਾਡੇ ਸਭ ਦੇ ਨਾਮ...:) ( ਇਕ-ਦੋ ਲਫ਼ਜ਼ ਮੈਨੂੰ ਸਪੱਸ਼ਟ ਨਹੀਂ ਹੋਏ....ਮੈਂ ਇਕ-ਦੋ ਦਿਨਾਂ ਤੱਕ ਡਾ: ਸਾਹਿਬ ਨੂੰ ਫ਼ੋਨ ਤੇ ਪੁੱਛ ਕੇ ਏਥੇ ਸੋਧ ਕਰ ਦੇਵਾਂਗੀ )
ਅਦਬ ਸਹਿਤ
ਤਨਦੀਪ

******
ਕਾਫ਼ੀ

ਇੱਕ ਵਾਰ ਜ਼ਿਆਰਤ ਫ਼ਰਜ਼ੀ ਮੰਨ

ਸਾਡਾ ਭੁੱਲ ਕੇ ਆਵਣਾ ਅੱਜ ਮੱਕੇ

ਅਸਾਂ ਮੁੜ ਏਸ ਦ੍ਵਾਰ ਤੇ ਨਹੀਂ ਆਣਾ

ਹੀਂ ਲੱਗੀਆਂ ਦੀ ਕੋਈ ਲੱਜ ਮੱਕੇ

ਸਭ ਕਾਲ਼ਾ ਕੋਠਾ ਤੱਕਦੇ ਪਏ

ਕਿਸ ਤੱਕਿ ਤੈਨੂੰ ਰੱਜ ਰੱਜ ਮੱਕੇ

ਅਸਾਂ ਤੱਕਿਆ ਲਾਹੌਰ ਕਸੂਰ ਤੈਨੂੰ

ਲੱਖ ਆਪਣੇ ਆਪ ਨੂੰ ਕੱਜ ਮੱਕੇ

ਭੱਜ ਭੱਜ ਜਾਈਏ ਕੋਈ ਦੱਸੇ ਜੇਕਰ

ਸਾਨੂੰ ਯਾਰ ਮਨਾਣ ਦਾ ਚੱਜ ਮੱਕੇ

ਸਭ ਤੀਰਥ ਚੁੰਮਣ ਪੈਰ ਸਾਡੇ

ਘਰ ਬੈਠਿਆਂ ਕਰੀਏ ਹੱਜ ਮੱਕੇ

ਇੱਕ ਵਾਰ ਜ਼ਿਆਰਤ ਫ਼ਰਜ਼ੀ ਮੰਨ

ਸਾਡਾ ਭੁੱਲ ਕੇ ਆਵਣਾ ਅੱਜ ਮੱਕੇ
====
ਸਾਨੂੰ ਕਿਸੇ ਨਾ ਹਟਕਿਆ ਹੋੜਿਆ

ਨਜ਼ਮ
ਸਾਨੂੰ ਕਿਸੇ ਨਾ ਹਟਕਿਆ ਹੋੜਿਆ

ਅਸਾਂ ਫੁੱਲ ਗੁਲਾਬ ਦਾ ਤੋੜਿਆ

ਸਭ ਖੇ ਕ਼ਬੀਲਾ ਛੋੜਿ

ਹੀਂ ਆਖਾ ਯਾਰ ਦਾ ਮੋੜਿਆ

ਸਾਡੇ ਅੱਖੀਂ ਕੱਚ ਬਰੂਰ ਕੇ

ਹਰ ਸੁਫ਼ਨਾ ਯਾਰ ਨਚੋੜਿਆ

ਜਿਉਂ ਫੁੱਲ ਸ਼ਰੀਂਹ ਦਾ ਸਾਰੇ

ਕਿਸੇ ਲੀ ਤੇ ਰੱਖ ਮਰੋੜਿਆ

ਸਾਨੂੰ ਕਿਸੇ ਨਾ ਹਟਕਿਆ ਹੋੜਿਆ ......

ਸਾਡਾ ਗੁਜ਼ਰਿਆ ਰੜੇ ਸਿਆਲੜਾ

ਸਾਂ ਝੱਲਿਆ ਗੜਾ ਤੇ ਪਾਲੜਾ

ਸਾਨੂੰ ਲੜਿਆ ਸੱਪ ਅਕਾਲੜਾ

ਅਸਾਂ ਪੀਤਾ ਜ਼ਹਿਰ ਪਿਆਲੜਾ

ਸਾਡੇ ਮਾਂਦਰੀ ਨੀਂਦਰਾਂ ਮਾਣਦੇ

ਸਾਡੀ ਦੇਹੀ ਨੀਲ ਓ ਨੀਲ ......

ਸਾਂ ਲੇਖੇ ਭਰੇ ਵਗਾ ਦੇ

ਜਿੰਦ ਛੁੱਟੀ ਨਾ ਕਿਸੇ ਸਬੀਲ

ਸਾਡੇ ਖੇਤੀਂ ਉੱਗਦੀਆਂ ਪੋਹਲੀਆਂ 1

ਸਾਥੋਂ ਪੂਰੀ ਨਾ ਪਈ ਤਹਿਸੀਲ

ਅਸੀਂ ਨਿੱਤ ਕਚਹਿਰੀਆਂ

ਸਾਡੀ ਕਿਸੇ ਨਾ ਸੁਣੀ ਅਪੀਲ

ਅਸੀਂ ਸ਼ਾਹ ਹੁਸੈ ਦੇ ਲੜ ਲੱਗੇ

ਸਾਡਾ ਫ਼ੱਰੁਖ਼ ਯਾਰ 2 ਵਕੀਲ

ਸਾਡੀ ਦੇਹੀ ਨੀਲ ਓ ਨੀਲ ......

( ਪੋਹਲੀ ---ਲਹਿੰਦੇ ਪੰਜਾਬ ਦੇ ਬਾਰਾਨੀ ਇਲਾਕ਼ਿਆਂ ਅੰਦਰ ਖੇਤਾਂ ਵਿਚ ਉੱਗਣ ਵਾਲੀ ਜੰਗਲੀ ਬੂਟੀ ਜਿਹਨੂੰ ਜਾਨਵਰ ਵੀ ਨਹੀਂ ਖਾਂਦੇ , ਫ਼ੱਰੁਖ਼ ਯਾਰਹਿੰਦੇ ਪੰਜਾਬ ਦੇ ਮੰਨੇ ਪ੍ਰਮੰਨੇ ਸ਼ਾਇਰ)

======

ਬਾਬੇ "ਨਵੀਦ ਅਨਵਰ" ਲਈ ਇਕ ਨਜ਼ਮ

("ਨਵੀਦ ਅਨਵਰ" : -- ਹਿੰਦੇ ਪੰਜਾਬ ਦੇ ਸ਼ਹਿਰ ਲਾਹੌ ਦੇ ਵਿਚ ਰਹਿਣ ਵਾਲੇ ਇਕ ਨੌਜਵਾਨ ਸ਼ਾਇਰ)

ਬਾਬਾ ਜੀ! ਅਸੀਂ ਜਿੱਤੀ ਬਾਜ਼ੀ ਹਾਰ ਗਏ

ਸਭ ਖੱਟਿਆ ਵੱਟਿਆ ਰੋਹੜਿਆ

ਕੁਝ ਸੁਫ਼ਨੇ ਸਾਨੂੰ ਮਾਰ ਗਏ

ਕਿਸੇ ਗ਼ੈਰ ਵੱਲੋਂ ਨਹੀਂ ਆਏ ਸ

ਜਿਹੜੇ ਤੀਰ ਕਲੇਜਿਉਂ ਪਾਰ ਗਏ

ਬਾਬਾ ਜੀ! ਸੀਂ ਜਿੱਤੀ ਬਾਜ਼ੀ ਹਾਰ ਗਏ ......

ਬਾਬਾ ਜੀ! ਸੀਂ ਤਾਰੂ ਪੰ ਦਰਿਵਾਂ ਦੇ

ਅਸੀਂ ਡੁੱਬੇ ਛੱਪੜਾਂ ਮੱਲ੍ਹਿਆਂ ਵਿਚ

ਅਸੀਂ ਲਾਡਲੇ ਆਪਣੀਆਂ ਮਾਵਾਂ ਦੇ

ਨਾਂ ਭੁੱਲ ਗਏ ਵਗਦੀਆਂ ਰਾਵੀਆਂ ਦੇ

ਤਲ ਸੁੱਕੇ ਪਏ ਚਨਾਬਾਂ ਦੇ

ਬਾਬਾ ਜੀ! ਅਸੀਂ ਤਾਰੂ ਪੰਜ ਦਰਿਆਵਾਂ ਦੇ

ਬਾਬਾ ਜੀ! ਸਾਡੀ ਹਿਤ ਛੇਕੜੇ ਸਾਹ ਲੈਂਦੀ

ਸਾਡੇ ਬਾਲ ਬਲੂੰਗੇ ਹੋਰ ਥਏ

ਹੀਂ ਜੀਵਣ ਦੀ ਕੋਈ ਦੱਸ ਪੈਂਦੀ

ਸੀਂ ਵਰਖਾ ਮੰਗੀਏ ਗੜਾ ਲੱਭੇ

ਅਸੀਂ ਕੁੱਲੀ ਪਾਹੇ ਵੇਂਦੀ

ਬਾਬਾ ਜੀ! ਸਾਡੀ ਹਿਤ ਛੇਕੜੇ ਸਾਹ ਲੈਂਦੀ

ਬਾਬਾ ਜੀ! ਜਿਸ ਧਰਤੀ ਨੇ ਸਾਨੂੰ ਪਾਲ਼ਿ

ਅੱਜ ਉਸ ਦੇ ਮਾਲਿਕ ਹੋਰ ਹੋਏ

ਜਿਨ੍ਹਾਂ ਅੰਮ੍ਰਿਤ ਜ਼ਹਿਰ ਬਣਾ ਲਿਆ

ਜਿਨ੍ਹਾਂ ਐਸੀਆਂ ਕ਼ਲਮਾਂ ਟੋਰੀਆਂ

ਸਾਡੇ ਗੀਤਾਂ ਮੋਹਰਾ ਖਾ ਲਿਆ

ਸਾਡੇ ਅੱਖੀਂ ਕੰਡੇ ਪੂ ਕੇ

ਸਾਡੇ ਮਿੱਤਰ ਨਦੀਓਂ ਪਾਰ ਗਏ

ਬਾਬਾ ਜੀ! ਸਾਡੀ ਹਿਤ ਛੇਕੜੇ ਸਾਹ ਲੈਂਦੀ...

Saturday, December 12, 2009

ਡਾ: ਕੌਸਰ ਮਹਿਮੂਦ - ਉਰਦੂ ਰੰਗ

ਦੋਸਤੋ! ਪਾਕਿਸਤਾਨ ਵਸਦੇ ਸ਼ਾਇਰ ਦੋਸਤ ਡਾ: ਕੌਸਰ ਮਹਿਮੂਦ ਸਾਹਿਬ ਨੇ ਆਪਣੀ ਲਿਖੀਆਂ ਕੁਝ ਖ਼ੂਬਸੂਰਤ ਨਜ਼ਮਾਂ ਭੇਜ ਕੇ ਮੇਰੀ ਚੁੱਪ ਨੂੰ ਟੁੱਟਣ ਅਤੇ ਮੈਨੂੰ ਮੁਸਕਰਾਉਣ ਤੇ ਆਖਿਰ ਮਜਬੂਰ ਕਰ ਹੀ ਦਿੱਤਾ। ਬੀਮਾਰ ਰਹਿਣ ਕਰਕੇ, ਤਕਰੀਬਨ ਇਹ ਸਾਰਾ ਸਾਲ ਹੀ ਮੈਂ ਚੁੱਪ ਰਹੀ ਹਾਂ...ਹੁਣ ਤੱਕ ਬਹੁਤੇ ਨਜ਼ਦੀਕੀ ਸਾਹਿਤਕ ਦੋਸਤ ਮੇਰੀ ਚੁੱਪ ਦੇ ਆਦੀ ਵੀ ਹੋ ਗਏ ਹਨ। ਕੁਝ ਇਕ ਨੇ ਮੈਨੂੰ ਉਨਾਂ ਦੇ ਬਲੌਗ ਤੇ ਫੇਰੀ ਨਾ ਪਾ ਸਕਣ ਜਾਂ ਈਮੇਲਾਂ ਦਾ ਜਵਾਬ ਸਮੇਂ ਸਿਰ ਨਾ ਦੇਣ ਕਰਕੇ ਜਾਂ ਜਿਨ੍ਹਾਂ ਬਲੌਗਾਂ ਦਾ ਕੰਟਰੋਲ ਮੇਰੇ ਕੋਲ਼ ਸੀ, ਉਹਨਾਂ ਨੂੰ ਵਕ਼ਤ ਸਿਰ ਅਪਡੇਟ ਨਾ ਕਰ ਸਕਣ ਕਰਕੇ ਆਕੜਖ਼ੋਰ ਹੋਣ ਦਾ ਖ਼ਿਤਾਬ ਵੀ ਦੇ ਦਿੱਤਾ। ਪਰ ਅੱਜ ਅੱਖਾਂ ਨੂੰ ਵਹਿਣੋਂ ਰੋਕ ਨਾ ਸਕੀ, ਕਿਉਂਕਿ ਅਸਲੀ ਦੋਸਤ ਤਾਂ ਉਹੀ ਹਨ, ਜਿਨ੍ਹਾਂ ਨੇ ਹਰ ਤਰ੍ਹਾਂ ਦੇ ਹਾਲਾਤ ਚ ਮੇਰੀ ਹੌਸਲਾ-ਅਫ਼ਜ਼ਾਈ ਕੀਤੀ ਹੈ।

ਡਾ: ਕੌਸਰ ਸਾਹਿਬ ਉਹਨਾਂ ਦੋਸਤਾਂ ਚੋਂ ਇੱਕ ਨੇ, ਜਿਨ੍ਹਾਂ ਦੀ ਕਿਸੇ ਵੀ ਈਮੇਲ ਜਾਂ ਫੋਨ ਕਾਲ ਦਾ ਜਵਾਬ ਦੇਣ ਚ ਮੈਂ ਅਸਮਰੱਥ ਰਹੀ, ਪਰ ਉਹ ਮੁਸੱਲਸਲ ਕੁਝ ਨਾ ਕੁਝ ਲਿਖ ਕੇ ਭੇਜਦੇ ਰਹੇ। ਡਾ: ਸਾਹਿਬ ਦੀ ਸ਼ਾਇਰੀ ਦੀ ਮੈਂ ਹਮੇਸ਼ਾ ਤੋਂ ਕਾਇਲ ਰਹੀ ਹਾਂ। ਆਖਦੇ ਹੁੰਦੇ ਨੇ ਕਿ ਤਨਦੀਪ ਜਦੋਂ ਤੂੰ ਕਿਤਾਬ ਛਪਵਾ ਕੇ ਪਾਕਿਸਤਾਨ ਆਈ, ਅਸੀਂ ਪੰਜ-ਸੱਤ ਸ਼ਾਇਰਾਂ ਨੇ ਰਲ਼ ਕੇ ਤੇਰੀ ਕਿਤਾਬ 2-4 ਘੰਟਿਆਂ ਚ ਗੁਰਮੁਖੀ ਤੋਂ ਸ਼ਾਹਮੁਖੀ ਚ ਲਿਪੀਅੰਤਰ ਕਰਕੇ ਦੂਜੇ ਦਿਨ ਛਪਣੀ ਵੀ ਦੇ ਦੇਣੀ ਹੈ। ਏਨੀ ਮੁਹੱਬਤ ਨੂੰ ਤਾਂ ਸਿਰ ਝੁਕਾ ਕੇ ਸਲਾਮ ਹੀ ਕੀਤਾ ਜਾ ਸਕਦਾ ਹੈ...! ਜੋ ਡਾ: ਸਾਹਿਬ ਨੇ ਈਮੇਲ ਚ ਘੱਲਿਆ ਹੈ, ਆਰਸੀ ਪਰਿਵਾਰ ਨਾਲ਼ ਸਾਂਝਾ ਕਰਨ ਜਾ ਰਹੀ ਹਾਂ।

ਅਦਬ ਸਹਿਤ

ਤਨਦੀਪ ਤਮੰਨਾ

********

ਕੌਨ ਥੀ ਵੋ

ਨਜ਼ਮ

ਕੌਨ ਥੀ ਵੋ

ਮਾਲੂਮ ਨਹੀਂ

ਪਰ....

ਇਕ ਅਨਜਾਨ ਕਸ਼ਿਸ਼ ਥੀ ਉਸ ਮੇਂ

ਜੈਸੇ ਦੂਰ ਸੁਲਗਤੇ ਸੰਦਲ ਕੀ

ਬਰਫ਼ੀਲੀ ਆਗ

ਜੈਸੇ ਏਕ ਰਿਸ਼ੀ ਕੇ ਚਿਹਰੇ ਪਰ ਖਿਲਤਾ ਹੋ

ਜੋਗ ਤਿਆਗ

ਜੈਸੇ ਬਿਰਹਾ ਕੀ ਸ਼ਬਨਮ ਮੇਂ ਭੀਗਾ

ਤੇਵਰ ਸੁਰ ਕਾ ਰਾਗ

ਕੌਨ ਥੀ ਵੋ

ਮਾਲੂਮ ਨਹੀਂ...

...........

ਕੌਨ ਥੀ ਵੋ

ਮਾਲੂਮ ਨਹੀਂ...

ਪਰ ਉਸਕੇ ਭਰੇ ਭਰਾਏ ਬਦਨ ਮੇਂ

ਜਨਮੋਂ ਕਾ ਥਾ ਏਕ ਗੁਦਾਲ

ਔਰ ਨਾ ਜਾਨੇ

ਕਿਤਨੇ ਜ਼ਮਾਨੇ ਪਰ ਫ਼ੈਲੀ ਥੀ

ਉਸਕੀ ਨਰਮ ਖ਼ਿਰਾਮ ਆਵਾਜ਼

ਉਸਕੇ ਮਾਥੇ ਕੀ ਬਿੰਦੀਆ ਮੇਂ

ਸਿਮਟੀ ਹੂਈ ਥੀ

ਕੁਤਬੀ ਸਿਤਾਰੇ ਕੀ ਝਿਲਮਿਲ

ਉਸਕੇ ਬਾਏਂ ਕਾਂਧੇ ਪਰ ਥਾ

ਏਕ ਗੁਲਾਬੀ ਤਿਲ

...........

ਕੌਨ ਥੀ ਵੋ

ਮਾਲੂਮ ਨਹੀਂ...

=====

ਬਹੁਤ ਪਹਿਲੇ

ਨਜ਼ਮ

ਬਹੁਤ ਪਹਿਲੇ

ਯੇ ਲਿੱਖਾ ਜਾ ਚੁਕਾ

ਤੁਮ ਕਬ, ਕਹਾਂ,

ਔਰ ਕੈਸੇ ਲੋਗੋਂ ਮੇਂ ਜਨਮ ਲੋ ਗੇ

ਤੁਮਹੇਂ ਕਿਸ ਕਿਸ ਸੇ

ਕਿਤਨੀ ਦੇਰ

ਮਿਲਨਾ ਹੈ

ਯੇ ਸਭ ਤੈਅ ਹੈ

ਤੋ ਫ਼ਿਰ ਸ਼ਿਕਵਾ ਇਜ਼ਾਫ਼ੀ ਹੈ

ਹਮੇਂ ਯੇ

ਲਮਹਾ-ਏ-ਮੌਜੂਦ ਕਾਫ਼ੀ ਹੈ!

Tuesday, April 28, 2009

ਡਾ: ਕੌਸਰ ਮਹਿਮੂਦ - ਨਜ਼ਮ

ਦੋਸਤੋ! ਕਈ ਮਹੀਨਿਆਂ ਤੋਂ ਹੀ ਤਬੀਅਤ ਨਾਸਾਜ਼ ਚਲੀ ਆ ਰਹੀ ਹੋਣ ਕਰਕੇ ਬਹੁਤ ਸਾਹਿਤਕ ਦੋਸਤਾਂ ਦੀਆਂ ਈਮੇਲਾਂ / ਟੈਕਸਟਾਂ ਦਾ ਜਵਾਬ ਨਹੀਂ ਦੇ ਸਕੀ ਨਾ ਹੀ ਫੋਨ ਕਾਲਜ਼ ਅਟੈਂਡ ਕਰ ਸਕੀ ਹਾਂ। ਬਹੁਤ ਨਾਰਾਜ਼ਗੀਆਂ ਮੇਰੇ ਸਿਰ ਨੇ। ਪਾਕਿਸਤਾਨ ਤੋਂ ਅਜ਼ੀਜ਼ ਸ਼ਾਇਰ ਦੋਸਤ ਡਾ: ਕੌਸਰ ਮਹਿਮੂਦ ਸਾਹਿਬ ਨੇ ਬੜੇ ਸ਼ਾਇਰਾਨਾ ਅੰਦਾਜ਼ ਚ ਮੇਰਾ ਹਾਲ ਪੁੱਛਿਆ ਹੈ...ਨਹੀਂ ਮੈਨੂੰ ਲੱਗਦੈ... ਸ਼ਾਇਦ ਆਪਣਾ ਹਾਲ ਦੱਸਿਆ ਹੈ। ਇੱਕ ਡੈਂਟਿਸਟ ਤੇ ਦੂਜੇ ਸ਼ਾਇਰ...ਡਾ: ਸਾਹਿਬ ਤੁਹਾਡੇ ਕੋਲ਼ੋਂ ਡਰ ਕੇ ਤਾਂ ਮੇਰੀ ਤਬੀਅਤ ਚ ਨਜ਼ਮ ਪੜ੍ਹਦਿਆਂ ਹੀ ਸੁਧਾਰ ਹੋਣ ਲੱਗ ਪਿਆ ਹੈ J

----

ਸਦਕੇ ਜਾਵਾਂ ਤੁਹਾਡੇ ਵਰਗੇ ਦੋਸਤਾਂ ਦੇ ਜਿਨ੍ਹਾਂ ਨੂੰ ਮੇਰਾ ਏਨਾ ਖ਼ਿਆਲ ਰਹਿੰਦਾ ਹੈ ਕਿ ਡੈਂਟਲ ਸਰਜਰੀ ਦੇ ਟੂਲਜ਼ ਛੱਡ ਕਲਮ ਚੁੱਕ ਕੇ ਏਨੀਆਂ ਖ਼ੂਬਸੂਰਤ ਨਜ਼ਮਾਂ/ਕਾਫ਼ੀਆਂ ਲਿਖ ਹਾਲ ਪੁੱਛਦੇ ਓ...ਤੁਹਾਡੀ ਮੁਹੱਬਤ ਤੇ ਸ਼ਿੱਦਤ ਅੱਗੇ ਮੇਰਾ ਸਿਰ ਝੁਕਦਾ ਹੈ।

----

ਦੋਸਤੋ! ਮੈਂ ਏਥੇ ਇਸ ਗੱਲ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਸਮਝਦੀ ਹਾਂ ਕਿ ਡਾ: ਸਾਹਿਬ ਆਪਣੀਆਂ ਨਜ਼ਮਾਂ ਖ਼ੁਦ ਗੁਰਮੁਖੀ ਚ ਟਾਈਪ ਕਰਕੇ ਭੇਜਦੇ ਨੇ ...ਅਤੇ ਛੁੱਟੀ ਵਾਲ਼ੇ ਦਿਨ...ਸ਼ਾਇਰਾ ਤਸਨੀਮ ਕੌਸਰ ਅਤੇ ਨਵੀਦ ਅਨਵਰ ਜਿਹੇ ਹੋਰ ਸਾਹਿਤਕ ਦੋਸਤਾਂ ਨੂੰ ਇੱਕਠਿਆਂ ਕਰ ਗੁਰਮੁਖੀ ਲਿਖਣੀ/ਪੜ੍ਹਨੀ ਸਿਖਾਉਂਦੇ ਵੀ ਨੇ...ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿੱਪੀ ਦੀ ਤਰੱਕੀ ਲਈ ਏਨੀ ਮਿਹਨਤ ਕਰਨ ਤੇ ਆਰਸੀ ਪਰਿਵਾਰ ਵੱਲੋਂ ਇਹਨਾਂ ਨੂੰ ਸਲਾਮ ਭੇਜ ਰਹੀ ਹਾਂ।

********

ਕਦੀ ਆ ਕੇ ਤਾਂ ਪੁੱਛ ਸਾਡਾ ਹਾਲ ਕੁੜੇ....

ਨਜ਼ਮ

ਕਦੀ ਆ ਕੇ ਤਾਂ ਪੁੱਛ ਸਾਡਾ ਹਾਲ ਕੁੜੇ!

ਅਸੀਂ ਬੈਠੇ ਦੀਵੇ ਬਾਲ਼ ਕੁੜੇ!

ਕਦੀ ਆ ਕੇ.............

ਤੇਰੀ ਰਿਸ਼ਮਾਂ ਵੰਡੇ ਅੱਖ ਸੋਹਣੀਏ!

ਇੱਕ ਇੱਕ ਦੀ ਬਣਦੀ ਲੱਖ ਸੋਹਣੀਏ!

ਤੂੰ ਰੰਗਾਂ ਨਾਲ਼ ਸ਼ਿੰਗਾਰੀ ਹੋਈ

ਅਸੀਂ ਫੁੱਲ ਖ਼ੁਸ਼ਬੋਈਓ ਵੱਖ ਸੋਹਣੀਏ!

ਐਹੋ ਅਰਜ਼ੀ ਕਰ ਮਨਜ਼ੂਰ ਸਾਡੀ

ਸਾਡਾ ਕੁਝ ਨਈਂ ਹੋਰ ਸਵਾਲ ਕੁੜੇ!

ਕਦੀ ਆ ਕੇ ਤਾਂ ਪੁੱਛ ਸਾਡਾ ਹਾਲ ਕੁੜੇ!

ਅਸੀਂ ਬੈਠੇ ਦੀਵੇ ਬਾਲ਼ ਕੁੜੇ!





Saturday, November 15, 2008

ਡਾ: ਕੌਸਰ ਮਹਿਮੂਦ - ਕਾਫ਼ੀ

ਕਾਫ਼ੀ

ਮਿੰਨਤਾਂ ਕਰ ਕਰ ਹਾਰੇ।

ਲਾਉਂਦਾ ਝੂਠੇ ਲਾਰੇ।

ਮਿੰਨਤਾਂ ਕਰ ਕਰ ਹਾਰੇ।

ਯਾਰ੍ਹਾਂ ਵਾਰੀ ਕਾਅਬਾ ਬਣਿਆ

ਬਾਈ ਸਾਲ ਬੇ-ਖ਼ਸਮਾ ਰਹਿਆ

ਇਸ਼ਕ ਦੀ ਕੁੱਲੀ ਕੌਣ ਉਸਾਰੇ?

ਮਿੰਨਤਾਂ ਕਰ ਕਰ ਹਾਰੇ।

ਇੱਕ ਵੀ ਆਪੇ, ਦੋ-ਤਿੰਨ ਆਪੇ

ਆਪੇ ਲੱਖ ਕਰੋੜਾਂ ਜਾਪੇ

ਚਮਕਣ ਰਿਸ਼ਮਾਂ ਕਲਸ਼ ਮੁਨਾਰੇ।

ਮਿੰਨਤਾਂ ਕਰ ਕਰ ਹਾਰੇ।

ਵੰਝਲੀ ਦੇ ਵਿੱਚ ਆਪੇ ਬੋਲੇ

ਟਿੱਲੇ ਬਹਿ ਕੇ ਪੋਥੀ ਖੋਲ੍ਹੇ

ਟੱਲ ਪਏ ਖੜਕਣ ਤਖ਼ਤ ਹਜ਼ਾਰੇ।

ਮਿੰਨਤਾਂ ਕਰ ਕਰ ਹਾਰੇ।

ਲਾਉਂਦਾ ਝੂਠੇ ਲਾਰੇ।

Saturday, November 8, 2008

ਡਾ: ਕੌਸਰ ਮਹਿਮੂਦ - ਸੂਫ਼ੀਆਨਾ ਕਲਾਮ

ਸੂਫ਼ੀਆਨਾ ਕਲਾਮ

ਮੇਰਾ ਰਾਂਝਣ ਦੀਨ ਈਮਾਨ

ਮਾਏ ਨੀ ਮੇਰਾ ਰਾਂਝਣ ਦੀਨ ਈਮਾਨ।

ਭੈੜਾ ਖੇੜਾ ਮੇਰੇ ਲੜ ਲੱਗਿਆ

ਜਿਓਂ ਕੋਰੇ ਕਾਗ਼ਜ਼ ਸਿਆਹੀ।

ਨਾ ਕੋਈ ਹਰਫ਼ ਨਾ ਸ਼ਕਲ ਸੁਹਾਵੇ

ਨਿੱਤ ਖਾਵੇ ਚਿਟਿਆਈ।

ਰਾਂਝਾ ਖ਼ੁਸ਼ ਖ਼ਤ ਹਰਫ਼ ਰੂਹਾਨੀ

ਜੀਹਦੀ ਕੁੱਲ ਆਲਮ ਰੁਸ਼ਨਾਈ।

ਰੱਬ ਮੇਰਾ ਤਨ ਉਲੀਕਿਆ

ਮੇਰੀ ਜੱਗ ਤੋਂ ਵੱਖਰੀ ਸ਼ਾਨ।

ਹੱਥ ਲਾਇਆਂ ਮੈਲ਼ੀ ਹੋ ਜਾਵਾਂ

ਮੈਂ ਕਾਗ਼ਜ਼ ਬਣੀ ਕੁਰਾਨ।

ਮੇਰਾ ਰਾਂਝਣ ਦੀਨ ਈਮਾਨ

ਮਾਏ ਨੀ ਮੇਰਾ ਰਾਂਝਣ ਦੀਨ ਈਮਾਨ।

Thursday, November 6, 2008

ਡਾ: ਕੌਸਰ ਮਹਿਮੂਦ - ਲਘੂ ਨਜ਼ਮ

ਫ਼ਕੀਰ

ਲਘੂ ਨਜ਼ਮ

ਇੱਕ ਮਿਆਨ ਚ ਦੋ ਤਲਵਾਰਾਂ

ਇੱਕ ਮੁਲਕ ਵਿੱਚ ਦੋ ਸ਼ਹਿਜ਼ਾਦੇ

ਰਹਿ ਨਹੀਂ ਸਕਦੇ।

ਪਰ ਇੱਕ ਗੁਦੜੀ ਵਿੱਚ

ਲੱਖਾਂ ਫ਼ਕੀਰ ਰਹਿ ਸਕਦੇ ਨੇ!

Wednesday, November 5, 2008

ਡਾ: ਕੌਸਰ ਮਹਿਮੂਦ - ਕਾਫ਼ੀ

ਕਾਫ਼ੀ

ਮਾਏ ਮੈਨੂੰ ਜਾਪੇ ਢੋਲ ਨਿਮਾਣਾ।

ਵੇਲ਼ੇ ਦੇ ਬੰਨੇ ਤੇ ਬਹਿ ਕੇ

ਤਣਦਾ ਅਜ਼ਲੀ ਤਾਣਾ।

ਮਾਏ ਮੈਨੂੰ ਜਾਪੇ ਢੋਲ ਨਿਮਾਣਾ।

ਕਾਸ਼ੀ ਜਾਂਦਾ, ਮੱਕੇ ਜਾਂਦਾ

ਤੱਤੜੀ ਦੇ ਵਿਹੜੇ ਝਾਤ ਨਾ ਪਾਂਦਾ

ਅਜ਼ਲੋਂ ਸਾਦਾ, ਬਣੇ ਸਿਆਣਾ।

ਮਾਏ ਮੈਨੂੰ ਜਾਪੇ ਢੋਲ ਨਿਮਾਣਾ।

ਐਵੇਂ ਈ ਰੁੱਸਿਆ-ਰੁੱਸਿਆ ਫਿਰਦਾ

ਮਾਲਿਕ ਮੇਰਾ ਸਾਈਂ ਸਿਰ ਦਾ

ਮੈਥੋਂ ਸਿਵਾ ਕਿਸ ਹੋਰ ਮਨਾਣਾ?

ਮਾਏ ਮੈਨੂੰ ਜਾਪੇ ਢੋਲ ਨਿਮਾਣਾ।

ਖ਼ੁਸ਼ਬੂ ਵਾਂਗ ਗੁਲਾਬਾਂ ਅੰਦਰ

ਖਿੜਿਆ ਹਰਫ਼ ਕਿਤਾਬਾਂ ਅੰਦਰ

ਆਪੇ ਈ ਤਾਰਾ, ਆਪ ਟਟਿਆਣਾ।

ਮਾਏ ਮੈਨੂੰ ਜਾਪੇ ਢੋਲ ਨਿਮਾਣਾ।

Friday, October 31, 2008

ਡਾ: ਕੌਸਰ ਮਹਿਮੂਦ - ਨਜ਼ਮ

ਡਾ: ਕੌਸਰ ਮਹਿਮੂਦ ਜੀ ਦਾ ਸ਼ੁਕਰੀਆ। ਉਹਨਾਂ ਨੇ ਮੈਨੂੰ ਰਾਤੀਂ ਇਹ ਖ਼ੂਬਸੂਰਤ ਰਚਨਾ ਪਾਕਿਸਤਾਨ ਤੋਂ ਫ਼ੋਨ ਤੇ ਲਿਖਵਾਈ।

ਨਜ਼ਮ

ਇਹ ਧਰਤੀ ਫੁੱਲ ਗੁਲਾਬ ਸਈਓ।

ਇਹ ਨਾਨਕ ਦਾ ਪੰਜਾਬ ਸਈਓ।

ਇਹ ਸਾਡਾ ਮੱਠ, ਗ੍ਰੰਥ, ਵਿਹਾਰ ਏਹੋ

ਸਾਡਾ ਕਾਬਾ, ਹਰਿਦਵਾਰ ਏਹੋ

ਸਾਡਾ ਬਦਰੀ ਨਾਥ, ਕੇਦਾਰ ਏਹੋ

ਸਾਡਾ ਜਿਉਂਣਾ-ਮਰਨਾ ਯਾਰ ਏਹੋ

ਅਸਾਂ ਏਥੇ ਈ ਮੱਥਾ ਟੇਕਣਾ,

ਸਤਿਗੁਰੂਆਂ ਦਾ ਦਰਬਾਰ ਏਹੋ

ਇਹਦੇ ਸਤਲੁਜ, ਜੇਹਲਮ, ਬਿਆਸ ਵਿਸ਼ਾਲ

ਇਹਦੇ ਭਰਵੇਂ ਰਾਵੀ, ਚਨਾਬ ਸਈਓ।

ਇਹ ਧਰਤੀ ਫੁੱਲ ਗੁਲਾਬ ਸਈਓ।

ਇਹ ਨਾਨਕ ਦਾ ਪੰਜਾਬ ਸਈਓ।

ਇਹਦਾ ਲਾੜਾ ਬੁੱਲ੍ਹੇ ਸ਼ਾਹ ਥਿਆ**

ਸ਼ਾਹਬਾਲਾ* ਸ਼ਾਹ ਹੁਸੈਨ ਜਿਹਾ

ਇਹਦੇ ਦਰਦ ਸਹੇੜੇ ਬਾਹੂ ਨੇ,

ਇਹਦਾ ਦਰਦੀ ਗ਼ੁਲਾਮ ਫ਼ਰੀਦ ਥਿਆ**

ਇਹਨੂੰ ਲਾਇਆ ਰੰਗ ਮੁਹੰਮਦ ਬਖ਼ਸ਼

ਇਹਨੂੰ ਜੰਨਤ ਵਾਰਿਸ਼ ਸਾਹ ਕਿਹਾ

ਇਹਦਾ ਸੇਵਕ ਕੌਸਰ ਉਮਰਾਂ ਦਾ

ਇਹਦਾ ਤੱਕਿਆ ਫ਼ਰੀਦ ਨੇ ਖ਼ਾਬ ਸਈਓ।

ਇਹ ਧਰਤੀ ਫੁੱਲ ਗੁਲਾਬ ਸਈਓ।

ਇਹ ਨਾਨਕ ਦਾ ਪੰਜਾਬ ਸਈਓ।

* ਸਰਵਾਲਾ( ਲਾੜੇ ਦਾ ਸਾਥੀ), ** ਬਣਿਆ,

Wednesday, October 29, 2008

ਡਾ: ਕੌਸਰ ਮਹਿਮੂਦ - ਕਾਫ਼ੀ

ਕਾਫ਼ੀ

ਮਿੱਟੀ ਚਾਕ ਚੜ੍ਹਾਂਦਾ ਯਾਰ।
ਸੋਹਣੀ ਸ਼ਕਲ ਬਣਾਂਦਾ ਯਾਰ।
ਜਿਸ ਦਿਲ ਪ੍ਰੇਮ ਦਾ ਦੀਵਾ ਬਲ਼ੇ
ਪੱਲਾ ਮਾਰ ਬੁਝਾਂਦਾ ਯਾਰ।
ਮਿੱਟੀ ਚਾਕ ਚੜ੍ਹਾਂਦਾ ਯਾਰ।
ਲੇਖਾਂ ਉੱਤੇ ਲੀਕਾਂ ਮਾਰੇ
ਭਾਵੇਂ ਜੱਗ ਪਿਆ ਚੀਕਾਂ ਮਾਰੇ
ਆਪੇ ਖੇਡ ਤੇ ਆਪ ਖਿਡਾਰੀ
ਆਪਣੀਆਂ ਕਸਮਾਂ ਖਾਂਦਾ ਯਾਰ।
ਮਿੱਟੀ ਚਾਕ ਚੜ੍ਹਾਂਦਾ ਯਾਰ।
ਆਪੇ ਕਲਮ ਕਿਤਾਬਾਂ ਖੋਲ੍ਹੇ
ਬੁੱਤ-ਖ਼ਾਨੇ ਵਿੱਚ ਆਪੇ ਬੋਲੇ
ਸੱਚਾ ਨਾਮ ਸੂ ਆਪ ਧਰਾਇਆ
ਕੂੜ ਅਸਾਂ ਕੂ ਭਾਂਦਾ ਯਾਰ।
ਮਿੱਟੀ ਚਾਕ ਚੜ੍ਹਾਂਦਾ ਯਾਰ
ਕਾਸ਼ੀ ਮਰਨਾ, ਮੱਕੇ ਮਰਨਾ
ਗ਼ੈਰਾਂ ਮਰਨਾ, ਸੱਕੇ ਮਰਨਾ
ਮਰਨਾ-ਜਿਊ ਦਾ ਲੇਖ ਲਿਖਾਇਆ
ਅਜ਼ਲਾਂ ਤੋਂ ਫ਼ਰਮਾਂਦਾ ਯਾਰ।
ਮਿੱਟੀ ਚਾਕ ਚੜ੍ਹਾਂਦਾ ਯਾਰ।

Saturday, October 25, 2008

ਡਾ: ਕੌਸਰ ਮਹਿਮੂਦ - ਕਾਫ਼ੀ

ਕਾਫ਼ੀ
ਸਈਓ ਅਸੀਂ ਮੱਕੇ ਜਾ ਕੇ ਰੁੱਲੇ
ਗੰਗਾ ਜਮਨੀ ਸੁੱਚੇ ਮੋਤੀ
ਸੱਕ ਰੋੜਾਂ ਸੰਗ ਤੁੱਲੇ
ਸਈਓ ਅਸੀਂ ਮੱਕੇ ਜਾ ਕੇ ਰੁੱਲੇ
ਸਾਡੇ ਵਿਹੜੇ ਮਰੂਆ ਖਿੜਿਆ
ਚਾਰੇ ਕੁੰਟਾਂ ਦੇ ਵਿੱਚ ਜਾਂਦੇ
ਖ਼ੁਸ਼ਬੋਆਂ ਦੇ ਬੁੱਲੇ
ਸਈਓ ਅਸੀਂ ਮੱਕੇ ਜਾ ਕੇ ਰੁੱਲੇ
ਦੁੱਖਾਂ ਦਰਦਾਂ ਨੇ ਹੱਡ ਗਾਲ਼ੇ
ਜੋਬਨ ਰੂਪ ਦਾ ਸੋਨਾ ਚਾਂਦੀ
ਹੱਥੀਂ ਪਾਇਆ ਚੁੱਲ੍ਹੇ
ਸਈਓ ਅਸੀਂ ਮੱਕੇ ਜਾ ਕੇ ਰੁੱਲੇ
ਕੋਈ ਨਾ ਸਾਡਾ ਜਾਣੂੰ ਓਥੇ
ਨਿੱਤ ਦਰਗਾਹੋਂ ਦੁਰ-ਦੁਰ ਸੁਣਦੇ
ਬੇ-ਕਦਰੇ ਬੇ-ਮੁੱਲੇ
ਸਈਓ ਅਸੀਂ ਮੱਕੇ ਜਾ ਕੇ ਰੁੱਲੇ