ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, July 5, 2011

ਪੂਰਨ ਅਹਿਸਾਨ ਪਠਾਨਕੋਟੀ – ਆਰਸੀ ‘ਤੇ ਖ਼ੁਸ਼ਆਮਦੀਦ – ਉਰਦੂ ਰੰਗ

ਤਮੰਨਾ ਜੀ, ਜਦੋਂ ਹੁਸ਼ਿਆਰਪੁਰੀਏ ਤੇ ਅੱਜ ਕੱਲ੍ਹ ਕੈਲੇਫੋਰਨੀਆ ਵਿਚ ਵਸਦੇ ਸ਼ਾਇਰ ਇਕਵਿੰਦਰ ਸਿੰਘ ਨੇ ਪੂਰਨ ਅਹਿਸਾਨ ਪਠਾਨਕੋਟੀ ਦੇ ਕੁਝ ਸੁਣਾਏ ਤਾਂ ਇਹਨਾਂ ਸ਼ਿਅਰਾਂ ਵਿਚਲੀ ਤਾਜ਼ਗੀ ਅਤੇ ਧਰਤੀ ਨਾਲ ਜੁੜੇ ਜਜ਼ਬਾਤ ਨੇ ਮੈਨੂੰ ਏਨਾ ਟੁੰਬਿਆ ਕਿ ਮੈਂ ਇਕਵਿੰਦਰ ਤੋਂ ਫੋਨ 'ਤੇ ਹੀ ਗ਼ਜ਼ਲਾਂ ਟੇਪ ਕਰ ਲਈਆਂ ਅਤੇ ਉਸੇ ਰਾਤ ਇਹਨਾਂ ਦੀ ਸਕਰਿਪਟ ਬਣਾ ਲਈ ਇਹ ਗ਼ਜ਼ਲਾਂ ਮੈਂ ਖ਼ੁਦ ਵਾਰ ਵਾਰ ਪੜ੍ਹੀਆਂ ਅਤੇ ਬਹੁਤ ਸਾਰੇ ਦੋਸਤਾਂ ਨਾਲ਼ ਸਾਂਝੀਆਂ ਕੀਤੀਆਂ ਉਹਨਾਂ ਵਿਚ ਹਰਪਾਲ ਭਿੰਡਰ, ਗੁਰਦੀਪ ਵਿਨੀਪੈਗ, ਸੋਢੀ ਸੁਲਤਾਨ ਸਿੰਘ, ਦਲਜੀਤ ਮੋਖਾ, ਗੁਰਦਰਸ਼ਨ ਬਾਦਲ ਅਤੇ ਤੁਸੀਂ ਵੀ ਸ਼ਾਮਿਲ ਹੋ ਕੁਝ ਸ਼ਿਅਰ ਮੈਂ ਪੰਜਾਬੀ ਸਾਹਿਤ ਅਕੈਡਮੀ ਨਿਊਯਾਰਕ ਦੀ ਮਹਾਨਾ ਮੀਟਿੰਗ ਵਿਚ ਸਾਂਝੇ ਕੀਤੇ ਤਾਂ ਉਰਦੂ ਦੇ ਨਾਮਵਰ ਸ਼ਾਇਰ ਵਾਸਿਫ਼ ਹੁਸੈਨ, ਰਫ਼ੀ ਉਦੀਨ ਰਾਜ਼, ਅਬਦੁਲ ਮਜੀਦ, ਯੂਨਸ ਸਲਮਾਨ, ਹਸਨ ਮਜਤਬਾ ਨੇ ਇਹ ਸ਼ਿਅਰ ਵਾਰ ਵਾਰ ਸੁਣੇ ਅਤੇ ਅੰਦਾਜ਼ੇ-ਬਿਆਨ ਦੀ ਖੁੱਲ੍ਹ ਕੇ ਤਾਰੀਫ਼ ਕੀਤੀ ਇਕਵਿੰਦਰ ਨੂੰ ਮੈਂ ਕਿਹਾ ਸੀ ਕਿ ਇਹ ਗ਼ਜ਼ਲਾਂ ਖ਼ਾਸ ਤੌਰ 'ਤੇ ਮੈਂ ਆਰਸੀ ਵਾਸਤੇ ਸਾਂਭ ਰਿਹਾ ਹਾਂ ਇਕਵਿੰਦਰ ਨਾਲ ਕੀਤੇ ਵਾਅਦੇ ਮੁਤਾਬਕ ਗ਼ਜ਼ਲਾਂ ਤੁਹਾਨੂੰ ਭੇਜ ਰਿਹਾ ਹਾਂ ਜਦੋਂ ਵੀ ਪੂਰਨ ਅਹਿਸਾਨ ਸਾਹਿਬ ਦੀ ਤਸਵੀਰ ਅਤੇ ਬਾਕੀ ਵੇਰਵਾ ਪ੍ਰਾਪਤ ਹੋਇਆ ਤੁਹਾਨੂੰ ਪੁੱਜਦਾ ਕਰ ਦੇਵਾਂਗਾ

ਸਤਿਕਾਰ ਸਹਿਤ
ਸੁਰਿੰਦਰ ਸੋਹਲ
*******
ਬਹੁਤ-ਬਹੁਤ ਸ਼ੁਕਰੀਆ ਸੋਹਲ ਸਾਹਿਬ! ਤੁਸੀਂ ਨਿੱਜੀ ਜ਼ਿੰਦਗੀ ਦੇ ਏਨੇ ਰੁਝੇਵਿਆਂ ਚੋਂ ਆਰਸੀ ਪਰਿਵਾਰ ਲਈ ਵਕਤ ਕੱਢ ਕੇ ਹਮੇਸ਼ਾ ਹੀ ਇਸ ਬਲੌਗ ਨੂੰ ਅੱਗੇ ਤੋਰਨ ਚ ਯੋਗਦਾਨ ਪਾਇਆ ਹੈ। ਇਹ ਬਲੌਗ ਹਮੇਸ਼ਾ ਤੁਹਾਡਾ ਰਿਣੀ ਰਹੇਗਾ। ਅਹਿਸਾਨ ਸਾਹਿਬ ਦੀ ਗ਼ਜ਼ਲਾਂ ਬਹੁਤ ਪਿਆਰੀਆਂ ਨੇ, ਮੈਂ ਕਈ ਸ਼ਿਅਰ ਵਾਰ-ਵਾਰ ਪੜ੍ਹੇ ਨੇ...ਮੇਰੇ ਵੱਲੋਂ ਮੁਬਾਰਕਾਂ ਕਬੂਲ ਕਰੋ ਜੀ। ਇਕਵਿੰਦਰ ਜੀ ਦਾ ਵੀ ਬਹੁਤ-ਬਹੁਤ ਸ਼ੁਕਰੀਆ। ਅਹਿਸਾਨ ਸਾਹਿਬ ਨੂੰ ਆਰਸੀ ਪਰਿਵਾਰ ਵੱਲੋਂ ਖ਼ੁਸ਼ਆਮਦੀਦ ਆਖਦਿਆਂ, ਅੱਜ ਦੀ ਪੋਸਟ ਚ ਇਹਨਾਂ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਨੂੰ ਸ਼ਾਮਿਲ ਕਰਨ ਦਾ ਮਾਣ ਹਾਸਿਲ ਕਰ ਰਹੀ ਹਾਂ। ਬਾਕੀ ਗ਼ਜ਼ਲਾਂ ਮੈਂ ਸਾਂਭ ਲਈਆਂ ਹਨ ਤੇ ਆਉਣ ਵਾਲ਼ੇ ਦਿਨਾਂ 'ਚ ਸਾਂਝੀਆਂ ਕਰਦੇ ਰਹਾਂਗੇ।

ਅਦਬ ਸਹਿਤ
ਤਨਦੀਪ


****


ਗ਼ਜ਼ਲ
ਆਪ ਕੇ ਤੋ ਪੈਰ ਗੀਲੇ ਹੋ ਗਏ
ਹੋਂਟ ਦਰਿਆ ਕੇ ਰਸੀਲੇ ਹੋ ਗਏ


ਸ਼ਾਖ਼ ਪਰ ਦੋ ਫੂਲ ਮਹਿਕੇ ਖ਼ੁਸ਼ਨੁਮਾ,
ਜੈਸੇ ਦੋ ਮਿਸਰੇ ਨਸ਼ੀਲੇ ਹੋ ਗਏ

ਸ਼ਹਿਰ ਮੇਂ ਤੂ ਆ ਗਯਾ ਫਿਰ ਲੌਟ ਕਰ,
ਗੀਤ ਮੇਰੇ ਫਿਰ ਸੁਰੀਲੇ ਹੋ ਗਏ

ਮੌਸਮੇਂ-ਗੁਲ ਆਏਗਾ ਫਿਰ ਲੌਟ ਕਰ,
ਟਹਿਨੀਓਂ ਕੇ ਹਾਥ ਪੀਲੇ ਹੋ ਗਏ

ਚਾਰ ਜਾਨਿਬ ਸੇ ਮਿਲੀਂ ਵੋ ਠੋਕਰੇਂ,
ਗੋਲ ਪੱਥਰ ਭੀ ਨੋਕੀਲੇ ਹੋ ਏ।


=====


ਗ਼ਜ਼ਲ
ਇਸ਼ਕ ਕੀ ਹਦ ਆਜ਼ਮਾਨੇ ਦੀਜੀਏ
ਫੂਲ ਪੱਥਰ ਮੇਂ ਖਿਲਾਨੇ ਦੀਜੀਏ

ਹੈ ਖ਼ਫ਼ਾ ਸੂਰਜ ਮਨਾਨੇ ਦੀਜੀਏ
ਬਰਫ਼ ਕਾ ਘਰ ਫਿਰ ਬਨਾਨੇ ਦੀਜੀਏ

ਯੇ ਜ਼ਮੀਂ ਜੰਨਤ ਬਨਾਨੇ ਦੀਜੀਏ
ਆਸਮਾਂ ਕਾ ਸਰ ਝੁਕਾਨੇ ਦੀਜੀਏ

ਹੁਸਨ ਕੀ ਰਾਧਾ ਫਿਰ ਆਏ ਦੌੜ ਕਰ,
ਪਿਆਰ ਕੀ ਬੰਸੀ ਬਜਾਨੇ ਦੀਜੀਏ

ਦੋਸਤੋਂ ਕੀ ਕੈਦ ਮੇਂ ਹੀ ਕਿਉਂ ਰਹੂੰ?
ਦੁਸ਼ਮਨੋਂ ਕੇ ਕਾਮ ਆਨੇ ਦੀਜੀਏ

ਦੋਨੋਂ ਆਲਮ ਖ਼ਾਕ ਮਾਂ ਕੇ ਪਾਓਂ ਕੀ,
ਹਰ ਸਿਕੰਦਰ ਕੋ ਬਤਾਨੇ ਦੀਜੀਏ

ਮੇਰੇ ਆਂਗਨ ਮੇਂ ਪਰਿੰਦਾ ਗਯਾ,
ਪੇੜ ਭੀ ਮੁਝ ਕੋ ਉਗਾਨੇ ਦੀਜੀਏ

ਅਪਨੇ ਲੋਗੋਂ ਸੇ ਕਰੇਗਾ ਪਿਆਰ ਵੋ,
ਚਾਰ ਦਿਨ ਪਰਦੇਸ ਜਾਨੇ ਦੀਜੀਏ
====

ਗ਼ਜ਼ਲ
ਬਸਤੀ ਮੇਂ ਸਭ ਤੀਰ ਕਮਾਨੋਂ ਵਾਲੇ ਹੈਂ
ਪੰਛੀ ਹਮ ਭੀ ਊਂਚੀ ਉੜਾਨੋਂ ਵਾਲੇ ਹੈਂ

ਸਾਥ ਕੇ ਘਰ ਮੇਂ ਆਗ ਲਗਾ ਕੇ ਖ਼ੁਸ਼ ਹੈਂ ਕਿਉਂ,
ਖ਼ੁਦ ਭੀ ਜੋ ਕਾਗ਼ਜ਼ ਕੇ ਮਕਾਨੋਂ ਵਾਲੇ ਹੈਂ

ਬੁਜ਼ਦਿਲ ਕੈਸੇ ਹਾਥ ਮਿਲਾਏ ਅਬ ਮੁਝ ਸੇ,
ਮੇਰੇ ਦੁਸ਼ਮਨ ਰਾਜ ਘਰਾਨੋਂ ਵਾਲੇ ਹੈਂ

ਸਚ ਕਹਿ ਨੇ ਕੀ ਜਿਨ ਮੇਂ ਕੱਲ੍ਹ ਤਕ ਜੁਅੱਰਤ ਥੀ,
ਆਜ ਵੋ ਮੁਫ਼ਲਿਸ ਬੰਦ ਦੁਕਾਨੋਂ ਵਾਲੇ ਹੈਂ

ਚਾਂਦ ਪੇ ਜਾ ਕਰ ਭੀ ਕਬ ਚੈਨ ਸੇ ਬੈਠੇਂਗੇ?
ਜਿਨ ਕੇ ਜਜ਼ਬੇ ਨਈ ਉੜਾਨੋਂ ਵਾਲੇ ਹੈਂ

ਦਰਿਆ ਪਾਨੀ ਭਰਤੇ ਹੈਂ 'ਅਹਿਸਾਨ' ਮੇਰਾ,
ਖੇਤ ਮੇਰੇ ਸੋਨੇ ਕੀ ਖਾਨੋਂ ਵਾਲੇ ਹੈਂ





Sunday, July 3, 2011

ਦਰਸ਼ਨ ਦਰਵੇਸ਼ - ਗੀਤ

ਗੀਤ
ਨੀ ਤੈਂ ਚਰਖਾ ਚੁੱਕਿਆ ਨਾ
, ਨੀ ਕੁੜੀਏ ਢਲ ਚੱਲੇ ਪਰਛਾਵੇਂ

ਬੋਹਟੀ ਭਰੀ ਪੂਣੀਆਂ ਦੀ, ਗਲੋਟੇ ਕਿਹੜਿਆਂ ਦੁੱਖਾਂ ਦੇ ਲਾਹਵੇਂ



ਜਾਂ ਤਾਂ ਮਾਪੇ ਤੇਰੇ ਨੀ ਹੋਣਗੇ ਥੁੜਾਂ ਟੁੱਟਾਂ ਦੇ ਮਾਰੇ।


ਤਨ ਢੱਕਦੇ ਧੀਆਂ ਦਾ ਸੋਚਦੇ ਹੋਣਗੇ ਬੈਠ ਵਿਚਾਰੇ।


ਕਹਿੰਦੇ ਹੋਣਗੇ ਲਾਡੋ ਨੀ, ਤੂੰ ਕਦ ਆਪਣੇ ਘਰ ਨੂੰ ਜਾਵੇਂ।


ਬੋਹਟੀ ਭਰੀ ਪੂਣੀਆਂ ਦੀ, ਗਲੋਟੇ ਕਿਹੜਿਆਂ ਦੁੱਖਾਂ ਦੇ ਲਾਹਵੇਂ



ਮੈਨੂੰ ਉਹ ਵੀ ਲੱਗਦੀ ਤੂੰ, ਜਿਹੜੀ ਦਾਜ ਦੀ ਹੋਈ ਸਤਾਈ


ਸੱਤ ਬਿਗਾਨਿਆਂ ਲਈ ਛੱਡੇ, ਜੀਹਨੇ ਮਾਂ,ਪਿਉ, ਭੈਣਾਂ, ਭਾਈ


ਵੇਂਹਦੀ ਰੰਗਲੇ ਚੂੜੇ ਨੂੰ, ਨੈਣੀਂ ਮੁੱਠੀਆਂ ਦੇ ਕੁਰਲਾਵੇਂ


ਬੋਹਟੀ ਭਰੀ ਪੂਣੀਆਂ ਦੀ, ਗਲੋਟੇ ਕਿਹੜਿਆਂ ਦੁੱਖਾਂ ਦੇ ਲਾਹਵੇਂ



ਇਹ ਵੀ ਹੋ ਸਕਦੈ ਤੇਰਾ, ਬੈਠ ਗਿਆ ਕੰਤ ਹੋਵੇ ਪਰਦੇਸੀਂ


ਕੋਈ ਚਿੱਠੀ ਚੀਰਾ ਨਾਂ, ਦੁੱਖ ਸੁੱਖ ਕੀਹਦੇ ਨਾਲ ਕਰੇਸੀਂ


ਵਰ ਲੱਭਿਆ ਮਾਪਿਆਂ ਨੇ, ਹੁਣ ਤੂੰ ਕਿਸਮਤ ਦੇ ਸਿਰ ਲਾਵੇਂ


ਬੋਹਟੀ ਭਰੀ ਪੂਣੀਆਂ ਦੀ, ਗਲੋਟੇ ਕਿਹੜਿਆਂ ਦੁੱਖਾਂ ਦੇ ਲਾਹਵੇਂ….



ਜੇ ਇਹ ਕੁੱਝ ਵੀ ਨਹੀਂ ਹੋਇਆ, ਫੇਰ ਦੱਸ ਮੈਨੂੰ ਕਾਹਦਾ ਰੋਣੈ?


ਮੈਂ ਤਾਂ ਭੁੱਲ ਈ ਚੱਲਿਆ ਸੀ, ਹਾਣੀ ਤੇਰਾ ਦਗ਼ਾ ਦੇ ਗਿਆ ਹੋਣੈ


'ਦਰਸ਼ਨ ਦਰਵੇਸ਼' ਦਾ ਨਾਂਅ, ਤਾਹੀਉਂ ਹਰ ਗੇੜੇ ਨਾਲ ਗਾਵੇਂ


ਬੋਹਟੀ ਭਰੀ ਪੂਣੀਆਂ ਦੀ, ਗਲੋਟੇ ਕਿਹੜਿਆਂ ਦੁੱਖਾਂ ਦੇ ਲਾਹਵੇਂ….





ਜਗਜੀਤ ਸੰਧੂ - ਨਜ਼ਮ

ਪਲੀਜ਼ ਇੰਜ ਨਾ ਕਰੋ
ਨਜ਼ਮ
ਮੈਂ ਕਵਿਤਾ ਲਿਖ ਕੇ
ਉਸਨੂੰ ਵੱਖ-ਵੱਖ ਆਵਾਜ਼ਾਂ
ਤਰ੍ਹਾਂ-ਤਰ੍ਹਾਂ ਦੀਆਂ ਰੌਸ਼ਨੀਆਂ
`
ਚ ਪੜਦਾਂ

ਹੋਰਾਂ ਨੂੰ ਪੜ੍ਹਨ ਲਈ ਕਹਿਨਾਂ
ਖ਼ੁਦ ਸੁਣਦਾਂ
ਸੂਰਜ ਮੂਹਰੇ
ਕਾਗ਼ਜ਼ ਪੁੱਠਾ ਕਰ ਕੇ ਪੜ੍ਹਦਾਂ
ਫਿਰ ਸਿੱਧਾ ਕਰ ਕੇ
ਪੁੱਠੀ ਕਵਿਤਾ ਵੀ ਪੜ੍ਹ ਲੈਨਾਂ

ਕਾਗ਼ਜ਼ ਨੂੰ ਝਣਕ ਕੇ ਦੇਖਦਾ ਹਾਂ
-
ਕਿਤੇ ਕਵਿਤਾ ਡਿਗਦੀ ਤਾਂ ਨਹੀਂ

ਮੰਨਦਾ ਹਾਂ
ਮੇਰੀ ਕਵਿਤਾ `ਚੋਂ
ਕਦੇ ਸੂਰਜ ਨਹੀਂ ਕਿਰੇ
ਕਦੇ ਕੂੰਜਾਂ ਦੀ ਡਾਰ ਨਹੀਂ ਉੱਡੀ

ਲਿਖਣ ਵੇਲ਼ੇ
ਮੈਂ ਕਦੇ ਪ੍ਰਸੂਤੀ ਪੀੜਾਂ ਨਾਲ਼
ਪੁੱਠਾ ਸਿੱਧਾ ਨਹੀਂ ਹੋਇਆ
ਕੋਈ ਪਾਰਾ, ਚਾਨਣ ਜਾਂ
ਸ਼ਬਦਾਂ ਦਾ ਲਹੂ ਨਹੀਂ ਪੀਤਾ

ਮੁੱਕਦੀ ਗੱਲ-
ਇਸਨੇ ਮੈਨੂੰ ਕਦੇ ਕੋਈ ਤਕਲੀਫ਼ ਨਹੀਂ ਦਿੱਤੀ

ਪਰ ਤੁਸੀਂ ਇਹ ਕੀ ਕਰ ਰਹੇ ਹੋ, ਮਹਾਨੁਭਾਵ?

ਤੁਸੀਂ ਮੇਰੀ ਕਵਿਤਾ ਦੇ ਹੱਥ-ਪੈਰ
ਮੰਜੇ ਨਾਲ਼ ਕਿਉਂ ਬੰਨ੍ਹ ਦਿੱਤੇ ਹਨ?
ਫੋਰਸੈਪਸ, ਪਰੋਬ, ਸਕਾਲਪੈਲ, ਕੈਂਚੀ ਲੈ ਕੇ
ਮੇਰੀ ਕਵਿਤਾ ਦੁਆਲ਼ੇ ਕਿਉਂ ਹੋਏ ਹੋ?
ਕਦੇ ਉਸਦੀਆਂ ਪੁਤਲੀਆਂ ਪੁੱਠੀਆਂ ਕਰਦੇ ਹੋ,
ਕਦੇ ਹੋਂਠ
ਇਸਦੇ ਉੱਪਰਲੇ ਬੁੱਲ੍ਹ ਦੇ ਬਿਲਕੁਲ ਵਿਚਾਲ਼ੇ
ਜਿੱਥੇ ਗੋਰਾਪਨ ਸੂਹੇਪਨ ਦੀ ਵੀਬਣਾਉਂਦਾ ਹੈ
ਦੇ ਹੇਠਲੇ ਦੋ ਦੰਦਾਂ ਦੇ ਪਿਛਲੇ ਪਾਸੇ ਥੋੜ੍ਹਾ ਪੀਲ਼ਾਪਨ ਹੈ
ਮੈਨੂੰ ਪਤਾ ਹੈ
ਪਰ ਇਹ ਕਿਸੇ ਨੂੰ ਨਹੀਂ ਦਿਸਦਾ

ਦੇਖੋ
ਇਸਦੀ ਗੋਰੀ ਸੁਰਾਹੀਦਾਰ ਗਰਦਨ
ਇਸ ਤੋਂ ਅੱਗੇ ਨਾ ਛੇੜੋ ਪਲੀਜ਼
ਤੁਸੀਂ ਵਿਦੂਸ਼ੀ ਜੀ
ਆਪਣੇ ਪੋਟੇ ਪਰ੍ਹੇ ਕਰ ਲਉ
ਇਸ ਨਾਲ਼ ਉਹ ਤੰਗ ਹੁੰਦੀ ਹੈ
ਉਸ ਅੰਦਰ ਜਵਾਰ ਉਠਦੇ ਹਨ
ਜੇ ਕੋਈ ਤੁਹਾਡੇ ਨਾਲ਼ ਇੰਜ ਕਰੇ ਫੇਰ ਭਲਾਂ
ਮੈਂ ਉਸਨੂੰ ਹਰ ਦਰਜੇ ਕੋਣ ਤੋਂ ਦੇਖਿਆ ਹੈ
ਬੜੀ ਪਿਆਰੀ ਜਹੀ ਤਾਂ ਹੈ

ਤੁਹਾਨੂੰ ਇਹ ਸਭ ਕਰਦਿਆਂ ਵੇਖ ਕੇ
ਮੇਰੀਆਂ ਅੱਖਾਂ ਵਿਹ ਤੁਰੀਆਂ ਹਨ
ਮੇਰੀਆਂ ਨਜ਼ਰਾਂ ਹੇਠ
ਉਹ ਗੱਚ ਹੋ ਚੁੱਕੀ ਹੈ

ਹੁਣ ਤੁਸੀਂ ਇਸਨੂੰ ਚੱਟਣ ਨਾ ਲੱਗ ਪੈਣਾ
ਹੰਝੂ ਸਲੂਣੇ ਹੀ ਹੁੰਦੇ ਹਨ
ਪਰ ਇਸ ਗੱਲੋਂ ਰਿਣੀ ਰਹਾਂਗਾ
ਮੈਂ ਇਸਨੂੰ ਭਿੱਜੀ ਹੋਈ ਨਹੀਂ ਸੀ ਵੇਖਿਆ

Friday, July 1, 2011

ਹਰਜਿੰਦਰ ਕੰਗ - ਨਵੇਂ ਗੀਤ-ਸੰਗ੍ਰਹਿ - 'ਆਪਾਂ ਦੋਵੇਂ ਰੁੱਸ ਬੈਠੇ' ਨੂੰ ਖ਼ੁਸ਼ਆਮਦੀਦ

...ਕੱਲੀ ਜਿੰਦੜੀ ਦੁਆਲ਼ੇ ਗੂੜ੍ਹੀ ਯਾਦਾਂ ਵਾਲ਼ੀ ਧੁੰਦ

ਉੱਤੋਂ ਸੁੰਨੀਆਂ ਹਨੇਰੀਆਂ ਸਿਆਲ਼ ਦੀਆਂ ਰਾਤਾਂ।


ਅੱਧ-ਸੁੱਤੇ ਨੈਣਾਂ ਵਿਚ ਤੇਰਾ ਬਾਲ਼ ਕੇ ਖ਼ਿਆਲ


ਵਾਰ ਵਾਰ ਤੇਰੇ ਸੁਪਨੇ ਵਿਖਾਲ਼ਦੀਆਂ ਰਾਤਾਂ।


ਕਿਹੜੇ ਅੰਬਰਾਂ ਤੇ ਚੰਨ ਮੇਰਾ ਕਰੇ ਰੁਸ਼ਨਾਈ


ਸਾਰੀ ਰਾਤ ਮੇਰੇ ਨਾਲ਼ ਰਹੀਆਂ ਭਾਲ਼ਦੀਆਂ ਰਾਤਾਂ।


ਕੰਗ ਅੱਧੇ ਪੌਣੇ ਚੰਨ ਕਦੇ ਫਿੱਕੇ ਫਿੱਕੇ ਤਾਰੇ


ਮੇਰੀ ਜਿੰਦ ਦੇ ਬਨੇਰੇ ਰਹੀਆਂ ਬਾਲ਼ਦੀਆਂ ਰਾਤਾਂ...।


...ਸ਼ਾਇਰੀ ਚ ਸ਼ੁਗਲ ਮੈਨੂੰ ਉੱਕਾ ਪਸੰਦ ਨਹੀਂ। ਸ਼ੁਹਰਤ ਸ਼ਬਦ ਮੇਰੇ ਲਈ ਬਹੁਤਾ ਆਕਰਸ਼ਕ ਨਹੀਂ, ਖ਼ਾਸ ਤੌਰ ਤੇ ਤਤਕਾਲੀ ਸ਼ੁਹਰਤ .....ਉਸਦਾ ਅਜਿਹਾ ਕਰਮ ਹੈ ਕਿ ਕੁਝ ਲਿਖਾਂ ਤਾਂ ਏਨਾ ਆਨੰਦ ਆ ਜਾਂਦੈ ਕਿ ਹੋਰ ਕੋਈ ਚਾਹਤ, ਕੋਈ ਪਿਆਸ ਨਹੀਂ ਰਹਿੰਦੀ। ਸਗੋਂ ਸ਼ੁਕਰ ਕਰਦਾ ਰਹਿੰਨਾਂ ਕਿ ਮੇਰੇ ਹਿੱਸੇ ਇਹ ਚੀਜ਼ ਆਈ ਹੈ, ਸ਼ਬਦ ਮਿਹਰਬਾਨ ਹੋਏ ਨੇ... ਹਰਜਿੰਦਰ ਕੰਗ


*****


ਦੋਸਤੋ! ਯੂ.ਐੱਸ.ਏ. ਵਸਦੇ ਸੁਪ੍ਰਸਿੱਧ ਗ਼ਜ਼ਲਗੋ ਅਤੇ ਗੀਤਕਾਰ ਜਨਾਬ ਹਰਜਿੰਦਰ ਕੰਗ ਸਾਹਿਬ ਦੀ ਲੇਖਣੀ ਦੀ ਮੈਂ ਕਾਇਲ ਹਾਂ । ਚਾਹੇ ਉਹਨਾਂ ਦੀਆਂ ਗ਼ਜ਼ਲਾਂ ਦਾ ਜ਼ਿਕਰ ਹੋਵੇ ਜਾਂ ਗੀਤਾਂ ਦੀ ਚਰਚਾ ਛਿੜੇ, ਸ਼ਬਦ-ਚੋਣ ਅਤੇ ਖ਼ਿਆਲ ਵਿਚਲੀ ਸਾਦਗੀ ਅਤੇ ਸੰਵੇਦਨਾ ਪਾਠਕ-ਮਨ ਨੂੰ ਦੂਰ ਕਿਧਰੇ ਅਜਿਹੇ ਸਫ਼ਰ ਤੇ ਲੈ ਜਾਂਦੇ ਹਨ, ਜਿੱਥੇ ਗਿੱਧੇ, ਭੰਗੜੇ, ਇਸ਼ਕ, ਬਿਰਹੋਂ, ਮਿਲਾਪ, ਜੁਦਾਈ, ਮਾਨਵੀ ਰਿਸ਼ਤਿਆਂ ਦਾ ਹਰ ਰੰਗ ਇੰਝ ਚੜ੍ਹ ਜਾਂਦੈ ਜਾਪਦੈ ਜਿਵੇਂ ਕਿਸੇ ਘੁਮਿਆਰ ਨੇ ਕੋਰੇ ਭਾਂਡੇ ਰੰਗ ਕੇ ਪੋਲੇ ਹੱਥੀਂ ਕੱਚੀ ਕੰਧ ਤੇ ਸਜਾ ਦਿੱਤੇ ਹੋਣ, ਜਿਵੇਂ ਕਿਸੇ ਲਲਾਰੀ ਨੇ ਦੁਪੱਟਿਆਂ ਨੂੰ ਹਲਕੇ ਪਿਆਜ਼ੀ ਰੰਗ, ਵਿਸਾਖ ਰੁੱਤੇ ਘਾਹ ਤੇ ਸੁੱਕਣੇ ਪਾਇਆ ਹੋਵੇ, ਜਿਵੇਂ ਕਿਸੇ ਚਿਤਰਕਾਰ ਨੇ ਜੰਗਲਾਂ ਦੀ ਉਦਾਸੀ ਦੂਰ ਕਰਨ ਲਈ ਇਕ ਨਦੀ ਤੇ ਕੁਝ ਘਰ ਚਿਤਰ ਦਿੱਤੇ ਹੋਣ....



ਦੋਸਤੋ...ਇਹ ਸਤਰਾਂ ਮੈਨੂੰ ਕੰਗ ਸਾਹਿਬ ਦੇ ਨਵੇਂ ਗੀਤ-ਸੰਗ੍ਰਹਿ ਆਪਾਂ ਦੋਵੇਂ ਰੁੱਸ ਬੈਠੇ ਲਈ ਲਿਖੇ ਲੇਖ ਵਿਚੋਂ ਯਾਦ ਆ ਗਈਆਂ ਨੇ, ਜਿਹੜਾ ਏਨੀ ਮਿਹਨਤ ਨਾਲ਼ ਲਿਖਣ ਦੇ ਬਾਵਜੂਦ ਮੇਰੇ ਕੰਪਿਊਟਰ ਦੀ ਹਾਰਡ-ਡਰਾਈਵ ਫੇਲ੍ਹ ਹੋ ਜਾਣ ਕਰਕੇ ਮੇਰੇ ਡਾਕੂਮੈਂਟਸ ਚੋਂ ਅਲੋਪ ਹੋ ਚੁੱਕਿਆ ਹੈ, ਇਸਦਾ ਮੈਨੂੰ ਬਹੁਤ ਜ਼ਿਆਦਾ ਅਫ਼ਸੋਸ ਹੈ। ਖ਼ੈਰ! ਲੇਖ ਤਾਂ ਦੁਬਾਰਾ ਲਿਖਿਆ ਜਾਵੇਗਾ, ਪਰ ਸਿੱਧਾ ਕੰਪਿਊਟਰ ਤੇ ਹੀ ਲਿਖਿਆ ਹੋਣ ਕਰਕੇ ਮੇਰੇ ਕੋਲ਼ ਕੋਈ ਕਾਪੀ ਵੀ ਨਹੀਂ ਰਹੀ। ਮੈਂ ਜਿਹੜੇ ਗੀਤ ਅੱਜ ਦੀ ਪੋਸਟ ਚ ਸ਼ਾਮਿਲ ਕਰ ਰਹੀ ਹਾਂ, ਉਹਨਾਂ ਨੂੰ ਵੀ ਪੋਸਟ ਕਰਨ ਚ ਦੇਰੀ ਹੋ ਗਈ ਹੈ ਕਿਉਂਕਿ ਸੋਚਿਆ ਸੀ ਕਿ ਗੀਤ ਅਤੇ ਲੇਖ ਇਕੱਠੇ ਪੋਸਟ ਕਰਾਂਗੀ, ਫੇਰ ਮੰਮੀ ਜੀ ਤੇ ਡੈਡੀ ਜੀ ਦਾ ਐਕਸੀਡੈਂਟ ਹੋ ਗਿਆ ਤੇ ਸਾਹਿਤ ਨਾਲ਼ ਜੁੜਿਆ ਸਾਰਾ ਕੰਮ ਬੰਦ ਕਰਨਾ ਪਿਆ।



ਇਹ ਖ਼ੂਬਸੂਰਤ ਗੀਤ-ਸੰਗ੍ਰਹਿ ਚੇਤਨਾ ਪ੍ਰਕਾਸ਼ਨ ਵੱਲੋਂ ਛਾਪਿਆ ਗਿਆ ਹੈ, ਇਸਦੀ ਕੀਮਤ 140.00 ਰੁਪਏ ਅਤੇ ਕੁੱਲ ਸਫ਼ੇ 104 ਹਨ। ਤੁਸੀਂ ਇਸ ਕਿਤਾਬ ਨੂੰ ਖ਼ਰੀਦ ਕੇ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਓ, ਕਿਉਂਕਿ ਪੰਜਾਬੀ ਸਾਹਿਤ ਨੂੰ ਪਾਠਕਾਂ ਦੀ ਬਹੁਤ ਵੱਡੀ ਲੋੜ ਹੈ, ਲੇਖਕ ਦਿਨੋ-ਦਿਨ ਵਧਦੇ ਜਾ ਰਹੇ ਨੇ, ਪਾਠਕ ਨਜ਼ਰ ਹੀ ਨਹੀਂ ਆਉਂਦੇ ਅਤੇ ਮਿਆਰੀ ਸਾਹਿਤ, ਸੁਹਿਰਦ ਪਾਠਕਾਂ ਅਤੇ ਸਾਰਥਕ ਆਲੋਚਨਾ ਤੋਂ ਸੱਖਣਾ ਹੁੰਦਾ ਜਾ ਰਿਹਾ ਹੈ। ਜਿਹੜਾ ਵੀ ਦੋ ਅੱਖਰ ਜੋੜ ਲੈਂਦਾ, ਉਹ ਸ਼ਾਇਰ ਅਖਵਾਉਣ ਲੱਗ ਪੈਂਦਾ ਹੈ, ਤੇ ਜਿਹੜਾ ਪੰਜ-ਸੱਤ ਵਾਦ ਯਾਦ ਕਰ ਲੈਂਦਾ ਉਹ ਆਲੋਚਕ ਬਣ ਬਹਿੰਦਾ ਹੈ।



ਜਿਵੇਂ ਕਿ ਕਿਤਾਬ ਦੇ ਟਾਈਟਲ ਤੋਂ ਹੀ ਪਤਾ ਲੱਗ ਜਾਂਦਾ ਹੈ ਇਸ ਸੰਗ੍ਰਹਿ ਵਿਚ ਉਹਨਾਂ ਨੇ ਆਪਣੇ ਰਿਕਾਰਡ ਹੋ ਚੁੱਕੇ ਅਤੇ ਬਹੁਤ ਸਾਰੇ ਨਵੇਂ ਲਿਖੇ ਸਾਰੇ ਗੀਤ ਦੇ ਦਿੱਤੇ ਹਨ। ਰਿਕਾਰਡ ਹੋਏ ਗੀਤਾਂ ਵਿਚ... ਆਪਾਂ ਦੋਵੇਂ ਰੁੱਸ ਬੈਠੇ, ਅੱਜ ਵੀ ਨਈਂ ਨੱਚਣਾ, ਮੁੱਖੜਾ ਤੁਹਾਡਾ ਸਾਨੂੰ, ਮੇਰੇ ਨਾਂ ਦਾ ਫੁੱਲ ਨਾ ਪਾਵੀਂ, ਛਮ-ਛਮ ਰੋਣ ਅੱਖੀਆਂ, ਤਸਵੀਰਾਂ ਪੰਜਾਬ ਦੀਆਂ ਵਰਗੇ ਅਤਿ ਮਕਬੂਲ ਹੋ ਚੁੱਕੇ ਗੀਤ ਸ਼ਾਮਿਲ ਹਨ। ਇਹ ਕਿਤਾਬ ਪੜ੍ਹਦਿਆਂ ਬਹੁਤ ਸਾਰੇ ਗੀਤਾਂ ਨੇ ਮੇਰੇ ਮਨ ਤੇ ਅਮਿੱਟ ਛਾਪ ਛੱਡੀ ਹੈ ਤੇ ਇਹਨਾਂ ਚੋਂ ਚੰਦ ਗੀਤ ਅੱਜ ਦੀ ਪੋਸਟ ਚ ਸ਼ਾਮਿਲ ਕਰ ਰਹੀ ਹਾਂ, ਬਾਕੀ ਆਉਣ ਵਾਲ਼ੇ ਦਿਨਾਂ ਚ ਪੋਸਟ ਕਰਦੇ ਰਹਾਂਗੇ....ਆਰਸੀ ਪਰਿਵਾਰ ਵੱਲੋਂ ਕੰਗ ਸਾਹਿਬ ਨੂੰ ਏਨਾ ਵਧੀਆ ਗੀਤ-ਸੰਗ੍ਰਹਿ ਪੰਜਾਬੀ ਸਾਹਿਤ ਨੂੰ ਦੇਣ ਲਈ ਬਹੁਤ-ਬਹੁਤ ਮੁਬਾਰਕਬਾਦ!


ਅਦਬ ਸਹਿਤ


ਤਨਦੀਪ ਤਮੰਨਾ


********


ਗੀਤ


ਜੀਹਦੀ ਯਾਦ ਸੀਨੇ ਵਿਚ ਖ਼ੁਸ਼ਬੋ ਵਰਗੀ


ਇਕ ਕੁੜੀ ਸੀ ਉਹ ਤਾਰਿਆਂ ਦੀ ਲੋਅ ਵਰਗੀ


ਇੱਕ ਕੁੜੀ ਸੀ ਉਹ....


ਓਹਦੀ ਵੀਣੀ ਵਿਚ ਰਹਿੰਦੀਆਂ ਸੀ ਨੱਚਦੀਆਂ ਵੰਗਾਂ


ਓਹਦੇ ਮੁੱਖੜੇ ਤੇ ਪੈਲਾਂ ਜਿਹੀਆਂ ਪਾਉਂਦੀਆਂ ਸੀ ਸੰਗਾਂ


ਪਹਿਲੀ ਸੁੱਚੜੀ ਮੁਹੱਬਤਾਂ ਦੀ ਛੋਹ ਵਰਗੀ...


ਇਕ ਕੁੜੀ ਸੀ ਉਹ...



ਓਹਦੇ ਮਿੱਠੇ ਮਿੱਠੇ ਬੋਲਾਂ ਦੀ ਸੁਗੰਧ ਚੇਤੇ ਆਵੇ


ਰਾਤਾਂ ਕਾਲ਼ੀਆਂ ਚ ਮੁੱਖੜੇ ਦਾ ਚੰਦ ਚੇਤੇ ਆਵੇ


ਨਦੀ ਚਾਨਣਾਂ ਦੀ ਇਤਰਾਂ ਦੇ ਚੋਅ ਵਰਗੀ...


ਇਕ ਕੁੜੀ ਸੀ ਉਹ....



ਜਾਪੇ ਓਹਦੇ ਜਿਹਾ ਕਿਸੇ ਕਿਸੇ ਫੁੱਲ ਦਾ ਮੜੰਗਾ


ਪੀਂਘ ਅੰਬਰੀਂ ਦੁਪੱਟਾ ਜਿਵੇਂ ਉਹਦਾ ਸਤਰੰਗਾ


ਮਹਿੰਦੀ ਰੰਗੇ ਸੁਪਨੇ ਦੀ ਕਨਸੋਅ ਵਰਗੀ...


ਇਕ ਕੁੜੀ ਸੀ ਉਹ....



ਦਿਨ ਖ਼ਾਲੀ ਖ਼ਾਲੀ ਰਾਤਾਂ ਵੀ ਉਦਾਸ ਉਹਦੇ ਪਿੱਛੋਂ


ਰਹੀ ਜ਼ਿੰਦਗੀ ਚ ਗੱਲ ਨ ਕੋਈ ਖ਼ਾਸ ਓਹਦੇ ਪਿੱਛੋਂ


ਕੰਗ ਆਸ਼ਕਾਂ ਚ ਜਨਮਾਂ ਦੇ ਮੋਹ ਵਰਗੀ...


ਇਕ ਕੁੜੀ ਸੀ ਉਹ....


=====


ਗੀਤ


ਮੁੱਖੜੇ ਤੋਂ ਤਾਜ਼ੇ ਤਾਜ਼ੇ ਹੰਝੂ ਪੂੰਝੇ ਹੋਏ ਨੇ


ਬੁੱਲ੍ਹਾਂ ਤੋਂ ਮਲੂਕ ਜਿਹੇ ਹਾਸੇ ਹੂੰਝੇ ਹੋਏ ਨੇ


ਖ਼ਾਲੀ ਬਾਹਾਂ ਦੀ ਬਣਾ ਕੇ ਗਲਵੱਕੜੀ


ਉਦਾਸ ਜਿਹ ਬੈਠੀ ਹੋਈ ਏਂ...


ਮੈਨੂੰ ਦੱਸ ਦੇ ਉਹ ਗੱਲ


ਜਿਹੜੀ ਨਿੱਕੇ ਜਿਹੇ ਦਿਲ ਚ ਲੁਕੋਈ ਬੈਠੀ ਏਂ...


ਮੈਨੂੰ ਦੱਸ ਦੇ ਉਹ ਗੱਲ....



ਗੁੰਮ ਸੁੰਮ ਝਾਂਜਰਾਂ ਦੇ ਬੋਰ ਚੁੱਪ ਚੂੜੀਆਂ


ਨੈਣਾਂ ਨਾਲ਼ ਕੀਤੀਆਂ ਨਾ ਅੱਜ ਗੱਲਾਂ ਗੂੜ੍ਹੀਆਂ


ਨੀਵੀਂ ਪਾ ਕੇ ਕਿਹੜੇ ਸੋਚਾਂ ਦੇ ਸਮੁੰਦਰਾਂ


ਖ਼ੁਦ ਨੂੰ ਡੁਬੋਈ ਬੈਠੀ ਏਂ...


ਮੈਨੂੰ ਦੱਸ ਦੇ ਉਹ ਗੱਲ....



ਤੈਨੂੰ ਚੈਨ ਆਵੇਗਾ ਨਾ ਮੈਨੂੰ ਚੈਨ ਆਵੇਗਾ


ਦਿਲ ਚ ਦਬਾਇਆਂ ਦੁੱਖ ਰੋਗ ਬਣ ਜਾਏਗਾ


ਖੋਲ੍ਹ ਜਿੰਦਰਾ ਤਿਊੜੀਆਂ ਦਾ ਦਿਲ ਵਾਲ਼ਾ


ਬੂਹਾ ਕਾਹਤੋਂ ਢੋਈ ਬੈਠੀ ਏਂ...


ਮੈਨੂੰ ਦੱਸ ਦੇ ਉਹ ਗੱਲ....



ਤੇਰੇ ਮੇਰੇ ਦੁੱਖ-ਸੁੱਖ ਗੱਲਾਂ-ਬਾਤਾਂ ਸਾਂਝੀਆਂ


ਕੰਗ ਤੋਂ ਉਦਾਸੀਆਂ ਇਹ ਝੱਲੀਆਂ ਨਈਂ ਜਾਂਦੀਆਂ


ਝੂਠੀ ਮੂਠੀ ਮੁਸਕਾਨ ਦੀ ਪਛਾੜੀ ਕਿਹੜੇ


ਦੁੱਖੜੇ ਪਰੋਈ ਬੈਠੀ ਏਂ...


ਮੈਨੂੰ ਦੱਸ ਦੇ ਉਹ ਗੱਲ....



=====


ਗੀਤ


ਕੁੜੀਆਂ ਚਿੜੀਆਂ ਹੁੰਦੀਆਂ ਨੇ ਪਰ, ਪਰ ਨਹੀਂ ਹੁੰਦੇ ਕੁੜੀਆਂ ਦੇ।


ਪੇਕੇ ਸਹੁਰੇ ਹੁੰਦੇ ਨੇ ਕਿਉਂ ਘਰ ਨਹੀਂ ਹੁੰਦੇ ਕੁੜੀਆਂ ਦੇ


ਕੁੜੀਆਂ ਚਿੜੀਆਂ ਹੁੰਦੀਆਂ ਨੇ ਪਰ....



ਧੀਆਂ ਬਣ ਕੇ ਡੋਲੀ ਚੜ੍ਹਦੀਆਂ, ਨੂੰਹਾਂ ਬਣ ਕੇ ਸੜਦੀਆਂ ਨੇ


ਹੁੰਦੀਆਂ ਸਨ ਇਹ ਸਤੀ ਕਦੇ ਹੁਣ ਬਲੀ ਦਾਜ ਦੀ ਚੜ੍ਹਦੀਆਂ ਨੇ


ਸਦੀਆਂ ਡੂੰਘੇ ਜ਼ਖ਼ਮ ਪੁਰਾਣੇ ਭਰ ਨਈਂ ਹੁੰਦੇ ਕੁੜੀਆਂ ਦੇ...


ਕੁੜੀਆਂ ਚਿੜੀਆਂ ਹੁੰਦੀਆਂ ਨੇ ਪਰ...

ਰਾਜੇ ਜੰਮਣ ਵਲ਼ੀ ਦੇ ਹੁਣ ਖ਼ੁਦ ਜੰਮਣ
ਤੇ ਰੋਕਾਂ ਨੇ


ਕੀ ਦੱਸੀਏ ਕਿੱਦਾਂ ਕੁੱਖਾਂ ਦੀ ਬੇਅਦਬੀ ਕੀਤੀ ਲੋਕਾਂ ਨੇ


ਐਡੇ ਵੱਡੇ ਦੁੱਖੜੇ, ਦੁੱਖੜੇ ਜਰ ਨਈਂ ਹੁੰਦੇ ਕੁੜੀਆਂ ਦੇ...


ਕੁੜੀਆਂ ਚਿੜੀਆਂ ਹੁੰਦੀਆਂ ਨੇ ਪਰ....

ਕੋਮਲ ਕੋਮਲ ਕਲੀਆਂ ਜੱਗ ਵਿਚ ਘੁੱਟ ਘੁੱਟ ਕੇ ਨਿੱਤ ਮਰਨ ਵੇ ਰੱਬਾ


ਮਾਪੇ ਵੀ ਨਿਰਮੋਹੇ ਹੋ ਗਏ ਤੂੰ ਹੀ ਦੱਸ ਕੀ ਕਰਨ ਵੇ ਰੱਬਾ


ਪੁੱਤਰਾਂ ਵਾਗੂੰ ਕੰਗ ਕਿਉਂ ਚਾਅ ਕਰ ਨਈਂ ਹੁੰਦੇ ਕੁੜੀਆਂ ਦੇ...


ਕੁੜੀਆਂ ਚਿੜੀਆਂ ਹੁੰਦੀਆਂ ਨੇ ਪਰ....
====


ਗੀਤ


ਮੈਨੂੰ ਦੁੱਖ ਸੁੱਖ ਪੁੱਛਦਾ ਦੱਸਦਾ ਹੈ, ਪਿੰਡ ਰੋਂਦਾ ਹੈ ਪਿੰਡ ਹੱਸਦਾ ਹੈ


ਮੇਰੇ ਸੁਪਨਿਆਂ ਦੇ ਵਿਚ ਵਸਦਾ ਹੈ, ਪਿੰਡ ਰੋਂਦਾ ਹੈ ਪਿੰਡ ਹੱਸਦਾ ਹੈ



ਕਿਉਂ ਤੁਰ ਗਿਆ ਦੇਸ਼ ਬਿਗਾਨੇ ਤੂੰ, ਹੁਣ ਮੁੜ ਆ ਕਿਸੇ ਬਹਾਨੇ ਤੂੰ


ਭੁੱਲ ਜਾਵੀਂ ਨਾ ਇਸ ਮਿੱਟੀ ਨੂੰ, ਇਹਦੀ ਦਿੱਤੀ ਲੋਰੀ ਮਿੱਠੀ ਨੂੰ


ਮੇਨੂੰ ਗਲਵੱਕੜੀ ਵਿਚ ਕੱਸਦਾ ਹੈ...


ਪਿੰਡ ਰੋਂਦਾ ਹੈ ਪਿੰਡ ਹੱਸਦਾ ਹੈ...



ਤੇਰੇ ਬਾਝੋਂ ਤੇਰੀ ਮਾਂ ਤੁਰ ਗਈ, ਲੈਂਦੀ ਹੋਈ ਤੇਰਾ ਨਾਂ ਤੁਰ ਗਈ


ਸਭ ਖਿੰਡ-ਪੁੰਡ ਤੇਰੇ ਯਾਰ ਗਏ, ਕੁਝ ਦੂਰ ਉਡਾਰੀ ਮਾਰ ਗਏ


ਸਭ ਕਿੱਸੇ ਮੇਨੂੰ ਦੱਸਦਾ ਹੈ...


ਪਿੰਡ ਰੋਂਦਾ ਹੈ ਪਿੰਡ ਹੱਸਦਾ ਹੈ...



ਤੂੰ ਆਵੀਂ ਸ਼ਗਨ ਮਨਾਵਾਂਗੇ, ਕੋਈ ਸੁਪਨਾ ਕਿਤੇ ਵਿਆਵਾਂਗੇ


ਕੋਈ ਧੀ ਸੰਧੂਰ ਸਜਾਵੇ ਜਦ, ਜਾਂ ਨੂੰਹ ਕੋਈ ਪਿੰਡ ਵਿਚ ਆਵੇ ਜਦ


ਕਿਤੇ ਮਿਲ਼ ਜਾ ਜੀਅ ਤਰਸਦਾ ਹੈ...


ਪਿੰਡ ਰੋਂਦਾ ਹੈ ਪਿੰਡ ਹੱਸਦਾ ਹੈ...



ਸੁੱਖ ਮੰਗੀਂ ਪੁੱਤਰਾਂ ਧੀਆਂ ਦੀ, ਪਿੰਡ ਆਪਣੇ ਦੇ ਸਭ ਜੀਆਂ ਦੀ


ਤੇਰਾ ਪਿੰਡ ਵਸੇਗਾ ਬੱਚਿਆਂ ਵਿਚ, ਕੰਗ ਕੋਠੀਆਂ ਪੱਕਿਆਂ ਕੱਚਿਆਂ ਵਿਚ


ਮੇਰੇ ਸਿਰ ਉੱਤੇ ਹੱਥ ਰੱਖਦਾ ਹੈ...


ਪਿੰਡ ਰੋਂਦਾ ਹੈ ਪਿੰਡ ਹੱਸਦਾ ਹੈ...